Chandrayaan-3 ਨੇ ਕਰਵਾਈ ਇਸ ਕੰਪਨੀ ਦੀ ਬੱਲੇ-ਬੱਲੇ... ਤਿੰਨ ਮਹੀਨਿਆਂ 'ਚ 3000 ਕਰੋੜ ਰੁਪਏ ਤੋਂ ਜ਼ਿਆਦਾ ਦਾ ਮੁਨਾਫਾ
L&T Q2 Results : ਲਾਰਸਨ ਐਂਡ ਟੂਬਰੋ ਕੰਪਨੀ ਦੀ ਏਰੋਸਪੇਸ ਯੂਨਿਟ ਨੇ ਚੰਦਰਯਾਨ-3 (Chandrayaan-3) ਦੇ ਲਾਂਚ ਵਾਹਨ ਲਈ ਲੋੜੀਂਦੇ ਪੁਰਜ਼ਿਆਂ ਦੀ ਸਪਲਾਈ ਕੀਤੀ ਸੀ। ਇਸ ਤੋਂ ਇਲਾਵਾ ਇੰਜਨੀਅਰਿੰਗ ਖੇਤਰ ਦੀ ਇਸ ਵੱਡੀ ਕੰਪਨੀ ਵੱਲੋਂ ਵਾਹਨ ਦਾ ਬੂਸਟਰ ਸੈਗਮੈਂਟ ਤਿਆਰ ਕੀਤਾ ਗਿਆ ਸੀ।
L&T Q2 Results : ਅਗਸਤ ਦਾ ਪਿਛਲਾ ਮਹੀਨਾ ਦੇਸ਼ ਲਈ ਵੱਡਾ ਰਿਕਾਰਡ ਬਣਾਉਣ ਵਾਲਾ ਸਾਬਤ ਹੋਇਆ ਸੀ। ਦਰਅਸਲ, 23 ਅਗਸਤ 2023 ਨੂੰ ਭਾਰਤ ਦੇ ਚੰਦਰਯਾਨ-3 ਨੇ ਚੰਦਰਮਾ 'ਤੇ ਸਫਲ ਲੈਂਡਿੰਗ ਕੀਤੀ ਸੀ ਅਤੇ ਦੁਨੀਆ ਨੇ ਇਸ ਦੀ ਤਾਰੀਫ ਕੀਤੀ ਸੀ। ਖਾਸ ਗੱਲ ਇਹ ਹੈ ਕਿ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪੁਲਾੜ ਯਾਨ ਨੂੰ ਲੈਂਡ ਕਰਨ ਵਾਲਾ ਦੁਨੀਆ ਦਾ ਇਕਲੌਤਾ ਦੇਸ਼ ਬਣ ਗਿਆ ਹੈ। ਚੰਦਰਮਾ 'ਤੇ ਇਤਿਹਾਸ ਰਚਣ ਦੇ ਇਸ ਮਿਸ਼ਨ 'ਚ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨਾਲ-ਨਾਲ ਦੇਸ਼ ਦੀਆਂ ਕਈ ਵੱਡੀਆਂ ਕੰਪਨੀਆਂ ਨੇ ਭੂਮਿਕਾ ਨਿਭਾਈ।
ਇਨ੍ਹਾਂ ਵਿੱਚ ਇੰਜੀਨੀਅਰਿੰਗ ਅਤੇ ਨਿਰਮਾਣ ਕੰਪਨੀ ਲਾਰਸਨ ਐਂਡ ਟੂਬਰੋ ਲਿਮਿਟੇਡ (Larsen and Toubro Ltd) ਸ਼ਾਮਲ ਹੈ। ਕੰਪਨੀ ਨੂੰ ਵੀ ਇਸ ਯੋਗਦਾਨ ਦਾ ਫਾਇਦਾ ਹੋਇਆ ਹੈ ਅਤੇ ਤਿੰਨ ਮਹੀਨਿਆਂ ਦੇ ਅੰਦਰ ਕੰਪਨੀ ਦਾ ਮੁਨਾਫਾ (L&T Profit Rise) 45 ਫੀਸਦੀ ਵਧ ਗਿਆ ਹੈ।
ਚੰਦਰਯਾਨ-3 ਮਿਸ਼ਨ ਵਿੱਚ ਕੰਪਨੀ ਦੀ ਭੂਮਿਕਾ
ਸਭ ਤੋਂ ਪਹਿਲਾਂ ਚੰਦਰਯਾਨ-3 ਮਿਸ਼ਨ 'ਚ ਲਾਰਸਨ ਐਂਡ ਟੂਬਰੋ ਲਿਮਟਿਡ (Larsen and Toubro Ltd) ਵੱਲੋਂ ਪਾਏ ਯੋਗਦਾਨ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦੇਈਏ ਕਿ ਕੰਪਨੀ ਦੀ ਏਰੋਸਪੇਸ ਯੂਨਿਟ ਨੇ ਚੰਦਰਯਾਨ-3 ਦੇ ਲਾਂਚ ਵਾਹਨ ਲਈ ਜ਼ਰੂਰੀ ਪੁਰਜ਼ਿਆਂ ਦੀ ਸਪਲਾਈ ਕੀਤੀ ਸੀ। ਵਾਹਨ ਦਾ Booster Segment ਇਸ ਕੰਪਨੀ ਦੁਆਰਾ ਖੁਦ ਤਿਆਰ ਕੀਤਾ ਗਿਆ ਸੀ, ਜਿਸ ਵਿੱਚ ਹੈੱਡ ਐਂਡ ਸੈਗਮੈਂਟ, ਮਿਡਲ ਸੈਗਮੈਂਟ ਅਤੇ ਨੋਜ਼ਲ ਬਕੇਟ ਫਲੈਂਜ ਸ਼ਾਮਲ ਹਨ। ਚੰਦਰਯਾਨ ਮਿਸ਼ਨ ਦੇ ਲੈਂਡਿੰਗ ਤੋਂ ਪਹਿਲਾਂ ਵੀ ਕੰਪਨੀ ਦੇ ਸ਼ੇਅਰਾਂ 'ਚ ਜ਼ਬਰਦਸਤ ਉਛਾਲ ਵੇਖਣ ਨੂੰ ਮਿਲਿਆ ਸੀ ਅਤੇ ਹੁਣ ਤਿਮਾਹੀ ਨਤੀਜਿਆਂ ਨੇ ਸਾਫ ਕਰ ਦਿੱਤਾ ਹੈ ਕਿ ਮਿਸ਼ਨ ਦੀ ਸਫਲਤਾ ਦਾ ਕੰਪਨੀ ਦੀ ਕਮਾਈ 'ਤੇ ਕੀ ਅਸਰ ਪਿਆ ਹੈ।