ਪੜਚੋਲ ਕਰੋ

New Rules from 1st January 2022: ਨਕਦੀ ਕਢਵਾਉਣ ਤੋਂ ਲੈ ਕੇ ਜੁੱਤੇ-ਚੱਪਲਾਂ ਖਰੀਦਣਾ ਹੋਇਆ ਮਹਿੰਗਾ, ਕਈ ਚੀਜ਼ਾਂ 'ਚ ਹੋਇਆ ਬਦਲਾਅ

New Rules: ਨਵੇਂ ਸਾਲ ਯਾਨੀ ਜਨਵਰੀ 2022 ਤੋਂ ਦੇਸ਼ 'ਚ ਕੁਝ ਬਦਲਾਅ ਲਾਗੂ ਹੋ ਗਏ ਹਨ। ਆਮ ਲੋਕਾਂ ਤੋਂ ਲੈ ਕੇ ਕਾਰੋਬਾਰੀ ਤੱਕ ਇਨ੍ਹਾਂ ਤਬਦੀਲੀਆਂ ਤੋਂ ਪ੍ਰਭਾਵਿਤ ਹੋਣਗੇ। 1 ਜਨਵਰੀ, 2022 ਤੋਂ ਕਈ ਚੀਜ਼ਾਂ 'ਤੇ ਟੈਕਸ (GST) ਵਧ ਰਿਹਾ ਹੈ।

Rule Changes From January, 2022: ਨਵਾਂ ਸਾਲ ਆ ਗਿਆ ਹੈ ਅਤੇ ਨਵੇਂ ਸਾਲ ਦੇ ਨਾਲ ਨਵੇਂ ਬਦਲਾਅ ਨਜ਼ਰ ਆ ਰਹੇ ਹਨ। ਨਵੇਂ ਸਾਲ ਦੇ ਪਹਿਲੇ ਮਹੀਨੇ ਤੋਂ ਤੁਹਾਨੂੰ ਕਈ ਬਦਲਾਅ ਦੇਖਣ ਨੂੰ ਮਿਲਣਗੇ। ਜਨਵਰੀ, 2022 ਦੀ ਪਹਿਲੀ ਤਰੀਕ ਤੋਂ ਕਈ ਬਦਲਾਅ ਹੋ ਰਹੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਏਟੀਐਮ ਤੋਂ ਨਕਦੀ ਕਢਵਾਉਣ ਲਈ ਪੈਸੇ ਕਢਵਾਉਣ ਦਾ ਚਾਰਜ ਵਧਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਬੈਂਕਾਂ ਨੂੰ ਨਕਦੀ ਨਿਕਾਸੀ ਚਾਰਜ ਵਧਾਉਣ ਦੀ ਇਜਾਜ਼ਤ ਦੇਣ ਤੋਂ ਬਾਅਦ, ਇੰਡੀਆ ਪੋਸਟ ਪੇਮੈਂਟ ਬੈਂਕ ਸਮੇਤ ਕਈ ਨਿੱਜੀ ਬੈਂਕਾਂ ਨੇ ਵੀ ਆਪਣੇ ਨਿਕਾਸੀ ਖ਼ਰਚੇ ਵਧਾ ਦਿੱਤੇ ਹਨ ਜੋ 1 ਜਨਵਰੀ, 2022 ਤੋਂ ਲਾਗੂ ਹਨ।

ਆਓ ਇਨ੍ਹਾਂ ਨਵੀਆਂ ਤਬਦੀਲੀਆਂ 'ਤੇ ਇੱਕ ਨਜ਼ਰ ਮਾਰੀਏ ਜਿਨ੍ਹਾਂ ਦਾ ਤੁਹਾਡੇ 'ਤੇ ਸਿੱਧਾ ਅਸਰ ਪਵੇਗਾ:-

ATM ਤੋਂ ਨਕਦੀ ਕਢਵਾਉਣਾ ਮਹਿੰਗਾ: 1 ਜਨਵਰੀ, 2022 ਤੋਂ ਗਾਹਕਾਂ ਨੂੰ ਹੁਣ ਮਹੀਨੇ ਦੀ ਸੀਮਾ ਤੋਂ ਵੱਧ ਲੈਣ-ਦੇਣ ਲਈ 20 ਰੁਪਏ ਦੀ ਥਾਂ ਹਰ ਟ੍ਰਾਂਜੈਕਸ਼ਨ ਲਈ 21 ਰੁਪਏ ਅਦਾ ਕਰਨੇ ਪੈਣਗੇ। ਤਿੰਨ ਨਿੱਜੀ ਬੈਂਕਾਂ ਨੇ ਵੀ ਲੈਣ-ਦੇਣ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ।

ICICI ਬੈਂਕ ਦੇ ਨਵੇਂ ਨਿਯਮਾਂ ਮੁਤਾਬਕ ਪਹਿਲੇ ਪੰਜ ਲੈਣ-ਦੇਣ ਮੁਫ਼ਤ ਹੋਣਗੇ, ਜਦੋਂਕਿ ਹਰ ਬਾਅਦ ਦੇ ਲੈਣ-ਦੇਣ ਲਈ 21 ਰੁਪਏ ਦੀ ਫੀਸ ਲਈ ਜਾਵੇਗੀ। ਹਰ ਵਿੱਤੀ ਲੈਣ-ਦੇਣ 'ਤੇ ਫੀਸ 21 ਰੁਪਏ ਹੋਵੇਗੀ, ਜਦਕਿ ਗੈਰ-ਵਿੱਤੀ ਲੈਣ-ਦੇਣ 'ਤੇ ਇਹ ਫੀਸ ਹਰ ਵਾਰ 8 ਰੁਪਏ 50 ਪੈਸੇ ਹੋਵੇਗੀ।

- HDFC ਨੇ ਸ਼ਹਿਰਾਂ ਦੇ ਹਿਸਾਬ ਨਾਲ ਵੱਖ-ਵੱਖ ਨਿਯਮ ਬਣਾਏ ਹਨ। ਪਹਿਲੇ ਤਿੰਨ ਲੈਣ-ਦੇਣ ਮੁੰਬਈ, ਨਵੀਂ ਦਿੱਲੀ, ਚੇਨਈ, ਕੋਲਕਾਤਾ, ਬੰਗਲੌਰ ਅਤੇ ਹੈਦਰਾਬਾਦ ਲਈ ਮੁਫ਼ਤ ਹਨ। ਇਸ ਤੋਂ ਬਾਅਦ, ਮੁਫਤ ਸੀਮਾ ਤੋਂ ਵੱਧ ਲੈਣ-ਦੇਣ ਲਈ ਪ੍ਰਤੀ ਲੈਣ-ਦੇਣ 'ਤੇ 21 ਰੁਪਏ ਅਤੇ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।

- Axisਬੈਂਕ ਦਾ ਨਿਯਮ ਵੀ ਅਜਿਹਾ ਹੀ ਹੈ। ਐਕਸਿਸ ਬੈਂਕ ਨੇ ਮੁਫਤ ਸੀਮਾ ਤੋਂ ਬਾਅਦ ਪੈਸੇ ਕਢਵਾਉਣ 'ਤੇ 20 ਰੁਪਏ ਤੋਂ ਵੱਧ ਟੈਕਸ ਦੀ ਵਿਵਸਥਾ ਕੀਤੀ ਹੈ। ਇਹ ਫੀਸ ਵਿੱਤੀ ਲੈਣ-ਦੇਣ 'ਤੇ 5 ਮੁਫਤ ਸੀਮਾ ਤੋਂ ਬਾਅਦ ਲਾਗੂ ਹੋਵੇਗੀ। ਗੈਰ-ਵਿੱਤੀ ਲੈਣ-ਦੇਣ ਲਈ 10 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ।

IPPB ਨੇ ਵੀ ਚਾਰਜ ਵਧਾ ਦਿੱਤੇ ਹਨ- ਇੰਡੀਆ ਪੋਸਟ ਪੇਮੈਂਟ ਬੈਂਕ (India Post Payment Bank) ਨੇ ਵੀ ਆਪਣੇ ਲੈਣ-ਦੇਣ ਨਿਯਮਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਜਿਸ ਤੋਂ ਬਾਅਦ ਇਸ ਬੈਂਕ ਤੋਂ ਸਿਰਫ 4 ਟ੍ਰਾਂਜੈਕਸ਼ਨ ਮੁਫਤ ਕੀਤੇ ਜਾ ਸਕਦੇ ਹਨ। ਚਾਰ ਤੋਂ ਬਾਅਦ ਸਾਰੇ ਲੈਣ-ਦੇਣ 'ਤੇ ਫੀਸ ਅਦਾ ਕਰਨੀ ਪਵੇਗੀ। ਲੈਣ-ਦੇਣ ਕਰਨ ਵਾਲੇ ਵਿਅਕਤੀ ਨੂੰ ਪ੍ਰਤੀ ਲੈਣ-ਦੇਣ 25 ਰੁਪਏ ਜਮ੍ਹਾ ਕਰਵਾਉਣੇ ਪੈ ਸਕਦੇ ਹਨ।

ਜੁੱਤੇ-ਚੱਪਲਾਂ ਖਰੀਦਣਾ ਮਹਿੰਗਾ- ਸਭ ਤੋਂ ਪਹਿਲਾਂ 1 ਜਨਵਰੀ ਤੋਂ ਫੁਟਵੀਅਰ ਇੰਡਸਟਰੀ 'ਤੇ ਜੀਐਸਟੀ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ। ਟੈਕਸਟਾਈਲ ਇੰਡਸਟਰੀ 'ਤੇ ਵੀ ਦਰਾਂ ਪੰਜ ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤਾ ਸੀ ਪਰ ਵਿਰੋਧ ਪ੍ਰਦਰਸ਼ਨਾਂ ਕਾਰਨ ਸ਼ੁੱਕਰਵਾਰ ਨੂੰ ਜੀਐੱਸਟੀ ਕੌਂਸਲ 'ਚ ਇਸ ਵਾਧੇ ਨੂੰ ਟਾਲ ਦਿੱਤਾ ਗਿਆ। ਹਾਲਾਂਕਿ ਫੁਟਵੀਅਰ ਇੰਡਸਟਰੀ 'ਤੇ ਜੀਐਸਟੀ ਦੀਆਂ ਦਰਾਂ ਪੰਜ ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤੀਆਂ ਗਈਆਂ ਹਨ। ਅਜਿਹੇ 'ਚ ਜੁੱਤੀਆਂ ਅਤੇ ਚੱਪਲਾਂ ਖਰੀਦਣੀਆਂ ਮਹਿੰਗੀਆਂ ਹੋ ਜਾਣਗੀਆਂ।

GSTR-1 ਫਾਈਲਿੰਗ ਲਈ GST ਫਾਈਲਿੰਗ ਦੀ ਲੋੜ- ਜੀਐਸਟੀ ਕੌਂਸਲ ਨੇ ਐਲਾਨ ਕੀਤਾ ਕਿ ਜਿਹੜੇ ਕਾਰੋਬਾਰੀ ਆਪਣੀ ਮਹੀਨਾਵਾਰ ਜੀਐਸਟੀ ਰਿਟਰਨ ਜਾਂ ਸੰਖੇਪ ਰਿਟਰਨ ਫਾਈਲ ਨਹੀਂ ਕਰਦੇ ਹਨ, ਉਨ੍ਹਾਂ ਨੂੰ 1 ਜਨਵਰੀ, 2022 ਤੋਂ GSTR-1 ਵਿਕਰੀ ਰਿਟਰਨ ਫਾਈਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਬੈਂਕ ਲਾਕਰ ਨਾਲ ਸਬੰਧਤ ਨਿਯਮ ਹੋਏ ਸਖ਼ਤ- ਇਸ ਸਾਲ ਅਗਸਤ 'ਚ ਰਿਜ਼ਰਵ ਬੈਂਕ ਨੇ ਬੈਂਕ ਲਾਕਰਾਂ ਨਾਲ ਜੁੜੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਸੀ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਬੈਂਕ ਕਰਮਚਾਰੀਆਂ ਵਲੋਂ ਅੱਗ ਲੱਗਣ, ਚੋਰੀ, ਇਮਾਰਤ ਢਹਿਣ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਲਾਕਰ ਪ੍ਰਤੀ ਬੈਂਕ ਦੀ ਦੇਣਦਾਰੀ ਸਾਲਾਨਾ ਕਿਰਾਏ ਦੇ 100 ਗੁਣਾ ਤੱਕ ਸੀਮਿਤ ਹੋਵੇਗੀ। ਲਾਕਰਾਂ ਬਾਰੇ ਸੋਧੇ ਦਿਸ਼ਾ-ਨਿਰਦੇਸ਼ 1 ਜਨਵਰੀ, 2022 ਤੋਂ ਲਾਗੂ ਹੋਣਗੇ।

ਬੈਂਕਾਂ ਨੂੰ ਲਾਕਰ ਸਮਝੌਤੇ ਵਿੱਚ ਇੱਕ ਵਿਵਸਥਾ ਸ਼ਾਮਲ ਕਰਨੀ ਪਵੇਗੀ ਜਿਸ ਦੇ ਤਹਿਤ ਲਾਕਰ ਕਿਰਾਏ 'ਤੇ ਲੈਣ ਵਾਲਾ ਵਿਅਕਤੀ ਇਸ ਵਿੱਚ ਕੋਈ ਗੈਰ-ਕਾਨੂੰਨੀ ਜਾਂ ਖਤਰਨਾਕ ਸਮਾਨ ਨਹੀਂ ਰੱਖ ਸਕੇਗਾ।

ਆਨਲਾਈਨ ਆਟੋ ਬੁਕਿੰਗ ਮਹਿੰਗੀ ਹੋਵੇਗੀ- ਆਟੋ ਰਿਕਸ਼ਾ ਦੀ ਆਨਲਾਈਨ ਬੁਕਿੰਗ ਕਰਕੇ ਸਫਰ ਕਰਨਾ ਵੀ ਨਵੇਂ ਸਾਲ ਤੋਂ ਮਹਿੰਗਾ ਹੋ ਜਾਵੇਗਾ। ਦਰਅਸਲ, ਜੀਐਸਟੀ ਪ੍ਰਣਾਲੀ ਵਿੱਚ ਟੈਕਸ ਦਰ ਅਤੇ ਪ੍ਰਕਿਰਿਆ ਵਿੱਚ ਬਦਲਾਅ ਦੇ ਤਹਿਤ, -ਕਾਮਰਸ ਸੇਵਾ ਪ੍ਰਦਾਤਾਵਾਂ ਨੂੰ ਟਰਾਂਸਪੋਰਟ ਅਤੇ ਰੈਸਟੋਰੈਂਟ ਸੈਕਟਰ ਵਿੱਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ 'ਤੇ ਟੈਕਸ ਅਦਾ ਕਰਨਾ ਹੋਵੇਗਾ।

ਆਨਲਾਈਨ ਖਾਣ 'ਤੇ ਪੰਜ ਫੀਸਦੀ ਟੈਕਸ- ਸਵਿਗੀ ਅਤੇ ਜ਼ੋਮੈਟੋ ਵਰਗੀਆਂ ਈ-ਕਾਮਰਸ ਕੰਪਨੀਆਂ ਵੀ ਪ੍ਰਕਿਰਿਆਤਮਕ ਤਬਦੀਲੀਆਂ ਦੇ ਹਿੱਸੇ ਵਜੋਂ ਆਪਣੀਆਂ ਸੇਵਾਵਾਂ 'ਤੇ ਜੀਐਸਟੀ ਚਾਰਜ ਕਰਨਗੀਆਂ। ਕੰਪਨੀਆਂ ਨੂੰ ਇਨ੍ਹਾਂ ਸੇਵਾਵਾਂ ਦੇ ਬਦਲੇ ਜੀਐੱਸਟੀ ਇਕੱਠਾ ਕਰਕੇ ਸਰਕਾਰ ਕੋਲ ਜਮ੍ਹਾ ਕਰਨਾ ਹੋਵੇਗਾ। ਇਸ ਨਾਲ ਖਪਤਕਾਰਾਂ 'ਤੇ ਕੋਈ ਵਾਧੂ ਬੋਝ ਨਹੀਂ ਪਵੇਗਾ, ਕਿਉਂਕਿ ਰੈਸਟੋਰੈਂਟ ਪਹਿਲਾਂ ਹੀ ਜੀਐੱਸਟੀ ਵਸੂਲ ਰਹੇ ਹਨ।

ਐਲਪੀਜੀ ਸਿਲੰਡਰ ਦੀ ਕੀਮਤ- ਐਲਪੀਜੀ ਸਿਲੰਡਰ ਦੀ ਕੀਮਤ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਤੈਅ ਹੁੰਦੀ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ ਅਤੇ ਸਬਸਿਡੀਆਂ ਵਿੱਚ ਵੀ ਕਮੀ ਆਈ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ 1 ਜਨਵਰੀ 2022 ਨੂੰ ਨਵੇਂ ਸਾਲ ਵਾਲੇ ਦਿਨ ਸਿਲੰਡਰ ਦੀਆਂ ਕੀਮਤਾਂ ਵਧਦੀਆਂ ਹਨ ਜਾਂ ਨਹੀਂ।

ਡਿਜੀਟਲ ਭੁਗਤਾਨ ਲਈ ਨਿਯਮ- ਨਵੇਂ ਸਾਲ ਤੋਂ ਆਨਲਾਈਨ ਭੁਗਤਾਨ ਕਰਦੇ ਸਮੇਂ, ਤੁਹਾਨੂੰ ਹਰ ਵਾਰ ਭੁਗਤਾਨ ਕਰਨ 'ਤੇ 16 ਅੰਕਾਂ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਨੰਬਰ ਸਮੇਤ ਕਾਰਡ ਦਾ ਪੂਰਾ ਵੇਰਵਾ ਭਰਨਾ ਹੋਵੇਗਾ।

ਇਸ ਨਵੇਂ ਬਦਲਾਅ ਦੇ ਤਹਿਤ, ਵਪਾਰੀ ਵੈੱਬਸਾਈਟ, Google Pay ਜਾਂ ਹੋਰ ਐਪਸ ਹੁਣ ਤੁਹਾਡੇ ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਵੇਰਵਿਆਂ ਨੂੰ ਸਟੋਰ ਜਾਂ ਸੁਰੱਖਿਅਤ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਨਵੀਂ ਪ੍ਰਣਾਲੀ ਦੇ ਤਹਿਤ, ਜੇਕਰ ਤੁਹਾਡੇ ਕਾਰਡ ਨਾਲ ਜੁੜੀ ਕੋਈ ਵੀ ਜਾਣਕਾਰੀ ਪਹਿਲਾਂ ਤੋਂ ਵੈਬਸਾਈਟ ਜਾਂ ਐਪ 'ਤੇ ਸੇਵ ਹੈ, ਤਾਂ ਉਹ ਹੁਣ ਆਪਣੇ ਆਪ ਡਿਲੀਟ ਹੋ ਜਾਵੇਗੀ।

ਇਹ ਵੀ ਪੜ੍ਹੋ: New Year 2022: ਨਵੇਂ ਸਾਲ 'ਤੇ ਪੀਐਮ ਮੋਦੀ ਨੇ ਕਿਸਾਨਾਂ ਲਈ ਕੀਤਾ ਟਵੀਟ, ਜਾਣੋ ਕੀ ਲਿਖਿਆ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
Advertisement
ABP Premium

ਵੀਡੀਓਜ਼

Farmers Protest | Supereme Court | ਸੁਪਰੀਮ ਕੋਰਟ ਦੀ ਸੁਣਵਾਈ 'ਤੇ ਡੱਲੇਵਾਲ ਦਾ ਬਿਆਨ ਨਹੀਂ ਚਾਹੀਦੀ ਹਮਦਰਦੀ!Farmers Protes|Dallewal|ਪੰਜਾਬ ਬੰਦ ਨੂੰ ਲੈ ਕੇ ਕਿਸਾਨ ਤਿਆਰ,'ਨਾ ਮਿਲੇਗੀ ਸਬਜ਼ੀ ਤੇ ਨਾ ਹੋਵੇਗੀ ਦੁੱਧ ਦੀ ਸਪਲਾਈ'Weather Updates | ਸੈਲਾਨੀਆਂ ਲਈ ਵੱਡੀ ਖੁਸ਼ਖਬਰੀ, ਹਿਮਾਚਲ 'ਚ ਵਧੀ ਬਰਫ਼ਵਾਰੀ |Abp SanjhaFarmers Protest | ਅੰਨਦਾਤਾ ਨੂੰ ਪੰਜਾਬ ਦੀ ਲੋੜ ਕਿਸਾਨ ਮਹਿਲਾ ਨੇ ਕੀਤੀ ਅਪੀਲ |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ
Embed widget