Salary Hike: ਅੱਠ ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ, ਤਨਖਾਹ 'ਚ ਹੋਏਗਾ ਇੰਨਾ ਵਾਧਾ
ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਦੇ ਹੁਕਮਾਂ ਅਨੁਸਾਰ ਇਸ ਵਾਰ ਮਹਿੰਗਾਈ ਭੱਤੇ 'ਚ 37 ਸਲੈਬਾਂ ਦਾ ਵਾਧਾ ਕੀਤਾ ਗਿਆ ਹੈ। ਪਿਛਲੀ ਵਾਰ ਅਗਸਤ, ਸਤੰਬਰ ਤੇ ਅਕਤੂਬਰ ਲਈ 30 ਸਲੈਬਾਂ ਦਾ ਵਾਧਾ ਕੀਤਾ ਗਿਆ ਸੀ।
ਨਵੀਂ ਦਿੱਲੀ: ਦੀਵਾਲੀ 2021 (Diwali 2021) ਤੋਂ ਪਹਿਲਾਂ ਲੱਖਾਂ ਬੈਂਕਰਾਂ ਨੂੰ ਵੀ ਵੱਡਾ ਤੋਹਫ਼ਾ ਮਿਲਿਆ ਹੈ। ਉਨ੍ਹਾਂ ਦੇ ਮਹਿੰਗਾਈ ਭੱਤੇ, ਡੀਏ 'ਚ ਵਾਧਾ ਕੀਤਾ ਗਿਆ ਹੈ। ਅੱਠ ਲੱਖ ਤੋਂ ਵੱਧ ਬੈਂਕਰਾਂ ਅਤੇ ਹੋਰ ਸਟਾਫ਼ ਨੂੰ ਇਸ ਦਾ ਫ਼ਾਇਦਾ ਹੋਵੇਗਾ। ਇਹ ਮਹਿੰਗਾਈ ਭੱਤਾ ਨਵੰਬਰ, ਦਸੰਬਰ ਤੇ ਜਨਵਰੀ 2021 ਲਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਮਹਿੰਗਾਈ ਭੱਤਾ 30.38 ਫ਼ੀਸਦੀ ਹੋ ਗਿਆ ਹੈ।
ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਦੇ ਹੁਕਮਾਂ ਅਨੁਸਾਰ ਇਸ ਵਾਰ ਮਹਿੰਗਾਈ ਭੱਤੇ 'ਚ 37 ਸਲੈਬਾਂ ਦਾ ਵਾਧਾ ਕੀਤਾ ਗਿਆ ਹੈ। ਪਿਛਲੀ ਵਾਰ ਅਗਸਤ, ਸਤੰਬਰ ਤੇ ਅਕਤੂਬਰ ਲਈ 30 ਸਲੈਬਾਂ ਦਾ ਵਾਧਾ ਕੀਤਾ ਗਿਆ ਸੀ। ਇਹ ਵਾਧਾ AIACPI (All India Average Consumer Price Index) ਦੇ ਅੰਕੜਿਆਂ ਦੇ ਜਾਰੀ ਹੋਣ ਤੋਂ ਬਾਅਦ ਹੋਇਆ ਹੈ।
