ਪੜਚੋਲ ਕਰੋ

Employees Pension Scheme: ਪੈਨਸ਼ਨ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ ਮੁਲਾਜ਼ਮਾਂ ਨੂੰ ਹੋਏਗਾ ਕਿੰਨਾ ਲਾਭ?

Employees Pension Scheme: ਸੁਪਰੀਮ ਕੋਰਟ ਨੇ ਇੰਪਲਾਈਜ਼ ਪੈਨਸ਼ਨ ਸਕੀਮ (ਈਪੀਐਸ) ਮਾਮਲੇ ਵਿੱਚ ਪਿਛਲੇ ਦਿਨੀਂ ਅਹਿਮ ਫੈਸਲਾ ਸੁਣਾਇਆ ਹੈ। ਕੋਰਟ ਦੇ ਇਸ ਫੈਸਲੇ ਦਾ ਅਸਰ ਦੇਸ਼ ਭਰ ਦੇ ਮੁਲਾਜ਼ਮਾਂ ’ਤੇ ਪਏਗਾ।

Employees Pension Scheme: ਸੁਪਰੀਮ ਕੋਰਟ ਨੇ ਇੰਪਲਾਈਜ਼ ਪੈਨਸ਼ਨ ਸਕੀਮ (ਈਪੀਐਸ) ਮਾਮਲੇ ਵਿੱਚ ਪਿਛਲੇ ਦਿਨੀਂ ਅਹਿਮ ਫੈਸਲਾ ਸੁਣਾਇਆ ਹੈ। ਕੋਰਟ ਦੇ ਇਸ ਫੈਸਲੇ ਦਾ ਅਸਰ ਦੇਸ਼ ਭਰ ਦੇ ਮੁਲਾਜ਼ਮਾਂ ’ਤੇ ਪਏਗਾ। ਸ਼ੁੱਕਰਵਾਰ ਨੂੰ ਸੁਣਾਏ ਫੈਸਲੇ ਵਿੱਚ ਸਿਖਰਲੀ ਕੋਰਟ ਨੇ ਐਂਪਲਾਈਜ਼ ਪੈਨਸ਼ਨ (ਸੋਧ) ਯੋਜਨਾ 2014 ਦੀ ਪ੍ਰਮਾਣਿਕਤਾ ਨੂੰ ਬਰਕਰਾਰ ਰੱਖਿਆ ਹੈ, ਪਰ ਕੋਰਟ ਨੇ ਪੈਨਸ਼ਨ ਫੰਡ ਵਿੱਚ ਸ਼ਾਮਲ ਹੋਣ ਲਈ 15000 ਰੁਪਏ ਮਹੀਨਾਵਾਰ ਤਨਖਾਹ ਦੀ ਹੱਦ ਨੂੰ ਰੱਦ ਕਰ ਦਿੱਤਾ ਸੀ। 

2014 ਦੀ ਸੋਧ ਵਿੱਚ ਸਿਖਰਲੀ ਪੈਨਸ਼ਨ ਯੋਗ ਤਨਖਾਹ (ਬੇਸਿਕ ਤਨਖਾਹ+ਮਹਿੰਗਾਈ ਭੱਤੇ) ਨੂੰ 15000 ਰੁਪਏ ਮਾਸਿਕ ’ਤੇ ਸੀਮਤ ਕਰ ਦਿੱਤਾ ਗਿਆ ਸੀ। ਸੋਧ ਤੋਂ ਪਹਿਲਾਂ ਪੈਨਸ਼ਨ ਯੋਗ ਤਨਖਾਹ ਦੀ ਉਪਰਲੀ ਹੱਦ 6500 ਰੁਪਏ ਮਾਸਿਕ ਸੀ। ਅਜਿਹੇ ਯੋਗ ਕਰਮਚਾਰੀ, ਜਿਨ੍ਹਾਂ ਨੇ 2014 ਤੋਂ ਪਹਿਲਾਂ ਵਧੀ ਹੋਈ ਪੈਨਸ਼ਨ ਕਵਰੇਜ ਦੀ ਚੋਣ ਨਹੀਂ ਕੀਤੀ ਸੀ, ਉਹ ਅਗਲੇ ਚਾਰ ਮਹੀਨਿਆਂ ਅੰਦਰ ਆਪਣੇ ਐਂਪਲਾਇਰ (ਰੁਜ਼ਗਾਰਦਾਤਾ/ਮਾਲਕਾਂ) ਨਾਲ ਸਾਂਝੇ ਤੌਰ ’ਤੇ ਅਜਿਹਾ ਕਰ ਸਕਦੇ ਹਨ। 

