Union Budget 2023: ਸੰਸਦ 'ਚ ਅਜਿਹਾ ਕੀ ਹੋਇਆ... ਕਿ ਪੀਐਮ ਮੋਦੀ ਸਮੇਤ ਸਾਰੇ ਸੰਸਦ ਉੱਚੀ-ਉੱਚੀ ਹੱਸ ਪਏ, ਜਾਣੋ
Union Budget 2023 : ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤ ਬਜਟ ਪੇਸ਼ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੇ ਮੂੰਹੋਂ ਇੱਕ ਅਜਿਹਾ ਸ਼ਬਦ ਨਿਕਲਿਆ ਜਿਸ ਨੇ ਸੀਰੀਅਸ ਹੋ ਕੇ ਬੈਠੇ ਸੰਸਦ ਮੈਂਬਰਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ।
Finance Minister Union Budget Speech 2023 : ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤੀ ਸਾਲ 2023-24 ਲਈ ਭਾਰਤ ਦਾ ਬਜਟ ਪੇਸ਼ ਕਰ ਰਹੀ ਸਨ, ਅਚਾਨਕ ਉਨ੍ਹਾਂ ਦੇ ਮੂੰਹੋਂ ਨਿਕਲੇ ਇੱਕ ਸ਼ਬਦ ਨੇ ਗੰਭੀਰ ਬੈਠੇ ਸੰਸਦ ਮੈਂਬਰਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ। ਖੁਦ ਪ੍ਰਧਾਨ ਮੰਤਰੀ ਮੋਦੀ ਸਮੇਤ ਹੋਰ ਵਿਰੋਧੀ ਨੇਤਾ ਵੀ ਹਾਸਾ ਨਹੀਂ ਰੋਕ ਸਕੇ ਅਤੇ ਉੱਚੀ-ਉੱਚੀ ਹੱਸ ਪਏ।
ਦਰਅਸਲ, ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣੇ ਬਜਟ ਭਾਸ਼ਣ ਦੌਰਾਨ ਪੁਰਾਣੀਆਂ ਗੱਡੀਆਂ ਨੂੰ ਬਦਲਣ ਦੀ ਗੱਲ ਕਰ ਰਹੇ ਸਨ, ਤਾਂ ਗਲਤੀ ਨਾਲ ਉਨ੍ਹਾਂ ਦੇ ਮੂੰਹੋਂ ਪੁਰਾਣੇ ਰਾਜਨੀਤਿਕ ਸਿਸਟਮ ਨੂੰ ਬਦਲਣ ਦੀ ਗੱਲ ਨਿਕਲ ਗਈ ਅਤੇ ਉਨ੍ਹਾਂ ਨੇ ਤੁਰੰਤ ਹੀ ਸੌਰੀ ਕਿਹਾ, ਰਾਜਨੀਤਿਕ ਪ੍ਰਣਾਲੀ ਨੂੰ ਬਦਲਣ ਦੀ ਗੱਲ ਕਹਿ ਦਿੱਤੀ, ਜਿਸ ਤੋਂ ਬਾਅਦ ਸਾਰੇ ਸੰਸਦ ਮੈਂਬਰ ਹੱਸ ਪਏ।
ਕੀ ਬੋਲੇ ਵਿੱਤ ਮੰਤਰੀ
ਵਿੱਤ ਮੰਤਰੀ ਸੀਤਾਰਮਨ ਨੇ ਕਿਹਾ, ''ਵ੍ਹੀਕਲ ਰਿਪਲੇਸਮੈਂਟ ਪਾਲਿਸੀ, ਪੁਰਾਣੇ ਵਾਹਨਾਂ ਨੂੰ ਬਦਲਣਾ ਇਕ ਜ਼ਰੂਰੀ ਅਤੇ ਮਹੱਤਵਪੂਰਨ ਨੀਤੀ ਹੈ, ਜੋ ਪੁਰਾਣੇ ਪਾਲੀਟਿਕਲ ...ਓਹ ਸੌਰੀ, (ਸੁਧਾਰ ਕਰਦਿਆਂ ਹੋਇਆਂ) ਜੋ ਪੁਰਾਣੇ ਪ੍ਰਦੂਸ਼ਿਤ ਵਾਹਨਾਂ ਨੂੰ ਬਦਲਣ 'ਤੇ ਕੰਮ ਕਰੇਗੀ। ਇਹ ਪਾਲਿਸੀ ਭਾਰਤ ਦੀ ਗ੍ਰੀਨ ਪਾਲਿਸੀ ਵਿੱਚ ਵਾਧਾ ਕਰੇਗੀ।"
