ਪੜਚੋਲ ਕਰੋ

Gold All Time High: ਤਿਉਹਾਰਾਂ ਤੋਂ ਪਹਿਲਾਂ ਚਮਕਿਆ ਸੋਨਾ, 76 ਹਜ਼ਾਰ ਤੋਂ ਪਾਰ ਨਿਕਲਿਆ ਭਾਅ, ਬਣਿਆ ਨਵਾਂ ਹਾਈ ਲੈਵਲ ਦਾ ਰਿਕਾਰਡ

Gold Record High Price: ਇਸ ਸਾਲ ਕੌਮਾਂਤਰੀ ਅਤੇ ਘਰੇਲੂ ਪੱਧਰ 'ਤੇ ਸੋਨੇ ਦੀ ਕੀਮਤ 'ਚ ਰਿਕਾਰਡ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬਜਟ ਤੋਂ ਬਾਅਦ ਆਈ ਨਰਮੀ ਤੋਂ ਉਭਰ ਕੇ ਸੋਨਾ ਫਿਰ ਤੋਂ ਰਿਕਾਰਡ ਬਣਾਉਣ ਲੱਗ ਪਿਆ ਹੈ।

ਤਿਉਹਾਰੀ ਸੀਜ਼ਨ ਅਤੇ ਵਿਆਜ ਦਰਾਂ 'ਚ ਕਟੌਤੀ ਦਾ ਅਸਰ ਸੋਨੇ ਦੀ ਕੀਮਤ 'ਤੇ ਨਜ਼ਰ ਆਉਣ ਲੱਗ ਪਿਆ ਹੈ। ਕੌਮਾਂਤਰੀ ਅਤੇ ਘਰੇਲੂ ਬਾਜ਼ਾਰਾਂ 'ਚ ਸੋਨੇ ਦੀ ਚਮਕ ਲਗਾਤਾਰ ਵੱਧ ਰਹੀ ਹੈ ਅਤੇ ਪੀਲੀ ਧਾਤੂ ਦੇ ਭਾਅ ਫਿਰ ਤੋਂ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਏ ਹਨ। ਘਰੇਲੂ ਬਾਜ਼ਾਰ 'ਚ ਸੋਨਾ 76 ਹਜ਼ਾਰ ਰੁਪਏ ਨੂੰ ਪਾਰ ਕਰ ਗਿਆ ਹੈ।

ਮੰਗਲਵਾਰ ਨੂੰ ਅਮਰੀਕੀ ਬਾਜ਼ਾਰ 'ਚ ਹਾਜਰ ਅਤੇ ਵਾਇਦਾ ਦੋਵੇਂ ਸੌਦਿਆਂ ਵਿੱਚ ਸੋਨੇ ਦੇ ਭਾਅ 'ਚ ਜ਼ਬਰਦਸਤ ਤੇਜ਼ੀ ਆਈ ਅਤੇ ਕਾਰੋਬਾਰ ਦੌਰਾਨ ਸਪਾਟ ਗੋਲਡ ਦੀ ਕੀਮਤ 2,638.37 ਡਾਲਰ ਪ੍ਰਤੀ ਔਂਸ ਦੇ ਨਵੇਂ ਉੱਚ ਪੱਧਰ ਤੱਕ ਪਹੁੰਚ ਗਿਆ। ਉੱਥੇ ਹੀ ਯੂਐਸ ਗੋਲਡ ਫਿਊਚਰ ਦਾ ਭਾਅ 2,661.60 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਿਆ। ਜਦਕਿ ਘਰੇਲੂ ਬਾਜ਼ਾਰ 'ਚ ਸੋਨਾ 76 ਹਜ਼ਾਰ ਰੁਪਏ ਤੋਂ ਪਾਰ ਪਹੁੰਚ ਗਿਆ। CNBC TV18 ਦੀ ਰਿਪੋਰਟ ਮੁਤਾਬਕ ਮੰਗਲਵਾਰ ਨੂੰ ਭਾਰਤੀ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 76,330 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ: Weather Update: ਪੰਜਾਬ ਦੇ 10 ਜ਼ਿਲ੍ਹਿਆਂ 'ਚ ਪੈ ਸਕਦਾ ਜ਼ੋਰਦਾਰ ਮੀਂਹ, ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ

ਦਰਅਸਲ, ਅਮਰੀਕਾ ਵਿੱਚ ਫੈਡਰਲ ਰਿਜ਼ਰਵ ਦੁਆਰਾ ਵਿਆਜ ਦਰ ਵਿੱਚ ਕਟੌਤੀ ਵਿੱਚ ਸ਼ੇਅਰ ਤੋਂ ਲੈ ਕੇ ਸੋਨਾ ਅਤੇ ਕ੍ਰਿਪਟੋ ਤੱਕ ਵੱਖ-ਵੱਖ ਐਸੇਟ ਕਲਾਸ ਨੂੰ ਲਾਭ ਹੋ ਰਿਹਾ ਹੈ। ਹਾਲ ਹੀ ਵਿੱਚ, ਫੈਡਰਲ ਰਿਜ਼ਰਵ ਨੇ ਉਮੀਦ ਤੋਂ ਵੱਧ 0.50 ਪ੍ਰਤੀਸ਼ਤ ਵਿਆਜ ਦਰ ਵਿੱਚ ਕਟੌਤੀ ਕੀਤੀ ਹੈ। ਫੈਡਰਲ ਰਿਜ਼ਰਵ ਨੇ ਵੀ ਇਸ ਸਾਲ ਹੋਰ ਕਟੌਤੀ ਦਾ ਸੰਕੇਤ ਦਿੱਤਾ ਹੈ। ਇਸ ਤੋਂ ਬਾਅਦ ਵੱਖ-ਵੱਖ ਸੰਪੱਤੀ ਸ਼੍ਰੇਣੀਆਂ 'ਚ ਫਲੋ ਵਧਿਆ, ਜਿਸ ਨਾਲ ਪੀਲੀ ਧਾਤੂ ਨੂੰ ਵੀ ਫਾਇਦਾ ਹੋ ਰਿਹਾ ਹੈ।

ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋਣ ਵਾਲਾ ਹੈ। ਜੇਕਰ ਘਰੇਲੂ ਪੱਧਰ 'ਤੇ ਨਜ਼ਰ ਮਾਰੀਏ ਤਾਂ ਆਉਣ ਵਾਲੇ ਦਿਨਾਂ 'ਚ ਤਿਉਹਾਰਾਂ ਦਾ ਸਿਲਸਿਲਾ ਜੋਰ ਫੜਨ ਲੱਗ ਪਿਆ ਹੈ। ਨਰਾਤਿਆਂ ਤੋਂ ਬਾਅਦ ਦੀਵਾਲੀ ਅਤੇ ਧਨਤੇਰਸ ਵਰਗੇ ਤਿਉਹਾਰ ਆ ਰਹੇ ਹਨ। ਇਸ ਮੌਸਮ 'ਚ ਭਾਰਤੀ ਲੋਕ ਜ਼ਿਆਦਾ ਸੋਨਾ ਖਰੀਦਦੇ ਹਨ, ਕਿਉਂਕਿ ਤਿਉਹਾਰਾਂ ਦੇ ਸ਼ੁਭ ਮੌਕੇ 'ਤੇ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ।

ਇਸ ਤੋਂ ਇਲਾਵਾ ਦੇਸ਼ 'ਚ ਨਰਾਤਿਆਂ ਤੋਂ ਬਾਅਦ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਵਿਆਹਾਂ ਦਾ ਸੀਜ਼ਨ ਰਵਾਇਤੀ ਤੌਰ 'ਤੇ ਉੱਚ ਖਰੀਦਦਾਰੀ ਅਤੇ ਸੋਨੇ ਦੀਆਂ ਵਧਦੀਆਂ ਕੀਮਤਾਂ ਦਾ ਸੀਜ਼ਨ ਰਿਹਾ ਹੈ। ਇਸ ਵਾਰ ਵੀ ਵਿਆਹਾਂ ਦੇ ਸੀਜ਼ਨ ਦੌਰਾਨ ਸੋਨੇ ਦੀ ਮੰਗ ਮਜ਼ਬੂਤ ​​ਰਹਿਣ ਦੀ ਉਮੀਦ ਹੈ। ਇਸ ਕਾਰਨ ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਘਰੇਲੂ ਬਾਜ਼ਾਰ 'ਚ ਸੋਨਾ 78 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ 'ਤੇ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ: Telegram ਦੀ ਵਰਤੋਂ ਕਰਨ ਤੋਂ ਪਹਿਲਾਂ ਜਾਣ ਲਓ ਆਹ ਨਵੇਂ ਨਿਯਮ, ਨਹੀਂ ਤਾਂ ਜਾਣਾ ਪੈ ਸਕਦਾ ਜੇਲ੍ਹ!

