Union Budget 2022: 1955 ਤੱਕ ਸਿਰਫ ਅੰਗਰੇਜ਼ੀ 'ਚ ਪੇਸ਼ ਕੀਤਾ ਜਾਂਦਾ ਸੀ Budget, ਕੀ ਤੁਸੀਂ ਜਾਣਦੇ ਇਹ ਦਿਲਚਸਪ ਗੱਲਾਂ?
Union Budget 2022: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmila Sitharaman) 1 ਫਰਵਰੀ ਯਾਨੀ ਕੱਲ੍ਹ ਵਿੱਤੀ ਸਾਲ 2022-23 ਲਈ ਬਜਟ ਪ੍ਰਸਤਾਵ ਪੇਸ਼ ਕਰਨਗੇ। ਇਹ ਲਗਾਤਾਰ ਚੌਥੀ ਵਾਰ ਹੋਵੇਗਾ ਜਦੋਂ ਸੀਤਾਰਮਨ ਬਜਟ (Budget 2022) ਪੇਸ਼ ਕਰਨਗੇ
Union Budget 2022: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmila Sitharaman) 1 ਫਰਵਰੀ ਯਾਨੀ ਕੱਲ੍ਹ ਵਿੱਤੀ ਸਾਲ 2022-23 ਲਈ ਬਜਟ ਪ੍ਰਸਤਾਵ ਪੇਸ਼ ਕਰਨਗੇ। ਇਹ ਲਗਾਤਾਰ ਚੌਥੀ ਵਾਰ ਹੋਵੇਗਾ ਜਦੋਂ ਸੀਤਾਰਮਨ ਬਜਟ (Budget 2022) ਪੇਸ਼ ਕਰਨਗੇ। ਇਹ ਮੋਦੀ ਸਰਕਾਰ (Modi Government) ਦਾ ਦਸਵਾਂ ਬਜਟ ਹੋਵੇਗਾ। ਹਮੇਸ਼ਾ ਦੀ ਤਰ੍ਹਾਂ ਇਸ ਬਜਟ ਤੋਂ ਵੀ ਆਮ ਲੋਕਾਂ ਸਮੇਤ ਕਿਸਾਨਾਂ ਅਤੇ ਗਰੀਬਾਂ ਨੂੰ ਵੱਡੀਆਂ ਉਮੀਦਾਂ ਹਨ। ਹੁਣ ਦੇਖਣਾ ਹੋਵੇਗਾ ਕਿ ਕਿਸ ਵਰਗ ਲਈ ਵਿੱਤ ਮੰਤਰੀ ਦੇ ਖਜਾਨੇ 'ਚੋਂ ਕੀ ਨਿਕਲ ਸਕਦਾ ਹੈ। ਅੱਜ ਦੱਸਦੇ ਹਾਂ ਬਜਟ ਨਾਲ ਜੁੜੇ ਕੁਝ ਦਿਲਚਸਪ ਤੱਥਾਂ ਬਾਰੇ-
ਭਾਰਤ ਦਾ ਪਹਿਲਾ ਬਜਟ ਕਿਸਨੇ ਪੇਸ਼ ਕੀਤਾ?
ਭਾਰਤ ਵਿੱਚ ਪਹਿਲੀ ਵਾਰ 7 ਅਪ੍ਰੈਲ, 1860 ਨੂੰ ਬਜਟ ਪੇਸ਼ ਕੀਤਾ ਗਿਆ ਸੀ। ਸਕਾਟਿਸ਼ ਅਰਥ ਸ਼ਾਸਤਰੀ ਤੇ ਈਸਟ ਇੰਡੀਆ ਕੰਪਨੀ ਨਾਲ ਜੁੜੇ ਨੇਤਾ ਜੇਮਸ ਵਿਲਸਨ (James Wilson) ਨੇ ਬ੍ਰਿਟਿਸ਼ ਮਹਾਰਾਣੀ ਦੇ ਸਾਹਮਣੇ ਭਾਰਤ ਦਾ ਬਜਟ ਰੱਖਿਆ ਸੀ।
ਆਜ਼ਾਦ ਭਾਰਤ ਦਾ ਪਹਿਲਾ ਬਜਟ ਕਦੋਂ ਪੇਸ਼ ਕੀਤਾ ਗਿਆ ਸੀ?
ਆਜ਼ਾਦ ਭਾਰਤ ਦਾ ਪਹਿਲਾ ਬਜਟ 26 ਨਵੰਬਰ 1947 ਨੂੰ ਪੇਸ਼ ਕੀਤਾ ਗਿਆ ਸੀ। ਤਤਕਾਲੀ ਵਿੱਤ ਮੰਤਰੀ ਆਰ ਕੇ ਸ਼ਨਮੁਖਮ ਚੈਟੀ ਨੇ ਪੇਸ਼ ਕੀਤਾ ਸੀ।
ਹੁਣ ਤੱਕ ਦਾ ਸਭ ਤੋਂ ਲੰਬਾ ਬਜਟ ਭਾਸ਼ਣ ਕਿਹੜਾ ਹੈ?
