(Source: ECI/ABP News)
ਸਾਵਧਾਨ! ਕਿਸੇ ਨੂੰ ਚੈੱਕ ਦੇਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਨਹੀਂ ਜਾਣਾ ਪੈ ਸਕਦਾ ਜੇਲ੍ਹ
ਚੈੱਕ ਬਾਊਂਸ ਹੋਣ ਦੀ ਸੂਰਤ ਵਿਚ ਜੁਰਮਾਨੇ ਵਜੋਂ ਖਾਤੇ ਵਿਚੋਂ ਰਕਮ ਕੱਟੀ ਜਾਂਦੀ ਹੈ। ਚੈੱਕ ਬਾਊਂਸ ਹੋਣ 'ਤੇ ਤੁਹਾਨੂੰ ਕਰਜ਼ਦਾਰ ਨੂੰ ਸੂਚਿਤ ਕਰਨਾ ਪੈਂਦਾ ਹੈ ਅਤੇ ਉਸ ਵਿਅਕਤੀ ਨੂੰ ਇਕ ਮਹੀਨੇ ਵਿਚ ਤੁਹਾਨੂੰ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ।

Check Bounce Penalty Rules: ਅਸੀਂ ਸਾਰੇ ਯਕੀਨੀ ਤੌਰ 'ਤੇ ਚੈੱਕ (Cheque) ਬਾਰੇ ਸੁਣਦੇ ਹਾਂ। ਜੋ ਲੋਕ ਬੈਂਕਾਂ ਦਾ ਕੰਮ ਕਰਦੇ ਹਨ, ਉਹ ਚੈੱਕਾਂ ਤੋਂ ਬਹੁਤ ਜਾਣੂ ਹਨ ਤੇ ਉਹ ਇਹ ਵੀ ਜਾਣਦੇ ਹਨ ਕਿ ਅੱਜ-ਕੱਲ੍ਹ ਪੈਸਿਆਂ ਦੇ ਲੈਣ-ਦੇਣ ਲਈ ਔਨਲਾਈਨ ਮੋਡ ਤੇ ਯੂਪੀਆਈ ਆਦਿ ਮਾਧਿਅਮ ਹਨ, ਪਰ ਚੈੱਕਾਂ ਰਾਹੀਂ ਪੈਸੇ ਕਢਵਾਉਣ ਦਾ ਕੰਮ ਸਾਲਾਂ ਤੋਂ ਚੱਲ ਰਿਹਾ ਹੈ।
ਹਾਲਾਂਕਿ ਇਕ ਗੱਲ ਹੈ ਜੋ ਲੋਕ ਘੱਟ ਜਾਣਦੇ ਹਨ ਕਿ ਜੇਕਰ ਚੈੱਕ ਬਾਊਂਸ ਹੋ ਜਾਂਦਾ ਹੈ ਜਾਂ ਰੱਦ ਹੋ ਜਾਂਦਾ ਹੈ, ਤਾਂ ਲੋਕਾਂ ਨੂੰ ਜੁਰਮਾਨਾ ਭਰਨਾ ਪੈਂਦਾ ਹੈ ਤੇ ਇਸ ਦਾ ਪ੍ਰਭਾਵ CIBIL ਹਿਸਟਰੀ ਵਿਚ ਵੀ ਆ ਸਕਦਾ ਹੈ। ਇੱਥੋਂ ਤਕ ਕਿ ਹੋਰ ਗੰਭੀਰ ਮਾਮਲਿਆਂ ਵਿੱਚ ਸਜ਼ਾ ਵੀ ਹੋ ਸਕਦੀ ਹੈ। ਇੱਥੇ ਤੁਸੀਂ ਜਾਣ ਸਕਦੇ ਹੋ ਕਿ ਚੈੱਕ ਬਾਊਂਸ ਹੋਣ 'ਤੇ ਕਿੰਨਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਚੈੱਕ ਬਾਊਂਸ ਕੀ ਹੁੰਦਾ
ਜਦੋਂ ਕੋਈ ਵਿਅਕਤੀ ਭੁਗਤਾਨ ਲਈ ਬੈਂਕ ਨੂੰ ਚੈੱਕ ਦਿੰਦਾ ਹੈ ਤੇ ਖਾਤੇ ਵਿਚ ਪੈਸੇ ਦੀ ਕਮੀ ਜਾਂ ਕਿਸੇ ਹੋਰ ਕਾਰਨ ਕਰਕੇ ਰੱਦ ਕਰ ਦਿੱਤਾ ਜਾਂਦਾ ਹੈ, ਤਾਂ ਇਸ ਨੂੰ ਚੈੱਕ ਬਾਊਂਸ ਕਿਹਾ ਜਾਂਦਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ, ਪਰ ਮੁੱਖ ਕਾਰਨ ਖਾਤੇ ਵਿਚ ਲੋੜੀਂਦੇ ਪੈਸੇ ਨਾ ਹੋਣਾ ਹੈ। ਤੁਹਾਨੂੰ ਦੱਸ ਦੇਈਏ ਕਿ ਜੇਕਰ ਚੈੱਕ 'ਤੇ ਸਾਈਨ 'ਚ ਫਰਕ ਹੋਵੇ ਤਾਂ ਵੀ ਇਹ ਬਾਊਂਸ ਹੋ ਜਾਂਦਾ ਹੈ।
ਜਾਣੋ ਕਿੰਨਾ ਜ਼ੁਰਮਾਨਾ
ਚੈੱਕ ਬਾਊਂਸ ਹੋਣ ਦੀ ਸੂਰਤ ਵਿਚ ਜੁਰਮਾਨੇ ਵਜੋਂ ਖਾਤੇ ਵਿਚੋਂ ਰਕਮ ਕੱਟੀ ਜਾਂਦੀ ਹੈ। ਚੈੱਕ ਬਾਊਂਸ ਹੋਣ 'ਤੇ ਤੁਹਾਨੂੰ ਕਰਜ਼ਦਾਰ ਨੂੰ ਸੂਚਿਤ ਕਰਨਾ ਪੈਂਦਾ ਹੈ ਅਤੇ ਉਸ ਵਿਅਕਤੀ ਨੂੰ ਇਕ ਮਹੀਨੇ ਵਿਚ ਤੁਹਾਨੂੰ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਜੇਕਰ ਇਕ ਮਹੀਨੇ ਦੇ ਅੰਦਰ ਭੁਗਤਾਨ ਨਾ ਕੀਤਾ ਗਿਆ ਤਾਂ ਉਸ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਸਕਦਾ ਹੈ। ਇਸ ਤੋਂ ਬਾਅਦ ਵੀ ਜੇਕਰ ਉਹ 15 ਦਿਨਾਂਤੱਕ ਕੋਈ ਜਵਾਬ ਨਹੀਂ ਦਿੰਦਾ ਤਾਂ ਉਸ ਵਿਰੁੱਧ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 Negotiable Instrument Act 1881 ਦੀ ਧਾਰਾ 138 ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ।
ਚੈਕ ਬਾਊਂਸ ਹੋਣ 'ਤੇ ਦੋ ਸਾਲ ਦੀ ਸਜ਼ਾ ਵੀ ਸਕਦੀ
ਚੈੱਕ ਬਾਊਂਸ ਕਰਨਾ ਸਜ਼ਾਯੋਗ ਅਪਰਾਧ ਹੈ ਅਤੇ ਇਸ ਲਈ ਧਾਰਾ 138 ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ। ਜੁਰਮਾਨਾ ਜਾਂ ਦੋ ਸਾਲ ਦੀ ਕੈਦ ਜਾਂ ਦੋਵਾਂ ਦੀ ਵਿਵਸਥਾ ਹੈ। ਚੈੱਕ ਬਾਊਂਸ ਹੋਣ ਦੀ ਸੂਰਤ ਵਿਚ ਕਰਜ਼ਦਾਰ ਨੂੰ 2 ਸਾਲ ਦੀ ਕੈਦ ਅਤੇ ਵਿਆਜ ਸਮੇਤ ਰਕਮ ਅਦਾ ਕਰਨੀ ਪਵੇਗੀ। ਕੇਸ ਤੁਹਾਡੇ ਨਿਵਾਸ ਸਥਾਨ 'ਤੇ ਦਰਜ ਕੀਤਾ ਜਾਵੇਗਾ।
ICICI Bank ਦਾ ਚੈੱਕ ਬਾਊਂਸ ਹੋਣ 'ਤੇ ਕਿੰਨੀ ਪਵੇਗੀ ਪੈਨਲਟੀ
ਗਾਹਕ ਦੁਆਰਾ ਜਾਰੀ ਕੀਤੇ ਗਏ ਚੈੱਕਾਂ 'ਤੇ 350 ਰੁਪਏ (ਇਕ ਮਹੀਨੇ ਵਿਚ ਵਾਪਸ ਕੀਤਾ ਗਿਆ ਇਕ ਚੈੱਕ) 750 ਰੁਪਏ ਉਸ ਸੂਰਤ 'ਚ ਹੋਣਗੇ ਜੇਕਰ ਇਕ ਹੀ ਮਹੀਨੇ 'ਚ ਫਾਈਨੈਸ਼ੀਅਲ ਕਾਰਨਾਂ ਕਾਰਨ ਦੋ ਵਾਰ ਚੈੱਕ ਵਾਪਸ ਕੀਤਾ ਜਾਵੇ। 50 ਰੁਪਏ ਉਸ ਸੂਰਤ 'ਚ ਵਸੂਲੇ ਜਾਣਗੇ ਜੇਕਰ ਸਿੰਗਨੇਚਰ ਵੇਰੀਫਿਕੇਸ਼ਨ ਤੋਂ ਇਲਾਵਾ ਕੋਈ ਹੋਰ ਕਾਰਨ ਹੋਣ ਤੇ ਆਰਥਿਕ ਕਾਰਨ ਚੈੱਕ ਵਾਪਸ ਕੀਤਾ ਗਿਆ ਹੋਵੇ।
ਇਹ ਵੀ ਪੜ੍ਹੋ: ਚੋਣ ਲੜਨ ਬਾਰੇ ਰਾਕੇਸ਼ ਟਿਕੈਤ ਦਾ ਵੱਡਾ ਐਲਾਨ, ਸਿਆਸੀ ਪਾਰਟੀਆਂ ਨੂੰ ਦਿੱਤੀ ਚੇਤਾਵਨੀ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
