Air India Chairman: ਟਾਟਾ ਸੰਨਜ਼ ਦੇ ਚੇਅਰਮੈਨ ਐਨ ਚੰਦਰਸੇਖਰ ਸੰਭਾਲਣਗੇ ਏਅਰ ਇੰਡੀਆ ਦੀ ਕਮਾਨ
Air India New Chairman : ਟਾਟਾ ਸੰਨਜ਼ ਦੇ ਮੁਖੀ ਐਨ ਚੰਦਰਸ਼ੇਖਰਨ (N Chandrasekaran) ਨੂੰ ਏਅਰ ਇੰਡੀਆ ਦਾ ਚੇਅਰਮੈਨ ਬਣਾਇਆ ਗਿਆ ਹੈ। ਸੋਮਵਾਰ ਨੂੰ ਹੋਈ ਟਾਟਾ ਗਰੁੱਪ ਦੀ ਬੋਰਡ ਮੀਟਿੰਗ 'ਚ ਏਅਰ ਇੰਡੀਆ ਦੇ ਅਹੁਦੇ 'ਤੇ ਮੋਹਰ ਲਾਈ ਗਈ ਹੈ।
Air India New Chairman : ਟਾਟਾ ਸੰਨਜ਼ ਦੇ ਮੁਖੀ ਐਨ ਚੰਦਰਸ਼ੇਖਰਨ (N Chandrasekaran) ਨੂੰ ਏਅਰ ਇੰਡੀਆ ਦਾ ਚੇਅਰਮੈਨ ਬਣਾਇਆ ਗਿਆ ਹੈ। ਸੋਮਵਾਰ ਨੂੰ ਹੋਈ ਟਾਟਾ ਗਰੁੱਪ ਦੀ ਬੋਰਡ ਮੀਟਿੰਗ 'ਚ ਏਅਰ ਇੰਡੀਆ ਦੇ ਅਹੁਦੇ 'ਤੇ ਮੋਹਰ ਲਾਈ ਗਈ ਹੈ।
ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਨਾਗਰਿਕ ਹਵਾਬਾਜ਼ੀ ਸੂਤਰਾਂ ਨੇ ਦੱਸਿਆ ਕਿ ਏਅਰਲਾਈਨ ਦੇ ਨਿਰਦੇਸ਼ਕ ਮੰਡਲ ਨੇ ਚੰਦਰਸ਼ੇਖਰਨ ਨੂੰ ਏਅਰ ਇੰਡੀਆ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਚੰਦਰਸ਼ੇਖਰਨ ਅਕਤੂਬਰ 2016 ਵਿੱਚ ਟਾਟਾ ਸੰਨਜ਼ ਦੇ ਬੋਰਡ ਵਿੱਚ ਸ਼ਾਮਲ ਹੋਏ ਅਤੇ ਜਨਵਰੀ 2017 ਵਿੱਚ ਚੇਅਰਮੈਨ ਨਿਯੁਕਤ ਹੋਏ।
N Chandrasekaran, the chairman of Tata Sons, officially appointed as the chairman of Air India
(file photo) pic.twitter.com/ik7Pf11Iri
— ANI (@ANI) March 14, 2022
ਨਮਕ ਤੋਂ ਲੈ ਕੇ ਸਾਫਟਵੇਅਰ ਤੱਕ, ਟਾਟਾ ਸਮੂਹ ਨੇ ਪਿਛਲੇ ਸਾਲ 8 ਅਕਤੂਬਰ ਨੂੰ ਕਰਜ਼ੇ ਦੇ ਬੋਝ ਹੇਠ ਦੱਬੀ ਜਨਤਕ ਖੇਤਰ ਦੀ ਏਅਰਲਾਈਨ ਏਅਰ ਇੰਡੀਆ ਨੂੰ ਹਾਸਲ ਕਰਨ ਦੀ ਬੋਲੀ ਜਿੱਤ ਲਈ ਸੀ। ਗਰੁੱਪ ਨੇ ਇਹ ਐਕਵਾਇਰ 18,000 ਕਰੋੜ ਰੁਪਏ ਵਿੱਚ ਕੀਤਾ ਹੈ।
ਹਾਲਾਂਕਿ, ਟਾਟਾ ਸੰਨਜ਼ ਨੇ ਅਜੇ ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਪ੍ਰਬੰਧ ਨਿਰਦੇਸ਼ਕ ਦੀ ਨਿਯੁਕਤੀ ਨਹੀਂ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਏਅਰਲਾਈਨ ਦੇ ਬੋਰਡ ਨੇ ਪਿਛਲੇ ਹਫ਼ਤੇ ਚੰਦਰਸ਼ੇਖਰਨ ਦੀ ਚੇਅਰਮੈਨ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਗਰੁੱਪ ਨੇ 14 ਫਰਵਰੀ ਨੂੰ ਤੁਰਕੀ ਏਅਰਲਾਈਨ ਦੇ ਸਾਬਕਾ ਚੇਅਰਮੈਨ ਇਲਕਾਰ ਆਇਸ ਨੂੰ ਏਅਰ ਇੰਡੀਆ ਦੇ ਸੀਈਓ ਅਤੇ ਪ੍ਰਬੰਧ ਨਿਰਦੇਸ਼ਕ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। 1 ਮਾਰਚ ਨੂੰ, ਆਈਸੀ ਨੇ ਅਹੁਦੇ ਦੀ ਪੇਸ਼ਕਸ਼ ਨੂੰ ਇਹ ਕਹਿੰਦੇ ਹੋਏ ਠੁਕਰਾ ਦਿੱਤਾ ਸੀ ਕਿ ਭਾਰਤੀ ਮੀਡੀਆ ਦਾ ਇੱਕ ਹਿੱਸਾ ਉਸਦੀ ਨਿਯੁਕਤੀ ਨੂੰ "ਰੰਗ" ਦੇ ਰਿਹਾ ਹੈ।
ਆਇਸੀ ਨੂੰ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦਾ ਕਰੀਬੀ ਮੰਨਿਆ ਜਾਂਦਾ ਸੀ। ਤੁਰਕੀ ਦੇ ਰਾਸ਼ਟਰਪਤੀ ਨੂੰ ਪਾਕਿਸਤਾਨ ਦੇ 'ਸਹਾਇਕ' ਦੇਸ਼ਾਂ 'ਚ ਗਿਣਿਆ ਜਾਂਦਾ ਹੈ।