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangana Ranaut: ਕੰਗਣਾ ਹਰਿਆਣਾ 'ਚ ਵਿਗਾੜ ਰਹੀ ਬੀਜੇਪੀ ਦੀ ਖੇਡ! ਖਾਪ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ
Kangana Ranaut: ਕੰਗਣਾ ਹਰਿਆਣਾ 'ਚ ਵਿਗਾੜ ਰਹੀ ਬੀਜੇਪੀ ਦੀ ਖੇਡ! ਖਾਪ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ
Amritsar News: ਕੈਬਨਿਟ ਮੰਤਰੀ ਬਣਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਰਦੀਪ ਸਿੰਘ ਮੁੰਡੀਆਂ
Amritsar News: ਕੈਬਨਿਟ ਮੰਤਰੀ ਬਣਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਰਦੀਪ ਸਿੰਘ ਮੁੰਡੀਆਂ
Weather Update: ਮੌਸਮ ਨੇ ਲਈ ਕਰਵਟ! 90KM ਦੀ ਰਫਤਾਰ ਨਾਲ ਤੂਫਾਨ ਦੀ ਚੇਤਾਵਨੀ! ਮੁੜ ਹੋਏਗਾ ਜਲਥਲ
Weather Update: ਮੌਸਮ ਨੇ ਲਈ ਕਰਵਟ! 90KM ਦੀ ਰਫਤਾਰ ਨਾਲ ਤੂਫਾਨ ਦੀ ਚੇਤਾਵਨੀ! ਮੁੜ ਹੋਏਗਾ ਜਲਥਲ
Causes of Cancer: ਕਿਸਾਨ ਤਾਂ ਐਵੇਂ ਹੀ ਕੀਤੇ ਬਦਨਾਮ! ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਕੈਂਸਰ ਦਾ ਅਸਲ ਕਾਰਨ
Causes of Cancer: ਕਿਸਾਨ ਤਾਂ ਐਵੇਂ ਹੀ ਕੀਤੇ ਬਦਨਾਮ! ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਕੈਂਸਰ ਦਾ ਅਸਲ ਕਾਰਨ
Advertisement
ABP Premium

