ਪੜਚੋਲ ਕਰੋ

Cognizant: ਦਿੱਗਜ IT ਕੰਪਨੀ ਨੇ ਦਿੱਤੀ ਛਾਂਟੀ ਦੀ ਚੇਤਾਵਨੀ, ਜੇ ਦਫਤਰ ਨਾ ਆਏ ਤਾਂ ਪੱਕੇ ਹੀ ਘਰ ਬਿਠਾ ਦਿਆਂਗੇ

IT layoffs: IT ਸੈਕਟਰ ਦੀਆਂ ਵੱਡੀਆਂ ਕੰਪਨੀਆਂ ਵਿੱਚ ਘਰ ਤੋਂ ਕੰਮ ਨੂੰ ਖਤਮ ਕੀਤਾ ਜਾ ਰਿਹਾ ਹੈ। ਕੰਪਨੀਆਂ ਨੇ ਦਫਤਰ ਨਾ ਆਉਣ ਵਾਲਿਆਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ।

IT layoffs: IT ਖੇਤਰ ਦੀ ਦਿੱਗਜ ਕੰਪਨੀ Cognizant ਘਰੋਂ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਖ਼ਿਲਾਫ਼ ਸਖ਼ਤ ਹੋ ਗਈ ਹੈ। ਕਾਗਨੀਜ਼ੈਂਟ ਨੇ ਆਪਣੇ ਸਟਾਫ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਦਫਤਰ ਤੋਂ ਕੰਮ ਸ਼ੁਰੂ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਕੰਪਨੀ ਨੇ ਮਾਰਚ 2024 ਦੇ ਅੰਤ ਤੱਕ 3300 ਕਰਮਚਾਰੀਆਂ ਨੂੰ ਕੱਢ ਦਿੱਤਾ ਸੀ। ਕੰਪਨੀ ਵਿੱਚ ਇਸ ਸਮੇਂ 344,400 ਕਰਮਚਾਰੀ ਹਨ।

ਕਾਗਨੀਜ਼ੈਂਟ ਟੈਕਨਾਲੋਜੀ ਸਲਿਊਸ਼ਨਜ਼ ਨੇ ਕਿਹਾ ਹੈ ਕਿ ਕੰਪਨੀ ਨੇ ਦਫਤਰ ਤੋਂ ਕੰਮ ਕਰਨ ਦੀ ਨੀਤੀ ਨੂੰ ਸਖਤੀ ਨਾਲ ਲਾਗੂ ਕੀਤਾ ਹੈ। ਮੁਲਾਜ਼ਮਾਂ ਨੂੰ ਕਈ ਪੱਤਰ ਭੇਜ ਕੇ ਉਨ੍ਹਾਂ ਨੂੰ ਦਫ਼ਤਰ ਵਾਪਸ ਆਉਣ ਲਈ ਕਿਹਾ ਗਿਆ ਹੈ। ਜ਼ਿਆਦਾਤਰ ਸਟਾਫ ਹੁਣ ਦਫਤਰ ਤੋਂ ਕੰਮ ਕਰ ਰਿਹਾ ਹੈ। ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਘਰੋਂ ਕੰਮ ਕਰ ਰਹੇ ਹਨ। ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ। ਲਾਈਵ ਮਿੰਟ ਦੀ ਇੱਕ ਰਿਪੋਰਟ ਦੇ ਅਨੁਸਾਰ, ਕਾਗਨੀਜੈਂਟ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਹੈ ਕਿ ਅਜਿਹੇ ਕਰਮਚਾਰੀਆਂ ਨੂੰ ਛਾਂਟੀ ਵਰਗੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਹਫ਼ਤੇ ‘ਚ ਘੱਟੋ-ਘੱਟ 3 ਦਿਨ ਦਫ਼ਤਰ ਤੋਂ ਕੰਮ ਕਰੋ

ਆਈਟੀ ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਆਪਣੇ ਸਟਾਫ ਨੂੰ ਹਫਤੇ 'ਚ ਘੱਟੋ-ਘੱਟ 3 ਦਿਨ ਦਫਤਰ ਤੋਂ ਕੰਮ ਕਰਨ ਦਾ ਨਿਰਦੇਸ਼ ਦਿੱਤਾ ਸੀ। ਉਦੋਂ ਤੋਂ ਹੀ ਸਟਾਫ ਦੇ ਦਫਤਰੀ ਸਮੇਂ 'ਤੇ ਸਖਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਫਰਵਰੀ ਵਿੱਚ ਕੰਪਨੀ ਦੇ ਸੀਈਓ ਐਸ ਰਵੀ ਕੁਮਾਰ ਨੇ ਵੀ ਕਰਮਚਾਰੀਆਂ ਨੂੰ ਦਫ਼ਤਰ ਆ ਕੇ ਕੰਮ ਕਰਨ ਦੀ ਅਪੀਲ ਕੀਤੀ ਸੀ। ਕੰਪਨੀ ਦਾ ਨਿਸ਼ਾਨਾ ਅਜਿਹੇ ਕਰਮਚਾਰੀ ਹਨ ਜਿਨ੍ਹਾਂ ਕੋਲ ਫਿਲਹਾਲ ਕੋਈ ਪ੍ਰੋਜੈਕਟ ਨਹੀਂ ਹੈ।

