ਕਿਸਾਨਾਂ ਨੂੰ ਮਿਲਣ ਲਈ ਸਿੰਘੂ ਤੇ ਟਿੱਕਰੀ ਬਾਰਡ ਜਾਣਗੇ ਅਭੈ ਚੌਟਾਲਾ, ਅੰਦੋਲਨ ਲਈ ਮੁੜ ਅਸਤੀਫਾ ਦੇਣ ਨੂੰ ਤਿਆਰ
Ellenabad Bypoll: ਅਭੈ ਚੌਟਾਲਾ ਨੇ ਏਲਨਾਬਾਦ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਨੂੰ ਕਿਸਾਨਾਂ ਦੀ ਜਿੱਤ ਦੱਸਿਆ ਹੈ। ਅਭੈ ਨੇ ਅੰਦੋਲਨ ਲਈ ਦੁਬਾਰਾ ਅਸਤੀਫਾ ਦੇਣ ਦੀ ਗੱਲ ਵੀ ਕਹੀ।
Ellenabad Bypoll: ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਅਭੈ ਚੌਟਾਲਾ ਨੇ ਹਰਿਆਣਾ ਦੀ ਏਲਨਾਬਾਦ (Ellenabad) ਵਿਧਾਨ ਸਭਾ ਸੀਟ 'ਤੇ ਉਪ ਚੋਣ ਜਿੱਤ ਲਈ ਹੈ। ਅਭੈ ਚੌਟਾਲਾ (Abhay Chautala) ਦਾ ਕਹਿਣਾ ਹੈ ਕਿ ਜ਼ਿਮਨੀ ਚੋਣਾਂ ਵਿੱਚ ਕਿਸਾਨਾਂ ਦੀ ਜਿੱਤ ਹੋਈ ਹੈ। ਅਭੈ ਚੌਟਾਲਾ ਨੇ ਇਹ ਵੀ ਕਿਹਾ ਹੈ ਕਿ ਉਹ ਕਿਸਾਨਾਂ ਦੇ ਕਹਿਣ 'ਤੇ ਮੁੜ ਵਿਧਾਨ ਸਭਾ ਤੋਂ ਅਸਤੀਫਾ ਦੇਣ ਲਈ ਤਿਆਰ ਹਨ।
ਅਭੈ ਚੌਟਾਲਾ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਲੈ ਕੇ ਰਾਜ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਗੋਬਿੰਦ ਕਾਂਡਾ ਨੂੰ 6,739 ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸ ਦੇ ਪਵਨ ਬੈਨੀਵਾਲ ਤੀਜੇ ਸਥਾਨ 'ਤੇ ਰਹੇ।
ਚੌਟਾਲਾ ਨੇ ਕਿਹਾ ਕਿ ਉਹ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਮਿਲਣ ਲਈ ਦਿੱਲੀ ਦੇ ਟਿੱਕਰੀ ਅਤੇ ਸਿੰਘੁ ਸਰਹੱਦਾਂ 'ਤੇ ਜਾਣਗੇ। ਚੌਟਾਲਾ ਨੇ ਕਿਹਾ, ''ਇਹ ਮੇਰੀ ਜਿੱਤ ਨਹੀਂ ਹੈ। ਇਹ ਏਲਨਾਬਾਦ ਦੇ ਕਿਸਾਨਾਂ ਤੇ ਲੋਕਾਂ ਦੀ ਜਿੱਤ ਹੈ।
ਵਿਰੋਧੀਆਂ ਬਾਰੇ ਕੀ ਕਿਹਾ?
ਅਭੈ ਚੌਟਾਲਾ ਨੇ ਆਪਣੇ ਵਿਰੋਧੀਆਂ 'ਤੇ ਗੰਭੀਰ ਦੋਸ਼ ਲਾਏ। ਅਭੈ ਚੌਟਾਲਾ ਨੇ ਕਿਹਾ, "ਮੇਰੀ ਜਿੱਤ ਦਾ ਫਰਕ ਬਹੁਤ ਵੱਡਾ ਹੋਣਾ ਸੀ, ਮੈਂ 50,000 ਤੋਂ ਵੱਧ ਵੋਟਾਂ ਨਾਲ ਜਿੱਤ ਜਾਂਦਾ, ਜੇਕਰ ਭਾਜਪਾ-ਜੇਜੇਪੀ ਖਰੀਦੋ-ਫਰੋਖਤ ਵਿੱਚ ਸ਼ਾਮਲ ਨਾ ਹੁੰਦੀ ਤੇ ਕਾਂਗਰਸ ਨੇ ਉਨ੍ਹਾਂ ਨਾਲ ਗਠਜੋੜ ਨਾ ਕੀਤਾ ਹੁੰਦਾ।"
ਚੌਟਾਲਾ ਨੇ ਦੋਸ਼ ਲਾਇਆ ਕਿ ਵੋਟਰਾਂ ਨੂੰ ਲੁਭਾਉਣ ਲਈ ਪੈਸੇ ਦੀ ਤਾਕਤ ਦੀ ਵਰਤੋਂ ਕੀਤੀ ਗਈ, ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ। ਅਸੀਂ ਚੋਣ ਕਮਿਸ਼ਨ ਨੂੰ 15 ਸ਼ਿਕਾਇਤਾਂ ਦਿੱਤੀਆਂ ਪਰ ਸਾਨੂੰ ਕੋਈ ਜਵਾਬ ਨਹੀਂ ਮਿਲਿਆ।
ਦੱਸ ਦੇਈਏ ਕਿ ਅਭੈ ਚੌਟਾਲਾ 5ਵੀਂ ਵਾਰ ਏਲਨਾਬਾਦ ਵਿਧਾਨ ਸਭਾ ਸੀਟ ਤੋਂ ਵਿਧਾਇਕ ਬਣਨ ਵਿੱਚ ਕਾਮਯਾਬ ਹੋਏ ਹਨ। ਸਿਰਸਾ ਦੀ ਏਲਨਾਬਾਦ ਸੀਟ ਹਮੇਸ਼ਾ ਦੇਵੀਲਾਲ ਪਰਿਵਾਰ ਦਾ ਗੜ੍ਹ ਰਹੀ ਹੈ।
ਇਹ ਵੀ ਪੜ੍ਹੋ: Zika Virus: ਕੋਰੋਨਾ ਦਾ ਨਾਲ ਹੀ ਜ਼ੀਕਾ ਵਾਇਰਸ ਦਾ ਕਹਿਰ, ਸਰਕਾਰ ਵੱਲੋਂ ਅਲਰਟ ਜਾਰੀ, ਜਾਣੋ ਲੱਛਣ ਤੇ ਇਲਾਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin