Forbes Real Time Billionaires: Bernard Arnault ਨੂੰ ਪਛਾੜ ਕੇ Gautam Adani ਬਣੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ
Gautam Adani 2nd Richest Person: ਗੌਤਮ ਅਡਾਨੀ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ ਅੱਜ ਫਰਾਂਸੀਸੀ ਉਦਯੋਗਪਤੀ Bernard Arnault ਨੂੰ ਪਿੱਛੇ ਛੱਡ ਕੇ ਇਹ ਮੁਕਾਮ ਹਾਸਲ ਕੀਤਾ ਹੈ।
Gautam Adani 2nd Richest Person: ਜਦੋਂ ਤੋਂ ਅਡਾਨੀ ਗਰੁੱਪ (Adani Group) ਦੇ ਚੇਅਰਮੈਨ ਗੌਤਮ ਅਡਾਨੀ (Gautam Adani) ਸਾਲ 2022 ਵਿੱਚ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹਨ, ਉਹ ਹਰ ਰੋਜ਼ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਨ। ਹੁਣ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਰਿਕਾਰਡ ਜੋੜ ਲਿਆ ਹੈ। ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ (Forbes Real Time Billionaires List) ਵਿੱਚ ਅੱਜ ਕੁਝ ਸਮੇਂ ਲਈ ਗੌਤਮ ਅਡਾਨੀ ਦੂਜੇ ਸਥਾਨ 'ਤੇ ਆਇਆ ਹੈ। ਉਹਨਾਂ ਨੇ ਫਰਾਂਸੀਸੀ ਉਦਯੋਗਪਤੀ ਬਰਨਾਰਡ ਅਰਨੌਲਟ (Bernard Arnault ) ਨੂੰ ਪਿੱਛੇ ਛੱਡਿਆ ਸੀ। ਇਕ ਸਮੇਂ ਉਸ ਦੀ ਕੁੱਲ ਜਾਇਦਾਦ 155.5 ਬਿਲੀਅਨ ਡਾਲਰ ਤੱਕ ਪਹੁੰਚ ਗਈ ਸੀ ਪਰ ਕੁਝ ਸਮੇਂ ਬਾਅਦ ਉਹ ਫਿਰ ਤੀਜੇ ਨੰਬਰ 'ਤੇ ਆ ਗਿਆ। ਉਹਨਾਂ ਦੀ ਕੁੱਲ ਜਾਇਦਾਦ ਵਰਤਮਾਨ ਵਿੱਚ $155.2 ਬਿਲੀਅਨ ਹੈ। ਇਸ ਨਾਲ ਹੀ, ਟੇਸਲਾ ਅਤੇ ਸਪੇਸ ਐਕਸ ਦੇ ਮਾਲਕ ਐਲੋਨ ਮਸਕ ਅਜੇ ਵੀ ਪਹਿਲੇ ਨੰਬਰ 'ਤੇ ਕਾਬਜ਼ ਹਨ। ਉਹਨਾਂ ਦੀ ਕੁੱਲ ਜਾਇਦਾਦ $273.5 ਬਿਲੀਅਨ ਹੈ।
ਅੱਜ ਗੌਤਮ ਅਡਾਨੀ ਦੀ ਦੌਲਤ ਸਭ ਤੋਂ ਵੱਧ ਵਧੀ
ਅੱਜ ਭਾਵ 16 ਸਤੰਬਰ 2022 ਨੂੰ ਗੌਤਮ ਅਡਾਨੀ ਦੀ ਦੌਲਤ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ। ਅੱਜ ਉਹਨਾਂ ਦੀ ਕੁੱਲ ਜਾਇਦਾਦ $4.9 ਬਿਲੀਅਨ ਵਧ ਗਈ ਹੈ। ਐਲੋਨ ਮਸਕ ਦੀ ਕੁੱਲ ਜਾਇਦਾਦ $789 ਮਿਲੀਅਨ ਵਧੀ ਹੈ। ਇਸ ਨਾਲ ਹੀ ਫਰਾਂਸੀਸੀ ਕਾਰੋਬਾਰੀ ਬਰਨਾਰਡ ਅਰਨੌਲਟ ਦੀ ਸੰਪਤੀ 'ਚ 3.1 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ, ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਦੀ ਜਾਇਦਾਦ 'ਚ ਵੀ 1 ਅਰਬ ਡਾਲਰ ਦੀ ਕਮੀ ਦੇਖਣ ਨੂੰ ਮਿਲੀ ਹੈ।
2022 ਵਿੱਚ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ ਗੌਤਮ ਅਡਾਨੀ
ਸਾਲ ਦੀ ਸ਼ੁਰੂਆਤ ਵਿੱਚ ਗੌਤਮ ਅਡਾਨੀ ਦੇਸ਼ ਦੇ ਵੱਡੇ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡਦੇ ਹੋਏ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਦੋਂ ਤੋਂ ਲੈ ਕੇ ਹੁਣ ਤੱਕ ਗੌਤਮ ਅਡਾਨੀ ਦੀ ਜਾਇਦਾਦ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਹਫਤੇ, ਉਸਨੇ ਜਾਇਦਾਦ ਦੇ ਮਾਮਲੇ ਵਿੱਚ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਨੂੰ ਪਿੱਛੇ ਛੱਡ ਦਿੱਤਾ। ਅਡਾਨੀ ਦੇ ਸਟਾਕ ਦੇ ਜ਼ਬਰਦਸਤ ਵਾਧੇ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਉਹ ਜਲਦੀ ਹੀ Bernard Arnault ਨੂੰ ਪਛਾੜ ਕੇ ਦੂਜੇ ਨੰਬਰ 'ਤੇ ਆ ਜਾਵੇਗਾ। ਦੱਸ ਦੇਈਏ ਕਿ ਗੌਤਮ ਅਡਾਨੀ ਅਜਿਹਾ ਕਰਨ ਵਾਲੇ ਪਹਿਲੇ ਏਸ਼ੀਆਈ ਬਣ ਗਏ ਹਨ। ਦੂਜੇ ਪਾਸੇ ਮੁਕੇਸ਼ ਅੰਬਾਨੀ ਦੀ ਗੱਲ ਕਰੀਏ ਤਾਂ ਉਹ ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ (Forbes Real Time Billionaires List) 'ਚ 8ਵੇਂ ਨੰਬਰ 'ਤੇ ਹਨ। ਉਸ ਦੀ ਕੁੱਲ ਜਾਇਦਾਦ $92 ਬਿਲੀਅਨ ਹੈ।