ਕਿਸਾਨਾਂ ਕੋਲ 31 ਜੁਲਾਈ ਤੱਕ ਹੈ ਮੌਕਾ , ਜੇ ਇਹ ਕੰਮ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਝੱਲਣਾ ਪਵੇਗਾ ਭਾਰੀ ਨੁਕਸਾਨ
PM Yojana : ਕੁੱਝ ਥਾਵਾਂ 'ਤੇ ਬਿਜਾਈ ਵੀ ਪੂਰੀ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਫਸਲ ਦਾ ਬੀਮਾ ਕਰਵਾਓ। ਇਸ ਨਾਲ ਹੜ੍ਹ ਜਾਂ ਸੋਕੇ ਦੀ ਸਥਿਤੀ ਵਿੱਚ ਤੁਹਾਡੇ ਨੁਕਸਾਨ ਦੀ ਭਰਪਾਈ ਹੋ ਜਾਂਦੀ ਹੈ।
PM Fasal Bima Yojana: ਮਾਨਸੂਨ ਦੇ ਸ਼ੁਰੂ ਹੋਣ ਨਾਲ ਕਿਸਾਨਾਂ ਨੇ ਸਾਉਣੀ ਦੀ ਫ਼ਸਲ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਕੁੱਝ ਥਾਵਾਂ 'ਤੇ ਬਿਜਾਈ ਵੀ ਪੂਰੀ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਫਸਲ ਦਾ ਬੀਮਾ ਕਰਵਾਓ। ਇਸ ਨਾਲ ਹੜ੍ਹ ਜਾਂ ਸੋਕੇ ਦੀ ਸਥਿਤੀ ਵਿੱਚ ਤੁਹਾਡੇ ਨੁਕਸਾਨ ਦੀ ਭਰਪਾਈ ਹੋ ਜਾਂਦੀ ਹੈ। ਇਸ ਲਈ ਜਲਦੀ ਤੋਂ ਜਲਦੀ ਪ੍ਰਧਾਨ ਮੰਤਰੀ ਯੋਜਨਾ (PM Yojana) ਦਾ ਲਾਭ ਲੈਣ ਲਈ 31 ਜੁਲਾਈ ਤੱਕ ਰਜਿਸਟਰੇਸ਼ਨ ਕਰਵਾਓ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਿਸਾਨਾਂ (PM Fasal Bima Yojana) ਲਈ ਬਹੁਤ ਫਾਇਦੇਮੰਦ ਹੈ।
ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਹੈ 31 ਜੁਲਾਈ
ਪ੍ਰਧਾਨ ਮੰਤਰੀ ਨੇ ਕਈ ਸਾਲਾਂ ਤੋਂ ਕਿਸਾਨਾਂ ਨੂੰ ਇਹ ਸਹੂਲਤ ਦਿੱਤੀ ਹੋਈ ਹੈ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਵੱਧ ਤੋਂ ਵੱਧ ਕਿਸਾਨ ਸ਼ਾਮਲ ਹੋਣ, ਸਰਕਾਰ ਇਹੀ ਚਾਹੁੰਦੀ ਹੈ। ਇਸ ਕਾਰਨ ਕਿਸਾਨਾਂ ਨੂੰ ਸੋਕੇ ਜਾਂ ਹੜ੍ਹ ਦੀ ਸਥਿਤੀ ਵਿੱਚ ਜ਼ਿਆਦਾ ਨੁਕਸਾਨ ਨਹੀਂ ਝੱਲਣਾ ਪੈਂਦਾ। ਜੇ ਫ਼ਸਲ ਦਾ ਨੁਕਸਾਨ ਹੁੰਦਾ ਹੈ ਤਾਂ ਕਿਸਾਨ ਨੂੰ ਬੀਮੇ ਦੀ ਰਕਮ ਮਿਲੇਗੀ। ਇਸ ਦਾ ਲਾਭ ਲੈਣ ਲਈ 31 ਜੁਲਾਈ 2022 ਤੱਕ ਬੀਮਾ ਕਰਵਾ ਲਓ। ਜੇ ਤੁਸੀਂ ਨਿਯਤ ਮਿਤੀ ਤੋਂ ਪਹਿਲਾਂ ਪੋਰਟਲ 'ਤੇ ਰਜਿਸਟਰ ਨਹੀਂ ਕਰਦੇ, ਤਾਂ ਤੁਸੀਂ ਸਕੀਮ ਦਾ ਲਾਭ ਨਹੀਂ ਲੈ ਸਕੋਗੇ। ਦੱਸ ਦੇਈਏ ਕਿ ਇਸ ਯੋਜਨਾ ਤਹਿਤ ਰਜਿਸਟਰਡ ਕਿਸਾਨਾਂ ਨੂੰ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ 'ਤੇ ਮੁਆਵਜ਼ਾ ਦਿੱਤਾ ਜਾਂਦਾ ਹੈ।
ਰਜਿਸਟਰੇਸ਼ਨ ਤੋਂ ਬਿਨਾਂ ਕੋਈ ਲਾਭ ਨਹੀਂ
ਜੇਕਰ ਕਿਸਾਨ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਰਜਿਸਟ੍ਰੇਸ਼ਨ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਮਿਲੇਗਾ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਰਜਿਸਟਰਡ ਹੋਣ ਲਈ, ਕਿਸਾਨਾਂ ਨੂੰ www.pmfby.gov.in 'ਤੇ ਕਿਸਾਨ ਬੈਂਕ, ਕੋ-ਆਪਰੇਟਿਵ ਸੋਸਾਇਟੀ ਜਾਂ CSC (ਕਾਮਨ ਸਰਵਿਸ ਸੈਂਟਰ) ਵਿੱਚ ਆਪਣੀਆਂ ਫਸਲਾਂ ਦਾ ਬੀਮਾ ਕਰਵਾਉਣਾ ਹੋਵੇਗਾ। ਕਿਸਾਨਾਂ ਨੂੰ ਆਧਾਰ ਕਾਰਡ, ਬੈਂਕ ਖਾਤਾ ਨੰਬਰ, ਜ਼ਮੀਨ ਅਤੇ ਫ਼ਸਲ ਦੀ ਬਿਜਾਈ ਨਾਲ ਸਬੰਧਤ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ। ਜੇਕਰ ਕਿਸਾਨਾਂ ਦਾ ਕਿਸੇ ਬੈਂਕ ਵਿੱਚ KCC (ਕਿਸਾਨ ਕ੍ਰੈਡਿਟ ਕਾਰਡ) ਖਾਤਾ ਹੈ, ਤਾਂ ਬੈਂਕ ਨੂੰ ਵੀ ਇਹ ਜਾਣਕਾਰੀ ਦੇਣੀ ਹੋਵੇਗੀ। ਜਿਹੜੀ ਫ਼ਸਲ ਬੀਜੀ ਗਈ ਹੈ, ਉਸ ਦੀ ਜਾਣਕਾਰੀ ਵੀ ਬੈਂਕ ਨੂੰ ਦੇਣੀ ਪਵੇਗੀ।
ਕਿਹੜੀਆਂ ਫਸਲਾਂ ਦਾ ਕੀਤਾ ਜਾ ਸਕਦੈ ਬੀਮਾ
ਝੋਨਾ, ਕਪਾਹ, ਬਾਜਰਾ ਅਤੇ ਮੱਕੀ ਨੂੰ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਜੇ ਕਿਸਾਨ ਸਾਉਣੀ ਦੀ ਫ਼ਸਲ ਬੀਜ ਰਹੇ ਹਨ ਤਾਂ ਉਹ 31 ਜੁਲਾਈ ਤੱਕ ਬੀਮਾ ਕਰਵਾ ਸਕਦੇ ਹਨ। ਜੇਕਰ ਫਸਲ ਖਰਾਬ ਹੁੰਦੀ ਹੈ ਤਾਂ ਕਿਸਾਨਾਂ ਨੂੰ 72 ਘੰਟਿਆਂ ਦੇ ਅੰਦਰ ਬੀਮਾ ਕੰਪਨੀ ਨੂੰ ਸੂਚਿਤ ਕਰਨਾ ਹੋਵੇਗਾ।
ਫਸਲ ਲਈ ਮੁਆਵਜ਼ੇ ਦੀ ਨਿਸ਼ਚਿਤ ਰਕਮ
ਝੋਨਾ - 37,484 ਰੁਪਏ ਪ੍ਰਤੀ ਏਕੜ
ਕਪਾਹ - 36,282 ਰੁਪਏ ਪ੍ਰਤੀ ਏਕੜ
ਮੱਕੀ - 18,742 ਰੁਪਏ ਪ੍ਰਤੀ ਏਕੜ
ਬਾਜਰਾ - 17,639 ਰੁਪਏ ਪ੍ਰਤੀ ਏਕੜ
ਮੂੰਗੀ - 16,497 ਰੁਪਏ ਪ੍ਰਤੀ ਏਕੜ