Earnings from Youtube: YouTube ਤੋਂ ਹਰ ਮਹੀਨੇ ਹੋਵੇਗੀ ਬੰਪਰ ਕਮਾਈ, ਜਾਣੋ ਕੁਝ ਆਸਾਨ ਤਰੀਕੇ
How to Earn Money From YouTube: YouTube 'ਤੇ ਕਮਾਈ ਕਰਨ ਦੇ ਕਈ ਤਰੀਕੇ ਹਨ। ਕਮਾਈ ਕਰਨ ਤੋਂ ਪਹਿਲਾਂ, ਤੁਹਾਨੂੰ ਕੁਝ ਜ਼ਰੂਰੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ, ਜਿਸ ਤੋਂ ਬਾਅਦ ਤੁਹਾਡਾ ਅਕਾਊਂਟ ਮੋਨੇਟਾਈਜ਼ ਕੀਤਾ ਜਾਵੇਗਾ।
Earning From YouTube: YouTube 'ਤੇ ਲੋਕ ਵੀਡੀਓ ਦੇਖਣ ਲਈ ਘੰਟੇ ਬਿਤਾਉਂਦੇ ਹਨ, ਪਰ ਤੁਸੀਂ ਇਸ ਪਲੇਟਫਾਰਮ ਤੋਂ ਕਮਾਈ ਕਰ ਸਕਦੇ ਹੋ। YouTube ਤੋਂ ਕਮਾਈ ਕਰਨ ਲਈ, ਤੁਹਾਨੂੰ ਪਹਿਲਾਂ ਇਸ ਪਲੇਟਫਾਰਮ 'ਤੇ ਆਪਣਾ ਚੈਨਲ ਬਣਾਉਣਾ ਹੋਵੇਗਾ ਤੇ ਫਿਰ ਆਪਣਾ ਅਕਾਊਂਟ ਮੋਨੇਟਾਈਜ਼ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਸਿਰਫ ਵੀਡੀਓ ਤੇ ਸ਼ਾਰਟਸ ਬਣਾਉਣੇ ਹਨ ਤੇ ਫਿਰ ਤੁਸੀਂ ਕਮਾਈ ਵੀ ਕਰ ਸਕਦੇ ਹੋ।
ਦੱਸ ਦਈਏ ਕਿ ਅਕਾਊਂਟ ਮੋਨੇਟਾਈਜ਼ ਕਰਨ ਲਈ ਤੁਹਾਨੂੰ ਕੁਝ ਜ਼ਰੂਰੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਉਂਝ ਯੂਟਿਊਬ 'ਤੇ ਕਮਾਈ ਕਰਨ ਦੇ ਕਈ ਤਰੀਕੇ ਹਨ - ਜਿਵੇਂ ਵੀਡੀਓ ਬਣਾਉਣਾ, ਸ਼ਾਰਟਸ ਬਣਾਉਣਾ ਤੇ ਚੈਨਲ ਦੀ ਪੇਡ ਮੈਂਬਰਸ਼ਿਪ। ਆਓ ਜਾਣਦੇ ਹਾਂ ਯੂਟਿਊਬ ਤੋਂ ਕਮਾਈ ਕਰਨ ਦੇ ਕੁਝ ਅਜਿਹੇ ਆਸਾਨ ਤਰੀਕਿਆਂ ਬਾਰੇ।
YouTube Shorts: Shor ਵੀਡੀਓ ਤੇ ਰੀਲਾਂ ਅੱਜਕੱਲ੍ਹ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਮਨੋਰੰਜਨ ਮੀਡੀਆ ਹਨ। ਇਸ ਸਾਲ ਦੇ ਸ਼ੁਰੂ ਵਿੱਚ YouTube Shorts ਨੇ 5 ਟ੍ਰਿਲੀਅਨ ਦਾ ਅੰਕੜਾ ਪਾਰ ਕਰ ਲਿਆ ਸੀ। ਐਪ ਨੇ ਸਾਲ 2021-22 ਵਿੱਚ $100 ਮਿਲੀਅਨ ਯੂਟਿਊਬ ਸ਼ਾਰਟ ਫੰਡ ਜਾਰੀ ਕੀਤੇ।
YouTube ਇਹ ਪੈਸੇ ਕੰਟੈਂਟ ਨੂੰ ਉਨ੍ਹਾਂ ਦੇ ਚੈਨਲ ਤੇ ਸਮੱਗਰੀ 'ਤੇ ਰੁਝੇਵਿਆਂ ਅਤੇ ਵਿਯੂਜ਼ ਮੁਤਾਬਕ ਦਿੰਦਾ ਹੈ। ਐਪ ਨਿਰਮਾਤਾਵਾਂ ਨੂੰ 100 ਡਾਲਰ ਤੋਂ ਲੈ ਕੇ 10 ਹਜ਼ਾਰ ਡਾਲਰ ਤੱਕ ਦਿੰਦੀ ਹੈ।
YouTube ads: ਇਸ ਪਲੇਟਫਾਰਮ 'ਤੇ ਕਮਾਈ ਦਾ ਇੱਕ ਵੱਡਾ ਤਰੀਕਾ ਵਿਗਿਆਪਨ ਹਨ। ਤੁਸੀਂ ਜੋ ਵੀ ਵੀਡੀਓ ਦੇਖਦੇ ਹੋ, ਕੰਪਨੀ ਉਸ ਦੇ ਨਾਲ ਦਿਖਾਈ ਦੇਣ ਵਾਲੇ ਵਿਗਿਆਪਨਾਂ ਕਾਰਨ ਕਮਾਈ ਕਰਦੀ ਹੈ ਤੇ ਨਿਰਮਾਤਾ ਨੂੰ ਇਸ ਦੀ ਕਮਾਈ ਤੋਂ ਭੁਗਤਾਨ ਕੀਤਾ ਜਾਂਦਾ ਹੈ। ਯੂਟਿਊਬ 'ਤੇ ਵੀਡੀਓ ਬਣਾ ਕੇ ਪੈਸੇ ਕਮਾਉਣ ਲਈ ਤੁਹਾਨੂੰ ਆਪਣਾ ਅਕਾਊਂਟ ਮੋਨੇਟਾਇਜ਼ ਕਰਨਾ ਹੋਵੇਗਾ।
ਚੈਨਲ ਮੈਂਬਰਸ਼ਿਪ: YouTube 'ਤੇ ਚੈਨਲ ਮੈਂਬਰਸ਼ਿਪ ਰਾਹੀਂ ਵੀ ਕਮਾਈ ਕੀਤੀ ਜਾ ਸਕਦੀ ਹੈ। ਕ੍ਰਿਏਟਰਸ ਮਹੀਨਾਵਾਰ ਭੁਗਤਾਨ ਦੇ ਆਧਾਰ 'ਤੇ ਵਿਸ਼ੇਸ਼ ਸਮੱਗਰੀ ਦੀ ਪੇਸ਼ਕਸ਼ ਕਰਦੇ ਹਨ। ਇਸ ਤਰ੍ਹਾਂ ਕ੍ਰਿਏਟਰਸ ਕਮਾਈ ਕਰ ਸਕਦੇ ਹਨ। ਸੁਪਰ ਚੈਟ ਵੀ ਅਜਿਹਾ ਹੀ ਇੱਕ ਵਿਕਲਪ ਹੈ। ਯੂਜ਼ਰ ਸੁਪਰ ਚੈਟ ਖਰੀਦ ਸਕਦੇ ਹਨ ਤੇ ਕ੍ਰਿਏਟਰਸ ਵੀ ਇਸ ਤੋਂ ਕਮਾਈ ਕਰਨਗੇ।
ਇਹ ਵੀ ਪੜ੍ਹੋ: Punjab News: ਲਾਪ੍ਰਵਾਹੀ ਦੀ ਹੱਦ! ਮਰੀਜ਼ਾਂ ਨੂੰ ਚੜ੍ਹਾਇਆ ਐਚਆਈਵੀ ਪੀੜਤ ਦਾ ਖੂਨ, ਲੈਬ ਟੈਕਨੀਸ਼ੀਅਨ ਖ਼ਿਲਾਫ਼ ਕੇਸ