ਪੜਚੋਲ ਕਰੋ

EPFO ਦਾ ਵੱਡਾ ਫ਼ੈਸਲਾ! ਹੁਣ ਮੈਂਬਰ ਕੱਢਵਾ ਸਕਣਗੇ 100% ਰਕਮ, ਜਾਣੋ ਇਸ ਬਦਲਾਅ ਬਾਰੇ

EPFO ਦੀ 238ਵੀਂ ਸੈਂਟ੍ਰਲ ਬੋਰਡ ਆਫ਼ ਟਰਸਟੀਜ਼ ਦੀ ਮੀਟਿੰਗ ਸੋਮਵਾਰ ਨੂੰ ਆਯੋਜਿਤ ਕੀਤੀ ਗਈ ਸੀ। ਮੀਟਿੰਗ ਦੀ ਅਗਵਾਈ ਕੇਂਦਰੀ ਮਜ਼ਦੂਰ ਮੰਤਰੀ ਡਾ. ਮਨਸੁਖ ਮੰਡਾਵੀਆ ਨੇ ਕੀਤੀ। ਇਸ ਮੀਟਿੰਗ ਵਿੱਚ ਕਈ ਮਹੱਤਵਪੂਰਨ ਫ਼ੈਸਲੇ...

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੀ 238ਵੀਂ ਸੈਂਟ੍ਰਲ ਬੋਰਡ ਆਫ਼ ਟਰਸਟੀਜ਼ ਦੀ ਮੀਟਿੰਗ ਸੋਮਵਾਰ ਨੂੰ ਆਯੋਜਿਤ ਕੀਤੀ ਗਈ ਸੀਮੀਟਿੰਗ ਦੀ ਅਗਵਾਈ ਕੇਂਦਰੀ ਮਜ਼ਦੂਰ ਮੰਤਰੀ ਡਾ. ਮਨਸੁਖ ਮੰਡਾਵੀਆ ਨੇ ਕੀਤੀਇਸ ਮੀਟਿੰਗ ਵਿੱਚ ਕਈ ਮਹੱਤਵਪੂਰਨ ਫ਼ੈਸਲੇ ਲਏ ਗਏ, ਜਿਨ੍ਹਾਂ ਦਾ ਸਿੱਧਾ ਲਾਭ 30 ਕਰੋੜ ਤੋਂ ਵੱਧ ਮੈਂਬਰਾਂ ਨੂੰ ਮਿਲੇਗਾ। ਮੀਟਿੰਗ ਵਿੱਚ ਸਭ ਤੋਂ ਵੱਡਾ ਫ਼ੈਸਲਾ ਕਰਮਚਾਰੀਆਂ ਦੇ 100 ਪ੍ਰਤੀਸ਼ਤ ਯੋਗ ਬੈਲੈਂਸ ਨੂੰ ਲੈ ਕੇ ਕੀਤਾ ਗਿਆ।

ਇਸ ਦੇ ਮੁਤਾਬਕ, ਹੁਣ ਮੈਂਬਰ ਆਪਣੇ ਖਾਤੇ ਵਿੱਚੋਂ ਕਰਮਚਾਰੀ ਅਤੇ Employer ਦੋਹਾਂ ਦਾ ਹਿੱਸਾ ਇਕੱਠੇ ਹੀ ਇੱਕ ਵਾਰ ਵਿੱਚ ਕੱਢ ਸਕਣਗੇ। ਨਾਲ ਹੀ ਮੀਟਿੰਗ ਵਿੱਚ ਅੰਸ਼ਿਕ ਨਿਕਾਸ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ। ਇਹ ਪ੍ਰਕਿਰਿਆ ਹੋਰ ਆਸਾਨ ਬਣਾਈ ਗਈ ਹੈ ਤਾਂ ਜੋ ਕਿਸੇ ਵੀ ਲੋੜ ਦੇ ਸਮੇਂ ਮੈਂਬਰਾਂ ਨੂੰ ਪੈਸਾ ਕੱਢਣ ਵਿੱਚ ਕੋਈ ਮੁਸ਼ਕਲ ਨਾ ਆਵੇ।