IBA ਅਨੁਸਾਰ Industrial worker ਲਈ July, August ਤੇ September ਦਾ AIACPI ਔਸਤ 8088.04 ਹੈ। ਇਹ DA ਨੂੰ 397 ਸਲੈਬਾਂ ਤੋਂ ਵਧਾ ਕੇ 434 ਸਲੈਬਾਂ (8088.04 - 6352 = 1736.04/4 = 434 ਸਲੈਬਾਂ) ਕਰ ਦਿੰਦਾ ਹੈ। ਆਈਬੀਏ ਦੇ ਅਨੁਸਾਰ ਅਗਸਤ, ਸਤੰਬਰ ਤੇ ਅਕਤੂਬਰ 2021 ਲਈ ਡੀਏ 397 ਸਲੈਬ ਸੀ। ਇਸ ਨਾਲ ਇਸ 'ਚ 37 ਸਲੈਬਾਂ ਦਾ ਵਾਧਾ ਹੋਇਆ ਹੈ। ਮਤਲਬ ਉਸ ਦਾ ਡੀਏ ਵੱਧ ਕੇ 30.38 ਫ਼ੀਸਦੀ ਹੋ ਗਿਆ ਹੈ। ਇਸ ਹਿਸਾਬ ਨਾਲ ਸਰਕਾਰੀ ਬੈਂਕਰਾਂ ਦਾ ਡੀਏ 3 ਫ਼ੀਸਦੀ ਤੋਂ ਵੱਧ ਵਧਿਆ ਹੈ।
ਡੀਏ ਦੀ ਗਣਨਾ
DA 8088.04 — 6352 = 1736.04/4 = 434 Slabs
ਪਿਛਲੀ ਤਿਮਾਹੀ 'ਚ slabs : 434
DA 'ਚ ਵਾਧਾ = 434-397 = 37 Slabs (30.38%)
ਕਿੰਨੀ ਵਧੇਗੀ ਤਨਖਾਹ?
ਆਈਬੀਏ ਦੇ ਐਚਆਰ ਵਿਭਾਗ ਦੇ ਸੀਨੀਅਰ ਸਲਾਹਕਾਰ ਬ੍ਰਿਜੇਸ਼ਵਰ ਸ਼ਰਮਾ ਅਨੁਸਾਰ ਸਰਕਾਰੀ ਬੈਂਕ 'ਚ ਕੰਮ ਕਰਦੇ ਪ੍ਰੋਬੇਸ਼ਨਰੀ ਅਫ਼ਸਰ ਦੀ ਮਹੀਨਾਵਾਰ ਤਨਖਾਹ 40 ਤੋਂ 42 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। ਸੀਨੀਅਰ ਸਲਾਹਕਾਰ ਬ੍ਰਿਜੇਸ਼ਵਰ ਸ਼ਰਮਾ ਦੇ ਅਨੁਸਾਰ ਉਨ੍ਹਾਂ ਦੀ ਬੇਸਿਕ ਲਗਭਗ 27,620 ਰੁਪਏ ਪ੍ਰਤੀ ਮਹੀਨਾ ਹੈ।
ਡੀਏ 'ਚ 3 ਫ਼ੀਸਦੀ ਤੋਂ ਜ਼ਿਆਦਾ ਵਾਧੇ ਦਾ ਅਸਰ ਤਨਖਾਹ 'ਤੇ ਪਵੇਗਾ। ਸੀਨੀਅਰ ਸਲਾਹਕਾਰ ਬ੍ਰਿਜੇਸ਼ਵਰ ਸ਼ਰਮਾ ਦੇ ਅਨੁਸਾਰ ਬੈਂਕ ਪੀਓ ਨੂੰ ਪੂਰੀ ਸੇਵਾ ਦੌਰਾਨ 4 ਇੰਕਰੀਮੈਂਟ ਵੀ ਮਿਲਦੇ ਹਨ। ਤਰੱਕੀ ਤੋਂ ਬਾਅਦ ਵੱਧ ਤੋਂ ਵੱਧ ਮੂਲ ਤਨਖਾਹ 42020 ਰੁਪਏ ਹੋ ਜਾਂਦੀ ਹੈ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਮਿਲਣ ਲਈ ਸਿੰਘੂ ਤੇ ਟਿੱਕਰੀ ਬਾਰਡ ਜਾਣਗੇ ਅਭੈ ਚੌਟਾਲਾ, ਅੰਦੋਲਨ ਲਈ ਮੁੜ ਅਸਤੀਫਾ ਦੇਣ ਨੂੰ ਤਿਆਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin