Union Budget 2022 India LIVE Updates: ਇਨਕਮ ਟੈਕਸ ਸਲੈਬ 'ਚ ਕੋਈ ਬਦਲਾਅ ਨਹੀਂ: ਵਿੱਤ ਮੰਤਰੀ ਨਿਰਮਲਾ ਸੀਤਾਰਮਨ
ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) 2022-23 ਲਈ ਕੇਂਦਰੀ ਬਜਟ ਪੇਸ਼ ਕਰੇਗੀ।
LIVE
Background
Union Budget 2022 : ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) 2022-23 ਲਈ ਕੇਂਦਰੀ ਬਜਟ ਪੇਸ਼ ਕਰੇਗੀ। ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਸਰਕਾਰ ਦੀਆਂ ਤਰਜੀਹਾਂ ਕੀ ਹੋਣਗੀਆਂ ਅਤੇ ਇਸ ਵਿੱਚ ਰੋਜ਼ਗਾਰ ਅਤੇ ਆਮ ਲੋਕਾਂ ਲਈ ਕੀ ਹੋਵੇਗਾ, ਇਸ ਉੱਤੇ ਸਭ ਦੀਆਂ ਨਜ਼ਰਾਂ ਹੋਣਗੀਆਂ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਲੋਕ ਸਭਾ ਵਿੱਚ ਸਾਲ 2022-23 ਦਾ ਕੇਂਦਰੀ ਬਜਟ ਪੇਸ਼ ਕਰੇਗੀ। ਵਿੱਤ ਮੰਤਰੀ ਸਵੇਰੇ 9 ਵਜੇ ਤੋਂ ਆਪਣੇ ਦਿਨ ਦੀ ਸ਼ੁਰੂਆਤ ਕਰਨਗੇ। ਕੇਂਦਰੀ ਮੰਤਰੀ ਆਪਣੀ ਟੀਮ ਦੇ ਨਾਲ ਸਵੇਰੇ 9 ਵਜੇ ਵਿੱਤ ਮੰਤਰਾਲੇ ਤੋਂ ਰਾਸ਼ਟਰਪਤੀ ਭਵਨ ਲਈ ਰਵਾਨਾ ਹੋਣਗੇ। ਵਿੱਤ ਮੰਤਰਾਲੇ ਦੇ ਡਾਇਰੈਕਟਰ ਜਨਰਲ (ਮੀਡੀਆ ਅਤੇ ਸੰਚਾਰ) ਅਨੁਸਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਤੋਂ ਬਾਅਦ ਵਿੱਤ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਨੂੰ ਬਜਟ ਬਾਰੇ ਸੰਖੇਪ ਜਾਣਕਾਰੀ ਦੇਣਗੇ ਅਤੇ ਫਿਰ ਸੰਸਦ ਲਈ ਰਵਾਨਾ ਹੋਣਗੇ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 8.15 ਵਜੇ ਆਪਣੇ ਨਿਵਾਸ (19, ਸਫਦਰਜੰਗ ਰੋਡ) ਤੋਂ ਰਵਾਨਾ ਹੋਣਗੇ।
ਨਿਰਮਲਾ ਸੀਤਾਰਮਨ ਅਤੇ ਬਜਟ ਟੀਮ ਨੌਰਥ ਬਲਾਕ ਤੋਂ ਸਵੇਰੇ 9 ਵਜੇ ਰਾਸ਼ਟਰਪਤੀ ਭਵਨ ਲਈ ਰਵਾਨਾ ਹੋਵੇਗੀ। ਨਾਰਥ ਬਲਾਕ ਦੇ ਗੇਟ-2 'ਤੇ ਫੋਟੋ ਓਪ ਹੋਵੇਗਾ।
ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਵੇਰੇ 10 ਵਜੇ ਨਿਰਮਲਾ ਸੀਤਾਰਮਨ ਬਜਟ ਬਰੀਫ ਕੇਸ ਨਾਲ ਸੰਸਦ ਭਵਨ ਪਹੁੰਚੇਗੀ। ਸੰਸਦ ਭਵਨ 'ਚ ਦਾਖਲ ਹੋਣ ਵਾਲੀਆਂ ਪੌੜੀਆਂ 'ਤੇ ਫੋਟੋ ਓਪ ਹੋਵੇਗਾ।
ਸਵੇਰੇ 11 ਵਜੇ ਬਜਟ ਪੇਸ਼ ਕੀਤਾ ਜਾਵੇਗਾ ਅਤੇ ਵਿੱਤ ਮੰਤਰੀ ਦਾ ਭਾਸ਼ਣ ਹੋਵੇਗਾ।
ਬਜਟ ਦੇ ਭਾਸ਼ਣ ਤੋਂ ਬਾਅਦ ਪੀਐਮ ਮੋਦੀ ਬਜਟ 'ਤੇ ਟਿੱਪਣੀ ਦੇ ਸਕਦੇ ਹਨ।
ਖੇਤੀ, ਕਿਸਾਨਾਂ ਅਤੇ MSME ਸੈਕਟਰ 'ਤੇ ਫੋਕਸ ਕੀਤੇ ਜਾਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਪੈਸਾ ਵਧਾਇਆ ਜਾ ਸਕਦਾ ਹੈ।
ਕਿਸਾਨ ਉਤਪਾਦਕ ਯੂਨੀਅਨਾਂ ( FPO) ਨੂੰ ਹੋਰ ਮਜ਼ਬੂਤ ਕਰਨ ਦਾ ਐਲਾਨ ਕਿਸਾਨ ਅੰਦੋਲਨ ਦੌਰਾਨ ਸਰਕਾਰ ਲਗਾਤਾਰ ਇਸ ਦੀ ਗੱਲ ਕਰਦੀ ਰਹੀ ਸੀ।
ਕਿਸਾਨ ਪੈਨਸ਼ਨ ਯੋਜਨਾ ਦੇ ਬਜਟ ਵਿੱਚ ਵਾਧਾ ਅਤੇ ਵਿਸਤਾਰ ਹੋ ਸਕਦਾ ਹੈ।
ਮਨਰੇਗਾ (MGNREGA) ਦੇ ਬਜਟ ਵਿੱਚ ਵਾਧੇ ਦੀ ਸੰਭਾਵਨਾ ਹੈ।
ਮੱਧ ਵਰਗ ਲਈ ਰਾਹਤ ਦੀ ਉਮੀਦ ਹੈ। ਇਨਕਮ ਟੈਕਸ ਸੀਮਾ ਵਿੱਚ ਛੋਟ ਦੀ ਸੰਭਾਵਨਾ।
ਵਾਹਨਾਂ ਅਤੇ ਹੋਰ ਸਮਾਨ ਵਿੱਚ ਵਰਤੇ ਜਾਣ ਵਾਲੇ ਸੈਮੀਕੰਡਕਟਰ ਚਿਪਸ ਦੇ ਆਯਾਤ ਅਤੇ ਨਿਰਮਾਣ ਸੰਬੰਧੀ ਕੁਝ ਰਿਆਇਤਾਂ ਦਾ ਐਲਾਨ ਕਰਨਾ ਵੀ ਸੰਭਵ ਹੈ।
ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਵੱਡੀ ਰਾਹਤ ਦੀ ਉਮੀਦ ਹੈ ਕਿਉਂਕਿ ਇਹ ਕੋਵਿਡ ਤੋਂ ਸਭ ਤੋਂ ਵੱਧ ਪ੍ਰਭਾਵਿਤ ਸੈਕਟਰ ਹੈ।
ਬਿਕਰਮ ਮਜੀਠੀਆ ਇੱਕ ਹੀ ਸੀਟ ਤੋਂ ਲੜਨਗੇ ਚੋਣ
ਅੰਮ੍ਰਿਤਸਰ: ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਆਪਣੇ ਜੱਦੀ ਹਲਕੇ ਮਜੀਠਾ ਤੋਂ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ। ਉਹ ਹੁਣ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਚੋਣ ਲੜਨਗੇ।
ਬਜਟ 2022: ਬਜਟ ਨੇ ਕੀਤਾ ਨਿਰਾਸ਼ , ਆਮ ਲੋਕਾਂ ਲਈ ਕੁਝ ਨਹੀਂ- ਅਰਵਿੰਦ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਜਟ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਜਟ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, 'ਕੋਰੋਨਾ ਦੇ ਦੌਰ ਦੌਰਾਨ ਲੋਕਾਂ ਨੂੰ ਬਜਟ ਤੋਂ ਬਹੁਤ ਉਮੀਦਾਂ ਸਨ। ਬਜਟ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਆਮ ਲੋਕਾਂ ਲਈ ਬਜਟ ਵਿੱਚ ਕੁਝ ਨਹੀਂ ਹੈ। ਮਹਿੰਗਾਈ ਨੂੰ ਘਟਾਉਣ ਲਈ ਕੁਝ ਨਹੀਂ ਹੈ.
