ਮੁੜ ਉਡਾਣ ਭਰ ਸਕੇਗੀ ਗੋ ਫਰਸਟ, DGCA ਨੇ ਸ਼ਰਤਾਂ ਨਾਲ ਦਿੱਤੀ ਫਲਾਈ ਕਰਨ ਦੀ ਇਜਾਜ਼ਤ
Go First News: ਵਿੱਤੀ ਸੰਕਟ ਦਾ ਸਾਹਮਣਾ ਕਰਦੇ ਹੋਏ Go First ਨੇ 3 ਮਈ ਤੋਂ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ।
Go First Operation To Resume: Go First ਇੱਕ ਵਾਰ ਉਡਾਣ ਭਰਦੀ ਨਜ਼ਰ ਆਵੇਗੀ। ਐਵੀਏਸ਼ਨ ਸੈਕਟਰ ਦੀ ਰੈਗੂਲੇਟਰ ਡੀਜੀਸੀਏ ਨੇ GoFirst ਨੂੰ ਸ਼ਰਤਾਂ ਨਾਲ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਹੈ। ਡੀਜੀਸੀਏ ਨੇ ਗੋ ਫਰਸਟ ਦੇ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਸ਼ੈਲਦ੍ਰ ਅਜਮੇਰਾ ਨੂੰ ਪੱਤਰ ਲਿਖ ਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ।
ਡੀਜੀਸੀਏ ਨੇ ਦੱਸਿਆ ਕਿ 26 ਜੂਨ ਨੂੰ ਕੰਮ ਮੁੜ ਸ਼ੁਰੂ ਕਰਨ ਲਈ GoFirst ਦੁਆਰਾ ਪੇਸ਼ ਕੀਤੀ ਗਈ ਯੋਜਨਾ ਦਾ ਅਧਿਐਨ ਕੀਤਾ ਗਿਆ ਹੈ ਅਤੇ ਰੈਗੂਲੇਟਰ ਦੁਆਰਾ ਸਵੀਕਾਰ ਕਰ ਲਿਆ ਗਿਆ ਹੈ। ਡੀਜੀਸੀਏ ਨੇ ਕਿਹਾ ਕਿ GoFirst ਸ਼ਰਤਾਂ ਦੇ ਨਾਲ ਦੁਬਾਰਾ ਫਲਾਈਟ ਸੰਚਾਲਨ ਸ਼ੁਰੂ ਕਰ ਸਕਦਾ ਹੈ।
ਇਹ ਵੀ ਪੜ੍ਹੋ: Climate Change: ਪਿਛਲੇ ਸੈਂਕੜੇ ਸਾਲਾਂ ਦਾ ਸਭ ਤੋਂ ਗਰਮ ਮਹੀਨਾ ਰਿਹਾ ਜੁਲਾਈ, ਨਾਸਾ ਦੇ ਵਿਗਿਆਨੀ ਚਿੰਤਤ
ਡੀਜੀਸੀਏ ਨੇ ਇਨ੍ਹਾਂ ਸ਼ਰਤਾਂ ਵਿੱਚ ਕਿਹਾ ਕਿ ਇਸਦੇ ਲਈ ਏਅਰਲਾਈਨਸ ਕੋਲ ਹਰ ਸਮੇਂ ਏਅਰ ਆਪਰੇਟਰ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਹੈ। ਨਾਲ ਹੀ, ਓਪਰੇਸ਼ਨ ਵਿੱਚ ਵਰਤਿਆ ਜਾਣ ਵਾਲਾ ਜਹਾਜ਼ ਉੱਡਣ ਲਈ ਬਿਹਤਰ ਸਥਿਤੀ ਵਿੱਚ ਹੋਣਾ ਚਾਹੀਦਾ ਹੈ। ਹੈਂਡਲਿੰਗ ਫਲਾਈਟ ਤੋਂ ਬਿਨਾਂ ਕਿਸੇ ਵੀ ਜਹਾਜ਼ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: ਪੰਜਾਬੀਆਂ ਦਾ ਕੈਨੇਡਾ 'ਚ ਸ਼ਰਮਨਾਕ ਕਾਰਾ, ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ 15 ਪੰਜਾਬੀ ਦਬੋਚੇ, 90 ਲੱਖ ਡਾਲਰ ਦੀ ਜਾਇਦਾਦ ਜ਼ਬਤ