NPS RULE CHANGE: ਬਜਟ 'ਚ NPS ਨੂੰ ਲੈਕੇ ਵੱਡਾ ਐਲਾਨ, ਝਟਕਾ ਜਾਂ ਫਾਇਦਾ...50 ਹਜ਼ਾਰ ਤਨਖ਼ਾਹ ਹੋਵੇਗੀ ਤਾਂ ਪਵੇਗਾ ਆਹ ਅਸਰ
NPS Rule Change: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ 23 ਜੁਲਾਈ ਨੂੰ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਨੈਸ਼ਨਲ ਪੈਨਸ਼ਨ ਸਿਸਟਮ ਦੇ ਤਹਿਤ ਹੁਣ ਕਟੌਤੀ ਵਧਾ ਦਿੱਤੀ ਗਈ ਹੈ।
NPS Rule Change: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2024 ਦਾ ਬਜਟ ਪੇਸ਼ ਕੀਤਾ ਹੈ। ਇਸ ਦੌਰਾਨ ਵਿੱਤ ਮੰਤਰੀ ਨੇ ਕਈ ਵੱਡੇ ਐਲਾਨ ਕੀਤੇ ਹਨ। ਇਨਕਮ ਟੈਕਸ 'ਚ ਰਾਹਤ ਦੇਣ ਦੇ ਨਾਲ-ਨਾਲ ਸਰਕਾਰ ਨੇ ਐਂਜਲ ਵਨ ਵਰਗੇ ਟੈਕਸ ਨੂੰ ਵੀ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਟੈਕਸ ਸਲੈਬ ਨੂੰ ਵੀ ਬਦਲਿਆ ਗਿਆ ਹੈ, ਜਿਸ ਨਾਲ ਪਹਿਲਾਂ ਨਾਲੋਂ ਜ਼ਿਆਦਾ ਟੈਕਸ ਦੀ ਬਚਤ ਹੋਵੇਗੀ। ਹਾਲਾਂਕਿ, ਸਰਕਾਰ ਨੇ ਐਨਪੀਐਸ ਨੂੰ ਲੈ ਕੇ ਵੀ ਵਿਸ਼ੇਸ਼ ਬਦਲਾਅ ਕੀਤਾ ਹੈ, ਜਿਸ ਨਾਲ ਕਰਮਚਾਰੀਆਂ ਦੇ ਮਹੀਨਾਵਾਰ ਬਜਟ 'ਤੇ ਅਸਰ ਪਵੇਗਾ।
NPS ਨੂੰ ਲੈਕੇ ਬਜਟ 'ਚ ਹੋਇਆ ਆਹ ਐਲਾਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ 23 ਜੁਲਾਈ ਨੂੰ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਕਿ ਨੈਸ਼ਨਲ ਪੈਨਸ਼ਨ ਸਿਸਟਮ ਦੇ ਤਹਿਤ ਹੁਣ ਕਟੌਤੀ ਵਧਾ ਦਿੱਤੀ ਗਈ ਹੈ। ਹੁਣ ਰੁਜ਼ਗਾਰਦਾਤਾ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ ਵਿੱਚੋਂ 10 ਫ਼ੀਸਦੀ ਦੀ ਬਜਾਏ 14 ਫ਼ੀਸਦੀ ਕਟੌਤੀ ਕਰੇਗਾ। ਇਸ ਦਾ ਮਤਲਬ ਹੈ ਕਿ ਜਿਹੜੇ ਕਰਮਚਾਰੀ ਪਹਿਲਾਂ NPS ਵਿੱਚ ਸਿਰਫ 10 ਫੀਸਦੀ ਯੋਗਦਾਨ ਦਿੰਦੇ ਸਨ, ਉਨ੍ਹਾਂ ਨੂੰ ਹੁਣ 14 ਫੀਸਦੀ ਯੋਗਦਾਨ ਦੇਣਾ ਹੋਵੇਗਾ।
ਜੇਕਰ ਤੁਹਾਡੀ ਤਨਖਾਹ 50 ਹਜ਼ਾਰ ਹੈ ਤਾਂ ਕਿੰਨਾ ਦੇਣਾ ਪਵੇਗਾ ਯੋਗਦਾਨ
