Financial Rules: ਕੱਲ੍ਹ ਤੋਂ ਹੋਣ ਜਾ ਰਹੇ 10 ਵੱਡੇ ਬਦਲਾਅ, ਤਿਉਹਾਰੀ ਸੀਜ਼ਨ 'ਚ ਤੁਹਾਡੇ ਬਜਟ 'ਤੇ ਪਵੇਗਾ ਸਿੱਧਾ ਅਸਰ
Financial Rules : ਐਲਪੀਜੀ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਬਦਲੀ ਜਾਂਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਇਸ ਵਾਰ ਵੀ 1 ਅਕਤੂਬਰ ਨੂੰ ਨਵੀਆਂ ਦਰਾਂ ਲਾਗੂ ਕਰਨਗੀਆਂ।
Rules Changing From 1st October: ਹਰ ਨਵੇਂ ਮਹੀਨੇ ਦੇ ਨਾਲ, ਕਈ ਨਿਯਮ ਵੀ ਤੇਜ਼ੀ ਨਾਲ ਬਦਲਦੇ ਹਨ। ਇਨ੍ਹਾਂ ਵਿਚ ਕਈ ਆਰਥਿਕ ਨਿਯਮ ਹਨ, ਜੋ ਆਮ ਆਦਮੀ ਦੇ ਜੀਵਨ 'ਤੇ ਸਿੱਧਾ ਅਸਰ ਪਾਉਂਦੇ ਹਨ। ਹੁਣ ਸਤੰਬਰ ਖ਼ਤਮ ਹੋਣ ਵਾਲਾ ਹੈ ਅਤੇ ਅਕਤੂਬਰ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਗੈਸ ਸਿਲੰਡਰ ਅਤੇ ਆਧਾਰ ਕਾਰਡ ਤੋਂ ਲੈ ਕੇ ਛੋਟੀ ਬੱਚਤ ਯੋਜਨਾ ਤੱਕ ਕਈ ਨਿਯਮ ਬਦਲਣ ਜਾ ਰਹੇ ਹਨ। ਆਓ ਅਸੀਂ ਤੁਹਾਨੂੰ ਇਨ੍ਹਾਂ ਬਾਰੇ ਜਾਣਕਾਰੀ ਦਿੰਦੇ ਹਾਂ ਤਾਂ ਜੋ ਤੁਸੀਂ ਨਵੇਂ ਨਿਯਮਾਂ ਦੇ ਅਨੁਸਾਰ ਆਪਣੀ ਵਿੱਤੀ ਯੋਜਨਾਬੰਦੀ ਵੀ ਕਰ ਸਕੋ।
ਗੈਸ ਸਿਲੰਡਰ ਦੀਆਂ ਦਰਾਂ (LPG Cylinder Price)
ਐਲਪੀਜੀ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਬਦਲੀ ਜਾਂਦੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਇਸ ਵਾਰ ਵੀ 1 ਅਕਤੂਬਰ ਨੂੰ ਨਵੀਆਂ ਦਰਾਂ ਲਾਗੂ ਕਰਨਗੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਤਿਉਹਾਰੀ ਸੀਜ਼ਨ 'ਚ ਤੁਹਾਨੂੰ ਸਸਤੇ ਗੈਸ ਸਿਲੰਡਰ ਦਾ ਤੋਹਫਾ ਦਿੱਤਾ ਜਾ ਸਕਦਾ ਹੈ।
ਆਧਾਰ ਕਾਰਡ (Aadhar Card)
ਹੁਣ ਤੁਸੀਂ 1 ਅਕਤੂਬਰ ਤੋਂ ਪੈਨ ਕਾਰਡ ਜਾਂ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਭਰਨ ਲਈ ਆਧਾਰ ਐਨਰੋਲਮੈਂਟ ਆਈ.ਡੀ. ਦੀ ਵਰਤੋਂ ਨਹੀਂ ਕਰ ਸਕੋਗੇ। ਇਨਕਮ ਟੈਕਸ ਐਕਟ ਦੀ ਧਾਰਾ 139AA ਦੇ ਤਹਿਤ, ਪੈਨ ਕਾਰਡ ਜਾਂ ਆਈਟੀਆਰ ਲਈ ਆਧਾਰ ਨੰਬਰ ਦੇਣਾ ਜ਼ਰੂਰੀ ਹੋਵੇਗਾ।
ਰੇਲਵੇ (Indian Railways) ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ
ਰੇਲਵੇ 1 ਅਕਤੂਬਰ ਤੋਂ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਦੇ ਖਿਲਾਫ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ਸ਼ੁਰੂ ਕਰਨ ਜਾ ਰਿਹਾ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਯਾਤਰੀਆਂ ਦੀ ਗਿਣਤੀ ਵਧਣ ਕਾਰਨ ਅਜਿਹਾ ਕੀਤਾ ਜਾ ਰਿਹਾ ਹੈ।
ਪੋਸਟ ਆਫਿਸ ਖਾਤੇ 'ਤੇ ਵਿਆਜ ਦਰ (Post Office Account)
ਪੋਸਟ ਆਫਿਸ ਖਾਤਿਆਂ 'ਤੇ ਵਿਆਜ ਦਰਾਂ ਵੀ 1 ਅਕਤੂਬਰ ਤੋਂ ਬਦਲਣ ਜਾ ਰਹੀਆਂ ਹਨ। ਨੈਸ਼ਨਲ ਸਮਾਲ ਸੇਵਿੰਗਜ਼ ਸਕੀਮ ਖਾਤਿਆਂ 'ਤੇ ਵਿਆਜ ਦਰਾਂ ਵਿੱਚ ਬਦਲਾਅ ਤੁਹਾਡੀ ਵਿਆਜ ਆਮਦਨ ਨੂੰ ਪ੍ਰਭਾਵਿਤ ਕਰ ਸਕਦਾ ਹੈ।
CNG ਅਤੇ PNG ਦੀਆਂ ਦਰਾਂ 'ਚ ਬਦਲਾਅ
ਹਰ ਮਹੀਨੇ ਦੇ ਪਹਿਲੇ ਦਿਨ, ਤੇਲ ਮਾਰਕੀਟਿੰਗ ਕੰਪਨੀਆਂ (OMCs) ATF, CNG ਅਤੇ PNG ਦੀਆਂ ਦਰਾਂ ਬਦਲਦੀਆਂ ਹਨ। ਸਤੰਬਰ ਵਿੱਚ ATF ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਸੀ।
ਬੋਨਸ ਸ਼ੇਅਰਾਂ ਦਾ T+2 ਨਿਯਮ
ਸੇਬੀ ਨੇ ਬੋਨਸ ਸ਼ੇਅਰਾਂ ਦੇ ਵਪਾਰ ਨੂੰ ਸਰਲ ਬਣਾਉਣ ਲਈ ਇੱਕ ਨਵਾਂ ਫਰੇਮਵਰਕ ਤਿਆਰ ਕੀਤਾ ਹੈ। 1 ਅਕਤੂਬਰ ਤੋਂ, ਬੋਨਸ ਸ਼ੇਅਰਾਂ ਦਾ ਵਪਾਰ T+2 ਸਿਸਟਮ ਵਿੱਚ ਹੋਵੇਗਾ। ਇਸ ਕਾਰਨ ਰਿਕਾਰਡ ਡੇਟ ਅਤੇ ਵਪਾਰ ਵਿਚਕਾਰ ਸਮਾਂ ਘੱਟ ਜਾਵੇਗਾ। ਇਸ ਦਾ ਲਾਭ ਸ਼ੇਅਰਧਾਰਕਾਂ ਨੂੰ ਹੋਵੇਗਾ।
ਛੋਟੀਆਂ ਬੱਚਤ ਸਕੀਮਾਂ ਦੇ ਨਿਯਮ ਬਦਲੇ
ਵਿੱਤ ਮੰਤਰਾਲੇ ਨੇ ਰਾਸ਼ਟਰੀ ਸਮਾਲ ਸੇਵਿੰਗ ਸਕੀਮਾਂ ਦੇ ਤਹਿਤ ਗਲਤ ਤਰੀਕੇ ਨਾਲ ਖੋਲ੍ਹੇ ਗਏ ਖਾਤਿਆਂ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਣ PPF ਅਤੇ ਸੁਕੰਨਿਆ ਸਮ੍ਰਿਧੀ ਵਰਗੇ ਖਾਤਿਆਂ ਨੂੰ ਵਿੱਤ ਮੰਤਰਾਲੇ ਦੁਆਰਾ ਨਿਯਮਤ ਕੀਤਾ ਜਾਵੇਗਾ। ਇਸ ਕਾਰਨ ਤੁਹਾਨੂੰ ਭਵਿੱਖ ਵਿੱਚ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਵਿਵਾਦ ਸੇ ਵਿਸ਼ਵਾਸ ਯੋਜਨਾ ਸ਼ੁਰੂ ਕੀਤੀ ਜਾਵੇਗੀ
CBDT ਨੇ ਐਲਾਨ ਕੀਤਾ ਹੈ ਕਿ 'ਵਿਵਾਦ ਸੇ ਵਿਸ਼ਵਾਸ ਯੋਜਨਾ 2024' 1 ਅਕਤੂਬਰ ਤੋਂ ਲਾਗੂ ਕੀਤੀ ਜਾਵੇਗੀ। ਇਸ ਦੀ ਮਦਦ ਨਾਲ ਇਨਕਮ ਟੈਕਸ ਨਾਲ ਜੁੜੇ ਵਿਵਾਦਾਂ ਦਾ ਹੱਲ ਕੀਤਾ ਜਾਵੇਗਾ। ਅਦਾਲਤਾਂ ਅਤੇ ਟ੍ਰਿਬਿਊਨਲਾਂ ਵਿੱਚ ਲੰਬਿਤ ਪਏ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ।
HDFC ਕ੍ਰੈਡਿਟ ਕਾਰਡ ਲੌਏਲਟੀ ਪ੍ਰੋਗਰਾਮ ਵਿੱਚ ਬਦਲਾਅ
1 ਅਕਤੂਬਰ ਤੋਂ HDFC ਬੈਂਕ ਦੇ ਕ੍ਰੈਡਿਟ ਕਾਰਡ ਦੇ ਲਾਇਲਟੀ ਪ੍ਰੋਗਰਾਮ 'ਚ ਬਦਲਾਅ ਹੋਣ ਜਾ ਰਿਹਾ ਹੈ। ਨਵੇਂ ਨਿਯਮ ਦੇ ਅਨੁਸਾਰ, HDFC ਬੈਂਕ ਨੇ SmartBuy ਪਲੇਟਫਾਰਮ 'ਤੇ ਐਪਲ ਉਤਪਾਦਾਂ ਲਈ ਰਿਡੈਂਪਸ਼ਨ ਪੁਆਇੰਟ ਪ੍ਰਤੀ ਕੈਲੰਡਰ ਤਿਮਾਹੀ ਲਈ ਇੱਕ ਉਤਪਾਦ ਤੱਕ ਸੀਮਿਤ ਕਰ ਦਿੱਤਾ ਹੈ।