ਪੜਚੋਲ ਕਰੋ
Advertisement
ਦੀਵਾਲੀ ‘ਤੇ ਹੋਈ 72,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿਕਰੀ ਨਾਲ ਚੀਨ ਨੂੰ ਭਾਰੀ ਘਾਟਾ- ਪੜ੍ਹੋ ਸਾਰੀ ਜਾਣਕਾਰੀ
CAIT ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਦੀਵਾਲੀ ਦੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਕਰੀ ਵੱਧ ਕੇ 72,000 ਕਰੋੜ ਰੁਪਏ ਹੋਈ।
ਨਵੀਂ ਦਿੱਲੀ: ਕੋਰੋਨਾ ਸੰਕਟ ਦੇ ਵਿਚਕਾਰ ਪ੍ਰਚੂਨ ਵਪਾਰੀਆਂ ਨੇ ਦੀਵਾਲੀ ‘ਤੇ ਰਿਕਾਰਡ 72 ਹਜ਼ਾਰ ਕਰੋੜ ਰੁਪਏ ਦੀ ਵਿਕਰੀ ਕੀਤੀ। ਵਪਾਰੀਆਂ ਦੀ ਟਾਪ ਦੀ ਸੰਸਥਾ CAIT ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਕੈਟ ਮੁਤਾਬਕ ਇਸ ਦੀਵਾਲੀ ਲੋਕਾਂ ਨੇ ਚੀਨੀ ਮਾਲ ਦਾ ਬਾਈਕਾਟ ਕਰਕੇ ਚੀਨ ਨੂੰ ਕਰੀਬ 40 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ। ਉਧਰ, ਲੋਕਲ ਫ਼ੌਰ ਵੋਕਲ ਕਰਕੇ ਸਵਦੇਸ਼ੀ ਸਮਾਨ ਦੀ ਵਿਕਰੀ ‘ਚ ਵਾਧਾ ਹੋਇਆ ਹੈ।
ਅਹਿਮ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਸਵੈ-ਨਿਰਭਰ ਭਾਰਤ ਮੁਹਿੰਮ ਦੇ ਹਿੱਸੇ ਵਜੋਂ ਇਸ ਦੀਵਾਲੀ 'ਤੇ ਵੋਕਲ ਫੌਰ ਲੋਕਲ ‘ਤੇ ਜ਼ੋਰ ਦਿੱਤਾ ਸੀ। ਇਸ ਮੁਹਿੰਮ ਵਿੱਚ ਸ਼ਾਮਲ ਹੁੰਦੇ ਹੋਏ ਕੈਟ ਨੇ ਦੇਸ਼ ਭਰ ਦੇ ਕਾਰੋਬਾਰੀਆਂ ਨੂੰ ਚੀਨੀ ਸਮਾਨ ਨਾ ਵੇਚਣ ਦੀ ਬੇਨਤੀ ਵੀ ਕੀਤੀ ਸੀ। ਇਸ ਦਾ ਪ੍ਰਭਾਵ ਇਸ ਵਾਰ ਖੂਬ ਵੇਖਣ ਨੂੰ ਮਿਲਿਆ। ਕੈਟ ਵਲੋਂ ਜਾਰੀ ਕੀਤੇ ਅੰਕੜੇ 20 ਸ਼ਹਿਰਾਂ ਦਾ ਹੈ।
ਕੈਟ ਨੇ ਕਿਹਾ ਕਿ ਦੀਵਾਲੀ ਦੇ ਤਿਉਹਾਰਾਂ ਦੇ ਮੌਸਮ ਦੌਰਾਨ ਵਪਾਰਕ ਬਾਜ਼ਾਰਾਂ ਵਿਚ ਜ਼ਬਰਦਸਤ ਵਿਕਰੀ ਨਾ ਵਪਾਰੀਆਂ ਦੇ ਚਿਹਰਿਆਂ 'ਤੇ ਮੁਸਕਰਾਹਟਾਂ ਵਾਪਸ ਲਿਆਂਦੀਆਂ ਹਨ ਤੇ ਹੁਣ ਉਨ੍ਹਾਂ ਨੂੰ ਭਵਿੱਖ ‘ਚ ਵੀ ਚੰਗਾ ਵਪਾਰ ਹੋਣ ਦੀ ਸੰਭਾਵਨਾ ਹੈ।
ਮਿਲੀ ਜਾਣਕਾਰੀ ਮੁਤਾਬਕ ਦੀਵਾਲੀ ਦੇ ਸਮੇਂ ਜਿਹੜੀਆਂ ਚੀਜ਼ਾਂ ਦੀ ਸਭ ਤੋਂ ਵੱਧ ਮੰਗ ਹੁੰਦੀ ਹੈ ਉਨ੍ਹਾਂ ਵਿੱਚ ਐਫਐਮਸੀਜੀ ਸਾਮਾਨ, ਖਪਤਕਾਰ ਟਿਕਾਊ ਚੀਜ਼ਾਂ, ਖਿਡੌਣੇ, ਬਿਜਲੀ ਦੇ ਉਪਕਰਣ, ਇਲੈਕਟ੍ਰਾਨਿਕ ਉਪਕਰਣ, ਰਸੋਈ ਦੀਆਂ ਚੀਜ਼ਾਂ, ਤੋਹਫ਼ੇ, ਮਠਿਆਈ, ਘਰੇਲੂ ਸਜਾਵਟ, ਬਰਤਨ, ਸੋਨਾ ਅਤੇ ਗਹਿਣੇ, ਜੁੱਤੀਆਂ, ਘੜੀਆਂ, ਫਰਨੀਚਰ ਆਦਿ. ਕੱਪੜੇ, ਫੈਸ਼ਨ ਲਿਬਾਸ, ਘਰੇਲੂ ਸਜਾਵਟ ਦੀਆਂ ਚੀਜ਼ਾਂ ਦੀ ਖਰੀਦਾਰੀ ਹੋਈ ਹੈ।
ਕੀ ਦੁਨੀਆ ਚੋਂ ਮੁੱਕ ਗਈ ਇਨਸਾਨੀਅਤ, ਅੰਮ੍ਰਿਤਸਰ ਦੀ ਇਸ ਘਟਨਾ ਨੇ ਦਿਲ ਨੂੰ ਝੰਝੌਰ ਦਿੱਤਾ ਜਿਸ ‘ਚ ਨਾਬਾਲਿਗ ਦੇ ਸਰੀਰ ‘ਚ ਭਰੀ ਹਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕ੍ਰਿਕਟ
ਜਲੰਧਰ
Advertisement