ਉਹ ਕਰਮਚਾਰੀ, ਜੋ 1 ਸਤੰਬਰ, 2014 ਨੂੰ ਮੌਜੂਦਾ ਈਪੀਐਸ ਮੈਂਬਰ ਸਨ, 15,000 ਰੁਪਏ ਪ੍ਰਤੀ ਮਹੀਨਾ ’ਤੇ ਸੀਮਤ ਪੈਨਸ਼ਨ ਯੋਗ ਤਨਖ਼ਾਹ ਦਾ 8.33 ਫੀਸਦ ਦੀ ਥਾਂ ਪੈਨਸ਼ਨ ਲਈ ਹੁਣ ਆਪਣੀ ‘ਅਸਲ’ ਤਨਖ਼ਾਹ ਦਾ 8.33 ਪ੍ਰਤੀਸ਼ਤ ਯੋਗਦਾਨ ਪਾ ਸਕਦੇ ਹਨ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ 2014 ਦੀਆਂ ਸੋਧਾਂ ਵਿੱਚ 15,000 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਤਨਖ਼ਾਹ ’ਤੇ 1.16 ਫੀਸਦ ਐਂਪਲਾਈਜ਼ ਯੋਗਦਾਨ ਦੀ ਲੋੜ ਨੂੰ ਖਾਰਜ ਕਰ ਦਿੱਤਾ ਸੀ। 

ਇਹ ਗਾਹਕਾਂ ਨੂੰ ਸਕੀਮ ਵਿੱਚ ਵੱਧ ਯੋਗਦਾਨ ਪਾਉਣ ਤੇ ਉਸ ਅਨੁਸਾਰ ਵਧੇ ਹੋਏ ਲਾਭ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ। ਉਧਰ ਟਰੇਡ ਯੂਨੀਅਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਜਲਦੀ ਲਾਗੂ ਕਰਨ ਲਈ ਰਿਟਾਇਰਮੈਂਟ ਫੰਡ ਸੰਸਥਾ ਈਪੀਐਫਓ ਦੇ ਕੇਂਦਰੀ ਬੋਰਡ ਆਫ਼ ਟਰੱਸਟੀਜ਼ ਦੀ ਵਿਸ਼ੇਸ਼ ਮੀਟਿੰਗ ਸੱਦੇ। ਅਸਲ ਵਿੱਚ ਕਰਮਚਾਰੀ ਭਵਿੱਖ ਨਿਧੀ ਤੇ ਫੁਟਕਲ ਉਪਬੰਧ ਐਕਟ, 1952 ਕਿਸੇ ਪੈਨਸ਼ਨ ਸਕੀਮ ਲਈ ਕੋਈ ਵਿਵਸਥਾ ਨਹੀਂ ਸੀ। 

ਸਾਲ 1995 ਵਿੱਚ ਇੱਕ ਸੋਧ ਨਾਲ ਐਂਪਲਾਈਜ਼ ਦੀ ਪੈਨਸ਼ਨ ਲਈ ਇੱਕ ਸਕੀਮ ਤਿਆਰ ਕੀਤੀ ਗਈ ਸੀ, ਜਿਸ ਵਿੱਚ ਪੈਨਸ਼ਨ ਫੰਡ ਵਿੱਚ ਪ੍ਰੌਵੀਡੈਂਟ ਫੰਡ ਕਾਰਪਸ ਵਿੱਚ ਰੁਜ਼ਗਾਰਦਾਤਾਵਾਂ ਦੇ ਯੋਗਦਾਨ ਦਾ 8.33 ਫੀਸਦ ਜਮ੍ਹਾਂ ਹੋਣਾ ਸੀ। ਉਦੋਂ ਵੱਧ ਤੋਂ ਵੱਧ ਪੈਨਸ਼ਨਯੋਗ ਤਨਖਾਹ 5,000 ਰੁਪਏ ਮਾਸਿਕ ਸੀ, ਮਗਰੋਂ ਵਧਾ ਕੇ 6,500 ਰੁਪਏ ਕਰ ਦਿੱਤੀ ਗਈ ਸੀ।

