16 ਜੁਲਾਈ ਤੱਕ ਰੱਦ ਹੋਈਆਂ Go First ਦੀਆਂ ਉਡਾਣਾਂ, ਜਾਣੋ ਕਿਵੇਂ ਮਿਲੇਗਾ ਰਿਫੰਡ ਦਾ ਕਲੇਮ
Go First Crisis: GoFirst ਏਅਰਲਾਈਨਜ਼ ਦੀਆਂ ਉਡਾਣਾਂ ਹੁਣ 16 ਜੁਲਾਈ ਐਤਵਾਰ ਤੱਕ ਰੱਦ ਰਹਿਣਗੀਆਂ। ਏਅਰਲਾਈਨ ਨੇ ਜਾਣਕਾਰੀ ਦਿੱਤੀ ਹੈ ਕਿ ਬੁਕਿੰਗ ਜਲਦੀ ਹੀ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ।
Go First Crisis: ਵਿੱਤੀ ਸੰਕਟ ਨਾਲ ਜੂਝ ਰਹੀ GoFirst ਦੀ ਫਲਾਈਟ ਸੇਵਾ ਹੁਣ 16 ਜੁਲਾਈ ਤੱਕ ਰੱਦ ਰਹੇਗੀ। ਏਅਰਲਾਈਨ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। GoFirst ਨੇ ਖਰਾਬ ਵਿੱਤੀ ਸਥਿਤੀ ਕਾਰਨ 3 ਮਈ 2023 ਤੋਂ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਦੱਸਣਯੋਗ ਹੈ ਕਿ 2 ਮਹੀਨੇ 10 ਦਿਨਾਂ ਤੋਂ GoFirst ਦੀਆਂ ਉਡਾਣਾਂ ਰੱਦ ਹਨ।
GoFirst ਨੇ ਕੀਤਾ ਟਵੀਟ
ਇੱਕ ਟਵੀਟ ਰਾਹੀਂ ਜਾਣਕਾਰੀ ਦਿੰਦੇ ਹੋਏ ਗੋ ਫਸਟ ਨੇ ਕਿਹਾ ਹੈ ਕਿ ' ਅਪਰੇਸ਼ਨਲ ਕਾਰਨਾਂ ਕਰ ਕੇ ਗੋ ਫਸਟ ਦੀਆਂ ਉਡਾਣਾਂ 16 ਜੁਲਾਈ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਅਸੀਂ ਗਾਹਕਾਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ ਅਤੇ ਗਾਹਕ ਵਧੇਰੇ ਵੇਰਵਿਆਂ ਲਈ http://shorturl.at/jlrEZ 'ਤੇ ਜਾ ਸਕਦੇ ਹਨ। ਕਿਸੇ ਵੀ ਪੁੱਛਗਿੱਛ ਜਾਂ ਅਹਿਮ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Due to operational reasons, Go First flights until 16th July 2023 are cancelled. We apologise for the inconvenience caused and request customers to visit https://t.co/FdMt1cRR4b for more information. For any queries or concerns, please feel free to contact us. pic.twitter.com/cD8JLYW6hJ
— GO FIRST (@GoFirstairways) July 13, 2023
ਬੁਕਿੰਗ ਦਾ ਰਿਫੰਡ ਪਾਉਣ ਲਈ ਗਾਹਕਾਂ ਨੂੰ ਕੀ ਕਰਨਾ ਪਵੇਗਾ
ਕੰਪਨੀ ਨੇ ਕਿਹਾ ਹੈ ਕਿ ਗਾਹਕਾਂ ਨੇ 'ਜੇ ਆਪਣੀ ਬੁਕਿੰਗ ਦਾ ਕਲੇਮ ਫਾਈਲ ਕਰਨਾ ਹੈ ਤਾਂ ਇਸ ਲਈ ਏਅਰਲਾਈਨ ਦੀ ਅਧਿਕਾਰਤ ਪਾਲਿਸੀ ਨੂੰ ਵੇਖਣਾ ਚਾਹੀਦਾ। ਏਅਰਲਾਈਨ ਨੇ ਇਹ ਵੀ ਕਿਹਾ ਹੈ ਕਿ ਅਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਕਿ ਫਲਾਈਟਾਂ ਦੇ ਕੈਂਸਲ ਹੋਣ ਨਾਲ ਯਾਤਰੀਆਂ ਦੇ ਯਾਤਰਾ ਪਲਾਨ ਖਰਾਬ ਹੋਏ ਹਨ, ਲਿਹਾਜ਼ਾ ਅਸੀਂ ਗਾਹਕਾਂ ਨੂੰ ਆਪਣੀ ਪੂਰੀ ਸਹੂਲਤ ਪ੍ਰਦਾਨ ਕਰਨ ਦਾ ਭਰੋਸਾ ਦਿੰਦੇ ਹਾਂ।'
ਕੰਪਨੀ ਨੇ ਦਿੱਤਾ ਕਸਟਮਰ ਕੇਅਰ ਨੰਬਰ ਤੇ ਮੇਲ ਆਈਡੀ
ਏਅਰਲਾਈਨ ਨੇ ਕਿਹਾ, ਗਾਹਕਾਂ ਨੂੰ ਕਿਸੇ ਵੀ ਸਹਾਇਤਾ ਲਈ ਕੰਪਨੀ ਦੇ ਇਸ ਕਸਟਮਰ ਕੇਅਰ ਨੰਬਰ 1800 2100 999 'ਤੇ ਕਾਲ ਕਰਨੀ ਹੋਵੇਗੀ ਜਾਂ feedback@flygofirst.com ਮੇਲ ਆਈਡੀ 'ਤੇ ਆਪਣੀ ਸ਼ਿਕਾਇਤ ਲਿਖ ਕੇ ਮੇਲ ਕਰ ਸਕਦੇ ਹੋ ਤਾਂ ਜੋ ਅਸੀਂ ਤੁਹਾਡੀ ਮਦਦ ਕਰ ਸਕੀਏ। ਏਅਰਲਾਈਨ ਨੇ ਇਹ ਵੀ ਕਿਹਾ ਕਿ 'ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਏਅਰਲਾਈਨ ਨੇ ਇੱਕ ਅਰਜ਼ੀ ਦਾਇਰ ਕੀਤੀ ਹੈ ਤਾਂ ਜੋ ਕੰਪਨੀ ਦੇ ਮੁੱਦਿਆਂ ਨੂੰ ਜਲਦੀ ਹੱਲ ਕੀਤਾ ਜਾ ਸਕੇ ਅਤੇ ਕੰਮ ਮੁੜ ਸ਼ੁਰੂ ਕੀਤਾ ਜਾ ਸਕੇ। ਅਸੀਂ ਜਲਦੀ ਹੀ ਉਡਾਣਾਂ ਦੀ ਬੁਕਿੰਗ ਮੁੜ ਸ਼ੁਰੂ ਕਰਨ ਲਈ ਤਿਆਰ ਹੋਵਾਂਗੇ। ਅਸੀਂ ਤੁਹਾਡੇ ਸਬਰ ਲਈ ਤੁਹਾਡਾ ਧੰਨਵਾਦ ਕਰਦੇ ਹਾਂ।