ਜੇਕਰ ਤੁਹਾਡੀ ਬੇਸਿਕ ਸੈਲਰੀ 50 ਹਜ਼ਾਰ ਰੁਪਏ ਹੈ ਅਤੇ ਤੁਸੀਂ ਨੈਸ਼ਨਲ ਪੈਨਸ਼ਨ ਸਿਸਟਮ ਵਿੱਚ ਯੋਗਦਾਨ ਪਾਉਂਦੇ ਹੋ, ਤਾਂ ਪਹਿਲਾਂ ਦੇ ਨਿਯਮ ਦੇ ਅਨੁਸਾਰ ਤੁਹਾਨੂੰ 5000 ਰੁਪਏ ਮਹੀਨਾ ਯੋਗਦਾਨ ਦੇਣਾ ਪੈਂਦਾ ਸੀ, ਪਰ ਹੁਣ ਜਦੋਂ ਨਿਯਮ ਬਦਲ ਗਿਆ ਹੈ ਅਤੇ NPS ਵਿੱਚ ਯੋਗਦਾਨ 14 ਪ੍ਰਤੀਸ਼ਤ ਹੋ ਗਿਆ ਹੈ ਤਾਂ ਹੁਣ 50 ਹਜ਼ਾਰ ਰੁਪਏ ਦੀ ਬੇਸਿਕ ਸੈਲਰੀ 'ਤੇ ਤੁਹਾਨੂੰ ਹਰ ਮਹੀਨੇ 7,000 ਰੁਪਏ ਦਾ ਯੋਗਦਾਨ ਦੇਣਾ ਪੈਣਗਾ, ਜੋ ਤੁਹਾਡੇ ਰਿਟਾਇਰਮੈਂਟ ਫੰਡ 'ਚ ਜਮ੍ਹਾ ਕੀਤੇ ਜਾਣਗੇ।
ਬਿਗੜ ਜਾਵੇਗਾ ਮਹੀਨੇ ਦਾ ਬਜਟ
ਅਕਸਰ ਦੇਖਿਆ ਜਾਂਦਾ ਹੈ ਕਿ ਮਿਡਲ ਕਲਾਸ ਆਪਣੀ ਤਨਖਾਹ ਦੇ ਹਿਸਾਬ ਨਾਲ ਆਪਣੇ ਖਰਚਿਆਂ ਨੂੰ ਬੜੇ ਢੰਗ ਨਾਲ ਮੈਨੇਜ ਕਰਕੇ ਚੱਲਦਾ ਹੈ। ਉਹ ਆਪਣੀ ਤਨਖਾਹ ਦੇ ਹਿਸਾਬ ਨਾਲ ਕਰਜ਼ੇ ਤੋਂ ਲੈ ਕੇ ਘਰੇਲੂ ਖਰਚੇ ਅਤੇ ਹੋਰ ਖਰਚਿਆਂ ਦਾ ਸਾਰਾ ਪ੍ਰਬੰਧ ਕਰਦਾ ਹੈ। ਅਜਿਹੇ 'ਚ NPS 'ਚ ਇਹ ਬਦਲਾਅ ਕਰਮਚਾਰੀਆਂ ਦਾ ਮਹੀਨਾਵਾਰ ਬਜਟ ਖਰਾਬ ਕਰ ਸਕਦਾ ਹੈ। ਹਾਲਾਂਕਿ ਰਿਟਾਇਰਮੈਂਟ 'ਤੇ ਉਨ੍ਹਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਲਾਭ ਮਿਲ ਸਕੇਗਾ।
ਪੈਨਸ਼ਨ ਦੇ ਲਈ ਕਿਵੇਂ ਫਾਇਦੇਮੰਦ?
ਜੇਕਰ ਤੁਸੀਂ NPS 'ਚ ਕੀਤੇ ਗਏ ਇਸ ਵੱਡੇ ਬਦਲਾਅ ਨੂੰ ਸਪੱਸ਼ਟ ਸ਼ਬਦਾਂ 'ਚ ਸਮਝੋ, ਤਾਂ ਹੁਣ ਤੁਹਾਡੀ ਕੰਪਨੀ ਹਰ ਮਹੀਨੇ ਤੁਹਾਡੀ ਤਨਖਾਹ ਦਾ 14% ਤੱਕ NPS ਖਾਤੇ 'ਚ ਜਮ੍ਹਾ ਕਰੇਗੀ, ਜੋ ਤੁਹਾਨੂੰ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਇੰਨੇ ਵਾਧੇ ਨਾਲ ਮਿਲੇਗੀ, ਭਾਵ ਕਿ ਜਿੰਨਾ ਫੀਸਦੀ ਵਧਿਆ ਹੈ, ਉੰਨਾ ਹੀ ਤੁਹਾਡੀ ਪੈਨਸ਼ਨ ਵਿੱਚ ਪੈਸਾ ਵਧ ਕੇ ਆਵੇਗਾ। ਸਰਕਾਰ ਤੁਹਾਡੇ NPS ਖਾਤੇ ਵਿੱਚ 14 ਪ੍ਰਤੀਸ਼ਤ ਵੱਖਰੇ ਤੌਰ 'ਤੇ ਜਮ੍ਹਾ ਕਰਦੀ ਹੈ। ਅਜਿਹੇ 'ਚ ਹੁਣ NPS ਖਾਤੇ 'ਚ ਪਹਿਲਾਂ ਦੇ ਮੁਕਾਬਲੇ 4 ਫੀਸਦੀ ਜ਼ਿਆਦਾ ਜਮ੍ਹਾ ਹੋਵੇਗਾ। ਮਿਆਦ ਪੂਰੀ ਹੋਣ ਤੋਂ ਬਾਅਦ, ਕਰਮਚਾਰੀ ਪੂਰੇ ਜਮ੍ਹਾ ਫੰਡ ਦਾ 60 ਫੀਸਦੀ ਤੱਕ ਕਢਵਾ ਸਕਦੇ ਹਨ, ਜਦੋਂ ਕਿ 40 ਫੀਸਦੀ ਹਿੱਸਾ ਪੈਨਸ਼ਨ ਖਰੀਦਣ 'ਤੇ ਖਰਚ ਕੀਤਾ ਜਾ ਸਕਦਾ ਹੈ।