ਕਿਸਾਨ ਆਗੂ ਰਾਕੇਸ਼ ਟਕੈਤ ਨੇ ਬਜਟ 'ਤੇ ਦਿੱਤੀ ਪ੍ਰਤੀਕ੍ਰਿਆ
ਰਾਕੇਸ਼ ਟਿਕੈਤ ਨੇ ਕਿਹਾ, 'ਬਜਟ ਦਾ ਕੁਝ ਫਾਇਦਾ ਹੁੰਦਾ ਹੈ ਪਰ ਇਸ ਨਾਲ ਓਨਾ ਫਾਇਦਾ ਨਹੀਂ ਹੁੰਦਾ, ਜਿੰਨਾ ਦਿਖਾਇਆ ਜਾਂਦਾ ਹੈ, ਜ਼ਿਆਦਾ ਦਿਖਾਉਂਦਾ ਹੈ ਅਤੇ ਘੱਟ ਮਿਲਦਾ ਹੈ। ਅਸੀਂ ਕਿਹਾ ਐਮਐਸਪੀ ਗਾਰੰਟੀ ਕਾਨੂੰਨ ਬਣਾਓ, ਇਹ ਕਾਨੂੰਨ ਘੱਟ ਕੀਮਤ 'ਤੇ ਫਸਲਾਂ ਦੀ ਖਰੀਦ ਬੰਦ ਕਰ ਦੇਵੇਗਾ। ਉਨ੍ਹਾਂ ਅੱਗੇ ਕਿਹਾ, 'ਫਿਲਹਾਲ ਵਪਾਰੀਆਂ ਨੂੰ ਇਸ ਦਾ ਫਾਇਦਾ ਮਿਲ ਰਿਹਾ ਹੈ, ਜੋ ਘੱਟ ਕੀਮਤ 'ਤੇ ਫਸਲ ਖਰੀਦਦੇ ਹਨ ਅਤੇ ਘੱਟੋ-ਘੱਟ ਸਮਰਥਨ ਮੁੱਲ 'ਤੇ ਮਹਿੰਗੇ ਮੁੱਲ 'ਤੇ ਵੇਚਦੇ ਹਨ।
ਕੇਂਦਰੀ ਬਜਟ ਨੂੰ ਲੈ ਕੇ ਲੁਧਿਆਣਾ ਦੇ ਕਾਰੋਬਾਰੀਆਂ ਦੀ ਰਲਵੀਂ ਮਿਲਵੀਂ ਪ੍ਰਤੀਕਿਰਿਆ
ਕੇਂਦਰ ਸਰਕਾਰ ਵੱਲੋਂ ਅੱਜ ਬਜਟ ਸਾਲ 2022-23 ਪੇਸ਼ ਕੀਤਾ ਗਿਆ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਬਜਟ ਤਜਵੀਜ਼ਾਂ ਪੇਸ਼ ਕੀਤੀਆਂ ਗਈਆਂ ਇਸ ਦੌਰਾਨ ਲੁਧਿਆਣਾ ਦੇ ਵਿਚ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਵੱਲੋਂ ਲਾਈਵ ਬਜਟ ਰੀਵਿਊ ਦਾ ਪ੍ਰਬੰਧ ਕਰਵਾਇਆ ਗਿਆ ਇਸ ਦੌਰਾਨ ਯੂ ਸੀ ਪੀ ਐਮ ਏ ਦੇ ਪ੍ਰਧਾਨ ਡੀ ਐਸ ਚਾਵਲਾ ਨੇ ਜਿੱਥੇ ਬਜਟ ਨੂੰ ਨਾਕਾਫੀ ਦੱਸਿਆ ਉਥੇ ਹੀ ਸੀਆਈਸੀਯੂ ਦੇ ਚੇਅਰਮੈਨ ਉਪਕਾਰ ਅਹੂਜਾ ਨੇ ਬਜਟ ਨੂੰ ਭਵਿੱਖ ਲਈ ਚੰਗਾ ਦੱਸਿਆ ।
ਸ਼ਸ਼ੀ ਥਰੂਰ ਨੇ ਬਜਟ ਨੂੰ ਦੱਸਿਆ ਗਿੱਲਾ ਪਟਾਕਾ
ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸ਼ਸ਼ੀ ਥਰੂਰ ਨੇ ਕਿਹਾ, ਮੈਂ ਬਹੁਤ ਨਾਰਾਜ਼ ਹਾਂ। ਇਹ ਇੱਕ ਗਿੱਲੇ ਪਟਾਕੇ ਵਰਗਾ ਹੈ. ਡੇਢ ਘੰਟੇ ਦੇ ਭਾਸ਼ਣ ਵਿੱਚ ਕੁਝ ਵੀ ਨਹੀਂ ਸੀ। ਰੱਖਿਆ ਖੇਤਰ 'ਤੇ ਕੁਝ ਨਹੀਂ ਕਿਹਾ। ਮਹਿੰਗਾਈ 'ਤੇ ਕਾਬੂ ਨਹੀਂ ਹੈ। ਆਮ ਲੋਕਾਂ ਲਈ ਟੈਕਸ ਸਲੈਬ ਵਿੱਚ ਕੋਈ ਰਾਹਤ ਨਹੀਂ। ਇੰਨੇ ਵੱਡੇ ਭਾਸ਼ਣ ਵਿੱਚ ਆਮ ਲੋਕਾਂ ਲਈ ਕੁਝ ਨਹੀਂ ਸੀ।