(Source: ECI/ABP News/ABP Majha)
ਮੁਲਾਜ਼ਮਾਂ ਲਈ ਅਲਰਟ: ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਹੋ ਸਕਦੀ ਪ੍ਰੇਸ਼ਾਨੀ, EPFO ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਮੈਂਬਰਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਆਪਣੇ ਪਰਿਵਾਰ ਦੀ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ ਈ-ਨਾਮਜ਼ਦਗੀ (E-Nomination) ਭਰਨ।
EPFO Alert: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਮੈਂਬਰਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਆਪਣੇ ਪਰਿਵਾਰ ਦੀ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ ਈ-ਨਾਮਜ਼ਦਗੀ (E-Nomination) ਭਰਨ। EPF/EPS ਨਾਮਜ਼ਦਗੀ ਡਿਜੀਟਲ ਰੂਪ 'ਚ ਫਾਈਲ ਕਰਨ ਲਈ ਮੈਂਬਰ ਬਿਲਕੁਲ ਸੌਖੇ ਤਰੀਕੇ ਦੀ ਪਾਲਣਾ ਕਰਕੇ ਇਹ ਕੰਮ ਕਰ ਸਕਦੇ ਹਨ।
ਆਨਲਾਈਨ PF ਨਾਮਜ਼ਦਗੀ ਕਰਨ ਲਈ ਤੁਹਾਨੂੰ EPFO ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ ਤੇ ਇੱਥੇ ਦੱਸੇ ਗਏ ਕਦਮਾਂ ਦੀ ਪਾਲਣਾ ਕਰਨੀ ਹੋਵੇਗੀ। ਇਸ ਲਈ EPFO ਨੇ ਆਪਣੇ ਟਵਿਟਰ ਹੈਂਡਲ ਤੋਂ ਇਹ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਮੈਂਬਰ ਆਨਲਾਈਨ ਤਰੀਕੇ ਨਾਲ ਘਰ ਬੈਠੇ ਆਪਣੇ ਖਾਤੇ 'ਚ ਨਾਮਜ਼ਦ ਵਿਅਕਤੀ ਦਾ ਨਾਂ ਐਡ ਜਾਂ ਬਦਲ ਸਕਦੇ ਹਨ।
सदस्यों को अपने परिवार की सामाजिक सुरक्षा सुनिश्चित करने के लिए आज ही ई-नामांकन दाखिल करना चाहिए। EPF/EPS नामांकन डिजिटल रूप से दाखिल करने के लिए इन आसान चरणों का पालन करें।#SocialSecurity #EPF #EDLI pic.twitter.com/3tlnqmTIFS
— EPFO (@socialepfo) December 28, 2021
ਇੱਥੇ ਜਾਣੋ ਸਟੈਪ ਬਾਈ ਸਟੈਪ ਅਤੇ ਈ-ਨੋਮੀਨੇਸ਼ਨ ਫਾਈਲ ਕਰੋ
ਸਭ ਤੋਂ ਪਹਿਲਾਂ ਤੁਹਾਨੂੰ EPFO ਦੀ ਅਧਿਕਾਰਤ ਵੈੱਬਸਾਈਟ epfindia.gov.in 'ਤੇ ਲੌਗਇਨ ਕਰਨਾ ਹੋਵੇਗਾ।
ਫਿਰ 'Service' 'ਤੇ ਜਾਓ ਅਤੇ 'For Employees' tab 'ਤੇ ਕਲਿੱਕ ਕਰੋ।
'Service' ਵਿੱਚ 'Member UAN/Online Service (OCS/OTCP)' ਚੈੱਕ ਕਰੋ।
ਆਪਣੇ UAN ਅਤੇ ਪਾਸਵਰਡ ਨਾਲ ਲੌਗਇਨ ਕਰੋ।
'Manage' ਟੈਬ ਦੇ ਤਹਿਤ 'E-Nomination' ਦੀ ਚੋਣ ਕਰੋ।
ਫੈਮਿਲੀ ਡਿਕਲਰੇਸ਼ਨ ਨੂੰ ਅਪਡੇਟ ਕਰਨ ਲਈ 'Yes' 'ਤੇ ਕਲਿੱਕ ਕਰੋ।
'Add Family Details' 'ਤੇ ਕਲਿੱਕ ਕਰੋ।
ਕੁੱਲ ਰਕਮ ਦਾ ਐਲਾਨ ਕਰਨ ਲਈ ''Nomination Details' 'ਤੇ ਕਲਿੱਕ ਕਰੋ।
ਡਿਕਲਰੇਸ਼ਨ ਤੋਂ ਬਾਅਦ 'Save EPF Nomination' 'ਤੇ ਕਲਿੱਕ ਕਰੋ।
OTP ਪ੍ਰਾਪਤ ਕਰਨ ਲਈ 'E-sign' 'ਤੇ ਕਲਿੱਕ ਕਰੋ।
ਤੁਹਾਡੇ ਆਧਾਰ ਕਾਰਡ ਨਾਲ ਲਿੰਕ ਕੀਤੇ ਮੋਬਾਈਲ ਨੰਬਰ 'ਤੇ ਇਕ OTP ਭੇਜਿਆ ਜਾਵੇਗਾ।
OTP ਦਾਖਲ ਕਰੋ।
ਇਸ ਦੇ ਨਾਲ, EPFO 'ਤੇ ਤੁਹਾਡੀ ਈ-ਨੋਮੀਨੇਸ਼ਨ ਰਜਿਸਟ੍ਰੇਸ਼ਨ ਪੂਰੀ ਹੋ ਗਈ ਹੈ ਅਤੇ ਈ-ਨੋਮੀਨੇਸ਼ਨ ਤੋਂ ਬਾਅਦ ਤੁਹਾਨੂੰ ਕੋਈ ਫ਼ਿਜ਼ੀਕਲ ਦਸਤਾਵੇਜ਼ ਜਮ੍ਹਾ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਇਨ੍ਹਾਂ ਕਦਮਾਂ ਨੂੰ ਪੂਰਾ ਕਰਨ ਤੋਂ ਬਾਅਦ ਤੁਸੀਂ ਘਰ ਬੈਠੇ ਆਪਣੇ ਈਪੀਐਫ ਖਾਤੇ 'ਚ ਨਾਮਜ਼ਦ ਵਿਅਕਤੀ ਦਾ ਨਾਮ ਆਸਾਨੀ ਨਾਲ ਦਰਜ ਕਰਨ ਦੇ ਯੋਗ ਹੋਵੋਗੇ।
ਇਹ ਵੀ ਪੜ੍ਹੋ: ਕੰਮ ਦੀ ਗੱਲ: ਇੰਝ ਬਣਾਓ ਬੱਚਿਆਂ ਦਾ Aadhaar Card, ਇਨ੍ਹਾਂ ਸਟੈਪਸ ਨੂੰ ਕਰੋ ਫੌਲੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin