(Source: ECI/ABP News)
Gold and Silver Price: ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ ਤਾਂ ਚਾਂਦੀ ਦੇ ਵੱਧ ਗਏ ਰੇਟ, ਜਾਣੋ ਆਪਣੇ ਸ਼ਹਿਰ ਵਿੱਚ ਕੀਮਤਾਂ
Gold and Silver Price: ਅੱਜ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਰਿਕਾਰਡਤੋੜ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਭਾਰਤ 'ਚ 22 ਕੈਰੇਟ ਸੋਨੇ ਦੀ ਕੀਮਤ 66,690 ਰੁਪਏ ਹੈ ਤਾਂ ਉੱਥੇ ਹੀ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 72,740 ਰੁਪਏ ਹੈ।
![Gold and Silver Price: ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ ਤਾਂ ਚਾਂਦੀ ਦੇ ਵੱਧ ਗਏ ਰੇਟ, ਜਾਣੋ ਆਪਣੇ ਸ਼ਹਿਰ ਵਿੱਚ ਕੀਮਤਾਂ Gold and Silver Price decrease and silver price increase know the rates of your city Gold and Silver Price: ਸੋਨੇ ਦੀਆਂ ਕੀਮਤਾਂ 'ਚ ਆਈ ਗਿਰਾਵਟ ਤਾਂ ਚਾਂਦੀ ਦੇ ਵੱਧ ਗਏ ਰੇਟ, ਜਾਣੋ ਆਪਣੇ ਸ਼ਹਿਰ ਵਿੱਚ ਕੀਮਤਾਂ](https://feeds.abplive.com/onecms/images/uploaded-images/2024/04/28/e4fb9fa055845343e7564b3461c5960f1714284938220279_original.jpg?impolicy=abp_cdn&imwidth=1200&height=675)
Gold and Silver Price: ਅੱਜ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਰਿਕਾਰਡਤੋੜ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਭਾਰਤ 'ਚ 22 ਕੈਰੇਟ ਸੋਨੇ ਦੀ ਕੀਮਤ 66,690 ਰੁਪਏ ਹੈ ਤਾਂ ਉੱਥੇ ਹੀ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ 72,740 ਰੁਪਏ ਹੈ।
ਜਾਣੋ ਵੱਖ-ਵੱਖ ਸ਼ਹਿਰਾਂ 'ਚ ਸੋਨੇ-ਚਾਂਦੀ ਦੇ ਨਵੇਂ ਰੇਟ ਕੀ ਹਨ। ਤੁਹਾਨੂੰ ਦੱਸ ਦਈਏ ਕਿ ਕੱਲ੍ਹ ਅਤੇ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਾਣੋ ਅੱਜ ਕਿਸ ਸ਼ਹਿਰ ਵਿੱਚ ਕੀ ਹਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ
ਸੋਨਾ ਖਰੀਦਣ ਤੋਂ ਪਹਿਲਾਂ ਜਾਣ ਲਓ ਆਹ ਜ਼ਰੂਰੀ ਗੱਲਾਂ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੋਨਾ ਖਰੀਦਣ ਤੋਂ ਪਹਿਲਾਂ ਤੁਹਾਨੂੰ ਸੋਨੇ ਦੀ ਕੀਮਤ ਬਾਰੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ। ਸੋਨੇ-ਚਾਂਦੀ ਦੀ ਕੀਮਤ ਜਾਣਨ ਲਈ ਤੁਸੀਂ ਆਪਣੇ ਸ਼ਹਿਰ ਦੀਆਂ ਦੁਕਾਨਾਂ ਤੋਂ ਪਤਾ ਕਰ ਸਕਦੇ ਹੋ।
ਇਹ ਵੀ ਪੜ੍ਹੋ: OLA Layoffs: Ola 'ਚ 10 ਫੀਸਦੀ ਹੋਵੇਗੀ ਛਾਂਟੀ, CEO ਹੇਮੰਤ ਬਖਸ਼ੀ ਨੇ ਦਿੱਤਾ ਅਸਤੀਫਾ
ਮੁੰਬਈ ਵਿੱਚ ਸੋਨੇ ਦੀਆਂ ਕੀਮਤਾਂ
66,540 (22 ਕੈਰੇਟ)
72,590 (24 ਕੈਰੇਟ)
ਜੈਪੁਰ
66,990 (22 ਕੈਰੇਟ)
72,740 (24 ਕੈਰੇਟ)
ਗੁਰੂਗ੍ਰਾਮ
66,990 (22 ਕੈਰੇਟ)
72,740 (24 ਕੈਰੇਟ)
ਮੇਰਠ
66,990 (22 ਕੈਰੇਟ)
72,740 (24 ਕੈਰੇਟ)
ਚੰਡੀਗੜ੍ਹ
