G20 Summit 2023: ਕ੍ਰਿਪਟੋਕਰੰਸੀ ‘ਤੇ ਦੁਨੀਆ ਭਰ ‘ਚ ਲੱਗਣ ਵਾਲਾ ਬੈਨ? ਜੀ-20 ਸਿਖਰ ਸੰਮੇਲਨ ‘ਚ ਇਸ ਗੱਲ ‘ਤੇ ਬਣੀ ਸਹਿਮਤੀ
G20 Summit Delhi: ਜੀ-20 ਸੰਮੇਲਨ ਦੇ ਪਹਿਲੇ ਦਿਨ IMF ਅਤੇ FSB ਵਲੋਂ ਕ੍ਰਿਪਟੋਕਰੰਸੀ 'ਤੇ ਤਿਆਰ ਕੀਤੇ ਗਏ ਸਿੰਥੇਸਿਸ ਪੇਪਰ ਦਾ ਸਵਾਗਤ ਕੀਤਾ ਗਿਆ। ਆਓ ਜਾਣਦੇ ਹਾਂ ਕੀ ਹੈ ਇਸ ਪੇਪਰ ਵਿੱਚ...
G20 Summit India: ਦੁਨੀਆ ਦੀਆਂ ਵੱਡੀਆਂ ਆਰਥਿਕ ਸ਼ਕਤੀਆਂ ਦੇ ਸਮੂਹ ਦਾ ਸਿਖਰ ਸੰਮੇਲਨ ਸ਼ਨੀਵਾਰ ਤੋਂ ਸ਼ੁਰੂ ਹੋ ਗਿਆ ਹੈ। ਜੀ-20 ਸਿਖਰ ਸੰਮੇਲਨ 2023 ਦੇ ਪਹਿਲੇ ਦਿਨ ਕਈ ਮੁੱਦਿਆਂ 'ਤੇ ਚਰਚਾ ਹੋਈ ਅਤੇ ਭਵਿੱਖ ਦੀ ਰੂਪਰੇਖਾ ਤੈਅ ਕੀਤੀ ਗਈ। ਕ੍ਰਿਪਟੋਕਰੰਸੀ ਵੀ ਉਨ੍ਹਾਂ ਮੁੱਦਿਆਂ ਵਿੱਚੋਂ ਇੱਕ ਸੀ ਅਤੇ ਪਹਿਲੇ ਦਿਨ ਦੇ ਦ੍ਰਿਸ਼ਟੀਕੋਣ ਤੋਂ ਇਹ ਘੱਟੋ-ਘੱਟ ਸਪੱਸ਼ਟ ਹੋ ਗਿਆ ਹੈ ਕਿ ਕ੍ਰਿਪਟੋਕਰੰਸੀ ਦਾ ਭਵਿੱਖ ਕਿਹੋ ਜਿਹਾ ਹੋਣ ਵਾਲਾ ਹੈ।
ਜੀ-20 ਮੈਨੀਫੈਸਟੋ ਵਿੱਚ ਬਣੀ ਇਹ ਗੱਲ
ਪਹਿਲੇ ਦਿਨ ਜਾਰੀ G20 ਘੋਸ਼ਣਾ ਪੱਤਰ G20 New Delhi Leaders’ Declaration ਵਿੱਚ ਕ੍ਰਿਪਟੋਕਰੰਸੀ ਬਾਰੇ ਮਹੱਤਵਪੂਰਨ ਗੱਲਾਂ ਕਹੀਆਂ ਗਈਆਂ। ਘੋਸ਼ਣਾ ਪੱਤਰ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਕ੍ਰਿਪਟੋਕਰੰਸੀ 'ਤੇ ਵਿੱਤੀ ਸਥਿਰਤਾ ਬੋਰਡ ਵਲੋਂ ਤਿਆਰ ਕੀਤੇ ਗਏ ਸਿੰਥੇਸਿਸ ਪੇਪਰ ਦਾ ਸਵਾਗਤ ਕਰਦਾ ਹੈ। ਮੈਂਬਰ ਦੇਸ਼ਾਂ ਨੇ ਘੋਸ਼ਣਾ ਵਿੱਚ ਸਹਿਮਤੀ ਪ੍ਰਗਟਾਈ ਕਿ ਕ੍ਰਿਪਟੋਐਸੈੱਟ ਦੀ ਦੁਨੀਆ ਵਿੱਚ ਤੇਜ਼ੀ ਨਾਲ ਜਿਹੜੇ ਬਦਲਾਅ ਹੋ ਰਹੇ ਹਨ, ਉਸ ਨਾਲ ਜੁੜੇ ਜੋਖਮਾਂ ਦੀ ਨੇੜਿਓਂ ਨਿਗਰਾਨੀ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ: G20 Summit 2023: ਜੀ-20 ਸੰਮੇਲਨ 'ਚ ਨਵੀਂ ਦਿੱਲੀ ਦੇ ਘੋਸ਼ਣਾਪੱਤਰ ਨੂੰ ਮਿਲੀ ਮਨਜ਼ੂਰੀ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ Thank You