ਹੁਣ ਤੱਕ ਦੇ ਸਭ ਤੋਂ ਲੰਬੇ ਬਜਟ ਭਾਸ਼ਣ ਦਾ ਰਿਕਾਰਡ ਸੀਤਾਰਮਨ ਦੇ ਨਾਮ ਹੈ। ਵਿੱਤੀ ਸਾਲ 2020-21 ਦਾ ਬਜਟ ਪੇਸ਼ ਕਰਦਿਆਂ ਉਨ੍ਹਾਂ 2 ਘੰਟੇ 42 ਮਿੰਟ ਲੰਬਾ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਜੁਲਾਈ 2019 ਵਿੱਚ ਕੀਤੇ ਗਏ ਆਪਣੇ ਹੀ 2 ਘੰਟੇ 17 ਮਿੰਟ ਲੰਬੇ ਭਾਸ਼ਣ ਦਾ ਰਿਕਾਰਡ ਤੋੜ ਦਿੱਤਾ।
ਬਜਟ ਭਾਸ਼ਣ ਵਿੱਚ ਸਭ ਤੋਂ ਵੱਧ ਸ਼ਬਦ ਕਦੋਂ ਸਨ?
1991 ਵਿੱਚ ਡਾ.ਮਨਮੋਹਨ ਸਿੰਘ ਦੇ ਬਜਟ ਭਾਸ਼ਣ ਵਿੱਚ ਕੁੱਲ 18,650 ਸ਼ਬਦ ਸਨ। ਇਸ ਤੋਂ ਬਾਅਦ ਅਰੁਣ ਜੇਤਲੀ ਦਾ ਨੰਬਰ ਆਉਂਦਾ ਹੈ ਜਿਹਨਾਂ ਦੇ 2018 ਦੇ ਬਜਟ ਭਾਸ਼ਣ ਵਿੱਚ 18,604 ਸ਼ਬਦ ਸਨ।
ਸਭ ਤੋਂ ਛੋਟਾ ਬਜਟ ਭਾਸ਼ਣ ਕਿਹੜਾ ਹੈ?
ਜੇਕਰ ਅਸੀਂ ਸਭ ਤੋਂ ਛੋਟੇ ਬਜਟ ਭਾਸ਼ਣ ਦੀ ਗੱਲ ਕਰੀਏ ਤਾਂ ਉਸ ਸਮੇਂ ਦੇ ਵਿੱਤ ਮੰਤਰੀ ਹੀਰੂਭਾਈ ਮੂਲਜੀਭਾਈ ਪਟੇਲ ਨੇ 1977 ਵਿੱਚ ਸਿਰਫ 800 ਸ਼ਬਦਾਂ ਦਾ ਬਜਟ ਭਾਸ਼ਣ ਦਿੱਤਾ ਸੀ।
ਸਭ ਤੋਂ ਵੱਧ ਬਜਟ ਭਾਸ਼ਣ ਕਿਸਨੇ ਦਿੱਤੇ?
ਇਹ ਰਿਕਾਰਡ ਸਾਬਕਾ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਨਾਂ ਹੈ, ਜਿਨ੍ਹਾਂ ਨੇ ਵਿੱਤ ਮੰਤਰੀ ਹੁੰਦਿਆਂ 1962-69 ਦਰਮਿਆਨ ਸਭ ਤੋਂ ਵੱਧ ਵਾਰ ਬਜਟ ਪੇਸ਼ ਕੀਤਾ। ਇਸ ਤੋਂ ਬਾਅਦ ਪੀ ਚਿਦੰਬਰਮ (9 ਵਾਰ), ਪ੍ਰਣਬ ਮੁਖਰਜੀ (8 ਵਾਰ), ਯਸ਼ਵੰਤ ਸਿਨਹਾ (8 ਵਾਰ) ਅਤੇ ਡਾ. ਮਨਮੋਹਨ ਸਿੰਘ (6 ਵਾਰ) ਨੇ ਬਜਟ ਪੇਸ਼ ਕੀਤਾ।
ਬਜਟ ਭਾਸ਼ਣ ਦਾ ਸਮਾਂ ਕਦੋਂ ਬਦਲਿਆ?
ਸਾਲ 1999 ਤੱਕ ਬਜਟ ਭਾਸ਼ਣ ਫਰਵਰੀ ਦੇ ਆਖਰੀ ਕੰਮ ਵਾਲੇ ਦਿਨ ਸ਼ਾਮ 5 ਵਜੇ ਪੇਸ਼ ਕੀਤਾ ਜਾਂਦਾ ਸੀ, ਪਰ ਯਸ਼ਵੰਤ ਸਿਨਹਾ ਨੇ 1999 ਵਿੱਚ ਇਸ ਨੂੰ ਬਦਲ ਕੇ ਸਵੇਰੇ 11 ਵਜੇ ਕਰ ਦਿੱਤਾ।
1 ਫਰਵਰੀ ਨੂੰ ਬਜਟ ਕਦੋਂ ਤੋਂ ਪੇਸ਼ ਕੀਤਾ ਜਾ ਰਿਹਾ ਹੈ?
