![ABP Premium](https://cdn.abplive.com/imagebank/Premium-ad-Icon.png)
ਕੰਮ ਦੀ ਗੱਲ: ਇੰਝ ਬਣਾਓ ਬੱਚਿਆਂ ਦਾ Aadhaar Card, ਇਨ੍ਹਾਂ ਸਟੈਪਸ ਨੂੰ ਕਰੋ ਫੌਲੋ
ਜੇਕਰ ਬੱਚੇ ਦੀ ਉਮਰ ਵੀ 5 ਸਾਲ ਤੋਂ ਘੱਟ ਹੈ ਅਤੇ ਤੁਸੀਂ ਉਸ ਦਾ ਆਧਾਰ ਕਾਰਡ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਸਟੈਪਸ ਨੂੰ ਫ਼ਾਲੋ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਨਵਜੰਮੇ ਬੱਚੇ ਦਾ ਆਧਾਰ ਕਾਰਡ ਕਿਵੇਂ ਬਣਵਾ ਸਕਦੇ ਹੋ?
![ਕੰਮ ਦੀ ਗੱਲ: ਇੰਝ ਬਣਾਓ ਬੱਚਿਆਂ ਦਾ Aadhaar Card, ਇਨ੍ਹਾਂ ਸਟੈਪਸ ਨੂੰ ਕਰੋ ਫੌਲੋ Aadhaar Card Of Children: Here's how to make a Aadhaar card for children, follow these steps ਕੰਮ ਦੀ ਗੱਲ: ਇੰਝ ਬਣਾਓ ਬੱਚਿਆਂ ਦਾ Aadhaar Card, ਇਨ੍ਹਾਂ ਸਟੈਪਸ ਨੂੰ ਕਰੋ ਫੌਲੋ](https://feeds.abplive.com/onecms/images/uploaded-images/2021/12/29/f5dddb32f3cda5992d90b06aedac89e1_original.jpg?impolicy=abp_cdn&imwidth=1200&height=675)
Aadhaar Card Of Children: ਆਧਾਰ ਕਾਰਡ ਤੇ ਪੈਨ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇਕ ਹੈ। ਭਾਵੇਂ ਤੁਸੀਂ ਸਕੂਲ ਜਾਂ ਕਾਲਜ, ਹਸਪਤਾਲ ਜਾਂ ਦਫ਼ਤਰ 'ਚ ਦਾਖਲਾ ਲੈਣਾ ਚਾਹੁੰਦੇ ਹੋਵੇ, ਤੁਹਾਨੂੰ ਹਰ ਜਗ੍ਹਾ ਆਧਾਰ ਕਾਰਡ ਦੀ ਲੋੜ ਹੈ। ਇਹ ਆਧਾਰ ਕਾਰਡ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੁਆਰਾ ਜਾਰੀ ਕਾਰਡ 'ਤੇ ਜਾਰੀ ਕੀਤਾ ਗਿਆ ਇੱਕ ਯੂਨੀਕ 12-ਅੰਕ ਦਾ ਨੰਬਰ ਹੈ।
ਬੱਚਿਆਂ ਦੇ ਜਨਮ ਤੋਂ ਬਾਅਦ ਮਾਪੇ ਆਪਣਾ ਆਧਾਰ ਕਾਰਡ ਬਣਵਾਉਣ ਦੀ ਚਿੰਤਾ ਕਰਨ ਲੱਗ ਜਾਂਦੇ ਹਨ। ਜੇਕਰ ਤੁਹਾਡੇ ਬੱਚੇ ਦੀ ਉਮਰ ਵੀ 5 ਸਾਲ ਤੋਂ ਘੱਟ ਹੈ ਅਤੇ ਤੁਸੀਂ ਉਸ ਦਾ ਆਧਾਰ ਕਾਰਡ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਸਟੈਪਸ ਨੂੰ ਫ਼ਾਲੋ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਨਵਜੰਮੇ ਬੱਚੇ ਦਾ ਆਧਾਰ ਕਾਰਡ ਕਿਵੇਂ ਬਣਵਾ ਸਕਦੇ ਹੋ?
ਆਧਾਰ ਕਾਰਡ ਬਣਾਉਣ ਲਈ ਚਾਹੀਦੇ ਇਹ ਡਾਕੂਮੈਂਟਸ (Documents for Aadhaar Card of Child)
ਦੱਸ ਦੇਈਏ ਕਿ ਇਕ ਦਿਨ ਤੋਂ ਲੈ ਕੇ ਪੰਜ ਸਾਲ ਤਕ ਦੇ ਬੱਚਿਆਂ ਦਾ ਆਧਾਰ ਕਾਰਡ ਬਣਵਾਉਣ ਲਈ ਤੁਹਾਨੂੰ ਸਿਰਫ਼ 2 ਦਸਤਾਵੇਜ਼ਾਂ ਦੀ ਲੋੜ ਹੈ। ਇਸ ਦੇ ਲਈ ਤੁਹਾਨੂੰ ਬੱਚੇ ਦਾ ਜਨਮ ਸਰਟੀਫ਼ਿਕੇਟ ਤੇ ਮਾਤਾ-ਪਿਤਾ ਵਿੱਚੋਂ ਕਿਸੇ ਇੱਕ ਦਾ ਆਧਾਰ ਕਾਰਡ ਚਾਹੀਦਾ ਹੈ। https://ask.uidai.gov.in/#/ ਕੋਈ ਵੀ ਬੱਚੇ ਨੂੰ ਐਨਰੋਲ ਕਰ ਸਕਦਾ ਹੈ। ਇੱਥੇ ਬੱਚੇ ਦੀ ਨਾਮਜ਼ਦਗੀ ਹੋ ਸਕਦੀ ਹੈ।
5 ਸਾਲ ਤੋਂ ਛੋਟੇ ਬੱਚਿਆਂ ਦਾ ਨਹੀਂ ਹੁੰਦਾ ਬਾਇਓਮੈਟ੍ਰਿਕਸ
- ਦੱਸ ਦੇਈਏ ਕਿ ਆਧਾਰ ਕਾਰਡ ਬਣਵਾਉਣ ਲਈ 1 ਦਿਨ ਤੋਂ ਲੈ ਕੇ 5 ਸਾਲ ਤਕ ਦੇ ਬੱਚਿਆਂ ਦਾ ਕੋਈ ਬਾਇਓਮੈਟ੍ਰਿਕ ਨਹੀਂ ਹੈ। 5 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਬਾਇਓਮੈਟ੍ਰਿਕ ਅਪਡੇਟ ਲਾਜ਼ਮੀ ਹੈ।
- ਇਸ ਤਰ੍ਹਾਂ ਕਰੋੰ ਬੱਚਿਆਂ ਦੇ ਆਧਾਰ ਲਈ ਅਪਲਾਈ
- ਆਧਾਰ ਕਾਰਡ ਪ੍ਰਾਪਤ ਕਰਨ ਲਈ ਤੁਹਾਨੂੰ ਪਹਿਲਾਂ UIDAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ।
- ਫ਼ਾਰਮ 'ਚ ਆਪਣੇ ਬੱਚੇ ਦਾ ਨਾਮ, ਮੋਬਾਈਲ ਨੰਬਰ, ਈਮੇਲ ਭਰੋ।
- ਇਸ ਤੋਂ ਬਾਅਦ ਤੁਸੀਂ ਆਪਣੇ ਨਜ਼ਦੀਕੀ ਆਧਾਰ ਕਾਰਡ ਕੇਂਦਰ ਲਈ ਅਪਾਇੰਟਮੈਂਟ ਲਓ।
- ਇਸ ਤੋਂ ਬਾਅਦ ਸਾਰੇ ਦਸਤਾਵੇਜ਼ਾਂ ਦੇ ਨਾਲ ਆਧਾਰ ਕੇਂਦਰ 'ਤੇ ਪਹੁੰਚੋ।
ਇਹ ਵੀ ਪੜ੍ਹੋ: Buying Electric Car: ਮੁਲਾਜ਼ਮਾਂ ਨੂੰ ਤੋਹਫ਼ਾ! ਇਲੈਕਟ੍ਰਿਕ ਕਾਰ ਖਰੀਦਣ ਲਈ ਮਿਲਣਗੇ 3 ਲੱਖ ਰੁਪਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)