(Source: ECI/ABP News)
Dhanteras 2021: ਸਰਕਾਰੀ ਸਕੀਮ 'ਚ ਨਿਵੇਸ਼ ਕਰ ਤੁਹਾਡੀ ਧੀ ਬਣ ਜਾਵੇਗੀ ਕਰੋੜਪਤੀ, 1 ਰੁਪਏ ਰੋਜ਼ਾਨਾ ਤੋਂ ਸ਼ੁਰੂਆਤ
ਜੇਕਰ ਤੁਸੀਂ ਆਪਣੀ ਧੀ ਦੀ ਪੜ੍ਹਾਈ ਅਤੇ ਵਿਆਹ ਨੂੰ ਲੈ ਕੇ ਚਿੰਤਤ ਹੋ, ਤਾਂ ਤੁਸੀਂ ਪ੍ਰਤੀ ਦਿਨ 1 ਰੁਪਏ ਦੇ ਨਿਵੇਸ਼ ਨਾਲ ਇਸ ਸਕੀਮ ਤੋਂ ਵੱਡੀ ਰਕਮ ਜਮ੍ਹਾ ਕਰ ਸਕਦੇ ਹੋ। ਧੀਆਂ ਦਾ ਭਵਿੱਖ ਹੋਵੇਗਾ ਸੁਰੱਖਿਅਤ, ਟੈਕਸ ਬਚਾਉਣ 'ਚ ਵੀ ਮਦਦ ਮਿਲੇਗੀ।
![Dhanteras 2021: ਸਰਕਾਰੀ ਸਕੀਮ 'ਚ ਨਿਵੇਸ਼ ਕਰ ਤੁਹਾਡੀ ਧੀ ਬਣ ਜਾਵੇਗੀ ਕਰੋੜਪਤੀ, 1 ਰੁਪਏ ਰੋਜ਼ਾਨਾ ਤੋਂ ਸ਼ੁਰੂਆਤ Dhanteras 2021 diwali Make your daughter Lakhpati with this government scheme you can start by saving one rupees daily Dhanteras 2021: ਸਰਕਾਰੀ ਸਕੀਮ 'ਚ ਨਿਵੇਸ਼ ਕਰ ਤੁਹਾਡੀ ਧੀ ਬਣ ਜਾਵੇਗੀ ਕਰੋੜਪਤੀ, 1 ਰੁਪਏ ਰੋਜ਼ਾਨਾ ਤੋਂ ਸ਼ੁਰੂਆਤ](https://feeds.abplive.com/onecms/images/uploaded-images/2021/11/01/842669b195d55a811a4e34adcafecdd7_original.jpg?impolicy=abp_cdn&imwidth=1200&height=675)
Diwali 2021: ਨਿਵੇਸ਼ ਦੀ ਯੋਜਨਾ ਬਣਾਉਣ ਵਾਲਿਆਂ ਲਈ ਉਨ੍ਹਾਂ ਦੀ ਧੀ ਮਦਦਗਾਰ ਬਣ ਜਾਵੇਗੀ। ਅਸੀਂ ਤੁਹਾਨੂੰ ਅਜਿਹੀ ਸਰਕਾਰੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਤੁਸੀਂ ਬਹੁਤ ਘੱਟ ਪੈਸੇ ਲਗਾ ਕੇ ਵੱਡੀ ਰਕਮ ਜੋੜ ਸਕਦੇ ਹੋ। ਇਸ ਸਰਕਾਰੀ ਯੋਜਨਾ ਦਾ ਨਾਂਅ ਸੁਕੰਨਿਆ ਸਮ੍ਰਿਧੀ ਯੋਜਨਾ (Sukanya Samriddhi Yojana) ਮਤਲਬ SSY.
ਇਸ ਸਕੀਮ ਨਾਲ ਤੁਸੀਂ ਨਾ ਸਿਰਫ਼ ਆਪਣੀ ਧੀ ਦਾ ਭਵਿੱਖ ਸੁਰੱਖਿਅਤ ਕਰ ਸਕਦੇ ਹੋ, ਸਗੋਂ ਇਸ ਵਧੀਆ ਨਿਵੇਸ਼ ਵਿਕਲਪ 'ਚ ਪੈਸਾ ਲਗਾ ਕੇ ਆਮਦਨ ਟੈਕਸ ਬਚਾਉਣ 'ਚ ਵੀ ਮਦਦ ਕਰ ਸਕਦੇ ਹੋ। ਇਸ ਸਕੀਮ ਦਾ ਲਾਭ ਪ੍ਰਤੀ ਦਿਨ 1 ਰੁਪਏ ਦੀ ਬਚਤ ਕਰਕੇ ਵੀ ਲਿਆ ਜਾ ਸਕਦਾ ਹੈ।
ਯੋਜਨਾ ਕੀ ਹੈ?
ਸੁਕੰਨਿਆ ਸਮ੍ਰਿਧੀ ਯੋਜਨਾ (SSY) ਧੀਆਂ ਲਈ ਕੇਂਦਰ ਸਰਕਾਰ ਦੀ ਇੱਕ ਛੋਟੀ ਬੱਚਤ ਯੋਜਨਾ ਹੈ, ਜੋ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੇ ਤਹਿਤ ਸ਼ੁਰੂ ਕੀਤੀ ਗਈ ਹੈ। ਛੋਟੀ ਬਚਤ ਸਕੀਮ 'ਚ ਸੁਕੰਨਿਆ ਸਭ ਤੋਂ ਵਧੀਆ ਵਿਆਜ ਦਰ ਸਕੀਮ ਹੈ।
ਪ੍ਰਤੀ ਦਿਨ 1 ਰੁਪਏ ਤੋਂ ਘੱਟ ਨਾਲ ਸ਼ੁਰੂ ਕਰਨਾ ਸੰਭਵ
ਸੁਕੰਨਿਆ ਸਮ੍ਰਿਧੀ ਯੋਜਨਾ 'ਚ ਸਿਰਫ਼ 250 ਰੁਪਏ 'ਚ ਖਾਤਾ ਖੋਲ੍ਹਿਆ ਜਾ ਸਕਦਾ ਹੈ। ਮਤਲਬ ਜੇਕਰ ਤੁਸੀਂ ਪ੍ਰਤੀ ਦਿਨ 1 ਰੁਪਏ ਤੋਂ ਘੱਟ ਬਚਤ ਕਰਦੇ ਹੋ ਤਾਂ ਵੀ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ। ਕਿਸੇ ਇਕ ਵਿੱਤੀ ਸਾਲ 'ਚ ਘੱਟੋ-ਘੱਟ 250 ਰੁਪਏ ਜਮ੍ਹਾ ਕੀਤੇ ਜਾਣੇ ਚਾਹੀਦੇ ਹਨ। ਕਿਸੇ ਇਕ ਵਿੱਤੀ ਸਾਲ 'ਚ ਇਕ ਵਾਰ ਜਾਂ ਕਈ ਵਾਰ SSY ਖਾਤੇ 'ਚ 1.5 ਲੱਖ ਰੁਪਏ ਤੋਂ ਵੱਧ ਜਮ੍ਹਾ ਨਹੀਂ ਕੀਤੇ ਜਾ ਸਕਦੇ ਹਨ।
ਵਿਆਜ ਕਿੰਨਾ ਹੈ?
ਮੌਜੂਦਾ ਸਮੇਂ 'ਚ SSY ਖਾਤੇ (ਸੁਕੰਨਿਆ ਸਮ੍ਰਿਧੀ ਖਾਤਾ) 'ਚ 7.6 ਫ਼ੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਹੈ, ਜੋ ਆਮਦਨ ਕਰ ਛੋਟ ਦੇ ਨਾਲ ਹੈ। ਇਸ ਤੋਂ ਪਹਿਲਾਂ ਇਸ 'ਤੇ 9.2 ਫੀਸਦੀ ਤਕ ਦਾ ਵਿਆਜ ਵੀ ਮਿਲਿਆ ਹੈ। 8 ਸਾਲ ਦੀ ਉਮਰ ਤੋਂ ਬਾਅਦ ਬੇਟੀ ਦੀ ਪੜ੍ਹਾਈ ਦੇ ਖਰਚੇ ਲਈ 50 ਫੀਸਦੀ ਤਕ ਦੀ ਰਕਮ ਕਢਵਾਈ ਜਾ ਸਕਦੀ ਹੈ।
ਕਰੋੜਪਤੀ ਬਣਨ ਦਾ ਹਿਸਾਬ
ਮੰਨ ਲਓ ਕਿ ਤੁਸੀਂ ਇਸ ਸਕੀਮ ਵਿੱਚ ਹਰ ਮਹੀਨੇ 3000 ਰੁਪਏ ਦਾ ਨਿਵੇਸ਼ ਕਰਦੇ ਹੋ ਯਾਨੀ 36000 ਰੁਪਏ ਸਾਲਾਨਾ, 14 ਸਾਲਾਂ ਬਾਅਦ ਤੁਹਾਨੂੰ 7.6 ਫੀਸਦੀ ਸਾਲਾਨਾ ਕੰਪਾਊਂਡਿੰਗ ਦੀ ਦਰ ਨਾਲ 9,11,574 ਰੁਪਏ ਮਿਲਣਗੇ। 21 ਸਾਲ ਮਤਲਬ ਮੈਚਿਊਰਿਟੀ 'ਤੇ ਇਹ ਰਕਮ ਲਗਭਗ 15,22,221 ਰੁਪਏ ਹੋਵੇਗੀ। ਦੱਸ ਦੇਈਏ ਕਿ ਮੌਜੂਦਾ ਸਮੇਂ 'ਚ SSY 'ਚ 7.6 ਫ਼ੀਸਦੀ ਦੀ ਦਰ ਨਾਲ ਵਿਆਜ ਦਿੱਤਾ ਜਾ ਰਿਹਾ ਸੀ ਜੋ ਇਨਕਮ ਟੈਕਸ ਛੋਟ ਦੇ ਨਾਲ ਹੈ।
ਇਸ ਤਰ੍ਹਾਂ ਖਾਤਾ ਖੁੱਲ੍ਹਵਾਓ
ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਖਾਤਾ ਕਿਸੇ ਵੀ ਡਾਕਘਰ ਜਾਂ ਵਪਾਰਕ ਸ਼ਾਖਾ ਦੀ ਕਿਸੇ ਵੀ ਅਧਿਕਾਰਤ ਸ਼ਾਖਾ 'ਚ ਖੋਲ੍ਹਿਆ ਜਾ ਸਕਦਾ ਹੈ। ਇਸ ਯੋਜਨਾ ਤਹਿਤ 10 ਸਾਲ ਦੀ ਉਮਰ ਤੋਂ ਪਹਿਲਾਂ ਬੱਚੀ ਦੇ ਜਨਮ ਤੋਂ ਬਾਅਦ ਘੱਟੋ-ਘੱਟ 250 ਰੁਪਏ ਦੀ ਜਮ੍ਹਾਂ ਰਕਮ ਨਾਲ ਖਾਤਾ ਖੋਲ੍ਹਿਆ ਜਾ ਸਕਦਾ ਹੈ। ਚਾਲੂ ਵਿੱਤੀ ਸਾਲ 'ਚ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾ ਕੀਤੇ ਜਾ ਸਕਦੇ ਹਨ।
ਦੱਸ ਦੇਈਏ ਕਿ ਸੁਕੰਨਿਆ ਸਮ੍ਰਿਧੀ ਯੋਜਨਾ ਖਾਤਾ ਖੋਲ੍ਹਣ ਤੋਂ ਬਾਅਦ ਇਹ ਉਦੋਂ ਤਕ ਚਲਾਇਆ ਜਾ ਸਕਦਾ ਹੈ, ਜਦੋਂ ਤਕ ਲੜਕੀ ਦੀ ਉਮਰ 21 ਸਾਲ ਦੀ ਨਹੀਂ ਹੋ ਜਾਂਦੀ ਜਾਂ 18 ਸਾਲ ਦੀ ਉਮਰ ਤੋਂ ਬਾਅਦ ਉਸ ਦਾ ਵਿਆਹ ਨਹੀਂ ਹੋ ਜਾਂਦਾ।
ਇਹ ਵੀ ਪੜ੍ਹੋ: ਦੁਨੀਆ ਨੂੰ ਚਿਤਾਵਨੀ: ਵੱਡੀਆਂ ਆਰਥਿਕ ਸ਼ਕਤੀਆਂ 2050 ਤਕ ਹੋ ਸਕਦੀਆਂ ਪੂਰੀ ਤਰ੍ਹਾਂ ਤਬਾਹ, ਹੋਸ਼ ਉਡਾ ਦੇਣ ਵਾਲੀ ਰਿਪੋਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)