ਸਾਲ 2014 ਵਿੱਚ 22 ਅਗਸਤ ਨੂੰ ਕੀਤੀ ਈਪੀਐਸ ਸੋਧ ਨੇ ਪੈਨਸ਼ਨਯੋਗ ਤਨਖਾਹ ਦੀ ਸੀਮਾ ਨੂੰ 6,500 ਰੁਪਏ ਮਾਸਿਕ ਤੋਂ ਵਧਾ ਕੇ 15,000 ਰੁਪਏ ਮਾਸਿਕ ਕਰ ਦਿੱਤਾ ਸੀ, ਤੇ ਮੈਂਬਰਾਂ ਦੇ ਨਾਲ ਉਨ੍ਹਾਂ ਦੇ ਐਂਪਲਾਇਰ (ਰੁਜ਼ਗਾਰਦਾਤੇ/ਮਾਲਕਾਂ) ਨੂੰ ਉਨ੍ਹਾਂ ਦੀਆਂ ਅਸਲ ਤਨਖਾਹਾਂ (ਜੇਕਰ ਇਹ ਨਿਰਧਾਰਿਤ ਹੱਦ ਤੋਂ ਵੱਧ ਹੈ) ’ਤੇ 8.33 ਫੀਸਦ ਯੋਗਦਾਨ ਪਾਉਣ ਦੀ ਆਗਿਆ ਦਿੱਤੀ ਸੀ।

ਉਦੋਂ ਸਾਰੇ ਈਪੀਐੱਸ ਮੈਂਬਰਾਂ ਨੂੰ, 1 ਸਤੰਬਰ, 2014 ਨੂੰ ਸੋਧੀ ਹੋਈ ਸਕੀਮ ਦੀ ਚੋਣ ਕਰਨ ਲਈ ਛੇ ਮਹੀਨੇ ਦਿੱਤੇ ਗਏ ਹਨ। ਸੋਧ ਮੁਤਾਬਕ, ਹਾਲਾਂਕਿ, ਅਜਿਹੇ ਮੈਂਬਰਾਂ ਨੂੰ ਪੈਨਸ਼ਨ ਫੰਡ ਵਿੱਚ 15,000 ਰੁਪਏ ਮਾਸਿਕ ਤੋਂ ਵੱਧ ਦੀ ਤਨਖਾਹ ਦਾ ਵਾਧੂ 1.16 ਫੀਸਦ ਯੋਗਦਾਨ ਪਾਉਣ ਦੀ ਲੋੜ ਸੀ।

ਹਾਲਾਂਕਿ ਇਸ ਦੌਰਾਨ ਬਹੁਤ ਸਾਰੇ ਕਰਮਚਾਰੀਆਂ ਨੇ ਆਪਣੀ ਅਸਲ ਤਨਖਾਹ ਦੇ ਅਧਾਰ ’ਤੇ ਯੋਗਦਾਨ ਪਾਉਣ ਦੀ ਚੋਣ ਨਹੀਂ ਕੀਤੀ ਸੀ, ਲਿਹਾਜ਼ਾ ਸੁਪਰੀਮ ਕੋਰਟ ਦੇ ਉਪਰੋਕਤ ਹੁਕਮਾਂ ਦਾ ਮਤਲਬ ਹੈ ਕਿ ਈਪੀਐਫਓ ਮੈਂਬਰਾਂ ਤੇ ਮਾਲਕਾਂ ਨੂੰ ਅਸਲ ਤਨਖਾਹਾਂ ਨਾਲ ਜੁੜੀ ਪੈਨਸ਼ਨ ਸਕੀਮ ਦੀ ਚੋਣ ਕਰਨ ਲਈ ਹੁਣ ਚਾਰ ਮਹੀਨੇ ਦਾ ਸਮਾਂ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
Advertisement
ABP Premium

ਵੀਡੀਓਜ਼

ਪੰਜਾਬ 'ਚ ਸਭ ਕੁਝ ਰਹੇਗਾ ਬੰਦ!  ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨਨਾ ਤੈਥੋਂ ਪਹਿਲਾਂ ਕੋਈ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਹੋਵੇਗਾ ! ਨਵਜੋਤ ਸਿੱਧੂ ਨੇ ਦਿੱਤੀ ਡਾ. ਮਨਮੋਹਨ ਲਈ....ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ
ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ
Embed widget