100 ਪ੍ਰਤੀਸ਼ਤ ਨਿਕਾਸ ਦੀ ਸਹੂਲਤ

ਸਰਕਾਰ ਵੱਲੋਂ EPFO ਸਕੀਮ ਦੇ ਅੰਸ਼ਿਕ ਨਿਕਾਸ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਮੈਂਬਰ 100 ਪ੍ਰਤੀਸ਼ਤ ਰਕਮ ਨਿਕਾਲ ਸਕਣਗੇ। ਪਹਿਲਾਂ ਨਿਕਾਸ ਲਈ 13 ਵੱਖ-ਵੱਖ ਕਾਰਨਾਂ ਦੇ ਆਧਾਰ ‘ਤੇ ਨਿਯਮ ਸਨ, ਜਿਨ੍ਹਾਂ ਨੂੰ ਬਦਲ ਕੇ ਹੁਣ ਸਿਰਫ਼ 3 ਸ਼੍ਰੇਣੀਆਂ ਵਿੱਚ ਰੱਖਿਆ ਗਿਆ ਹੈ। ਪਹਿਲੀ ਸ਼੍ਰੇਣੀ ਹੈ ਜਰੂਰੀ ਲੋੜਾਂ (ਬਿਮਾਰੀ, ਸਿੱਖਿਆ ਅਤੇ ਵਿਆਹ), ਦੂਜੀ ਹੈ ਘਰ ਬਣਾਉਣ ਅਤੇ ਤੀਜੀ ਹੈ ਵਿਸ਼ੇਸ਼ ਸਥਿਤੀਆਂ।

25 ਪ੍ਰਤੀਸ਼ਤ ਬੈਲੈਂਸ ਬਣਾਈ ਰੱਖਣਾ ਲਾਜ਼ਮੀ

EPFO ਸਕੀਮ ਦਾ ਲਾਭ ਲੈਣ ਵਾਲੇ ਮੈਂਬਰਾਂ ਨੂੰ ਆਪਣੇ ਖਾਤੇ ਵਿੱਚ ਘੱਟੋ-ਘੱਟ 25 ਪ੍ਰਤੀਸ਼ਤ ਰਕਮ ਮਿਨਿਮਮ ਬੈਲੈਂਸ ਵਜੋਂ ਰੱਖਣੀ ਲਾਜ਼ਮੀ ਹੈ। ਇਸ ਨਾਲ EPFO ਇਹ ਯਕੀਨੀ ਬਣਾਏਗੀ ਕਿ ਤੁਹਾਨੂੰ ਆਪਣੀ ਜਮ੍ਹਾ ਰਕਮ ‘ਤੇ 8.25 ਪ੍ਰਤੀਸ਼ਤ ਸਾਲਾਨਾ ਬਿਆਜ ਅਤੇ ਚੱਕਰਵ੍ਰਿੱਧੀ ਬਿਆਜ ਦਾ ਲਾਭ ਮਿਲਦਾ ਰਹੇ। EPFO ਦਾ ਇਹ ਮੰਨਣਾ ਹੈ ਕਿ ਇਸ ਨਾਲ ਤੁਹਾਡੇ ਲੋੜਾਂ ਅਤੇ ਭਵਿੱਖ ਦੀ ਬਚਤ ਵਿੱਚ ਸੰਤੁਲਨ ਬਣਾਇਆ ਜਾ ਸਕੇਗਾ।

