ਪੜਚੋਲ ਕਰੋ

Flipkart: ਫਲਿੱਪਕਾਰਟ ਨੂੰ ਲੱਗਿਆ ਵੱਡਾ ਝਟਕਾ, 41 ਹਜ਼ਾਰ ਕਰੋੜ ਰੁਪਏ ਹੋਈ ਮਾਰਕਿਟ ਵੈਲਿਊ

Flipkart Market Value: ਇਸ ਗਿਰਾਵਟ ਦਾ ਦੋਸ਼ PhonePe ਨੂੰ ਵੱਖਰੀ ਕੰਪਨੀ ਬਣਾਉਣ 'ਤੇ ਲਗਾਇਆ ਜਾ ਰਿਹਾ ਹੈ। ਹਾਲਾਂਕਿ ਫਲਿੱਪਕਾਰਟ ਨੇ ਕਿਹਾ ਹੈ ਕਿ ਮਾਰਕਿਟ ਵੈਲਿਊ ਨੂੰ ਇਦਾਂ ਦੇਖਣਾ ਗ਼ਲਤ ਹੈ।

Flipkart Market Value: ਦਿੱਗਜ ਈ-ਕਾਮਰਸ ਕੰਪਨੀ ਫਲਿੱਪਕਾਰਟ ਨੂੰ ਵੱਡਾ ਝਟਕਾ ਲੱਗਿਆ ਹੈ। ਪਿਛਲੇ 2 ਸਾਲਾਂ 'ਚ ਕੰਪਨੀ ਦੀ ਮਾਰਕਿਟ ਵੈਲਿਊ 'ਚ ਲਗਭਗ 41 ਹਜ਼ਾਰ ਕਰੋੜ ਰੁਪਏ (5 ਅਰਬ ਡਾਲਰ) ਦੀ ਕਮੀ ਆਈ ਹੈ। ਇਹ ਅੰਕੜਾ ਜਨਵਰੀ 2022 ਤੋਂ ਜਨਵਰੀ 2024 ਵਿਚਕਾਰ ਦੇ ਹਨ।

ਇਹ ਜਾਣਕਾਰੀ ਫਲਿੱਪਕਾਰਟ ਦੀ ਮੂਲ ਕੰਪਨੀ ਵਾਲਮਾਰਟ ਦੁਆਰਾ ਕੀਤੇ ਗਏ ਇਕਵਿਟੀ ਟਰਾਂਜ਼ੈਕਸ਼ਨ ਤੋਂ ਮਿਲੀ ਹੈ। ਇਹ ਗਿਰਾਵਟ ਫਲਿੱਪਕਾਰਟ ਵਲੋਂ ਆਪਣੀ ਫਿਨਟੇਕ ਫਰਮ PhonePe ਨੂੰ ਇੱਕ ਵੱਖਰੀ ਕੰਪਨੀ ਬਣਾਉਣ ਕਾਰਨ ਆਈ ਹੈ।

ਫੋਨਪੇ ਨੂੰ ਫਲਿੱਪਕਾਰਟ ਤੋਂ ਹਟਾਉਣ ਕਰਕੇ ਆਈ ਕਮੀ

ਵਾਲਮਾਰਟ ਵਲੋਂ ਇਕੁਇਟੀ ਢਾਂਚੇ ਵਿੱਚ ਕੀਤੇ ਗਏ ਬਦਲਾਅ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, 31 ਜਨਵਰੀ 2022 ਨੂੰ ਖ਼ਤਮ ਹੋਏ ਵਿੱਤੀ ਸਾਲ ਵਿੱਚ ਫਲਿੱਪਕਾਰਟ ਦਾ ਮੁੱਲ 40 ਬਿਲੀਅਨ ਡਾਲਰ ਸੀ, ਜੋ 31 ਜਨਵਰੀ 2024 ਨੂੰ ਘੱਟ ਕੇ 35 ਬਿਲੀਅਨ ਡਾਲਰ ਰਹਿ ਗਿਆ ਹੈ। ਇਹ ਕਮੀ PhonePe ਨੂੰ ਫਲਿੱਪਕਾਰਟ ਤੋਂ ਹਟਾਏ ਜਾਣ ਕਾਰਨ ਆਈ ਹੈ।

ਹਾਲਾਂਕਿ, ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਸਮੇਂ ਫਲਿੱਪਕਾਰਟ ਦੀ ਮਾਰਕੀਟ ਵੈਲਿਊ ਲਗਭਗ 40 ਬਿਲੀਅਨ ਡਾਲਰ ਹੈ। ਵਾਲਮਾਰਟ ਨੇ ਵਿੱਤੀ ਸਾਲ 2022 'ਚ 3.2 ਅਰਬ ਡਾਲਰ 'ਚ 8 ਫੀਸਦੀ ਹਿੱਸੇਦਾਰੀ ਵੇਚੀ ਸੀ। ਅਮਰੀਕੀ ਰਿਟੇਲ ਦਿੱਗਜ ਵਾਲਮਾਰਟ ਨੇ ਵਿੱਤੀ ਸਾਲ 2023-24 'ਚ ਫਲਿੱਪਕਾਰਟ ਨੂੰ 3.5 ਅਰਬ ਡਾਲਰ ਦਾ ਭੁਗਤਾਨ ਕਰਕੇ ਕੰਪਨੀ 'ਚ ਆਪਣੀ ਹਿੱਸੇਦਾਰੀ 10 ਫੀਸਦੀ ਵਧਾ ਕੇ 85 ਫੀਸਦੀ ਕਰ ਦਿੱਤੀ ਸੀ।

ਇਹ ਵੀ ਪੜ੍ਹੋ: Lok Sabha Election: ਚੋਣਾਂ ਦੇ ਚੱਲਦੇ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕਦੋਂ-ਕਦੋਂ ਨਹੀਂ ਹੋਵੇਗਾ ਕਾਰੋਬਾਰ

'ਮਾਰਕਿਟ ਵੈਲਿਊ ਨੂੰ ਇਦਾਂ ਦੇਖਣਾ ਗ਼ਲਤ'

ਫਲਿੱਪਕਾਰਟ ਨੂੰ ਵਿੱਤੀ ਸਾਲ 2023 'ਚ 4,846 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਨਾਲ ਹੀ, ਈ-ਕਾਮਰਸ ਕੰਪਨੀ ਦੀ ਕੁੱਲ ਆਮਦਨ 56,012.8 ਕਰੋੜ ਰੁਪਏ ਰਹੀ। ਪਿਛਲੇ ਵਿੱਤੀ ਸਾਲ 'ਚ ਕੰਪਨੀ ਦਾ ਕੁੱਲ ਖਰਚ 60,858 ਕਰੋੜ ਰੁਪਏ ਸੀ।

ਦੂਜੇ ਪਾਸੇ ਫਲਿੱਪਕਾਰਟ ਨੇ ਵਾਲਮਾਰਟ ਦੀ ਰਿਪੋਰਟ 'ਤੇ ਆਧਾਰਿਤ ਮੁੱਲ ਨਿਰਧਾਰਨ ਨੂੰ ਰੱਦ ਕਰ ਦਿੱਤਾ ਹੈ। ਫਲਿੱਪਕਾਰਟ ਦੇ ਬੁਲਾਰੇ ਨੇ ਕਿਹਾ ਕਿ ਬਾਜ਼ਾਰ ਮੁੱਲ ਨੂੰ ਇਸ ਤਰ੍ਹਾਂ ਦੇਖਣਾ ਗ਼ਲਤ ਹੈ। ਅਸੀਂ ਸਾਲ 2023 ਵਿੱਚ PhonePe ਨੂੰ ਵੱਖ ਕੀਤਾ ਸੀ। ਇਸ ਕਾਰਨ ਮਾਰਕਿਟ ਵੈਲਿਊ ਵਿੱਚ ਐਡਜਸਮੈਂਟ ਹੋਈ ਹੈ। ਸੂਤਰਾਂ ਮੁਤਾਬਕ ਕੰਪਨੀ ਦਾ ਆਖਰੀ ਮੁੱਲਾਂਕਣ ਸਾਲ 2021 'ਚ ਕੀਤਾ ਗਿਆ ਸੀ। ਉਸ ਵੇਲੇ ਈ-ਕਾਮਰਸ ਕੰਪਨੀ ਦੇ ਕੁੱਲ ਮੁੱਲ ਵਿੱਚ ਫਿਨਟੇਕ ਫਰਮ PhonePe ਦਾ ਮੁੱਲ ਵੀ ਸ਼ਾਮਲ ਸੀ। ਕੰਪਨੀ ਦੇ ਮੁਲਾਂਕਣ 'ਚ ਕੋਈ ਕਮੀ ਨਹੀਂ ਆਈ ਹੈ। ਜਨਰਲ ਅਟਲਾਂਟਿਕ, ਟਾਈਗਰ ਗਲੋਬਲ, ਰਿਬਿਟ ਕੈਪੀਟਲ ਅਤੇ TVS ਕੈਪੀਟਲ ਫੰਡ ਦੁਆਰਾ ਇਸ ਸਮੇਂ PhonePe ਦਾ ਬਾਜ਼ਾਰ ਮੁੱਲ $12 ਬਿਲੀਅਨ ਹੈ।

