ਪੜਚੋਲ ਕਰੋ
Advertisement
CNG Price Hike : ਤਿਉਹਾਰੀ ਸੀਜ਼ਨ 'ਚ ਮਹਿੰਗਾਈ ਦਾ ਝਟਕਾ, ਦਿੱਲੀ-NCR 'ਚ 3 ਰੁਪਏ ਪ੍ਰਤੀ ਕਿਲੋ ਵਧੇ CNG ਦੇ ਰੇਟ
Delhi CNG Price Hike October 2022 : ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਐਨਸੀਆਰ ਵਿੱਚ ਸੀਐਨਜੀ ਦੀ ਪ੍ਰਚੂਨ ਵਿਕਰੇਤਾ ਇੰਦਰਪ੍ਰਸਥ ਗੈਸ ਲਿਮਿਟੇਡ ਨੇ ਸੀਐਨਜੀ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ।
Delhi CNG Price Hike October 2022 : ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਐਨਸੀਆਰ ਵਿੱਚ ਸੀਐਨਜੀ ਦੀ ਪ੍ਰਚੂਨ ਵਿਕਰੇਤਾ ਇੰਦਰਪ੍ਰਸਥ ਗੈਸ ਲਿਮਿਟੇਡ ਨੇ ਸੀਐਨਜੀ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਦੱਸਿਆ ਜਾ ਰਿਹਾ ਹੈ।
ਤਿਉਹਾਰੀ ਸੀਜ਼ਨ 'ਚ ਮਹਿੰਗਾਈ ਦਾ ਝਟਕਾ
ਤਿਉਹਾਰੀ ਸੀਜ਼ਨ 'ਚ ਮਹਿੰਗਾਈ ਦਾ ਝਟਕਾ
ਦੇਸ਼ 'ਚ ਇਸ ਸਮੇਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ 'ਚ IGL ਨੇ CNG ਦੀ ਕੀਮਤ 'ਚ ਵਾਧਾ ਕੀਤਾ ਹੈ। ਦਿੱਲੀ-ਐਨਸੀਆਰ ਵਿੱਚ ਸ਼ੁੱਕਰਵਾਰ ਸ਼ਾਮ 7 ਅਕਤੂਬਰ 2022 ਨੂੰ ਸੀਐਨਜੀ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਦਰਾਂ ਅੱਜ ਰਾਤ ਤੋਂ ਲਾਗੂ ਹੋ ਜਾਣਗੀਆਂ। ਤਿਉਹਾਰਾਂ ਦੇ ਸੀਜ਼ਨ 'ਚ ਆਮ ਜਨਤਾ 'ਤੇ ਕਈ ਤਰ੍ਹਾਂ ਦੇ ਖਰਚੇ ਹੁੰਦੇ ਹਨ, ਸੀਐੱਨਜੀ ਮਹਿੰਗੀ ਹੋਣ ਕਾਰਨ ਜਨਤਾ ਦਾ ਤਿਉਹਾਰਾਂ ਦਾ ਬਜਟ ਵਿਗੜ ਸਕਦਾ ਹੈ। ਨਾਲ ਹੀ ਦਿੱਲੀ-ਐਨਸੀਆਰ ਵਿੱਚ ਸੀਐਨਜੀ ਵਾਹਨ ਰਾਹੀਂ ਸਫ਼ਰ ਕਰਨਾ ਮਹਿੰਗਾ ਹੋ ਜਾਵੇਗਾ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਨੇ 9 ਹਜ਼ਾਰ ਕੱਚੇ ਅਧਿਆਪਕਾਂ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਕੀਤਾ ਜਾਰੀ, ਕਿਹਾ, ਜੋ ਕਹਿੰਦੇ ਹਾਂ, ਉਹ ਕਰਦੇ ਹਾਂ
ਕੀ ਹੈ ਵਜ੍ਹਾ
ਕੀ ਹੈ ਵਜ੍ਹਾ
ਤੁਹਾਨੂੰ ਦੱਸ ਦੇਈਏ ਕਿ ਸੀਐਨਜੀ ਦੀ ਕੀਮਤ ਵਿੱਚ ਵਾਧੇ ਦਾ ਅੰਦਾਜ਼ਾ ਪਹਿਲਾਂ ਹੀ ਲਗਾਇਆ ਜਾ ਰਿਹਾ ਸੀ। ਕੇਂਦਰ ਸਰਕਾਰ ਨੇ ਪਿਛਲੇ ਹਫ਼ਤੇ ਪੁਰਾਣੇ ਗੈਸ ਫੀਲਡਾਂ ਤੋਂ ਪੈਦਾ ਹੋਣ ਵਾਲੀ ਗੈਸ ਲਈ ਅਦਾ ਕੀਤੀ ਦਰ ਮੌਜੂਦਾ 6.1 ਡਾਲਰ ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ (ਪ੍ਰਤੀ ਯੂਨਿਟ) ਤੋਂ ਵਧਾ ਕੇ 8.57 ਡਾਲਰ ਪ੍ਰਤੀ ਯੂਨਿਟ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੁਸ਼ਕਲ ਖੇਤਰਾਂ ਤੋਂ ਕੱਢੀ ਜਾਣ ਵਾਲੀ ਗੈਸ ਦੀ ਕੀਮਤ 9.92 ਡਾਲਰ ਤੋਂ ਵਧਾ ਕੇ 12.6 ਡਾਲਰ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ।
1 ਸਾਲ ਵਿੱਚ ਕੀਮਤ 5 ਗੁਣਾ ਵਧੀ
ਕੋਟਕ ਇੰਸਟੀਚਿਊਸ਼ਨਲ ਇਕੁਇਟੀਜ਼ ਨੇ ਕਿਹਾ ਕਿ ਪੁਰਾਣੇ ਗੈਸ ਫੀਲਡਾਂ ਤੋਂ ਪੈਦਾ ਹੋਣ ਵਾਲੀ ਗੈਸ ਦੀਆਂ ਕੀਮਤਾਂ ਸਿਰਫ ਇਕ ਸਾਲ 'ਚ ਲਗਭਗ 5 ਗੁਣਾ ਵਧੀਆਂ ਹਨ। ਇਸਦੀ ਕੀਮਤ ਸਤੰਬਰ 2021 ਵਿੱਚ 1.79 ਡਾਲਰ ਪ੍ਰਤੀ MMBTU ਤੋਂ ਵੱਧ ਕੇ ਸਤੰਬਰ 2021 ਵਿੱਚ 8.57 ਡਾਲਰ ਤੱਕ ਹੋ ਗਈ ਸੀ। MMBTU ਗੈਸ ਦੀ ਕੀਮਤ ਵਿੱਚ ਹਰ ਡਾਲਰ ਦੇ ਵਾਧੇ ਲਈ ਸਿਟੀ ਗੈਸ ਡਿਸਟ੍ਰੀਬਿਊਸ਼ਨ (CGD) ਸੰਸਥਾਵਾਂ ਨੂੰ CNG ਦੀ ਕੀਮਤ 4.7 ਤੋਂ 4.9 ਰੁਪਏ ਪ੍ਰਤੀ ਕਿਲੋਗ੍ਰਾਮ ਵਧਾਉਣੀ ਪੈਂਦੀ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪਾਲੀਵੁੱਡ
ਪੰਜਾਬ
ਸਪੋਰਟਸ
Advertisement