ਸੋਨੇ ਦੀਆਂ ਆਸਮਾਨ ਛੂਹਦੀਆਂ ਕੀਮਤਾਂ ਵਿਚ ਗੋਲਡ ਲੋਨ 'ਚ ਵਾਧਾ, ਸਿਰਫ਼ 1 ਸਾਲ ਵਿਚ 125% ਵਧਿਆ
ਭਾਰਤ ਵਿੱਚ ਗੋਲਡ ਲੋਨ ਤੇਜ਼ੀ ਨਾਲ ਵਧਦਾ ਹੋਇਆ ਕ੍ਰੈਡਿਟ ਸੈਗਮੈਂਟ ਬਣ ਕੇ ਸਾਹਮਣੇ ਆ ਰਿਹਾ ਹੈ। ਨਵੰਬਰ ਦੇ ਅੰਤ ਤੱਕ ਸਾਲਾਨਾ ਆਧਾਰ ‘ਤੇ ਇਸ ਵਿੱਚ 125 ਫ਼ੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਖੁਲਾਸਾ RBI ਦੀ ਰਿਪੋਰਟ ਵਿੱਚ ਹੋਇਆ ਹੈ।

ਭਾਰਤ ਵਿੱਚ ਗੋਲਡ ਲੋਨ ਤੇਜ਼ੀ ਨਾਲ ਵਧਦਾ ਹੋਇਆ ਕ੍ਰੈਡਿਟ ਸੈਗਮੈਂਟ ਬਣ ਕੇ ਸਾਹਮਣੇ ਆ ਰਿਹਾ ਹੈ। ਨਵੰਬਰ ਦੇ ਅੰਤ ਤੱਕ ਸਾਲਾਨਾ ਆਧਾਰ ‘ਤੇ ਇਸ ਵਿੱਚ 125 ਫ਼ੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਖੁਲਾਸਾ ਭਾਰਤੀ ਰਿਜ਼ਰਵ ਬੈਂਕ (RBI) ਦੀ ਰਿਪੋਰਟ ਵਿੱਚ ਹੋਇਆ ਹੈ।
ਹਾਲੀਆ ਮਹੀਨਿਆਂ ਵਿੱਚ ਸੋਨੇ ਦੀ ਕੀਮਤਾਂ ਵਿੱਚ ਆਈ ਤੇਜ਼ੀ ਇਸ ਦਾ ਇੱਕ ਵੱਡਾ ਕਾਰਨ ਮੰਨੀ ਜਾ ਰਹੀ ਹੈ। ਜਦੋਂ ਸੋਨੇ ਦਾ ਭਾਅ ਵਧਦਾ ਹੈ ਤਾਂ ਗੋਲਡ ਲੋਨ ਵਿੱਚ ਵੀ ਉਛਾਲ ਆ ਜਾਂਦਾ ਹੈ, ਕਿਉਂਕਿ ਗਿਰਵੀ ਰੱਖੇ ਸੋਨੇ ਦੀ ਕੀਮਤ ਵਧ ਜਾਂਦੀ ਹੈ। ਇਸ ਨਾਲ ਲੋਕਾਂ ਨੂੰ ਵੱਧ ਕੀਮਤ ‘ਤੇ ਜ਼ਿਆਦਾ ਲੋਨ ਮਿਲ ਸਕਦਾ ਹੈ। ਇਸ ਕਾਰਨ ਛੋਟੇ ਸਮੇਂ ਲਈ ਕਰਜ਼ਾ ਲੈਣ ਵਾਲੇ ਲੋਕਾਂ ਵਿੱਚ ਗੋਲਡ ਲੋਨ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ।
ਗੋਲਡ ਲੋਨ ਦੀ ਮੰਗ ਕਿਉਂ ਵੱਧ ਰਹੀ ਹੈ?