ਵੀਡੀਓਜ਼

FAZILKA | ਥਾਣੇ ਦੇ ਬਾਹਰ ਲੱਗੇ ਦੋ ਧਰਨੇ, ਇੱਕ ਨੇ ਕੀਤਾ ਗੇਟ ਦਾ ਰਾਹ ਬੰਦ ਤੇ ਦੂਜੇ ਨੇ ਫਲਾਈ ਓਵਰ ਥੱਲੇ ਲਾਇਆ ਧਰਨਾ|Kangana Ranaut on Farmer Laws: ਫੇਰ ਤੋਂ ਗਰਮਾਇਆ ਕਿਸਾਨ ਕਾਨੂੰਨ ਦਾ ਮੁੱਦਾ; ਹੁਣ ਕਿੰਨੇ ਕਿੱਤੀ ਵਕਾਲਤ ?FAZILKA DEADBODY | ਨਹਿਰ 'ਚੋਂ ਮਿਲੀ ਅਣਪਛਾਤੀ ਔਰਤ ਦੀ ਅਰਧ ਨਗਨ ਲਾਸ਼, ਪੁਲਿਸ ਮਾਮਲੇ ਦੀ ਜਾਂਚ 'ਚ ਜੁੱਟੀਕੰਗਣਾ ਦੇ ਬਿਆਨ ਦੀ ਕੋਈ ਕੀਮਤ ਨਹੀਂ-ਰਣਜੀਤ ਸਿੰਘ ਚੌਟਾਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Ranaut: ਕੰਗਣਾ ਹਰਿਆਣਾ 'ਚ ਵਿਗਾੜ ਰਹੀ ਬੀਜੇਪੀ ਦੀ ਖੇਡ! ਖਾਪ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ
Kangana Ranaut: ਕੰਗਣਾ ਹਰਿਆਣਾ 'ਚ ਵਿਗਾੜ ਰਹੀ ਬੀਜੇਪੀ ਦੀ ਖੇਡ! ਖਾਪ ਪੰਚਾਇਤਾਂ ਨੇ ਕਰ ਦਿੱਤਾ ਵੱਡਾ ਐਲਾਨ
Amritsar News: ਕੈਬਨਿਟ ਮੰਤਰੀ ਬਣਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਰਦੀਪ ਸਿੰਘ ਮੁੰਡੀਆਂ
Amritsar News: ਕੈਬਨਿਟ ਮੰਤਰੀ ਬਣਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਹਰਦੀਪ ਸਿੰਘ ਮੁੰਡੀਆਂ
Weather Update: ਮੌਸਮ ਨੇ ਲਈ ਕਰਵਟ! 90KM ਦੀ ਰਫਤਾਰ ਨਾਲ ਤੂਫਾਨ ਦੀ ਚੇਤਾਵਨੀ! ਮੁੜ ਹੋਏਗਾ ਜਲਥਲ
Weather Update: ਮੌਸਮ ਨੇ ਲਈ ਕਰਵਟ! 90KM ਦੀ ਰਫਤਾਰ ਨਾਲ ਤੂਫਾਨ ਦੀ ਚੇਤਾਵਨੀ! ਮੁੜ ਹੋਏਗਾ ਜਲਥਲ
Causes of Cancer: ਕਿਸਾਨ ਤਾਂ ਐਵੇਂ ਹੀ ਕੀਤੇ ਬਦਨਾਮ! ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਕੈਂਸਰ ਦਾ ਅਸਲ ਕਾਰਨ
Causes of Cancer: ਕਿਸਾਨ ਤਾਂ ਐਵੇਂ ਹੀ ਕੀਤੇ ਬਦਨਾਮ! ਆਖਰ ਵਿਗਿਆਨੀਆਂ ਨੇ ਲੱਭ ਹੀ ਲਿਆ ਕੈਂਸਰ ਦਾ ਅਸਲ ਕਾਰਨ
Panchayat Election: ਪੰਜਾਬ 'ਚ ਅੱਜ ਹੋਏਗਾ ਪੰਚਾਇਤੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ!
Panchayat Election: ਪੰਜਾਬ 'ਚ ਅੱਜ ਹੋਏਗਾ ਪੰਚਾਇਤੀ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ!
Agricultural Laws: ਫਿਰ ਲਾਗੂ ਹੋਣਗੇ ਤਿੰਨ ਖੇਤੀ ਕਾਨੂੰਨ? ਕੰਗਨਾ ਰਣੌਤ ਦੇ ਦਾਅਵੇ ਮਗਰੋਂ ਮੱਚੀ ਸਿਆਸੀ ਖਲਬਲੀ
Agricultural Laws: ਫਿਰ ਲਾਗੂ ਹੋਣਗੇ ਤਿੰਨ ਖੇਤੀ ਕਾਨੂੰਨ? ਕੰਗਨਾ ਰਣੌਤ ਦੇ ਦਾਅਵੇ ਮਗਰੋਂ ਮੱਚੀ ਸਿਆਸੀ ਖਲਬਲੀ
Share Market Opening 25 September: ਦੂਜੇ ਦਿਨ ਵੀ ਹੋ ਰਹੀ ਮੁਨਾਫਾਵਸੂਲੀ, 150 ਅੰਕ ਡਿੱਗ ਕੇ ਖੁੱਲ੍ਹਿਆ ਸੈਂਸੈਕਸ, ਦਬਾਅ 'ਚ ਆਈਟੀ ਸਟਾਕ
Share Market Opening 25 September: ਦੂਜੇ ਦਿਨ ਵੀ ਹੋ ਰਹੀ ਮੁਨਾਫਾਵਸੂਲੀ, 150 ਅੰਕ ਡਿੱਗ ਕੇ ਖੁੱਲ੍ਹਿਆ ਸੈਂਸੈਕਸ, ਦਬਾਅ 'ਚ ਆਈਟੀ ਸਟਾਕ
Telegram ਦੀ ਵਰਤੋਂ ਕਰਨ ਤੋਂ ਪਹਿਲਾਂ ਜਾਣ ਲਓ ਆਹ ਨਵੇਂ ਨਿਯਮ, ਨਹੀਂ ਤਾਂ ਜਾਣਾ ਪੈ ਸਕਦਾ ਜੇਲ੍ਹ!
Telegram ਦੀ ਵਰਤੋਂ ਕਰਨ ਤੋਂ ਪਹਿਲਾਂ ਜਾਣ ਲਓ ਆਹ ਨਵੇਂ ਨਿਯਮ, ਨਹੀਂ ਤਾਂ ਜਾਣਾ ਪੈ ਸਕਦਾ ਜੇਲ੍ਹ!
Embed widget