Credit Card: ਤੇਜ਼ੀ ਨਾਲ ਵੱਧ ਰਹੀ ਕ੍ਰੈਡਿਟ ਕਾਰਡ ਦੀ ਵਰਤੋਂ, 1.7 ਲੱਖ ਕਰੋੜ ਰੁਪਏ ਲੋਕਾਂ ਨੇ ਕਰ ਦਿੱਤੇ ਖਰਚ
Credit card Spending: ਦੇਸ਼ ਵਿੱਚ HDFC ਬੈਂਕ ਦੇ ਕ੍ਰੈਡਿਟ ਕਾਰਡ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ICICI ਬੈਂਕ SBI ਕਾਰਡ ਦਾ ਨੰਬਰ ਆਉਂਦਾ ਹੈ
Credit card Spending: ਦੇਸ਼ ਵਿੱਚ ਕ੍ਰੈਡਿਟ ਕਾਰਡ ਦੀ ਵਰਤੋਂ ਤੇਜ਼ੀ ਨਾਲ ਵੱਧ ਰਹੀ ਹੈ। ਕ੍ਰੈਡਿਟ ਕਾਰਡਾਂ ਰਾਹੀਂ ਉਪਲਬਧ ਕੈਸ਼ਬੈਕ ਅਤੇ ਪੇਸ਼ਕਸ਼ਾਂ ਦਾ ਲਾਭ ਲੈਣ ਲਈ, ਲੋਕ ਇਸ ਦੇ ਜ਼ਰੀਏ ਵੱਧ ਤੋਂ ਵੱਧ ਭੁਗਤਾਨ ਕਰ ਰਹੇ ਹਨ। ਜੁਲਾਈ 'ਚ ਲੋਕਾਂ ਨੇ ਕ੍ਰੈਡਿਟ ਕਾਰਡਾਂ ਰਾਹੀਂ ਲਗਭਗ 19 ਫੀਸਦੀ ਜ਼ਿਆਦਾ ਪੈਸਾ ਖਰਚ ਕੀਤਾ।
ਲੋਕਾਂ ਨੇ ਕ੍ਰੈਡਿਟ ਕਾਰਡਾਂ ਰਾਹੀਂ ਲਗਭਗ 1.7 ਲੱਖ ਕਰੋੜ ਰੁਪਏ ਖਰਚ ਕੀਤੇ ਹਨ। ਇਕ ਰਿਪੋਰਟ ਮੁਤਾਬਕ ਜੁਲਾਈ 2024 'ਚ ਸਾਲਾਨਾ ਆਧਾਰ 'ਤੇ ਲੈਣ-ਦੇਣ 39 ਫੀਸਦੀ ਵਧ ਕੇ 38.4 ਕਰੋੜ ਹੋ ਗਿਆ ਹੈ।
HDFC, ICICI ਅਤੇ SBI ਕਾਰਡ Top 3 ਵਿੱਚ ਸ਼ਾਮਲ
ਐਸਬੀਆਈ ਸਕਿਓਰਿਟੀਜ਼ ਦੀ ਇੱਕ ਰਿਪੋਰਟ ਮੁਤਾਬਕ ਕ੍ਰੈਡਿਟ ਕਾਰਡਾਂ ਵਿੱਚ ਲੋਕਾਂ ਦਾ ਭਰੋਸਾ ਮਜ਼ਬੂਤ ਹੋਇਆ ਹੈ। ਕ੍ਰੈਡਿਟ ਕਾਰਡ ਭੁਗਤਾਨ ਨੂੰ ਸਰਲ ਬਣਾਇਆ ਗਿਆ ਹੈ। ਸਾਲਾਨਾ ਆਧਾਰ 'ਤੇ, ਜੁਲਾਈ 2024 'ਚ ਨਾ ਸਿਰਫ ਲੈਣ-ਦੇਣ ਵਧਿਆ ਹੈ, ਸਗੋਂ ਉਨ੍ਹਾਂ ਰਾਹੀਂ ਖਰਚ ਕੀਤੀ ਗਈ ਰਕਮ ਵੀ ਵਧੀ ਹੈ। ਇਸ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਜ਼ਿਆਦਾਤਰ ਲੈਣ-ਦੇਣ HDFC ਬੈਂਕ ਦੇ ਕ੍ਰੈਡਿਟ ਕਾਰਡਾਂ ਰਾਹੀਂ ਕੀਤੇ ਗਏ ਹਨ।
HDFC ਬੈਂਕ ਕ੍ਰੈਡਿਟ ਕਾਰਡ ਉਪਭੋਗਤਾਵਾਂ ਨੇ ਜੁਲਾਈ 2024 ਵਿੱਚ 9.9 ਕਰੋੜ ਟ੍ਰਾਂਜੈਕਸ਼ਨ ਕੀਤੇ ਹਨ। ਇਸ ਤੋਂ ਬਾਅਦ ਨਿੱਜੀ ਖੇਤਰ ਦਾ ICICI ਬੈਂਕ ਦੂਜੇ ਸਥਾਨ 'ਤੇ ਰਿਹਾ ਹੈ। ਇਸ ਬੈਂਕ ਦੇ ਕ੍ਰੈਡਿਟ ਕਾਰਡ ਗਾਹਕਾਂ ਨੇ 7.1 ਕਰੋੜ ਟ੍ਰਾਂਜੈਕਸ਼ਨ ਕੀਤੇ ਹਨ। SBI ਕਾਰਡ ਨੂੰ 6.3 ਕਰੋੜ ਲੈਣ-ਦੇਣ ਨਾਲ ਤੀਜਾ ਸਥਾਨ ਮਿਲਿਆ ਹੈ।
ਔਸਤ ਟਰਾਂਜੈਕਸ਼ਨ ਵੈਲੀਊ ਵੀ ਵਧੀ
HDFC ਬੈਂਕ ਯੂਜ਼ਰਸ ਨੇ ਜੁਲਾਈ 'ਚ 44,369 ਕਰੋੜ ਰੁਪਏ ਖਰਚ ਕੀਤੇ। ਦੂਜੇ ਪਾਸੇ, ICICI ਬੈਂਕ ਉਪਭੋਗਤਾਵਾਂ ਨੇ 34,566 ਕਰੋੜ ਰੁਪਏ ਅਤੇ SBI ਉਪਭੋਗਤਾਵਾਂ ਨੇ ਕ੍ਰੈਡਿਟ ਕਾਰਡਾਂ ਰਾਹੀਂ 26,878 ਕਰੋੜ ਰੁਪਏ ਖਰਚ ਕੀਤੇ ਹਨ। ਜੁਲਾਈ 2024 ਦੌਰਾਨ ਔਸਤ ਟਰਾਂਜੈਕਸ਼ਨ ਵੈਲੀਊ (Average Transaction Value) ਵੀ ਮਾਸਿਕ ਆਧਾਰ 'ਤੇ 1.4 ਫੀਸਦੀ ਵਧੀ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਕੁਝ ਸਮੇਂ ਦੀ ਸੁਸਤੀ ਤੋਂ ਬਾਅਦ ਲੋਕਾਂ ਨੇ ਫਿਰ ਤੋਂ ਕ੍ਰੈਡਿਟ ਕਾਰਡ ਰਾਹੀਂ ਵੱਡੀ ਰਕਮ ਖਰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਅਜਿਹੀ ਸਥਿਤੀ ਵਿੱਚ, UPI ਦੀ ਸਫਲਤਾ ਦੇ ਬਾਵਜੂਦ, ਭਾਰਤ ਵਿੱਚ ਕ੍ਰੈਡਿਟ ਕਾਰਡਾਂ ਦਾ ਭਵਿੱਖ ਉੱਜਵਲ ਨਜ਼ਰ ਆ ਰਿਹਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।