ਵੱਡੀ ਖਬਰ! HDFC ਬੈਂਕ ਦਾ ਹੋਣ ਜਾ ਰਿਹਾ ਹੈ ਰਲੇਵਾਂ, ਜਾਣੋ ਗਾਹਕਾਂ 'ਤੇ ਕੀ ਪਵੇਗਾ ਅਸਰ?
ਆਖਰਕਾਰ ਐਚਡੀਐਫਸੀ ਦੀ ਉਡੀਕ ਖ਼ਤਮ ਹੋ ਗਈ ਹੈ। ਦੇਸ਼ ਦੇ ਕਾਰਪੋਰੇਟ ਇਤਿਹਾਸ 'ਚ ਸਭ ਤੋਂ ਵੱਡਾ ਲੈਣ-ਦੇਣ ਹੋਣ ਜਾ ਰਿਹਾ ਹੈ। ਐਚਡੀਐਫਸੀ ਦੇ ਨਾਲ ਐਚਡੀਐਫਸੀ ਬੈਂਕ ਦੇ ਰਲੇਵੇਂ ਦੇ ਪ੍ਰਸਤਾਵ ਨੂੰ ਸਟਾਕ ਐਕਸਚੇਂਜ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ।
HDFC And HDFC Bank Merger: ਆਖਰਕਾਰ ਐਚਡੀਐਫਸੀ ਦੀ ਉਡੀਕ ਖ਼ਤਮ ਹੋ ਗਈ ਹੈ। ਦੇਸ਼ ਦੇ ਕਾਰਪੋਰੇਟ ਇਤਿਹਾਸ 'ਚ ਸਭ ਤੋਂ ਵੱਡਾ ਲੈਣ-ਦੇਣ ਹੋਣ ਜਾ ਰਿਹਾ ਹੈ। ਐਚਡੀਐਫਸੀ ਦੇ ਨਾਲ ਐਚਡੀਐਫਸੀ ਬੈਂਕ ਦੇ ਰਲੇਵੇਂ ਦੇ ਪ੍ਰਸਤਾਵ ਨੂੰ ਸਟਾਕ ਐਕਸਚੇਂਜ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਐਚਡੀਐਫਸੀ ਅਤੇ ਐਚਡੀਐਫਸੀ ਬੈਂਕ ਨੂੰ ਸ਼ੇਅਰ ਬਾਜ਼ਾਰ ਦੇ ਦੋਵਾਂ ਸੂਚਕਾਂਕ ਤੋਂ ਕੋਈ ਇਤਰਾਜ਼ ਨਹੀਂ ਮਿਲਿਆ ਹੈ। ਮਤਲਬ ਹੁਣ ਐਚਡੀਐਫਸੀ ਅਤੇ ਐਚਡੀਐਫਸੀ ਬੈਂਕ ਦਾ ਰਲੇਵਾਂ ਹੋ ਜਾਵੇਗਾ।
ਬੈਂਕ ਨੇ ਦਿੱਤੀ ਜਾਣਕਾਰੀ
ਐਚਡੀਐਫਸੀ ਬੈਂਕ ਨੇ ਕਿਹਾ ਕਿ ਉਸ ਨੂੰ ਬੀਐਸਈ ਲਿਮਟਿਡ ਤੋਂ 'ਬਿਨਾਂ ਕਿਸੇ ਪ੍ਰਤੀਕੂਲ ਟਿੱਪਣੀ' ਦੇ ਨਿਰੀਖਣ ਪੱਤਰ ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ ਲਿਮਟਿਡ ਤੋਂ 'ਨੋ ਆਬਜੈਕਸ਼ਨ' ਦੇ ਨਾਲ ਨਿਰੀਖਣ ਪੱਤਰ ਪ੍ਰਾਪਤ ਹੋਇਆ ਹੈ। ਮਤਲਬ ਹੁਣ ਐਚਡੀਐਫਸੀ ਅਤੇ ਐਚਡੀਐਫਸੀ ਬੈਂਕ ਦੇ ਰਲੇਵੇਂ ਦਾ ਰਸਤਾ ਸਾਫ਼ ਹੋ ਗਿਆ ਹੈ।
ਐਚਡੀਐਫਸੀ ਬੈਂਕ ਨੇ ਕਿਹਾ, "ਇਹ ਸਕੀਮ ਵੱਖ-ਵੱਖ ਕਾਨੂੰਨੀ ਅਤੇ ਰੈਗੂਲੇਟਰੀ ਪ੍ਰਵਾਨਗੀਆਂ ਦੇ ਅਧੀਨ ਹੈ, ਜਿਸ 'ਚ ਹੋਰ ਗੱਲਾਂ ਦੇ ਨਾਲ-ਨਾਲ ਭਾਰਤੀ ਰਿਜ਼ਰਵ ਬੈਂਕ, ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ, ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਅਤੇ ਸਕੀਮ 'ਚ ਸ਼ਾਮਲ ਕੰਪਨੀਆਂ ਦੇ ਸਬੰਧਤ ਸ਼ੇਅਰਧਾਰਕਾਂ ਅਤੇ ਲੈਣਦਾਰਾਂ ਦੀਆਂ ਮਨਜ਼ੂਰੀਆਂ ਸ਼ਾਮਲ ਹਨ।" ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਐਚਡੀਐਫਸੀ ਅਤੇ ਐਚਡੀਐਫਸੀ ਬੈਂਕ ਦੇ ਰਲੇਵੇਂ ਦੀ ਗੱਲ ਚੱਲ ਰਹੀ ਸੀ।
40 ਅਰਬ ਡਾਲਰ ਦਾ ਸੌਦਾ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 4 ਅਪ੍ਰੈਲ ਨੂੰ ਦੇਸ਼ ਦੀ ਸਭ ਤੋਂ ਵੱਡੀ ਹਾਊਸਿੰਗ ਫ਼ਾਇਨਾਂਸ ਕੰਪਨੀ ਐਚਡੀਐਫਸੀ ਲਿਮਟਿਡ ਨੇ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਐਚਡੀਐਫਸੀ ਬੈਂਕ ਨਾਲ ਰਲੇਵੇਂ ਦਾ ਫ਼ੈਸਲਾ ਕੀਤਾ ਸੀ। ਦੱਸ ਦੇਈਏ ਕਿ ਲਗਭਗ 40 ਅਰਬ ਡਾਲਰ ਦੇ ਇਸ ਐਕਵਾਇਰ ਸੌਦੇ ਨਾਲ ਵਿੱਤੀ ਸੇਵਾ ਖੇਤਰ ਦੀ ਇੱਕ ਵੱਡੀ ਕੰਪਨੀ ਹੋਂਦ 'ਚ ਆਵੇਗੀ। ਐਚਡੀਐਫਸੀ ਅਤੇ ਐਚਡੀਐਫਸੀ ਬੈਂਕ ਦੇ ਰਲੇਵੇਂ ਨਾਲ ਕੰਪਨੀ ਇੱਕ ਨਵੇਂ ਵਜੂਦ 'ਚ ਆਵੇਗੀ।