ਇਹ ਵੀ ਪੜ੍ਹੋ: SBI Electoral Bonds Case: DMK ਨੂੰ ਲਾਟਰੀ ਕਿੰਗ ਸੈਂਟੀਆਗੋ ਮਾਰਟਿਨ ਨੇ 509 ਕਰੋੜ ਰੁਪਏ ਦਾ ਦਿੱਤਾ ਫੰਡ, ਚੋਣ ਬਾਂਡ ‘ਤੇ EC ਨੇ ਨਵਾਂ ਡਾਟਾ ਕੀਤਾ ਜਾਰੀ

ਟਾਪ ਹੈਡਲਾਈਨ

5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
August Month :  ਅਗਸਤ ਖਤਮ ਹੋਣ ਤੋਂ ਪਹਿਲਾਂ ਨਿਪਟਾ ਲਓ ਇਹ 4 ਕੰਮ, ਨਹੀਂ ਤਾਂ ਬਾਅਦ ਵਿੱਚ ਹੋ ਸਕਦੀ ਹੈ ਪਰੇਸ਼ਾਨੀ
August Month :  ਅਗਸਤ ਖਤਮ ਹੋਣ ਤੋਂ ਪਹਿਲਾਂ ਨਿਪਟਾ ਲਓ ਇਹ 4 ਕੰਮ, ਨਹੀਂ ਤਾਂ ਬਾਅਦ ਵਿੱਚ ਹੋ ਸਕਦੀ ਹੈ ਪਰੇਸ਼ਾਨੀ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
ਪੰਜਾਬ ਦੀ ਸਿਆਸਤ ਨੂੰ ਲੈਕੇ ਵੱਡੀ ਹਲਚਲ, Akali-BJP ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
ਪੰਜਾਬ ਦੀ ਸਿਆਸਤ ਨੂੰ ਲੈਕੇ ਵੱਡੀ ਹਲਚਲ, Akali-BJP ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
ਪੰਜਾਬ 'ਚ ਮੌਸਮ ਬਦਲੇਗਾ ਮਿਜਾਜ਼, 4 ਜ਼ਿਲ੍ਹਿਆਂ 'ਚ ਅਲਰਟ; ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ
ਪੰਜਾਬ 'ਚ ਮੌਸਮ ਬਦਲੇਗਾ ਮਿਜਾਜ਼, 4 ਜ਼ਿਲ੍ਹਿਆਂ 'ਚ ਅਲਰਟ; ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ
22 ਅਗਸਤ ਨੂੰ ਸਕੂਲਾਂ ਦੀ ਹੋਵੇਗੀ ਛੁੱਟੀ! ਸਕੂਲ ਅਤੇ ਕਾਲਜ ਰਹਿਣਗੇ ਬੰਦ
22 ਅਗਸਤ ਨੂੰ ਸਕੂਲਾਂ ਦੀ ਹੋਵੇਗੀ ਛੁੱਟੀ! ਸਕੂਲ ਅਤੇ ਕਾਲਜ ਰਹਿਣਗੇ ਬੰਦ
Embed widget