Fruits Vegetables Rate In Delhi: ਵਧਦੀ ਮਹਿੰਗਾਈ ਨੇ ਮਿੱਠੇ ਫਲਾਂ ਨੂੰ ਕੀਤਾ ਕੌੜਾ, ਸਬਜ਼ੀਆਂ ਦਾ ਵਿਗਾੜਿਆ ਸਵਾਦ
ABP ਟੀਮ ਨੇ ਫਲਾਂ ਅਤੇ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਦੇ ਆਮ ਲੋਕਾਂ 'ਤੇ ਪੈਣ ਵਾਲੇ ਪ੍ਰਭਾਵ ਦੀ ਜਾਂਚ ਕੀਤੀ। ਦਿੱਲੀ ਦੇ ਆਜ਼ਾਦਪੁਰ ਸਬਜ਼ੀ ਤੇ ਫਲ ਮੰਡੀ 'ਚ ਕੀ ਹਨ ਸਬਜ਼ੀਆਂ ਤੇ ਫਲਾਂ ਦੇ ਭਾਅ।
Fruits And Vegetables Rate In Delhi: ਸੰਸਦ ਤੋਂ ਲੈ ਕੇ ਸੜਕ ਤੱਕ ਇਨ੍ਹਾਂ ਦਿਨਾਂ ਵਿੱਚ ਹਰ ਪਾਸੇ ਮਹਿੰਗਾਈ ਦਾ ਮੁੱਦਾ ਬਣਿਆ ਹੋਇਆ ਹੈ। ਵਧਦੀ ਮਹਿੰਗਾਈ ਆਮ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਮਾਰ ਰਹੀ ਹੈ। ਦਾਲਾਂ ਮਹਿੰਗੀਆਂ, ਅਨਾਜ ਮਹਿੰਗਾ, ਤੇਲ ਮਹਿੰਗਾ ਅਤੇ ਸਬਜ਼ੀਆਂ ਅਤੇ ਫਲਾਂ ਨੇ ਵੀ ਮੂੰਹ ਦਾ ਸਵਾਦ ਵਿਗਾੜ ਦਿੱਤਾ ਹੈ। ਸੰਸਦ ਵਿੱਚ ਟੀਐਮਸੀ ਸੰਸਦ ਕੋਕਿਲਾ ਘੋਸ਼ ਨੇ ਕੱਚੇ ਬੈਂਗਣ ਖਾ ਕੇ ਵਧਦੀ ਮਹਿੰਗਾਈ ਦਾ ਵਿਰੋਧ ਕੀਤਾ, ਉਥੇ ਹੀ ਆਮ ਲੋਕ ਸਬਜ਼ੀਆਂ ਅਤੇ ਫਲਾਂ ਲਈ ਵੀ ਜ਼ਿਆਦਾ ਪੈਸੇ ਦੇ ਰਹੇ ਹਨ, ਜਿਸ ਨਾਲ ਰਸੋਈ ਦਾ ਬਜਟ ਵੀ ਖਰਾਬ ਹੋ ਰਿਹਾ ਹੈ।
ABP ਟੀਮ ਨੇ ਫਲਾਂ ਅਤੇ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਦੇ ਆਮ ਲੋਕਾਂ 'ਤੇ ਪੈਣ ਵਾਲੇ ਪ੍ਰਭਾਵ ਦੀ ਜਾਂਚ ਕੀਤੀ। ਦਿੱਲੀ ਦੇ ਆਜ਼ਾਦਪੁਰ ਸਬਜ਼ੀ ਤੇ ਫਲ ਮੰਡੀ 'ਚ ਕੀ ਹਨ ਸਬਜ਼ੀਆਂ ਤੇ ਫਲਾਂ ਦੇ ਭਾਅ। ਇਸ 'ਤੇ ਇਕ ਮਹਿਲਾ ਖਰੀਦਦਾਰ ਨੇ ਕਿਹਾ ਕਿ ਪ੍ਰਚੂਨ ਅਤੇ ਥੋਕ ਦੇ ਰੇਟ 'ਚ ਕਾਫੀ ਅੰਤਰ ਹੈ। ਥੋਕ ਵਿੱਚ ਸਬਜ਼ੀਆਂ ਖਰੀਦਣ ਨਾਲ ਕੁਝ ਪੈਸੇ ਦੀ ਬਚਤ ਹੁੰਦੀ ਹੈ।
ਥੋਕ ਮੰਡੀ ਵਿੱਚ ਸਬਜ਼ੀਆਂ ਦੇ ਭਾਅ
ਆਲੂ - 17 ਰੁਪਏ ਕਿਲੋ
ਪਿਆਜ਼ - 24 ਰੁਪਏ ਕਿਲੋ
ਸ਼ਿਮਲਾ ਮਿਰਚ - 110 ਰੁਪਏ ਪ੍ਰਤੀ ਕਿਲੋਗ੍ਰਾਮ
ਘੀਆ - 40 ਰੁਪਏ ਕਿਲੋ
ਨਿੰਬੂ - 60 ਰੁਪਏ ਪ੍ਰਤੀ ਕਿਲੋ
ਪ੍ਰਚੂਨ ਭਾਅ ਵਿੱਚ ਸਬਜ਼ੀਆਂ ਦਾ ਫਰਕ ਸਿਰਫ਼ 2-4 ਰੁਪਏ ਦੱਸਿਆ
ਆਜ਼ਾਦਪੁਰ ਮੰਡੀ ਵਿੱਚ ਫਲਾਂ ਦੀ ਕੀਮਤ
ਸੇਬ 30 ਤੋਂ 50 ਰੁਪਏ ਕਿਲੋ
ਅੰਬ 60 ਰੁਪਏ ਕਿਲੋ
ਅਨਾਰ 40 ਰੁਪਏ ਕਿਲੋ