Budget 2024: ਕਿਸਾਨਾਂ ਨੂੰ ਲੈਕੇ ਬਜਟ 'ਚ ਹੋਏ ਵੱਡੇ ਐਲਾਨ, ਕੁਦਰਤੀ ਖੇਤੀ ਤੋਂ ਲੈਕੇ...
Agriculture Budget 2024: ਅੱਜ ਵਿੱਤੀ ਸਾਲ 2024-25 ਦਾ ਆਮ ਬਜਟ ਪੇਸ਼ ਕੀਤਾ ਗਿਆ। ਜਿਸ ਵਿੱਚ ਖੇਤੀ ਸੈਕਟਰ ਦਾ ਵੀ ਧਿਆਨ ਰੱਖਿਆ ਗਿਆ। ਬਜਟ ਵਿੱਚ ਐਗਰੀਕਲਚਰਲ ਰਿਸਰਚ ਸੈਟਅੱਪ ਉੱਤੇ ਵੀ ਬਹੁਤ ਜ਼ੋਰ ਦਿੱਤਾ ਗਿਆ ਹੈ।
Union Budget 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2024-25 ਦਾ ਆਮ ਬਜਟ ਪੇਸ਼ ਕੀਤਾ ਹੈ। ਇਸ ਬਜਟ ਵਿੱਚ ਜਨਤਾ ਨੂੰ ਕਈ ਤੋਹਫੇ ਦਿੱਤੇ ਗਏ ਹਨ। ਬਜਟ 'ਚ ਸਿਹਤ, ਸਿੱਖਿਆ, ਖੇਤੀਬਾੜੀ ਅਤੇ ਬੁਨਿਆਦੀ ਢਾਂਚੇ 'ਤੇ ਜ਼ੋਰ ਦਿੱਤਾ ਗਿਆ ਹੈ। ਜੇਕਰ ਖੇਤੀਬਾੜੀ ਦੇ ਖੇਤਰ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਐਗਰੀਕਲਚਰਲ ਰਿਸਰਚ ਸੈਟਅੱਪ ਸਥਾਪਿਤ ਕੀਤਾ ਜਾਵੇਗਾ ਅਤੇ ਇਸ ਲਈ ਫੰਡ ਮੁਹੱਈਆ ਕਰਵਾਏ ਜਾਣਗੇ।
ਵਿੱਤ ਮੰਤਰੀ ਨੇ ਕਿਹਾ ਕਿ ਨੈਚੂਰਲ ਫਾਰਮਿੰਗ ਦਾ ਸਰਟੀਫਿਕੇਸ਼ਨ ਕੀਤਾ ਜਾਵੇਗਾ। 10 ਹਜ਼ਾਰ ਬਾਇਓ ਰਿਸਰਚ ਸੈਂਟਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਲਈ ਇੱਕ ਕਰੋੜ ਕਿਸਾਨਾਂ ਦੀ ਮਦਦ ਕੀਤੀ ਜਾਵੇਗੀ। ਨਾਲ ਹੀ, ਇਸ ਨੂੰ ਗ੍ਰਾਮ ਪੰਚਾਇਤਾਂ ਰਾਹੀਂ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੰਤਰੀ ਨੇ ਦੱਸਿਆ ਕਿ 32 ਫਸਲਾਂ ਦੀਆਂ 109 ਕਿਸਮਾਂ ਲਿਆਂਦੀਆਂ ਜਾਣਗੀਆਂ। ਸਬਜ਼ੀਆਂ ਦੀ ਸਪਲਾਈ ਚੇਨ 'ਤੇ ਜ਼ੋਰ ਦਿੱਤਾ ਜਾਵੇਗਾ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ 400 ਜ਼ਿਲ੍ਹਿਆਂ ਵਿੱਚ ਫਸਲਾਂ ਦਾ ਡਿਜੀਟਲ ਸਰਵੇਖਣ ਕੀਤਾ ਜਾਵੇਗਾ। ਵਿੱਤ ਮੰਤਰੀ ਦੀ ਤਰਫੋਂ ਕਿਹਾ ਗਿਆ ਕਿ ਸਰਕਾਰ ਝੀਂਗਾ ਪਾਲਣ ਅਤੇ ਮੰਡੀਕਰਨ ਲਈ ਵਿੱਤ ਮੁਹੱਈਆ ਕਰਵਾਏਗੀ। ਇਸ ਦੇ ਨਾਲ ਹੀ ਸਬਜ਼ੀਆਂ ਦੇ ਉਤਪਾਦਨ ਅਤੇ ਸਪਲਾਈ ਚੇਨ ਲਈ ਹੋਰ ਐਫਪੀਓ ਬਣਾਏ ਜਾਣਗੇ। ਵਾਹੀਯੋਗ ਜ਼ਮੀਨਾਂ ਅਤੇ ਕਿਸਾਨਾਂ ਦਾ ਰਿਕਾਰਡ ਡਿਜੀਟਲ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵਾਤਾਵਰਣ ਅਨੁਕੂਲ ਬੀਜ ਵਿਕਸਿਤ ਕਰਨ ਲਈ ਨਿੱਜੀ ਖੇਤਰ, ਮਾਹਿਰਾਂ ਅਤੇ ਹੋਰਾਂ ਨੂੰ ਫੰਡ ਮੁਹੱਈਆ ਕਰਵਾਏਗੀ।