IMF-FSB ਦੁਆਰਾ ਤਿਆਰ ਕ੍ਰਿਪਟੋਕਰੰਸੀ 'ਤੇ ਸਿੰਥੇਸਿਸ ਪੇਪਰ ਵਿੱਚ ਅੱਗੇ ਦੀ ਰੂਪਰੇਖਾ 'ਤੇ ਚਰਚਾ ਕੀਤੀ ਗਈ ਹੈ। ਦੋਵਾਂ ਅੰਤਰਰਾਸ਼ਟਰੀ ਸੰਗਠਨਾਂ ਨੇ ਜੀ-20 ਸੰਮੇਲਨ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਇਸ ਹਫਤੇ ਕ੍ਰਿਪਟੋਕਰੰਸੀ 'ਤੇ ਇਕ ਸਾਂਝਾ ਪੇਪਰ ਜਾਰੀ ਕੀਤਾ ਸੀ। ਪੇਪਰ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਜੇਕਰ ਕ੍ਰਿਪਟੋਕੁਰੰਸੀ 'ਤੇ ਇੱਕ ਬਲੈਂਕੇਟ ਬੈਨ ਭਾਵ ਕਿ ਪੂਰੀ ਤਰ੍ਹਾਂ ਬੈਨ ਲਾਇਆ ਜਾਂਦਾ ਹੈ, ਤਾਂ ਇਹ ਸ਼ਾਇਦ ਕੰਮ ਨਹੀਂ ਕਰੇਗਾ।
ਜੁਆਇੰਟ ਪੇਪਰ ਵਿੱਚ ਕਹੀਆਂ ਗਈਆਂ ਇਹ ਗੱਲਾਂ
IMF ਅਤੇ FSB ਨੇ ਉਨ੍ਹਾਂ 'ਤੇ ਪਾਬੰਦੀ ਲਗਾਉਣ ਦੀ ਬਜਾਏ ਕ੍ਰਿਪਟੋਕਰੰਸੀ ਨੂੰ ਨਿਯਮਤ ਕਰਨ ਦੀ ਵਕਾਲਤ ਕੀਤੀ ਹੈ। ਹੁਣ ਜਦੋਂ G20 ਮੈਨੀਫੈਸਟੋ ਵਿੱਚ ਪੇਪਰ ਦਾ ਸਵਾਗਤ ਕੀਤਾ ਗਿਆ ਹੈ, ਤਾਂ ਇਸ ਗੱਲ ਦਾ ਸਾਫ ਇਸ਼ਾਰਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦੁਨੀਆ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਕ੍ਰਿਪਟੋਕਰੰਸੀ 'ਤੇ ਪਾਬੰਦੀ ਨਹੀਂ ਲਗਾਉਣ ਜਾ ਰਹੀਆਂ ਹਨ। ਇਸ ਦੀ ਬਜਾਏ, ਬਹੁਤ ਸਾਰੇ ਦੇਸ਼ ਕ੍ਰਿਪਟੋਕਰੰਸੀ ਸੰਬੰਧੀ ਸਖਤ ਅਤੇ ਪਾਰਦਰਸ਼ੀ ਕਾਨੂੰਨਾਂ ਦੀ ਮਦਦ ਲੈ ਸਕਦੇ ਹਨ।
ਤੁਹਾਨੂੰ ਦੱਸ ਦਈਏ ਕਿ ਜੀ-20 ਦਾ ਪੂਰਾ ਨਾਂ ਗਰੁੱਪ ਆਫ ਟਵੰਟੀ ਹੈ, ਜੋ ਦੁਨੀਆ ਦੀਆਂ 20 ਵੱਡੀਆਂ ਆਰਥਿਕ ਸ਼ਕਤੀਆਂ ਦਾ ਸਮੂਹ ਹੈ। ਇਸਦੀ ਸਥਾਪਨਾ ਵਿਸ਼ਵ ਨੂੰ ਪ੍ਰਭਾਵਿਤ ਕਰਨ ਵਾਲੇ ਆਰਥਿਕ ਮੁੱਦਿਆਂ 'ਤੇ ਇੱਕ ਪ੍ਰਭਾਵਸ਼ਾਲੀ ਮਾਰਗ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਭਾਰਤ ਪਹਿਲੀ ਵਾਰ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਸੰਮੇਲਨ 'ਚ ਯੂਰਪੀ ਸੰਘ ਦੀ ਤਰ੍ਹਾਂ ਅਫਰੀਕੀ ਸੰਘ ਨੂੰ ਵੀ ਜੀ-20 ਦਾ ਮੈਂਬਰ ਬਣਾਇਆ ਗਿਆ ਹੈ।
ਭਾਰਤ ਦੀ ਤਰਜ਼ ‘ਤੇ ਜੀ-20 ਦਾ ਰੁਖ
ਜੇਕਰ ਅਸੀਂ ਕ੍ਰਿਪਟੋਕਰੰਸੀ ਦੇ ਮਾਮਲੇ 'ਚ ਦੇਖੀਏ ਤਾਂ ਜੀ-20 ਦਾ ਤਾਜ਼ਾ ਰੁਖ ਉਸੇ ਤਰਜ਼ 'ਤੇ ਹੈ, ਜੋ ਭਾਰਤ ਪਹਿਲਾਂ ਹੀ ਅਪਣਾ ਚੁੱਕਾ ਹੈ। ਭਾਰਤ ਨੇ ਕ੍ਰਿਪਟੋਕਰੰਸੀ 'ਤੇ ਪਾਬੰਦੀ ਲਗਾਉਣ ਦੀ ਬਜਾਏ ਇਸ ਨੂੰ ਸਖਤੀ ਨਾਲ ਨਿਯਮਤ ਕਰਨ ਦਾ ਰਾਹ ਅਪਣਾਇਆ ਹੈ। ਭਾਰਤ ਵਿਚ ਕ੍ਰਿਪਟੋਕਰੰਸੀ 'ਤੇ ਪਾਬੰਦੀ ਨਹੀਂ ਲਗਾਈ ਗਈ ਹੈ, ਪਰ ਭਾਰੀ ਟੈਕਸ ਲਗਾਇਆ ਗਿਆ ਹੈ।