Budget 2022 : ਬਜਟ ਦੀ LIVE ਕਵਰੇਜ ਕਿੱਥੇ, ਕਦੋਂ ਤੇ ਕਿਵੇਂ ਦੇਖੀਏ? ਪੜ੍ਹੋ ਪੂਰੀ ਡਿਟੇਲ
ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੀ ਸ਼ੁਰੂਆਤ 31 ਜਨਵਰੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਨਾਲ ਹੋਵੇਗੀ।
ਨਵੀਂ ਦਿੱਲੀ : ਭਾਰਤ ਦੀ ਪਹਿਲੀ ਫੁੱਲ-ਟਾਈਮ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕਰੇਗੀ। ਭਾਰਤੀ ਸੰਵਿਧਾਨ ਦੇ ਆਰਟੀਕਲ 112 ਅਨੁਸਾਰ, ਕੇਂਦਰੀ ਬਜਟ ਉਹ ਦਸਤਾਵੇਜ਼ ਹੈ ਜੋ ਉਸ ਖਾਸ ਸਾਲ ਲਈ ਸਰਕਾਰ ਦੀਆਂ ਅਨੁਮਾਨਿਤ ਪ੍ਰਾਪਤੀਆਂ ਤੇ ਖਰਚਿਆਂ ਦਾ ਵੇਰਵਾ ਦਿੰਦਾ ਹੈ। ਇਹ 2014 ਵਿਚ ਸੱਤਾ 'ਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਪੇਸ਼ ਕੀਤਾ ਗਿਆ 10ਵਾਂ ਬਜਟ ਹੋਵੇਗਾ, ਜਦੋਂ ਕਿ ਇਹ ਸੀਤਾਰਮਨ ਵੱਲੋਂ 2019 'ਚ ਵਿੱਤ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੇਸ਼ ਕੀਤਾ ਜਾਣ ਚੌਥਾ ਬਜਟ ਹੈ।
ਸੰਸਦ ਦਾ ਬਜਟ ਸੈਸ਼ਨ
ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੀ ਸ਼ੁਰੂਆਤ 31 ਜਨਵਰੀ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਨਾਲ ਹੋਵੇਗੀ। ਸੈਸ਼ਨ ਦਾ ਪਹਿਲਾ ਹਿੱਸਾ 31 ਜਨਵਰੀ ਤੋਂ 11 ਫਰਵਰੀ ਤਕ ਚੱਲੇਗਾ। ਇਸ ਤੋਂ ਬਾਅਦ ਇਹ 14 ਮਾਰਚ ਤੋਂ 8 ਅਪ੍ਰੈਲ ਤਕ ਚੱਲੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਪਹਿਲੇ ਸੈਸ਼ਨ ਦੌਰਾਨ ਹੀ ਬਜਟ ਪੇਸ਼ ਕਰਨਗੇ।
ਬਜਟ ਬਾਰੇ ਖਾਸ ਗੱਲਾਂ
- ਇਸ ਨੂੰ ਵਿੱਤ ਮੰਤਰਾਲੇ ਵੱਲੋਂ ਹੋਰ ਸਬੰਧਤ ਮੰਤਰਾਲਿਆਂ ਨਾਲ ਸਲਾਹ ਕਰ ਕੇ ਤਿਆਰ ਕੀਤਾ ਗਿਆ ਹੈ।
- 2017 ਤਕ ਰੇਲਵੇ ਬਜਟ ਕੇਂਦਰੀ ਬਜਟ ਤੋਂ ਵੱਖਰਾ ਪੇਸ਼ ਕੀਤਾ ਜਾਂਦਾ ਸੀ।
- 2017 ਤੋਂ ਇਸ ਨੂੰ 1 ਫਰਵਰੀ ਨੂੰ ਸਵੇਰੇ 11 ਵਜੇ ਵਿੱਤ ਮੰਤਰੀ ਵੱਲੋਂ ਲੋਕ ਸਭਾ 'ਚ ਪੇਸ਼ ਕੀਤਾ ਜਾਂਦਾ ਹੈ। ਪਹਿਲਾਂ ਇਸ ਨੂੰ ਫਰਵਰੀ ਦੇ ਆਖਰੀ ਕੰਮਕਾਜੀ ਦਿਨ ਪੇਸ਼ ਕੀਤਾ ਗਿਆ ਸੀ।
- ਬਜਟ ਭਾਸ਼ਣ ਔਸਤਨ 90 ਮਿੰਟ ਤੋਂ 120 ਮਿੰਟ ਤਕ ਦਾ ਹੁੰਦਾ ਹੈ।
- ਹਾਲਾਂਕਿ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2021-22 'ਚ ਸਭ ਤੋਂ ਲੰਬਾ ਬਜਟ ਭਾਸ਼ਣ ਦਿੱਤਾ, ਜੋ ਲਗਪਗ 160 ਮਿੰਟ ਤੱਕ ਚੱਲਿਆ।
- ਸੀਤਾਰਮਨ ਤੋਂ ਪਹਿਲਾਂ ਸਭ ਤੋਂ ਲੰਬਾ ਬਜਟ ਭਾਸ਼ਣ ਜਸਵੰਤ ਸਿੰਘ ਨੇ 2003 ਵਿੱਚ ਦਿੱਤਾ ਸੀ, ਜੋ 135 ਮਿੰਟ ਦਾ ਸੀ।
- ਸਭ ਤੋਂ ਛੋਟੇ ਬਜਟ ਭਾਸ਼ਣ ਦਾ ਰਿਕਾਰਡ ਹੀਰੂਭਾਈ ਐਮ ਪਟੇਲ ਦੇ ਕੋਲ ਹੈ, ਜਿਨ੍ਹਾਂ ਨੇ 1977 ਵਿੱਚ ਸਿਰਫ 800 ਸ਼ਬਦ ਬੋਲੇ ਸਨ।
ਕੇਂਦਰੀ ਬਜਟ 2022 ਕਿੱਥੇ ਦੇਖੀਏ
ਕੇਂਦਰੀ ਬਜਟ 2022 ਦਾ ਲੋਕ ਸਭਾ ਟੀਵੀ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਨੂੰ ਡੀਡੀ ਨਿਊਜ਼ 'ਤੇ ਲਾਈਵ ਵੀ ਦੇਖਿਆ ਜਾ ਸਕਦਾ ਹੈ। ABP Sanjha 'ਤੇ ਲਗਾਤਾਰ ਕਵਰੇਜ ਕੀਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin