Economic Survey 2024: ਆਖਰ ਕੀ ਹੁੰਦਾ ਆਰਥਿਕ ਸਰਵੇਖਣ? ਬਜਟ ਤੋਂ ਪਹਿਲਾਂ ਪੇਸ਼ ਕਰਨ ਦੀ ਰਵਾਇਤ ਕਿਉਂ?
Economic Survey 2024: ਵਿੱਤ ਮੰਤਰੀ ਬਜਟ ਤੋਂ ਇਕ ਦਿਨ ਪਹਿਲਾਂ 22 ਜੁਲਾਈ ਨੂੰ ਦੇਸ਼ ਲਈ ਇਸ ਸਾਲ ਦਾ ਆਰਥਿਕ ਸਰਵੇਖਣ ਪੇਸ਼ ਕਰਨਗੇ। ਆਰਥਿਕ ਸਰਵੇਖਣ ਕੀ ਹੈ ਅਤੇ ਇਹ ਆਮ ਲੋਕਾਂ ਲਈ ਵਿਸ਼ੇਸ਼ ਕਿਉਂ ਹੈ?
Economic Survey 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ 23 ਜੁਲਾਈ 2024 ਨੂੰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨ ਜਾ ਰਹੀ ਹੈ। ਮੰਗਲਵਾਰ ਨੂੰ ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਅੱਜ 21 ਜੁਲਾਈ ਨੂੰ ਸੰਸਦ 'ਚ ਸਰਕਾਰ ਦਾ ਆਰਥਿਕ ਸਰਵੇਖਣ ਪੇਸ਼ ਕਰਨਗੇ। ਬਜਟ ਤੋਂ ਪਹਿਲਾਂ ਆਰਥਿਕ ਸਰਵੇਖਣ ਪੇਸ਼ ਕਰਨ ਦੀ ਰਵਾਇਤ ਚੱਲੀ ਆ ਰਹੀ ਹੈ। ਇਸ ਸਰਵੇਖਣ ਨੂੰ ਸਰਕਾਰ ਦੇ ਰਿਪੋਰਟ ਕਾਰਡ ਵਜੋਂ ਦੇਖਿਆ ਜਾਂਦਾ ਹੈ। ਇਸ ਰਿਪੋਰਟ ਰਾਹੀਂ ਸਰਕਾਰ ਪਿਛਲੇ ਇੱਕ ਸਾਲ ਦੇ ਕੰਮ ਦੀ ਸਮੀਖਿਆ ਕਰਦੀ ਹੈ ਤੇ ਭਵਿੱਖ ਦੀਆਂ ਯੋਜਨਾਵਾਂ ਤਿਆਰ ਕਰਦੀ ਹੈ।
ਆਰਥਿਕ ਸਰਵੇਖਣ ਮਹੱਤਵਪੂਰਨ ਕਿਉਂ?
ਆਰਥਿਕ ਸਰਵੇਖਣ ਰਾਹੀਂ ਸਰਕਾਰ ਦੇਸ਼ ਦੀ ਆਰਥਿਕ ਸਥਿਤੀ ਦੀ ਬਿਹਤਰ ਤਸਵੀਰ ਪੇਸ਼ ਕਰਦੀ ਹੈ। ਇਸ ਵਿੱਚ ਪਿਛਲੇ ਇੱਕ ਸਾਲ ਦੇ ਕੰਮ ਰੁਜ਼ਗਾਰ, ਜੀਡੀਪੀ ਦੇ ਅੰਕੜੇ, ਬਜਟ ਘਾਟਾ ਤੇ ਮਹਿੰਗਾਈ ਵਰਗੀਆਂ ਚੀਜ਼ਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਰਜ ਕੀਤੀ ਗਈ ਹੁੰਦੀ ਹੈ। ਇਸ ਦੇ ਜ਼ਰੀਏ ਦੇਸ਼ ਦੇ ਮੁੱਖ ਆਰਥਿਕ ਸਲਾਹਕਾਰ ਸਰਵੇਖਣ ਤਿਆਰ ਕਰਦੇ ਹਨ।
ਆਰਥਿਕ ਸਰਵੇਖਣ 'ਚ ਇਹ ਜਾਣਕਾਰੀ ਦਰਜ ਹੁੰਦੀ
ਆਰਥਿਕ ਸਰਵੇਖਣ ਵਿੱਤ ਮੰਤਰਾਲੇ ਦਾ ਸਾਲਾਨਾ ਦਸਤਾਵੇਜ਼ ਹੁੰਦਾ ਹੈ। ਇਸ ਵਿੱਚ ਦੇਸ਼ ਦੇ ਆਰਥਿਕ ਵਿਕਾਸ ਦਾ ਲੇਖਾ-ਜੋਖਾ ਹੁੰਦਾ ਹੈ। ਇਹ ਸਰਵੇਖਣ ਦੱਸਦਾ ਹੈ ਕਿ ਦੇਸ਼ ਨੂੰ ਕਿੱਥੇ ਫਾਇਦਾ ਹੋਇਆ ਤੇ ਕਿੱਥੇ ਨੁਕਸਾਨ ਹੋਇਆ। ਇਸ ਸਰਵੇਖਣ ਦੇ ਆਧਾਰ 'ਤੇ ਇਹ ਤੈਅ ਹੁੰਦਾ ਹੈ ਕਿ ਆਉਣ ਵਾਲੇ ਸਾਲ 'ਚ ਅਰਥਵਿਵਸਥਾ 'ਚ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਦੇਖਣ ਨੂੰ ਮਿਲਣਗੀਆਂ।
ਆਰਥਿਕ ਸਰਵੇਖਣ ਕੌਣ ਤਿਆਰ ਕਰਦਾ?
ਆਰਥਿਕ ਸਰਵੇਖਣ ਰਿਪੋਰਟ ਵਿੱਤ ਮੰਤਰਾਲੇ ਦੇ ਅਰਥ ਸ਼ਾਸਤਰ ਵਿਭਾਗ ਦੁਆਰਾ ਤਿਆਰ ਕੀਤੀ ਜਾਂਦੀ ਹੈ। ਇਹ ਮੁੱਖ ਤੌਰ 'ਤੇ ਮੁੱਖ ਆਰਥਿਕ ਸਲਾਹਕਾਰ ਦੀ ਨਿਗਰਾਨੀ ਹੇਠ ਤਿਆਰ ਕੀਤਾ ਜਾਂਦਾ ਹੈ। ਇਸ ਸਾਲ ਇਹ ਆਰਥਿਕ ਸਰਵੇਖਣ ਮੁੱਖ ਆਰਥਿਕ ਸਲਾਹਕਾਰ ਵੀ ਅਨੰਤ ਨਾਗੇਸਵਰਨ ਦੀ ਅਗਵਾਈ ਵਾਲੀ ਟੀਮ ਦੁਆਰਾ ਤਿਆਰ ਕੀਤਾ ਗਿਆ ਹੈ।
ਆਮ ਲੋਕਾਂ ਨੂੰ ਅਹਿਮ ਜਾਣਕਾਰੀ ਮਿਲਦੀ
1. ਆਰਥਿਕ ਸਰਵੇਖਣ ਦੇਸ਼ ਦੀ ਆਰਥਿਕਤਾ ਦੀ ਅਸਲ ਤਸਵੀਰ ਨੂੰ ਉਜਾਗਰ ਕਰਦਾ ਹੈ। ਇਸ ਨਾਲ ਸਰਕਾਰ ਦੇਸ਼ ਅੰਦਰ ਮਹਿੰਗਾਈ ਤੋਂ ਲੈ ਕੇ ਬੇਰੁਜ਼ਗਾਰੀ ਤੱਕ ਦੇ ਅੰਕੜੇ ਲੋਕਾਂ ਸਾਹਮਣੇ ਪੇਸ਼ ਕਰਦੀ ਹੈ।
2. ਇਸ ਨਾਲ ਆਮ ਲੋਕਾਂ ਨੂੰ ਸਰਕਾਰ ਦੀ ਭਵਿੱਖੀ ਨੀਤੀ ਤੇ ਰੋਡਮੈਪ ਬਾਰੇ ਪਤਾ ਚੱਲਦਾ ਹੈ।
3. ਆਰਥਿਕ ਸਰਵੇਖਣ ਵਿੱਚ ਵੱਖ-ਵੱਖ ਖੇਤਰਾਂ ਦੀ ਕਾਰਗੁਜ਼ਾਰੀ ਤੇ ਨਿਵੇਸ਼ ਤੇ ਬਚਤ ਦੇ ਮੋਰਚੇ 'ਤੇ ਦੇਸ਼ ਨੇ ਕਿੰਨਾ ਵਿਕਾਸ ਕੀਤਾ ਹੈ, ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।