Chhath Puja Bank Holidays 2025: ਬੈਂਕ ਛੁੱਟੀਆਂ ਦੀ ਤਾਜ਼ਾ ਜਾਣਕਾਰੀ! ਕਿਹੜੇ ਸ਼ਹਿਰਾਂ 'ਚ Bank ਰਹਿਣਗੇ ਬੈਂਕ? ਜ਼ਰੂਰ ਦੇਖੋ!
ਦੀਵਾਲੀ ਤੋਂ ਬਾਅਦ ਵੀ ਕਈ ਛੁੱਟੀਆਂ ਆ ਰਹੀਆਂ ਹਨ। ਜੀ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਦੇਸ਼ 'ਚ ਛੱਠ ਪੂਜਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅਜਿਹੇ ਵਿੱਚ ਜੇ ਤੁਸੀਂ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਛੱਠ ਪੂਜਾ ਦੇ ਮੌਕੇ ‘ਤੇ

Chhath Puja Bank Holidays 2025: ਦੀਵਾਲੀ ਖਤਮ ਹੋ ਚੁੱਕੀ ਹੈ ਅਤੇ ਹੁਣ ਪੂਰੇ ਦੇਸ਼ ‘ਚ ਛੱਠ ਪੂਜਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅਜਿਹੇ ਵਿੱਚ ਜੇ ਤੁਸੀਂ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਛੱਠ ਪੂਜਾ ਦੇ ਮੌਕੇ ‘ਤੇ ਬੈਂਕਾਂ ਦੀ ਛੁੱਟੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਅਕਤੂਬਰ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਲਈ ਬੈਂਕ ਜਾਣ ਤੋਂ ਪਹਿਲਾਂ ਇਹ ਪੱਕਾ ਕਰ ਲਵੋ ਕਿ ਤੁਹਾਡੇ ਸ਼ਹਿਰ ਵਿੱਚ ਬੈਂਕ ਖੁੱਲੇ ਹਨ ਜਾਂ ਬੰਦ। ਆਓ ਜਾਣਦੇ ਹਾਂ ਕਿ ਛੱਠ ਪੂਜਾ ਦੇ ਦਿਨ ਬੈਂਕ ਖੁੱਲੇ ਰਹਿਣਗੇ ਜਾਂ ਨਹੀਂ।
ਛੱਠ ਪੂਜਾ ‘ਤੇ ਕਿਹੜੇ ਸ਼ਹਿਰਾਂ ‘ਚ ਬੈਂਕ ਰਹਿਣਗੇ ਬੰਦ?
ਛੱਠ ਪੂਜਾ ਦੇ ਮੌਕੇ ‘ਤੇ ਬੈਂਕ ਛੁੱਟੀਆਂ ਬਾਰੇ ਜਾਣਕਾਰੀ ਕੁਝ ਇਸ ਤਰ੍ਹਾਂ ਹੈ - ਸੋਮਵਾਰ, 27 ਅਕਤੂਬਰ ਨੂੰ ਛੱਠ ਪੂਜਾ ਦੇ ਸੰਧਿਆ ਅਰਘ ਦੇ ਮੌਕੇ ‘ਤੇ ਕੋਲਕਾਤਾ, ਪਟਨਾ ਅਤੇ ਰਾਂਚੀ ਵਿੱਚ ਬੈਂਕ ਬੰਦ ਰਹਿਣਗੇ। ਇਸ ਤੋਂ ਅਗਲੇ ਦਿਨ ਮੰਗਲਵਾਰ, 28 ਅਕਤੂਬਰ ਨੂੰ ਛੱਠ ਮਹਾਪਰਵ ਦੇ ਪ੍ਰਾਤ: ਅਰਘ ਕਾਰਨ ਪਟਨਾ ਅਤੇ ਰਾਂਚੀ ਵਿੱਚ ਬੈਂਕਾਂ ਵਿੱਚ ਆਮ ਕੰਮਕਾਜ ਨਹੀਂ ਹੋਵੇਗਾ। ਯਾਨੀ ਕਿ ਛੱਠ ਪੂਜਾ ਦੇ ਮੌਕੇ ‘ਤੇ ਇਨ੍ਹਾਂ ਸ਼ਹਿਰਾਂ ਵਿੱਚ ਕੁੱਲ 2 ਦਿਨਾਂ ਦੀ ਬੈਂਕ ਛੁੱਟੀ ਰਹੇਗੀ।
ਹਾਲਾਂਕਿ, ਇਸ ਦੌਰਾਨ ਬੈਂਕਾਂ ਦੀਆਂ ਡਿਜ਼ਿਟਲ ਬੈਂਕਿੰਗ ਸੇਵਾਵਾਂ ‘ਤੇ ਕੋਈ ਅਸਰ ਨਹੀਂ ਪਵੇਗਾ ਅਤੇ ਗਾਹਕ ਪਹਿਲਾਂ ਵਾਂਗ ਹੀ ਇਹ ਸੇਵਾਵਾਂ ਵਰਤ ਸਕਣਗੇ।
ਨਵੰਬਰ ਮਹੀਨੇ ਵਿੱਚ ਵੀ ਕਈ ਬੈਂਕ ਛੁੱਟੀਆਂ ਹਨ
1 ਨਵੰਬਰ ਨੂੰ ਬੈਂਗਲੌਰੂ ਵਿੱਚ ਕੰਨੜ ਰਾਜਯੋਤਸਵ ਅਤੇ ਦੇਹਰਾਦੂਨ ਵਿੱਚ ਇਗਾਸ-ਬਗਵਾਲ ਦੇ ਮੌਕੇ ਬੈਂਕਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ 2 ਨਵੰਬਰ ਨੂੰ ਬੈਂਕਾਂ ਵਿੱਚ ਐਤਵਾਰ ਦੀ ਸਾਪਤਾਹਿਕ ਛੁੱਟੀ ਹੋਵੇਗੀ। 5 ਨਵੰਬਰ ਨੂੰ ਗੁਰੂ ਨਾਨਕ ਪ੍ਰਕਾਸ਼ ਪੁਰਬ ਅਤੇ ਕਾਰਤਿਕ ਪੂਰਨਿਮਾ ਦੇ ਮੌਕੇ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ।
ਇਸਦੇ ਨਾਲ-ਨਾਲ, 7 ਨਵੰਬਰ ਨੂੰ ਸ਼ਿਲਾਂਗ ਵਿੱਚ ਵੰਗਾਲਾ ਮਹੋਤਸਵ ਦੇ ਕਾਰਨ ਬੈਂਕਾਂ ਵਿੱਚ ਆਮ ਕੰਮਕਾਜ ਨਹੀਂ ਹੋਵੇਗਾ। ਨਾਲ ਹੀ 9, 16, 23 ਅਤੇ 30 ਨਵੰਬਰ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਹਫਤਾਵਾਰ ਛੁੱਟੀ ਹੋਵੇਗੀ। RBI ਵੱਲੋਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ ਅਤੇ ਰਾਜ ਦੇ ਵਿਸ਼ੇਸ਼ ਬੇਨਤੀ ‘ਤੇ ਆਰ.ਬੀ.ਆਈ. ਵੱਲੋਂ ਵਿਸ਼ੇਸ਼ ਛੁੱਟੀਆਂ ਦਾ ਐਲਾਨ ਵੀ ਕੀਤਾ ਜਾਂਦਾ ਹੈ।






















