ਵੱਡੀ ਖ਼ਬਰ! ਕੇਂਦਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਧੀਆਂ, ਡੀਏ 13% ਵਧਿਆ, ਜਲਦੀ ਚੈੱਕ ਕਰੋ
7th Pay Commission latest news: 5ਵੇਂ ਅਤੇ 6ਵੇਂ ਪੇ ਕਮਿਸ਼ਨ ਦੇ ਤਹਿਤ ਆਉਣ ਵਾਲੇ ਕਰਮਚਾਰੀਆਂ ਨੂੰ ਸਰਕਾਰ ਨੇ ਵੀ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਉਨ੍ਹਾਂ ਦੇ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਹੈ।
7th Pay commission: ਕੇਂਦਰ ਸਰਕਾਰ ਦੇ ਕਰਮਚਾਰੀਆਂ (Central Government Employees) ਲਈ ਖੁਸ਼ਖਬਰੀ ਹੈ। 7ਵੇਂ ਤਨਖ਼ਾਹ ਕਮਿਸ਼ਨ ਤਹਿਤ ਸਰਕਾਰ ਨੇ 3 ਫ਼ੀਸਦੀ ਮਹਿੰਗਾਈ ਭੱਤੇ (DA Hike) ਦਾ ਐਲਾਨ ਕੀਤਾ ਸੀ ਅਤੇ ਜੁਲਾਈ ਮਹੀਨੇ ਵਿੱਚ ਸਰਕਾਰ ਇੱਕ ਵਾਰ ਫਿਰ ਮੁਲਾਜ਼ਮਾਂ ਦੇ ਡੀਏ ਵਿੱਚ ਵਾਧਾ ਕਰਨ ਜਾ ਰਹੀ ਹੈ, ਪਰ ਇਸ ਤੋਂ ਪਹਿਲਾਂ ਹੀ ਸਰਕਾਰ ਨੇ 5ਵੇਂ ਅਤੇ 6ਵੇਂ ਤਨਖ਼ਾਹ ਕਮਿਸ਼ਨ ਅਧੀਨ ਆਉਂਦੇ ਮੁਲਾਜ਼ਮਾਂ ਨੂੰ ਵੀ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਸਰਕਾਰ ਨੇ ਉਨ੍ਹਾਂ ਦੇ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਹੈ।
ਡੀਏ 13% ਵਧਿਆ
ਦੱਸ ਦੇਈਏ ਕਿ ਮੁਲਾਜ਼ਮਾਂ ਦੇ ਡੀਏ ਵਿੱਚ 13 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਹੁਣ ਇਨ੍ਹਾਂ ਮੁਲਾਜ਼ਮਾਂ ਨੂੰ ਵੀ ਕੇਂਦਰੀ ਮੁਲਾਜ਼ਮਾਂ ਵਾਂਗ ਡੀਏ ਦਾ ਲਾਭ ਮਿਲੇਗਾ। ਇਸ ਦੇ ਨਾਲ ਹੀ ਇਸ ਮਹੀਨੇ ਤੋਂ ਮੁਲਾਜ਼ਮਾਂ ਦੇ ਖਾਤੇ ਵਿੱਚ ਨਵੇਂ ਡੀਏ ਮੁਤਾਬਕ ਤਨਖ਼ਾਹ ਜਮ੍ਹਾਂ ਹੋ ਰਹੀ ਹੈ।
ਕਿੰਨਾ ਹੈ DA?
ਮੌਜੂਦਾ ਸਮੇਂ 'ਚ ਕਈ ਅਜਿਹੇ ਕਰਮਚਾਰੀ ਹਨ, ਜਿਨ੍ਹਾਂ ਨੂੰ 7ਵੇਂ ਤਨਖਾਹ ਕਮਿਸ਼ਨ ਦਾ ਲਾਭ ਨਹੀਂ ਮਿਲ ਰਿਹਾ, ਇਸ ਲਈ ਇਨ੍ਹਾਂ ਸਭ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਇਹ ਵਿਸ਼ੇਸ਼ ਕਦਮ ਚੁੱਕਿਆ ਹੈ। ਵਿੱਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਾਤਬਕ 5ਵੇਂ ਤਨਖਾਹ ਕਮਿਸ਼ਨ ਤਹਿਤ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਦਾ ਡੀਏ ਵਧ ਕੇ 381 ਫੀਸਦੀ ਹੋ ਜਾਵੇਗਾ।
3 ਮਹੀਨਿਆਂ ਦਾ ਮਿਲੇਗਾ ਏਰੀਅਰ
ਇਸ ਤੋਂ ਇਲਾਵਾ ਜੇਕਰ ਛੇਵੇਂ ਤਨਖਾਹ ਕਮਿਸ਼ਨ ਅਧੀਨ ਆਉਣ ਵਾਲੇ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਡੀਏ 196 ਫੀਸਦੀ ਤੋਂ ਵਧ ਕੇ 203 ਫੀਸਦੀ ਹੋ ਜਾਵੇਗਾ। ਇਸ ਵਿੱਚ ਸਰਕਾਰ ਨੇ ਡੀਏ ਵਿੱਚ 7 ਫੀਸਦੀ ਵਾਧਾ ਕੀਤਾ ਹੈ। ਮੁਲਾਜ਼ਮਾਂ ਨੂੰ ਜਨਵਰੀ 2022 ਤੋਂ ਵਧੇ ਹੋਏ ਡੀਏ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ 3 ਮਹੀਨਿਆਂ ਦੇ ਬਕਾਏ ਦਾ ਲਾਭ ਵੀ ਮਿਲੇਗਾ।
ਇਹ ਵੀ ਪੜ੍ਹੋ: Rainfall in Monsoon: ਇਸ ਵਾਰ ਮੌਨਸੂਨ 'ਚ ਮੀਂਹ ਘੱਟ ਪਵੇਗਾ ਜਾਂ ਵੱਧ? ਮੌਸਮ ਵਿਭਾਗ ਨੇ ਦੱਸਿਆ ਆਪਣਾ ਅਨੁਮਾਨ