ਨਿਕਾਸ ਦੇ ਨਿਯਮਾਂ ਵਿੱਚ ਬਦਲਾਅ

EPFO ਪਹਿਲਾਂ ਵਿਆਹ ਅਤੇ ਸਿੱਖਿਆ ਲਈ 3 ਵਾਰੀ ਨਿਕਾਸ ਦੀ ਆਗਿਆ ਦਿੰਦਾ ਸੀ। ਹੁਣ ਬਦਲਾਅ ਕਰਦਿਆਂ ਵਿਆਹ ਲਈ 5 ਵਾਰੀ ਅਤੇ ਸਿੱਖਿਆ ਲਈ 10 ਵਾਰੀ ਨਿਕਾਸ ਦੇ ਨਵੇਂ ਨਿਯਮ ਬਣਾਏ ਗਏ ਹਨ। ਇਸਦਾ ਮਤਲਬ ਹੈ ਕਿ ਹੁਣ ਮੈਂਬਰ ਜ਼ਰੂਰੀ ਲੋੜਾਂ ਦੇ ਸਮੇਂ ਪਹਿਲਾਂ ਨਾਲੋਂ ਵੱਧ ਵਾਰੀ EPFO ਸਕੀਮ ਅਧੀਨ ਆਪਣੀ ਜਮ੍ਹੀ ਰਕਮ ਦੀ ਨਿਕਾਸ ਕਰ ਸਕਣਗੇ। ਨਾਲ ਹੀ ਨਵੇਂ ਨਿਯਮਾਂ ਅਨੁਸਾਰ ਅੰਸ਼ਿਕ ਨਿਕਾਸ ਪੂਰੀ ਤਰ੍ਹਾਂ ਡਿਜੀਟਲ ਕਰ ਦਿੱਤੀ ਗਈ ਹੈ। ਹੁਣ ਅੰਸ਼ਿਕ ਨਿਕਾਸ ਲਈ ਕਿਸੇ ਵੀ ਕਿਸਮ ਦੇ ਦਸਤਾਵੇਜ਼ ਦੀ ਲੋੜ ਨਹੀਂ ਰਹੇਗੀ।

ਹੋਰ ਮਹੱਤਵਪੂਰਨ ਫ਼ੈਸਲੇ

EPFO ਨੇ ਵਿਸ਼ਵਾਸ ਸਕੀਮ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਦੇਰ ਨਾਲ PF ਭੁਗਤਾਨ ‘ਤੇ ਲੱਗਣ ਵਾਲੀ ਜੁਰਮਾਨਾ ਰਕਮ ਨੂੰ ਘਟਾ ਕੇ ਪ੍ਰਤੀ ਮਹੀਨਾ 1 ਪ੍ਰਤੀਸ਼ਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਨਾਲ ਹੀ EPFO ਨੇ ਆਪਣੇ ਪੈਨਸ਼ਨਰਾਂ ਲਈ ਘਰ ਬੈਠੇ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾ ਕਰਨ ਦੀ ਸਹੂਲਤ ਸ਼ੁਰੂ ਕੀਤੀ ਹੈ। ਇਸਦਾ ਸਿੱਧਾ ਲਾਭ ਉਨ੍ਹਾਂ ਬਜ਼ੁਰਗਾਂ ਨੂੰ ਮਿਲੇਗਾ ਜੋ ਪੇਂਡੂ ਖੇਤਰਾਂ ਵਿੱਚ ਰਹਿੰਦੇ ਹਨ। EPFO ਨੇ ਜਾਣਕਾਰੀ ਦਿੱਤੀ ਹੈ ਕਿ ਇਹ ਸਹੂਲਤ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਪੈਨਸ਼ਨਰਾਂ ਨੂੰ ਇਸ ਲਈ ਕਿਸੇ ਵੀ ਕਿਸਮ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!
AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ
Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List

