ਦੇਸ਼ 'ਚ ਹੋ ਰਿਹੈ ਡਿਜੀਟਲ ਭੁਗਤਾਨ, ਦਸੰਬਰ 'ਚ UPI ਭੁਗਤਾਨ 12.82 ਲੱਖ ਕਰੋੜ ਰੁਪਏ ਦੇ ਰਿਕਾਰਡ ਪਹੁੰਚਿਆ ਉੱਚ ਪੱਧਰ 'ਤੇ
UPI Transection Increased: ਦੇਸ਼ ਵਿੱਚ UPI ਰਾਹੀਂ ਭੁਗਤਾਨ ਕਰਨ ਦਾ ਰੁਝਾਨ ਵਧਦਾ ਜਾ ਰਿਹੈ ਤੇ ਇਸ ਦੇ ਨਤੀਜੇ ਵਜੋਂ ਦਸੰਬਰ 'ਚ UPI ਰਾਹੀਂ ਭੁਗਤਾਨ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ।
UPI Transection Increased: ਦੇਸ਼ 'ਚ ਡਿਜੀਟਲ ਪੇਮੈਂਟਸ ਦੇ ਮੋਰਚੇ 'ਤੇ ਕਾਫੀ ਟ੍ਰੇਂਡ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੀ ਝਲਕ UPI ਪੇਮੈਂਟਸ ਦੇ ਅੰਕੜਿਆਂ ਨੂੰ ਦੇਖ ਕੇ ਲੱਗ ਸਕਦੀ ਹੈ। ਯੂਨੀਫਾਈਡ ਪੇਮੈਂਟਸ ਇੰਟਰਫੇਸ ਜਾਂ ਯੂਪੀਆਈ ਰਾਹੀਂ ਦਸੰਬਰ ਵਿੱਚ ਰਿਕਾਰਡ 12.82 ਲੱਖ ਕਰੋੜ ਰੁਪਏ ਦੇ ਭੁਗਤਾਨ ਕੀਤੇ ਗਏ ਹਨ। ਇਸ ਦੌਰਾਨ ਲੈਣ-ਦੇਣ ਦੀ ਗਿਣਤੀ 782 ਕਰੋੜ ਤੱਕ ਪਹੁੰਚ ਗਈ ਹੈ।
ਵਿੱਤੀ ਸੇਵਾਵਾਂ ਵਿਭਾਗ ਨੇ ਸੋਮਵਾਰ ਨੂੰ ਟਵੀਟ ਕੀਤਾ, "ਯੂਪੀਆਈ (ਯੂਨੀਫਾਈਡ ਪੇਮੈਂਟ ਇੰਟਰਫੇਸ) ਦਾ ਦੇਸ਼ ਵਿੱਚ ਡਿਜੀਟਲ ਭੁਗਤਾਨ ਕ੍ਰਾਂਤੀ ਲਿਆਉਣ ਵਿੱਚ ਵੱਡਾ ਯੋਗਦਾਨ ਹੈ। ਦਸੰਬਰ 2022 ਵਿੱਚ, ਯੂਪੀਆਈ ਲੈਣ-ਦੇਣ 782 ਕਰੋੜ ਤੋਂ ਵੱਧ ਕੇ 12.82 ਲੱਖ ਕਰੋੜ ਰੁਪਏ ਹੋ ਗਿਆ ਹੈ।"
UPI has made major contribution in ushering digital payment revolution in the country. In December 2022, UPI has crossed 7.82 billion transactions worth ₹12.82 trillion.
— DFS (@DFS_India) January 2, 2023
Building #DigitalIndia. pic.twitter.com/P6MCiPlVd4
ਜਾਣੋ ਅਕਤੂਬਰ ਤੇ ਨਵੰਬਰ ਦੇ UPI ਅੰਕੜੇ
UPI ਰਾਹੀਂ ਭੁਗਤਾਨ ਅਕਤੂਬਰ 'ਚ 12 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਸੀ। ਨਵੰਬਰ 'ਚ ਇਸ ਪ੍ਰਣਾਲੀ ਰਾਹੀਂ 730.9 ਕਰੋੜ ਲੈਣ-ਦੇਣ ਕੀਤੇ ਗਏ ਅਤੇ ਇਨ੍ਹਾਂ ਦੀ ਕੀਮਤ 11.90 ਲੱਖ ਕਰੋੜ ਰੁਪਏ ਸੀ। ਨਕਦ ਰਹਿਤ ਲੈਣ-ਦੇਣ ਦਾ ਇਹ ਕਿਫ਼ਾਇਤੀ ਢੰਗ ਹਰ ਮਹੀਨੇ ਪ੍ਰਸਿੱਧ ਹੋ ਰਿਹਾ ਹੈ ਅਤੇ ਹੁਣ 381 ਬੈਂਕ ਇਸ ਸਹੂਲਤ ਦੀ ਪੇਸ਼ਕਸ਼ ਕਰਦੇ ਹਨ।
ਕੀ ਕਹਿੰਦੇ ਹਨ ਮਾਹਰ
ਸਪਾਈਸ ਮਨੀ ਦੇ ਸੰਸਥਾਪਕ ਦਿਲੀਪ ਮੋਦੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ, UPI ਲੈਣ-ਦੇਣ ਸੰਖਿਆ ਅਤੇ ਮੁੱਲ ਦੇ ਰੂਪ ਵਿੱਚ ਬਹੁਤ ਤੇਜ਼ੀ ਨਾਲ ਵਧਿਆ ਹੈ। ਇਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਬਹੁਤ ਸੁਵਿਧਾਜਨਕ ਹੈ। ਇਹ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਵੀ ਬਹੁਤ ਲਾਭਦਾਇਕ ਹੈ।
ਕਿਉਂ UPI ਗਤੀ ਕਰ ਰਿਹੈ ਪ੍ਰਾਪਤ
ਦੇਸ਼ ਵਿੱਚ ਯੂਪੀਆਈ ਦਾ ਰੁਝਾਨ ਵਧਣ ਦਾ ਇੱਕ ਖਾਸ ਕਾਰਨ ਹੈ। ਦਰਅਸਲ, ਲੋਕ UPI ਰਾਹੀਂ ਆਸਾਨੀ ਨਾਲ ਨਕਦ ਰਹਿਤ ਭੁਗਤਾਨ ਅਤੇ ਲੈਣ-ਦੇਣ ਕਰ ਸਕਦੇ ਹਨ। ਯੂਪੀਆਈ ਦੇ ਜ਼ਰੀਏ, ਉਪਭੋਗਤਾ ਕਈ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕਰ ਸਕਦਾ ਹੈ ਅਤੇ ਇਸਦੇ ਲਈ ਵੱਖਰੇ ਪ੍ਰੋਫਾਈਲ ਬਣਾਉਣ ਦੀ ਜ਼ਰੂਰਤ ਨਹੀਂ ਹੋਵੇਗੀ।