ਅਰੁਣ ਜੇਤਲੀ ਨੇ 1 ਫਰਵਰੀ ਨੂੰ 2017 ਦਾ ਬਜਟ ਭਾਸ਼ਣ ਪੇਸ਼ ਕੀਤਾ ਸੀ। ਇਸ ਤੋਂ ਬਾਅਦ 1 ਫਰਵਰੀ ਨੂੰ ਸਵੇਰੇ 11 ਵਜੇ ਬਜਟ ਪੇਸ਼ ਕੀਤਾ ਜਾਂਦਾ ਹੈ।
ਪਹਿਲਾਂ ਬਜਟ ਸਿਰਫ਼ ਅੰਗਰੇਜ਼ੀ ਵਿੱਚ ਹੀ ਪੇਸ਼ ਕੀਤਾ ਜਾਂਦਾ ਸੀ
ਸਾਲ 1955 ਤੱਕ ਬਜਟ ਸਿਰਫ਼ ਅੰਗਰੇਜ਼ੀ ਵਿੱਚ ਹੀ ਪੇਸ਼ ਕੀਤਾ ਜਾਂਦਾ ਸੀ, ਪਰ ਕਾਂਗਰਸ ਸਰਕਾਰ ਨੇ ਇਸ ਨੂੰ ਅੰਗਰੇਜ਼ੀ ਅਤੇ ਹਿੰਦੀ ਦੋਵਾਂ ਵਿੱਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ।
ਕਾਗਜ਼ ਰਹਿਤ ਬਜਟ
ਕੋਵਿਡ-19 ਮਹਾਮਾਰੀ ਤੋਂ ਬਾਅਦ ਸਾਲ 2021-22 ਦਾ ਬਜਟ ਕਾਗਜ਼ ਰਹਿਤ ਪੇਸ਼ ਕੀਤਾ ਗਿਆ।
ਸੀਤਾਰਮਨ ਬਜਟ ਪੇਸ਼ ਕਰਨ ਵਾਲੀ ਦੂਜੀ ਮਹਿਲਾ ਹੈ
ਸੀਤਾਰਮਨ 2019 ਵਿੱਚ ਬਜਟ ਪੇਸ਼ ਕਰਦੇ ਹੋਏ ਅਜਿਹਾ ਕਰਨ ਵਾਲੀ ਦੂਜੀ ਮਹਿਲਾ ਬਣ ਗਈ ਹੈ। ਉਨ੍ਹਾਂ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਵਿੱਤ ਮੰਤਰੀ ਵਜੋਂ 1970 ਵਿੱਚ ਬਜਟ ਪੇਸ਼ ਕੀਤਾ ਸੀ।
ਰੇਲ ਬਜਟ
ਸਾਲ 2017 ਤੱਕ ਰੇਲਵੇ ਬਜਟ ਅਤੇ ਆਮ ਬਜਟ ਵੱਖ-ਵੱਖ ਪੇਸ਼ ਕੀਤੇ ਜਾਂਦੇ ਸਨ ਪਰ 2017 ਵਿੱਚ ਰੇਲਵੇ ਬਜਟ ਨੂੰ ਆਮ ਬਜਟ ਵਿੱਚ ਮਿਲਾ ਦਿੱਤਾ ਗਿਆ ਅਤੇ ਹੁਣ ਸਿਰਫ਼ ਇੱਕ ਹੀ ਬਜਟ ਪੇਸ਼ ਕੀਤਾ ਜਾਂਦਾ ਹੈ।
ਬਜਟ ਪ੍ਰਿੰਟਿੰਗ
ਸਾਲ 1950 ਤੱਕ ਬਜਟ ਦੀ ਛਪਾਈ ਰਾਸ਼ਟਰਪਤੀ ਭਵਨ ਵਿੱਚ ਹੁੰਦੀ ਸੀ ਪਰ ਇਸ ਦੇ ਲੀਕ ਹੋਣ ਤੋਂ ਬਾਅਦ ਨਵੀਂ ਦਿੱਲੀ ਦੇ ਮਿੰਟੋ ਰੋਡ ਸਥਿਤ ਪ੍ਰੈੱਸ ਵਿੱਚ ਛਪਾਈ ਸ਼ੁਰੂ ਹੋ ਗਈ। ਫਿਰ 1980 ਵਿੱਚ ਇਹ ਵਿੱਤ ਮੰਤਰਾਲੇ ਦੇ ਅੰਦਰ ਸਰਕਾਰੀ ਪ੍ਰੈੱਸ ਵਿੱਚ ਛਪਿਆ।
ਇਹ ਵੀ ਪੜ੍ਹੋ: Union Budget 2022: ਬਜਟਬਜਟ 'ਚ ਤਨਖਾਹਦਾਰ ਵਰਗ ਨੂੰ ਮਿਲ ਸਕਦੀ ਖੁਸ਼ਖਬਰੀ!" href="https://punjabi.abplive.com/business/budget/budget-2022-demand-good-news-for-employees-641521" target=""> 'ਚ ਤਨਖਾਹਦਾਰ ਵਰਗ ਨੂੰ ਮਿਲ ਸਕਦੀ ਖੁਸ਼ਖਬਰੀ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin