Budget 2025: 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਬਜਟ 2025, Dailyhunt 'ਤੇ ਮਿਲਣਗੇ ਬਜਟ ਦੇ ਸਾਰੇ ਅਪਡੇਟਸ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਾਰਤ ਲਈ ਸਭ ਤੋਂ ਵੱਧ ਕੇਂਦਰੀ ਬਜਟ ਪੇਸ਼ ਕਰਨ ਵਾਲੀ ਪਹਿਲੀ ਔਰਤ ਬਣਨ ਜਾ ਰਹੀ ਹੈ। ਪਹਿਲੀ ਫਰਵਰੀ, 2025 ਨੂੰ ਉਹ ਮੋਦੀ ਸਰਕਾਰ 3.0 ਤਹਿਤ ਆਪਣਾ ਅੱਠਵਾਂ ਤੇ ਦੂਜਾ ਵਿਆਪਕ ਬਜਟ ਪੇਸ਼ ਕਰੇਗੀ

Budget 2025: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਾਰਤ ਲਈ ਸਭ ਤੋਂ ਵੱਧ ਕੇਂਦਰੀ ਬਜਟ ਪੇਸ਼ ਕਰਨ ਵਾਲੀ ਪਹਿਲੀ ਔਰਤ ਬਣਨ ਜਾ ਰਹੀ ਹੈ। ਪਹਿਲੀ ਫਰਵਰੀ, 2025 ਨੂੰ ਉਹ ਮੋਦੀ ਸਰਕਾਰ 3.0 ਤਹਿਤ ਆਪਣਾ ਅੱਠਵਾਂ ਤੇ ਦੂਜਾ ਵਿਆਪਕ ਬਜਟ ਪੇਸ਼ ਕਰੇਗੀ। ਆਰਥਿਕ ਮਾਹਿਰਾਂ ਦੀ ਮੰਨੀਏ ਤਾਂ ਵਿੱਤੀ ਸਾਲ 2025-26 ਲਈ ਸਰਕਾਰ ਵੱਲੋਂ ਵਿੱਤੀ ਘਾਟੇ ਨੂੰ ਘਟਾਉਣ ਤੇ ਨਿਵੇਸ਼ ਨੂੰ ਵਧਾਉਣ ਲਈ ਪੂੰਜੀਗਤ ਖਰਚ ਵਧਾਉਣ ਦੀ ਉਮੀਦ ਹੈ।
ਬਜਟ 2025 ਵਿੱਚ ਕਈ ਵੱਡੇ ਐਲਾਨ ਹੋਣ ਦੀ ਉਮੀਦ
ਆਰਥਿਕ ਮਾਹਿਰਾਂ ਮੁਤਾਬਕ ਬਜਟ 2025 ਵਿੱਚ ਕਈ ਵੱਡੇ ਐਲਾਨ ਹੋਣ ਦੀ ਉਮੀਦ ਹੈ। 2017 ਤੋਂ ਕੇਂਦਰੀ ਬਜਟ ਹਰ ਸਾਲ ਫਰਵਰੀ ਦੇ ਪਹਿਲੇ ਦਿਨ ਪੇਸ਼ ਕੀਤਾ ਜਾਂਦਾ ਹੈ। ਭਾਰਤੀ ਸੰਵਿਧਾਨ ਦੇ ਅਨੁਛੇਦ 112 ਅਨੁਸਾਰ ਸਰਕਾਰ ਨੂੰ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਸੰਸਦ ਦੇ ਸਾਹਮਣੇ ਪੂਰਾ ਬਜਟ ਪੇਸ਼ ਕਰਨਾ ਹੁੰਦਾ ਹੈ, ਜੋ 1 ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਤੇ 31 ਮਾਰਚ ਨੂੰ ਖਤਮ ਹੁੰਦਾ ਹੈ। ਇਹ ਵਿੱਤੀ ਯੋਜਨਾਬੰਦੀ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਨੂੰ ਯਕੀਨੀ ਬਣਾਉਂਦਾ ਹੈ।
ਨੌਕਰੀਆਂ ਤੋਂ ਲੈ ਕੇ ਯੋਜਨਾਵਾਂ ਤੱਕ, ਹਰ ਚੀਜ਼ ਨੂੰ ਮਿਲੇਗਾ ਹੁਲਾਰਾ
ਆਉਣ ਵਾਲੇ ਬਜਟ ਵਿੱਚ ਨੌਕਰੀਆਂ ਪੈਦਾ ਕਰਨ ਤੇ ਉਦਯੋਗਾਂ, ਜਿਸ ਵਿੱਚ ਐਮਐਸਐਮਈ ਵੀ ਸ਼ਾਮਲ ਹਨ, ਨੂੰ ਪੀਐਲਆਈ ਸਕੀਮ ਰਾਹੀਂ ਸਮਰਥਨ ਦੇਣ ਨੂੰ ਤਰਜੀਹ ਦੇਣ ਦੀ ਉਮੀਦ ਹੈ। ਇਸ ਤੋਂ ਇਲਾਵਾ ਨਾਗਰਿਕਾਂ ਦੀ ਵਿੱਤੀ ਆਜ਼ਾਦੀ ਨੂੰ ਵਧਾਉਣ ਲਈ ਵੱਡੀਆਂ ਸਰਕਾਰੀ ਪਹਿਲਕਦਮੀਆਂ ਲਈ ਫੰਡਿੰਗ ਵਧਣ ਦੀ ਉਮੀਦ ਹੈ। ਤਨਖਾਹਦਾਰ ਵਿਅਕਤੀਆਂ ਨੂੰ ਮਹਿੰਗਾਈ ਤੇ ਵਿਸ਼ਵਵਿਆਪੀ ਅਨਿਸ਼ਚਿਤਤਾਵਾਂ ਨਾਲ ਸਿੱਝਣ ਵਿੱਚ ਮਦਦ ਕਰਨ ਲਈ ਆਮਦਨ ਕਰ ਛੋਟਾਂ ਦੇਣ ਦੀ ਉਮੀਦ ਹੈ।
ਭਾਰਤ ਵਿੱਚ, ਬਜਟ ਸਮਾਜਿਕ ਨਿਆਂ, ਸਮਾਨਤਾ ਤੇ ਸੰਤੁਲਿਤ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਦੇ ਦੋ ਹਿੱਸੇ ਹਨ ਜੋ ਮਾਲੀਆ ਤੇ ਪੂੰਜੀ ਬਜਟ ਹਨ। ਬਜਟ ਦਾ ਟੀਚਾ ਸਰੋਤਾਂ ਦੀ ਕੁਸ਼ਲਤਾ ਨਾਲ ਵੰਡ ਕਰਕੇ, ਨੌਕਰੀਆਂ ਪੈਦਾ ਕਰਕੇ ਤੇ ਗਰੀਬੀ ਘਟਾ ਕੇ ਤੇਜ਼, ਟਿਕਾਊ ਵਿਕਾਸ ਪ੍ਰਾਪਤ ਕਰਨਾ ਹੈ। ਇਹ ਕੀਮਤਾਂ ਨੂੰ ਕੰਟਰੋਲ ਕਰਕੇ ਦੌਲਤ ਤੇ ਆਮਦਨ ਵਿੱਚ ਅਸਮਾਨਤਾਵਾਂ ਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ।
ਡੇਲੀਹੰਟ 'ਤੇ ਮਿਲੇਗੀ ਬਜਟ 2025 ਦੀ ਹਰ ਲੇਟੇਸਟ ਅਪਡੇਟ
ਬਜਟ ਰਾਹੀਂ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ ਕਿਉਂਕਿ ਭਾਰਤ ਦਾ 2027-28 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦਾ ਟੀਚਾ ਹੈ। ਇਹ ਪਹਿਲਕਦਮੀਆਂ ਮੁੱਖ ਆਰਥਿਕ ਚਾਲਕਾਂ 'ਤੇ ਧਿਆਨ ਕੇਂਦ੍ਰਤ ਕਰਕੇ ਸਾਰੇ ਨਾਗਰਿਕਾਂ ਲਈ ਟਿਕਾਊ ਵਿਕਾਸ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਹਨ।
ਡੇਲੀਹੰਟ 'ਤੇ ਤੁਹਾਨੂੰ ਬਜਟ 2025 ਦੀ ਪੂਰੀ ਕਵਰੇਜ ਮਿਲੇਗੀ ਜਿਸ ਵਿੱਚ ਰੀਅਲ-ਟਾਈਮ ਅਪਡੇਟਸ, ਖ਼ਬਰਾਂ, ਵਿਚਾਰ ਤੇ ਵਿਸ਼ਲੇਸ਼ਣ ਸ਼ਾਮਲ ਹਨ। ਇਸ ਪਲੇਟਫਾਰਮ ਉਪਰ ਬਜਟ ਪ੍ਰਕਿਰਿਆ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਜਾਏਗੀ। ਬਜਟ ਨਾਲ ਸਬੰਧਤ ਸਾਰੀ ਮਹੱਤਵਪੂਰਨ ਜਾਣਕਾਰੀ ਦੇ ਲਾਈਵ ਕਵਰੇਜ ਲਈ ਡੇਲੀਹੰਟ ਨਾਲ ਜੁੜੇ ਰਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