ਰਿਪੋਰਟ ਮੁਤਾਬਕ ਕਾਗਨੀਜ਼ੈਂਟ ਨੇ ਸਟਾਫ ਨੂੰ ਭੇਜੇ ਪੱਤਰ 'ਚ ਕਿਹਾ ਹੈ ਕਿ ਦਫਤਰ ਤੋਂ ਕੰਮ ਨਾ ਕਰਨ ਨੂੰ ਗੰਭੀਰ ਮੰਨਿਆ ਜਾਵੇਗਾ। ਅਜਿਹੇ ਲੋਕਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਵਿੱਚ ਛਾਂਟੀ ਵੀ ਸ਼ਾਮਲ ਹੈ। ਇਹ ਪੱਤਰ ਉਨ੍ਹਾਂ ਮੁਲਾਜ਼ਮਾਂ ਨੂੰ ਭੇਜਿਆ ਗਿਆ ਹੈ ਜੋ ਕਈ ਵਾਰ ਰਿਮਾਂਇੰਡਰ-ਪੱਤਰ ਦੇ ਬਾਵਜੂਦ ਦਫ਼ਤਰ ਨਹੀਂ ਆ ਰਹੇ। ਆਈਟੀ ਸੈਕਟਰ ਦੀਆਂ ਲਗਭਗ ਸਾਰੀਆਂ ਵੱਡੀਆਂ ਕੰਪਨੀਆਂ ਹੁਣ ਘਰ ਤੋਂ ਕੰਮ ਖਤਮ ਕਰ ਰਹੀਆਂ ਹਨ। ਇਨ੍ਹਾਂ ਵਿੱਚ TCS, HCL, Wipro ਅਤੇ Tech Mahindra ਸ਼ਾਮਲ ਹਨ।

ਟਾਪ ਹੈਡਲਾਈਨ

Jio Platforms IPO : ਮੁਕੇਸ਼ ਅੰਬਾਨੀ ਦੀ Jio ਰਚ ਸਕਦੀ ਹੈ ਨਵਾਂ ਇਤਿਹਾਸ! 28 ਅਕਤੂਬਰ ਨੂੰ ਹੋ ਸਕਦਾ ਹੈ ਵੱਡਾ ਧਮਾਕਾ
Jio Platforms IPO : ਮੁਕੇਸ਼ ਅੰਬਾਨੀ ਦੀ Jio ਰਚ ਸਕਦੀ ਹੈ ਨਵਾਂ ਇਤਿਹਾਸ! 28 ਅਕਤੂਬਰ ਨੂੰ ਹੋ ਸਕਦਾ ਹੈ ਵੱਡਾ ਧਮਾਕਾ
RBI Repo Rate : ਹੋਮ ਤੇ ਕਾਰ ਲੋਨ ਵਾਲਿਆਂ ਨੂੰ ਵੱਡਾ ਝਟਕਾ ! ਵੱਧ ਸਕਦੀ ਹੈ EMI ,ਜਾਣੋ ਕਿਵੇਂ 
RBI Repo Rate : ਹੋਮ ਤੇ ਕਾਰ ਲੋਨ ਵਾਲਿਆਂ ਨੂੰ ਵੱਡਾ ਝਟਕਾ ! ਵੱਧ ਸਕਦੀ ਹੈ EMI ,ਜਾਣੋ ਕਿਵੇਂ 
ਸਿਰਫ UPI ਅਤੇ ਕਾਰਡ ਪੇਮੈਂਟ ਤੋਂ ਮਿਲੇਗੀ 1000 ਤੋਂ ਜ਼ਿਆਦਾ ਦੀ ਸ਼ਰਾਬ, ਨਵਾਂ ਨਿਯਮ ਹੋਇਆ ਲਾਗੂ
ਸਿਰਫ UPI ਅਤੇ ਕਾਰਡ ਪੇਮੈਂਟ ਤੋਂ ਮਿਲੇਗੀ 1000 ਤੋਂ ਜ਼ਿਆਦਾ ਦੀ ਸ਼ਰਾਬ, ਨਵਾਂ ਨਿਯਮ ਹੋਇਆ ਲਾਗੂ
FD Interest Rates : 5 ਸਾਲ ਦੀ FD ਕਰਵਾਉਣ ਵਾਲੇ ਧਿਆਨ ਦੇਣ! ਆਮ ਲੋਕਾਂ ਤੇ ਬਜ਼ੁਰਗਾਂ ਨੂੰ ਕਿੰਨਾ ਮਿਲੇਗਾ ਵਿਆਜ?
FD Interest Rates : 5 ਸਾਲ ਦੀ FD ਕਰਵਾਉਣ ਵਾਲੇ ਧਿਆਨ ਦੇਣ! ਆਮ ਲੋਕਾਂ ਤੇ ਬਜ਼ੁਰਗਾਂ ਨੂੰ ਕਿੰਨਾ ਮਿਲੇਗਾ ਵਿਆਜ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP News: ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਵੱਡਾ ਐਲਾਨ, 27 ਜ਼ਿਲ੍ਹਿਆਂ ਅਤੇ ਮਹਾਂਨਗਰਾਂ ਵਿੱਚ ਪ੍ਰਧਾਨ ਨਿਯੁਕਤ, ਹਰਿਆਣਾ BJP ਘੱਟ ਗਿਣਤੀ ਮੋਰਚੇ ਦੀ ਵੇਖੋ ਲਿਸਟ...
ਚੋਣਾਂ ਤੋਂ ਪਹਿਲਾਂ ਭਾਜਪਾ ਵੱਲੋਂ ਵੱਡਾ ਐਲਾਨ, 27 ਜ਼ਿਲ੍ਹਿਆਂ ਅਤੇ ਮਹਾਂਨਗਰਾਂ ਵਿੱਚ ਪ੍ਰਧਾਨ ਨਿਯੁਕਤ, ਹਰਿਆਣਾ BJP ਘੱਟ ਗਿਣਤੀ ਮੋਰਚੇ ਦੀ ਵੇਖੋ ਲਿਸਟ...
Political News: ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
Political News: ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
Punjab News: ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
Punjab News: ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
Attack on Bus: ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
Embed widget