ਉਨ੍ਹਾਂ ਦੀ ਇਸ ਗਲਤੀ 'ਤੇ ਪੀਐਮ ਮੋਦੀ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਵਿਰੋਧੀ ਧਿਰ ਦੀ ਸੁਪ੍ਰਿਆ ਸੁਲੇ ਸਮੇਤ ਖੇਤੀਬਾੜੀ ਮੰਤਰੀ, ਡਿੰਪਲ ਯਾਦਵ ਅਤੇ ਸਾਰੇ ਸੰਸਦ ਮੈਂਬਰ ਹਾਸਾ ਨਹੀਂ ਰੋਕ ਸਕੇ।
ਔਰਤਾਂ ਲਈ ਕੀਤੇ ਵੱਡੇ ਐਲਾਨ
ਖ਼ਬਰ ਲਿਖੇ ਜਾਣ ਤੱਕ ਵਿੱਤ ਮੰਤਰੀ ਨੇ 7 ਲੱਖ ਰੁਪਏ ਤੱਕ ਦਾ ਆਮਦਨ ਕਰ (income tax) ਮੁਆਫ਼ ਕਰ ਦਿੱਤਾ ਹੈ। ਉਨ੍ਹਾਂ ਨੇ ਦੇਸ਼ ਦੀਆਂ ਔਰਤਾਂ ਲਈ ਵੱਡੇ ਐਲਾਨ ਵੀ ਕੀਤੇ। ਵਿੱਤ ਮੰਤਰੀ ਨੇ ਕਿਹਾ ਕਿ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਮਹਿਲਾ ਸਨਮਾਨ ਬਚਤ ਪੱਤਰ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਲਈ ਇੱਕ ਨਵੀਂ ਬੱਚਤ ਯੋਜਨਾ ਆਵੇਗੀ। 2 ਸਾਲ ਤੱਕ ਇਸ 'ਚ ਨਿਵੇਸ਼ ਕਰ ਸਕਣਗੇ ਅਤੇ ਔਰਤਾਂ ਇਸ 'ਚ 2 ਲੱਖ ਰੁਪਏ ਜਮ੍ਹਾ ਕਰ ਸਕਣਗੀਆਂ, ਜਿਸ 'ਤੇ 7.5 ਫੀਸਦੀ ਵਿਆਜ ਦਿੱਤਾ ਜਾਵੇਗਾ। ਕੋਈ ਵੀ ਔਰਤ ਜਾਂ ਲੜਕੀ ਖਾਤਾ ਖੋਲ੍ਹ ਸਕੇਗੀ ਅਤੇ ਇਸ ਤੋਂ ਪੈਸੇ ਕਢਵਾਉਣ ਦੀਆਂ ਸ਼ਰਤਾਂ ਹੋਣਗੀਆਂ। ਇਸ ਬਜਟ ਵਿੱਚ ਔਰਤਾਂ ਦੀ ਭਲਾਈ ਲਈ ਚੁੱਕਿਆ ਜਾ ਰਿਹਾ ਇਹ ਵੱਡਾ ਕਦਮ ਹੈ।
MSME ਦੇ ਲਈ ਵੱਡਾ ਐਲਾਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕ੍ਰੈਡਿਟ ਗਾਰੰਟੀ MSMEs ਲਈ ਇੱਕ ਸੁਧਾਰ ਯੋਜਨਾ ਆਵੇਗੀ। 1 ਅਪ੍ਰੈਲ 2023 ਤੋਂ ਉਦਯੋਗਾਂ ਨੂੰ 9000 ਕਰੋੜ ਰੁਪਏ ਕਰਜ਼ੇ ਵਜੋਂ ਦਿੱਤੇ ਜਾਣਗੇ।
ਇਹ ਵੀ ਪੜ੍ਹੋ: Health Budget 2023: ਬਜਟ 'ਚ ਸਿਹਤ ਸਬੰਧੀ ਵੱਡੇ ਐਲਾਨ, 2047 ਤੱਕ ਇਨ੍ਹਾਂ ਬਿਮਾਰੀਆਂ ਤੋਂ ਦੇਸ਼ ਨੂੰ ਮਿਲੇਗਾ ਛੁਟਕਾਰਾ