ਵੀਡੀਓਜ਼

ਪੰਜਾਬ ‘ਚ ਨਹੀਂ ਹੋਵੇਗੀ ਕਾਂਗਰਸ ਦੀ ਵਾਪਸੀ : CM Mann
ਧਾਮੀ ਸੁਖਬੀਰ ਬਾਦਲ ਦਾ ਸਿਪਾਹੀ ਹੈ, ਭੜਕੇ CM ਮਾਨ
ਅਕਾਲੀ ਮੁੜ ਪੰਜਾਬ ‘ਚ ਗੁੰਡਾਗਰਦੀ ਕਰਨਾ ਚਾਹੁੰਦੇ: CM ਮਾਨ
328 ਸਰੂਪਾਂ ਦੇ ਮਾਮਲੇ ‘ਚ CM ਮਾਨ ਦਾ ਵੱਡਾ ਬਿਆਨ
ਮਜੀਠੀਆ ‘ਚ ਗੱਜੇ CM ਮਾਨ, AAP ਨਾਲ ਖੜ੍ਹਾ ਹਰ ਬੰਦਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!
AAP ਦੀ ਝੋਲੀ ਪਈ ਮੋਗਾ ਦੀ Mayor ਦੀ ਸੀਟ, ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਫਿਰ ਮਾਰੀ ਬਾਜ਼ੀ!
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਵਾਉਣ ਲਈ ਵਸੂਲ ਰਹੇ ਸੀ ਪੈਸੇ, ਦੋ ਜ਼ਿਲ੍ਹਿਆਂ ਤੋਂ ਆਈ ਸ਼ਿਕਾਇਤ, ਮੁਲਾਜ਼ਮਾਂ ਨੂੰ ਕੀਤਾ ਸਸਪੈਂਡ
Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ
Republic Day 2026: 15 ਅਗਸਤ ਤੋਂ ਕਿੰਨਾ ਅਲੱਗ ਹੁੰਦਾ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦਾ ਤਰੀਕਾ, ਆਜ਼ਾਦੀ ਨਾਲ ਜੁੜਿਆ ਇਤਿਹਾਸ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਹੋਏ ਅਫਸਰਾਂ ਦੇ ਤਬਾਦਲੇ, ਦੇਖੋ ਪੂਰੀ List
CBI ਨੇ ਕਰਨਲ ਬਾਠ ਮਾਮਲੇ 'ਚ ਦਿਖਾਈ ਸਖਤੀ! 5 ਪੁਲਿਸ ਅਧਿਕਾਰੀ ਤਲਬ
CBI ਨੇ ਕਰਨਲ ਬਾਠ ਮਾਮਲੇ 'ਚ ਦਿਖਾਈ ਸਖਤੀ! 5 ਪੁਲਿਸ ਅਧਿਕਾਰੀ ਤਲਬ
ਵਾਪਰ ਗਿਆ ਭਿਆਨਕ ਹਾਦਸਾ, ਮਜ਼ਦੂਰਾਂ 'ਤੇ ਡਿੱਗਿਆ ਲੈਂਟਰ; ਮੱਚ ਗਈ ਹਫੜਾ-ਦਫੜੀ
ਵਾਪਰ ਗਿਆ ਭਿਆਨਕ ਹਾਦਸਾ, ਮਜ਼ਦੂਰਾਂ 'ਤੇ ਡਿੱਗਿਆ ਲੈਂਟਰ; ਮੱਚ ਗਈ ਹਫੜਾ-ਦਫੜੀ
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਪੰਜਾਬ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; SHO ਦੀ ਛਾਤੀ 'ਚ ਗੋਲੀ ਲੱਗੀ, ਫਿਰ...
ਗੋਲੀਆਂ ਦੀ ਗੂੰਜ ਨਾਲ ਦਹਿਲਿਆ ਪੰਜਾਬ, ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; SHO ਦੀ ਛਾਤੀ 'ਚ ਗੋਲੀ ਲੱਗੀ, ਫਿਰ...
Punjab News: ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
ਪੰਜਾਬ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੇ ਘਰ 'ਤੇ ਹੋਈ ਤਾਬੜਤੋੜ ਫਾਇਰਿੰਗ; ਪੰਜਾਬੀ ਗਾਇਕਾਂ ਦੇ ਕੱਪੜੇ ਕਰਦਾ ਡਿਜ਼ਾਇਨ...
Embed widget