ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਦੁਸਹਿਰੇ ਤੋਂ ਪਹਿਲਾਂ ਮਿਲੇਗਾ ਵੱਡਾ ਤੋਹਫ਼ਾ?
ਕੇਂਦਰ ਸਰਕਾਰ ਸਤੰਬਰ ਦੇ ਅਖੀਰਲੇ ਹਫ਼ਤੇ ਮੁਲਾਜ਼ਮਾਂ ਦੇ ਡੀਏ 'ਚ ਵਾਧੇ ਬਾਰੇ ਫ਼ੈਸਲਾ ਲੈ ਸਕਦੀ ਹੈ। ਇਸ ਵਾਰ ਡੀਏ 'ਚ 4 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ ਅਤੇ ਸਰਕਾਰ ਦੁਸਹਿਰੇ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਇਹ ਤੋਹਫ਼ਾ ਦੇ ਸਕਦੀ ਹੈ।
DA Hike: ਇਸ ਵਾਰ ਸਰਕਾਰੀ ਮੁਲਾਜ਼ਮਾਂ ਦੀ ਚਾਂਦੀ ਹੀ ਚਾਂਦੀ ਹੋਵੇਗੀ। ਦੁਸਹਿਰੇ ਅਤੇ ਦੀਵਾਲੀ 'ਤੇ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ। ਰੱਜ ਕੇ ਪਟਾਕੇ ਵਜਾਏ ਜਾਣਗੇ। ਬਹੁਤ ਸਾਰੀ ਆਤਿਸ਼ਬਾਜ਼ੀ ਹੋਵੇਗੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਜਲਦ ਹੀ ਮੁਲਾਜ਼ਮਾਂ ਦਾ ਡੀਏ ਵਧਾ ਸਕਦੀ ਹੈ। ਪਿਛਲੀ ਵਾਰ ਸਰਕਾਰ ਨੇ ਮਾਰਚ 2022 'ਚ ਕੇਂਦਰੀ ਕਰਮਚਾਰੀਆਂ ਦੇ ਡੀਏ 'ਚ ਵਾਧਾ ਕੀਤਾ ਸੀ। ਉਦੋਂ ਮੁਲਾਜ਼ਮਾਂ ਦੇ ਡੀਏ 'ਚ 3 ਫੀਸਦੀ ਵਾਧਾ ਕੀਤਾ ਗਿਆ ਸੀ। ਇਸ ਨਾਲ ਡੀਏ 31 ਫੀਸਦੀ ਤੋਂ ਵਧਾ ਕੇ 34 ਫ਼ੀਸਦੀ ਕਰ ਦਿੱਤਾ ਗਿਆ ਸੀ। ਇਸ ਸਮੇਂ ਕੇਂਦਰੀ ਕਰਮਚਾਰੀਆਂ ਨੂੰ 34 ਫ਼ੀਸਦੀ ਦੀ ਦਰ ਨਾਲ ਡੀਏ ਦਾ ਭੁਗਤਾਨ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਸੂਬਿਆਂ ਸਰਕਾਰਾਂ ਆਪਣੇ ਕਰਮਚਾਰੀਆਂ ਦਾ ਡੀਏ ਵਧਾ ਕੇ ਤਿਉਹਾਰ ਤੋਂ ਪਹਿਲਾਂ ਉਨ੍ਹਾਂ ਨੂੰ ਤੋਹਫ਼ਾ ਦੇ ਚੁੱਕੀਆਂ ਹਨ। ਹੁਣ ਕੇਂਦਰੀ ਕਰਮਚਾਰੀ ਆਪਣੇ ਡੀਏ 'ਚ ਵਾਧੇ ਦੀ ਉਡੀਕ ਕਰ ਰਹੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਸਤੰਬਰ ਦੇ ਅਖੀਰਲੇ ਹਫ਼ਤੇ ਮੁਲਾਜ਼ਮਾਂ ਦੇ ਡੀਏ 'ਚ ਵਾਧੇ ਬਾਰੇ ਫ਼ੈਸਲਾ ਲੈ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਡੀਏ 'ਚ 4 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ ਅਤੇ ਸਰਕਾਰ ਦੁਸਹਿਰੇ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਇਹ ਤੋਹਫ਼ਾ ਦੇ ਸਕਦੀ ਹੈ। ਕੇਂਦਰੀ ਕਰਮਚਾਰੀਆਂ ਨੂੰ 1 ਅਕਤੂਬਰ ਤੋਂ ਵਧੇ ਹੋਏ ਮਹਿੰਗਾਈ ਭੱਤੇ ਦੇ ਨਾਲ ਤਨਖਾਹ ਮਿਲਣ ਦੀ ਉਮੀਦ ਹੈ।
ਇੰਨੀ ਤਨਖਾਹ ਵਧੇਗੀ
ਜੇਕਰ ਸਰਕਾਰ ਡੀਏ 'ਚ 4 ਫੀਸਦੀ ਵਾਧਾ ਕਰਨ ਦਾ ਫੈਸਲਾ ਕਰਦੀ ਹੈ ਤਾਂ ਕੇਂਦਰੀ ਕਰਮਚਾਰੀਆਂ ਦੀ ਤਨਖਾਹ 'ਚ ਭਾਰੀ ਵਾਧਾ ਹੋਵੇਗਾ। ਕੈਲਕੁਲੇਸ਼ਨ ਮੁਤਾਬਕ ਜੇਕਰ ਕਿਸੇ ਕਰਮਚਾਰੀ ਦੀ ਬੇਸਿਕ ਸੈਲਰੀ 18,000 ਰੁਪਏ ਹੈ ਤਾਂ ਉਸ ਦਾ 34 ਫ਼ੀਸਦੀ ਦੀ ਦਰ ਨਾਲ ਮਹਿੰਗਾਈ ਭੱਤਾ 6120 ਰੁਪਏ ਬਣਦਾ ਹੈ। ਇਸ ਦੇ ਨਾਲ ਹੀ 38 ਫ਼ੀਸਦੀ ਦੇ ਹਿਸਾਬ ਨਾਲ ਵੱਧ ਕੇ 6840 ਰੁਪਏ ਹੋ ਜਾਵੇਗਾ।
4 ਫ਼ੀਸਦੀ ਵਾਧਾ ਕਰ ਸਕਦੀ ਹੈ ਸਰਕਾਰ
ਹਾਲਾਂਕਿ ਸਰਕਾਰ ਵੱਲੋਂ ਇਸ ਬਾਰੇ ਕੋਈ ਅਪਡੇਟ ਨਹੀਂ ਹੈ। ਸਰਕਾਰ ਨੇ ਯਕੀਨੀ ਤੌਰ 'ਤੇ ਸਪੱਸ਼ਟ ਕੀਤਾ ਹੈ ਕਿ ਅੱਠਵਾਂ ਤਨਖਾਹ ਕਮਿਸ਼ਨ ਫਿਲਹਾਲ ਨਹੀਂ ਆਵੇਗਾ। ਜਿਸ AICPI ਦੇ ਅੰਕੜੇ ਦੇ ਆਧਾਰ 'ਤੇ ਡੀਏ ਤੈਅ ਕੀਤਾ ਜਾਂਦਾ ਹੈ, ਉਸ ਦੇ ਵੀ ਅੰਕੜੇ ਆ ਗਏ ਹਨ। ਜੁਲਾਈ 'ਚ AICPI 129.2 ਅੰਕ ਰਿਹਾ ਹੈ। ਇਸ ਕਾਰਨ ਉਮੀਦ ਜਤਾਈ ਜਾ ਰਹੀ ਹੈ ਕਿ ਸਰਕਾਰ ਛੇਤੀ ਹੀ ਕੇਂਦਰੀ ਮੁਲਾਜ਼ਮਾਂ ਦੇ ਡੀਏ 'ਚ 4 ਫ਼ੀਸਦੀ ਵਾਧਾ ਕਰ ਸਕਦੀ ਹੈ।