66,990 (22 ਕੈਰੇਟ)
72,740 (24 ਕੈਰੇਟ)
ਨੋਇਡਾ
66,990 (22 ਕੈਰੇਟ)
72,740 (24 ਕੈਰੇਟ)
ਦਿੱਲੀ
66,990 (22 ਕੈਰੇਟ)
72,740 (24 ਕੈਰੇਟ)
ਲਖਨਊ
66,990 (22 ਕੈਰੇਟ)
72,740 (24 ਕੈਰੇਟ)
ਆਗਰਾ
66,990 (22 ਕੈਰੇਟ)
72,740 (24 ਕੈਰੇਟ)
ਗਾਜ਼ੀਆਬਾਦ
66,990 (22 ਕੈਰੇਟ)
72,740 (24 ਕੈਰੇਟ)
ਚਾਂਦੀ ਦੀਆਂ ਕੀਮਤਾਂ
ਅੱਜ ਭਾਰਤ ਵਿੱਚ ਇੱਕ ਕਿਲੋ ਚਾਂਦੀ ਦੀ ਕੀਮਤ 83,900 ਰੁਪਏ ਹੈ। ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਉੱਪਰ ਦੱਸੀਆਂ ਗਈਆਂ ਸੋਨੇ ਦੀਆਂ ਦਰਾਂ ਸਿਰਫ ਇਸ਼ਾਰਾ ਹਨ, ਇਨ੍ਹਾਂ ਵਿੱਚ GST, TCS ਅਤੇ ਹੋਰ ਖਰਚੇ ਸ਼ਾਮਲ ਨਹੀਂ ਹਨ। ਤੁਸੀਂ ਸਹੀ ਦਰਾਂ ਲਈ ਆਪਣੇ ਸਥਾਨਕ Jewellers ਨਾਲ ਗੱਲ ਕਰ ਸਕਦੇ ਹੋ।
ਇਦਾਂ ਪਤਾ ਕਰੋ ਸੋਨੇ ਦੀ ਸ਼ੁੱਧਤਾ ਬਾਰੇ
ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ISO (ਇੰਡੀਅਨ ਸਟੈਂਡਰਡ ਆਰਗੇਨਾਈਜ਼ੇਸ਼ਨ) ਵਲੋਂ ਹਾਲ ਮਾਰਕ ਦਿੱਤੇ ਜਾਂਦੇ ਹਨ। 24 ਕੈਰੇਟ ਸੋਨੇ ਦੇ ਗਹਿਣਿਆਂ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਅਤੇ 18 ਕੈਰੇਟ 'ਤੇ 750 ਲਿਖਿਆ ਹੁੰਦਾ ਹੈ। ਜ਼ਿਆਦਾਤਰ ਸੋਨਾ 22 ਕੈਰੇਟ ਵਿੱਚ ਵੇਚਿਆ ਜਾਂਦਾ ਹੈ, ਜਦੋਂ ਕਿ ਕੁਝ ਲੋਕ 18 ਕੈਰੇਟ ਦੀ ਵਰਤੋਂ ਵੀ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੁੰਦੇ ਹਨ ਅਤੇ ਕੈਰੇਟ ਜਿੰਨਾ ਜ਼ਿਆਦਾ ਕੈਰੇਟ ਹੋਵੇਗਾ, ਸੋਨਾ ਉੰਨਾ ਹੀ ਸ਼ੁੱਧ ਹੋਵੇਗਾ।
22 ਕੈਰੇਟ ਅਤੇ 24 ਕੈਰੇਟ ਵਿੱਚ ਇਦਾਂ ਪਤਾ ਕਰੋ ਫਰਕ
24 ਕੈਰੇਟ ਸੋਨਾ 99.9% ਸ਼ੁੱਧ ਹੁੰਦਾ ਹੈ ਅਤੇ 22 ਕੈਰਟ ਸੋਨਾ ਲਗਭਗ 91% ਸ਼ੁੱਧ ਹੈ। 22 ਕੈਰੇਟ ਸੋਨੇ ਵਿੱਚ ਤਾਂਬਾ, ਚਾਂਦੀ, ਜ਼ਿੰਕ ਵਰਗੀਆਂ ਵੱਖ-ਵੱਖ ਧਾਤਾਂ ਦਾ 9% ਮਿਲਾ ਕੇ ਗਹਿਣੇ ਤਿਆਰ ਕੀਤੇ ਜਾਂਦੇ ਹਨ। ਜਦੋਂ ਕਿ 24 ਕੈਰੇਟ ਸੋਨਾ ਸ਼ਾਨਦਾਰ ਹੁੰਦਾ ਹੈ, ਪਰ ਇਸ ਨਾਲ ਗਹਿਣੇ ਨਹੀਂ ਬਣਾਏ ਜਾ ਸਕਦੇ ਹਨ। ਇਸੇ ਲਈ ਜ਼ਿਆਦਾਤਰ ਦੁਕਾਨਦਾਰ 22 ਕੈਰੇਟ ਦਾ ਸੋਨਾ ਵੇਚਦੇ ਹਨ।
ਹਾਲਮਾਰਕ ਦਾ ਰੱਖੋ ਧਿਆਨ
ਸੋਨਾ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਸ ਦੀ ਗੁਣਵੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਗਾਹਕਾਂ ਨੂੰ ਹਾਲਮਾਰਕ ਦੇ ਨਿਸ਼ਾਨ ਨੂੰ ਦੇਖ ਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਹਾਲਮਾਰਕ ਸੋਨੇ ਦੀ ਸਰਕਾਰੀ ਗਾਰੰਟੀ ਹੈ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਹਾਲਮਾਰਕ ਨੂੰ ਨਿਰਧਾਰਤ ਕਰਦਾ ਹੈ। ਹਾਲਮਾਰਕਿੰਗ ਸਕੀਮ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, ਨਿਯਮਾਂ ਅਤੇ ਰੈਗੂਲੇਸ਼ਨ ਅਧੀਨ ਕੰਮ ਕਰਦੀ ਹੈ।
ਇਹ ਵੀ ਪੜ੍ਹੋ: Government Employees: ਕੇਂਦਰ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਖੁਸ਼ਖਬਰੀ, ਫਿਰ ਵੱਧ ਜਾਵੇਗੀ ਤਨਖ਼ਾਹ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)