![ABP Premium](https://cdn.abplive.com/imagebank/Premium-ad-Icon.png)
Gold and Silver Price Today: ਫਿਰ ਚੜ੍ਹਨ ਲੱਗੇ ਸੋਨੇ-ਚਾਂਦੀ ਦੇ ਰੇਟ, ਜਾਣੋ ਅੱਜ ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਕੀ ਭਾਅ
Gold and Silver Rate: ਅੱਜ ਸਵੇਰ ਵੇਲੇ 22 ਕੈਰੇਟ 10 ਗ੍ਰਾਮ (ਇੱਕ ਤੋਲਾ) ਸੋਨੇ ਦੀ ਕੀਮਤ 57,750 ਰੁਪਏ ਚੱਲ ਰਹੀ ਹੈ। ਇਸ ਦੇ ਨਾਲ ਹੀ 24 ਕੈਰੇਟ ਸੋਨੇ (ਸ਼ੁੱਧ ਸੋਨਾ) ਦੀ ਕੀਮਤ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
![Gold and Silver Price Today: ਫਿਰ ਚੜ੍ਹਨ ਲੱਗੇ ਸੋਨੇ-ਚਾਂਦੀ ਦੇ ਰੇਟ, ਜਾਣੋ ਅੱਜ ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਕੀ ਭਾਅ Gold and Silver Price Today: rates of gold and silver started to rise again, know price today Gold and Silver Price Today: ਫਿਰ ਚੜ੍ਹਨ ਲੱਗੇ ਸੋਨੇ-ਚਾਂਦੀ ਦੇ ਰੇਟ, ਜਾਣੋ ਅੱਜ ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਕੀ ਭਾਅ](https://feeds.abplive.com/onecms/images/uploaded-images/2023/12/22/50773097baf481da02c23ead9ca0aef81703217057391700_original.jpg?impolicy=abp_cdn&imwidth=1200&height=675)
Gold and Silver Price Today: ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ ਹੈ। ਅੱਜ ਸਵੇਰ ਵੇਲੇ 22 ਕੈਰੇਟ 10 ਗ੍ਰਾਮ (ਇੱਕ ਤੋਲਾ) ਸੋਨੇ ਦੀ ਕੀਮਤ 57,750 ਰੁਪਏ ਚੱਲ ਰਹੀ ਹੈ। ਇਸ ਦੇ ਨਾਲ ਹੀ 24 ਕੈਰੇਟ ਸੋਨੇ (ਸ਼ੁੱਧ ਸੋਨਾ) ਦੀ ਕੀਮਤ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅੱਜ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 63,000 ਰੁਪਏ ਚੱਲ ਰਹੀ ਹੈ। ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਇੱਕ ਕਿਲੋ ਚਾਂਦੀ ਦੀ ਕੀਮਤ 78,500 ਰੁਪਏ ਤੋਂ ਵਧ ਕੇ 79,200 ਰੁਪਏ ਹੋ ਗਈ ਹੈ। ਚਾਂਦੀ ਦੀ ਕੀਮਤ 'ਚ ਵੀ 700 ਰੁਪਏ ਦਾ ਵਾਧਾ ਹੋਇਆ ਹੈ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ 24 ਕੈਰੇਟ ਸੋਨੇ ਦੀ ਕੀਮਤ
ਦਿੱਲੀ- 63,150 ਰੁਪਏ
ਚੇਨਈ- 63,550 ਰੁਪਏ
ਮੁੰਬਈ- 63,000 ਰੁਪਏ
ਕੋਲਕਾਤਾ- 63,000 ਰੁਪਏ
ਲਖਨਊ- 63,150 ਰੁਪਏ
ਚੰਡੀਗੜ੍ਹ- 63,150 ਰੁਪਏ
ਨੋਇਡਾ- 63,150 ਰੁਪਏ
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਚਾਂਦੀ ਦੀਆਂ ਕੀਮਤਾਂ
ਦਿੱਲੀ- 79,200 ਰੁਪਏ ਪ੍ਰਤੀ ਕਿਲੋਗ੍ਰਾਮ
ਚੇਨਈ- 80,700 ਰੁਪਏ ਪ੍ਰਤੀ ਕਿਲੋਗ੍ਰਾਮ
ਮੁੰਬਈ- 79,200 ਰੁਪਏ ਪ੍ਰਤੀ ਕਿਲੋਗ੍ਰਾਮ
ਕੋਲਕਾਤਾ- 79,200 ਰੁਪਏ ਪ੍ਰਤੀ ਕਿਲੋਗ੍ਰਾਮ
ਲਖਨਊ- 79,200 ਰੁਪਏ ਪ੍ਰਤੀ ਕਿਲੋਗ੍ਰਾਮ
ਚੰਡੀਗੜ੍ਹ - 79,200 ਰੁਪਏ ਪ੍ਰਤੀ ਕਿਲੋਗ੍ਰਾਮ
ਨੋਇਡਾ- 79,200 ਰੁਪਏ ਪ੍ਰਤੀ ਕਿਲੋਗ੍ਰਾਮ
ਸੋਨੇ ਦੀ ਸ਼ੁੱਧਤਾ ਨੂੰ ਕਿਵੇਂ ਜਾਣੀਏ
ਸੋਨੇ ਦੀ ਸ਼ੁੱਧਤਾ ਦੀ ਪਛਾਣ ਕਰਨ ਲਈ ISO (ਇੰਡੀਅਨ ਸਟੈਂਡਰਡ ਆਰਗੇਨਾਈਜ਼ੇਸ਼ਨ) ਦੁਆਰਾ ਹਾਲ ਮਾਰਕ ਦਿੱਤੇ ਗਏ ਹਨ। 24 ਕੈਰੇਟ ਸੋਨੇ ਦੇ ਗਹਿਣਿਆਂ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਤੇ 18 ਕੈਰੇਟ 'ਤੇ 750 ਲਿਖਿਆ ਹੁੰਦਾ ਹੈ। ਜ਼ਿਆਦਾਤਰ ਸੋਨਾ 22 ਕੈਰੇਟ ਵਿੱਚ ਵੇਚਿਆ ਜਾਂਦਾ ਹੈ, ਜਦੋਂਕਿ ਕੁਝ ਲੋਕ 18 ਕੈਰੇਟ ਦੀ ਵਰਤੋਂ ਵੀ ਕਰਦੇ ਹਨ। ਕੈਰੇਟ 24 ਤੋਂ ਵੱਧ ਨਹੀਂ ਹੁੰਦਾ ਤੇ ਕੈਰੇਟ ਜਿੰਨਾ ਉੱਚਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ।
22 ਤੇ 24 ਕੈਰੇਟ ਸੋਨੇ ਵਿੱਚ ਅੰਤਰ?
24 ਕੈਰੇਟ ਸੋਨਾ 99.9% ਸ਼ੁੱਧ ਹੈ ਤੇ 22 ਕੈਰਟ ਸੋਨਾ ਲਗਭਗ 91% ਸ਼ੁੱਧ ਹੈ। ਗਹਿਣੇ 22 ਕੈਰੇਟ ਸੋਨੇ ਵਿੱਚ ਤਾਂਬਾ, ਚਾਂਦੀ, ਜ਼ਿੰਕ ਵਰਗੀਆਂ ਵੱਖ-ਵੱਖ ਧਾਤਾਂ ਦੇ 9% ਮਿਲਾ ਕੇ ਤਿਆਰ ਕੀਤੇ ਜਾਂਦੇ ਹਨ। ਜਦੋਂ ਕਿ 24 ਕੈਰੇਟ ਸੋਨਾ ਸ਼ੁੱਧ ਹੈ। ਇਸ ਨੂੰ ਗਹਿਣੇ ਬਣਾਉਣ ਲਈ ਨਹੀਂ ਵਰਤਿਆ ਜਾ ਸਕਦਾ। ਇਸੇ ਲਈ ਜ਼ਿਆਦਾਤਰ ਦੁਕਾਨਦਾਰ 22 ਕੈਰੇਟ ਦਾ ਸੋਨਾ ਵੇਚਦੇ ਹਨ।
ਹਾਲਮਾਰਕ ਵੱਲ ਧਿਆਨ ਦਿਓ
ਸੋਨਾ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਸ ਦੀ ਗੁਣਵੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਗਾਹਕਾਂ ਨੂੰ ਹਾਲਮਾਰਕ ਦੇ ਨਿਸ਼ਾਨ ਨੂੰ ਦੇਖ ਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਹਾਲਮਾਰਕ ਸੋਨੇ ਦੀ ਸਰਕਾਰੀ ਗਾਰੰਟੀ ਹੈ। ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਹਾਲਮਾਰਕ ਨੂੰ ਨਿਰਧਾਰਤ ਕਰਦਾ ਹੈ। ਹਾਲਮਾਰਕਿੰਗ ਸਕੀਮ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, ਨਿਯਮਾਂ ਅਧੀਨ ਕੰਮ ਕਰਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)