ਸਰਕਾਰੀ ਕਰਮਚਾਰੀਆਂ ਨੂੰ ਜਲਦ ਮਿਲ ਸਕਦੀ ਖੁਸ਼ਖਬਰੀ! ਖਾਤਿਆਂ 'ਚ ਆਉਣਗੇ 1.50 ਲੱਖ ਰੁਪਏ, ਸਰਕਾਰ ਕਰ ਰਹੀ ਵਿਚਾਰ
7th Pay Commission DA Arear Big Update: ਡੀਏ ਦੇ ਬਕਾਏ ਦੀ ਉਡੀਕ ਕਰ ਰਹੇ ਸਰਕਾਰੀ ਕਰਮਚਾਰੀਆਂ ਦੀ ਉਡੀਕ ਹੁਣ ਜਲਦ ਦੀ ਖਤਮ ਹੋ ਸਕਦੀ ਹੈ।
7th Pay Commission DA Arear Big Update: ਡੀਏ ਦੇ ਬਕਾਏ ਦੀ ਉਡੀਕ ਕਰ ਰਹੇ ਸਰਕਾਰੀ ਕਰਮਚਾਰੀਆਂ ਦੀ ਉਡੀਕ ਹੁਣ ਜਲਦ ਦੀ ਖਤਮ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਸਰਕਾਰੀ ਕਰਮਚਾਰੀਆਂ ਨੂੰ 1.50 ਰੁਪਏ ਦੀ ਇਕਮੁਸ਼ਤ ਭੱਤਾ ਦੇਣ ਦੀ ਯੋਜਨਾ ਬਣਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਕਾਫਾ ਸਾਰਾ ਇਕੱਠਾ ਪੈਸਾ ਆਏਗਾ।
ਜ਼ਿਕਰਯੋਗ ਹੈ ਕਿ ਸਰਕਾਰੀ ਕਰਮਚਾਰੀ ਲੰਬੇ ਸਮੇਂ ਤੋਂ 18 ਮਹੀਨਿਆਂ ਦੇ ਡੀਏ ਦੇ ਬਕਾਏ (ਡੀਏ) ਦੀ ਉਡੀਕ ਕਰ ਰਹੇ ਹਨ। ਕਰਮਚਾਰੀ ਲਗਾਤਾਰ ਜਨਵਰੀ 2020 ਤੋਂ ਜੂਨ 2021 ਤੱਕ ਰੋਕਿਆ ਗਿਆ ਡੀਏ ਦੇਣ ਦੀ ਮੰਗ ਕਰ ਰਹੇ ਹਨ।
ਡੀਏ ਦੇ ਬਕਾਏ 'ਤੇ ਸਰਕਾਰ ਕਰ ਰਹੀ ਵਿਚਾਰ
ਸਰਕਾਰੀ ਮੁਲਾਜ਼ਮਾਂ ਨੂੰ ਉਮੀਦ ਹੈ ਕਿ ਸਰਕਾਰ ਡੀਏ ਦੇ ਬਕਾਏ ਦੇਣ ਬਾਰੇ ਵਿਚਾਰ ਕਰੇਗੀ ਤੇ ਜਲਦੀ ਹੀ ਕੋਈ ਹੱਲ ਕੱਢੇਗੀ। ਜੇਸੀਐਮ ਦੀ ਕੌਮੀ ਕੌਂਸਲ ਦੇ ਸਕੱਤਰ (ਸਟਾਫ ਸਾਈਡ) ਸ਼ਿਵ ਗੋਪਾਲ ਮਿਸ਼ਰਾ ਅਨੁਸਾਰ ਕੌਂਸਲ ਨੇ ਸਰਕਾਰ ਤੋਂ ਮੰਗ ਰੱਖੀ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ।
Pension Scheme: ਕੇਂਦਰ ਸਰਕਾਰ ਦੀ ਇਸ ਸਕੀਮ 'ਚ ਮਿਲਣਗੇ ਜ਼ਿੰਦਗੀ ਭਰ ਪੈਸੇ, ਅਕਾਊਂਟ 'ਚ ਆਉਣਗੇ 1,11,000 ਰੁਪਏ
ਜੇਕਰ ਸਰਕਾਰ ਭੱਤਾ ਦੇਣ ਦੀ ਯੋਜਨਾ ਨੂੰ ਅਮਲ 'ਚ ਲਿਆਉਂਦੀ ਹੈ ਤਾਂ ਲੈਵਲ 1 ਦੇ ਕਰਮਚਾਰੀਆਂ ਦਾ ਡੀਏ ਦਾ ਬਕਾਇਆ 11,880 ਰੁਪਏ ਤੋਂ 37,000 ਰੁਪਏ ਤੱਕ ਹੋਵੇਗਾ। ਇਸ ਦੇ ਨਾਲ ਹੀ ਲੈਵਲ 13 ਦੇ ਕਰਮਚਾਰੀਆਂ ਨੂੰ ਡੀਏ ਦੇ ਬਕਾਏ ਵਜੋਂ 1,44,200 ਤੋਂ 2,18,200 ਰੁਪਏ ਮਿਲਣਗੇ।
ਜੁਆਇੰਟ ਕੰਸਲਟੇਟਿਵ ਮਕੈਨਿਜ਼ਮ (ਜੇਸੀਐਮ) ਦੀ ਇੱਕ ਮੀਟਿੰਗ ਵਿੱਤ ਮੰਤਰਾਲੇ, ਪਰਸੋਨਲ ਤੇ ਸਿਖਲਾਈ ਵਿਭਾਗ ਤੇ ਖਰਚ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਜਾਵੇਗੀ। ਇਸ ਵਿੱਚ ਡੀਏ ਦੇ ਬਕਾਏ ਦੀ ਅਦਾਇਗੀ ਬਾਰੇ ਚਰਚਾ ਕੀਤੀ ਜਾਣੀ ਹੈ। ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਸਰਕਾਰ ਮੁਲਾਜ਼ਮਾਂ ਨੂੰ ਡੀਏ ਦੇ ਬਕਾਏ ਵਜੋਂ 1.50 ਲੱਖ ਰੁਪਏ ਦੇ ਸਕਦੀ ਹੈ।