ਪਿਛਲੇ ਇੱਕ ਸਾਲ ਦੌਰਾਨ ਗੋਲਡ ਲੋਨ ਨੇ ਹੋਰ ਸਾਰੀਆਂ ਰਿਟੇਲ ਲੋਨ ਸ਼੍ਰੇਣੀਆਂ ਨੂੰ ਪਿੱਛੇ ਛੱਡ ਦਿੱਤਾ ਹੈ। RBI ਦੇ ਡਾਟਾ ਮੁਤਾਬਕ, ਬਕਾਇਆ ਗੋਲਡ ਲੋਨ ਨਵੰਬਰ 2023 ਵਿੱਚ 89,800 ਕਰੋੜ ਰੁਪਏ ਤੋਂ ਵੱਧ ਕੇ ਨਵੰਬਰ 2024 ਵਿੱਚ 1.59 ਲੱਖ ਕਰੋੜ ਰੁਪਏ ਹੋ ਗਿਆ। ਇਸ ਤੋਂ ਬਾਅਦ ਨਵੰਬਰ 2025 ਤੱਕ ਇਹ ਦੋਗੁਣੇ ਤੋਂ ਵੀ ਵੱਧ ਕੇ 3.5 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ।
ਦਿਲਚਸਪ ਗੱਲ ਇਹ ਹੈ ਕਿ ਪਿਛਲੇ ਛੇ ਮਹੀਨਿਆਂ ਵਿੱਚ ਸਾਲਾਨਾ ਆਧਾਰ ‘ਤੇ ਇਸ ਦੀ ਵਾਧੇ ਦੀ ਰਫ਼ਤਾਰ ਦੋਗੁਣੀ ਹੋ ਗਈ ਹੈ। ਸਾਲ 2025 ਦੌਰਾਨ ਸੋਨੇ ਦੀਆਂ ਕੀਮਤਾਂ ਲਗਭਗ 64 ਫ਼ੀਸਦੀ ਤੱਕ ਵਧੀਆਂ। ਇਸ ਸਮੇਂ ਦੌਰਾਨ 10 ਗ੍ਰਾਮ 24 ਕੈਰਟ ਸੋਨੇ ਦੀ ਕੀਮਤ ਲਗਭਗ 1.35 ਲੱਖ ਰੁਪਏ ਤੱਕ ਪਹੁੰਚ ਗਈ।
ਸੋਨੇ ਦੀ ਕੀਮਤ ਵਧਣ ਨਾਲ ਪ੍ਰਤੀ ਗ੍ਰਾਮ ਇਸ ਦੀ ਵੈਲਿਊ ਵੀ ਵਧ ਜਾਂਦੀ ਹੈ, ਜਿਸ ਕਾਰਨ ਲੋਕ ਘੱਟ ਸੋਨਾ ਗਿਰਵੀ ਰੱਖ ਕੇ ਵੱਧ ਲੋਨ ਲੈਣ ਦਾ ਫਾਇਦਾ ਹਾਸਲ ਕਰ ਸਕਦੇ ਹਨ। ਇਸੇ ਵਜ੍ਹਾ ਨਾਲ ਗੋਲਡ ਲੋਨ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।
ਗੋਲਡ ਲੋਨ ਵਿੱਚ ਬੈਂਕਾਂ ਦੀ ਵਧੀ ਹਿੱਸੇਦਾਰੀ
IIFL ਕੈਪਿਟਲ ਵਿੱਚ ਗੋਲਡ ਲੋਨ ਬਿਜ਼ਨਸ ਦੇ ਹੈੱਡ ਮਨੀਸ਼ ਮਯੰਕ ਦਾ ਕਹਿਣਾ ਹੈ ਕਿ, “ਇਹ ਤੇਜ਼ ਗ੍ਰੋਥ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਘਰੇਲੂ ਗਾਹਕਾਂ ਅਤੇ ਛੋਟੇ ਵਪਾਰੀਆਂ ਦੇ ਕਰਜ਼ਾ ਲੈਣ ਦੇ ਤਰੀਕੇ ਵਿੱਚ ਇੱਕ ਢਾਂਚਾਗਤ (ਸਟ੍ਰਕਚਰਲ) ਬਦਲਾਅ ਆਇਆ ਹੈ।”
ਉਨ੍ਹਾਂ ਦੱਸਿਆ ਕਿ ਗੋਲਡ ਲੋਨ ਲੈਣਾ ਆਸਾਨ ਹੁੰਦਾ ਹੈ, ਕਿਉਂਕਿ ਇਸ ਵਿੱਚ ਘੱਟ ਦਸਤਾਵੇਜ਼ੀ ਕਾਰਵਾਈ ਦੀ ਲੋੜ ਪੈਂਦੀ ਹੈ ਅਤੇ ਤੇਜ਼ੀ ਨਾਲ ਪ੍ਰੋਸੈਸ ਹੋਣ ਕਰਕੇ ਇਹ ਵਰਕਿੰਗ ਕੈਪਿਟਲ ਦੀਆਂ ਤੁਰੰਤ ਲੋੜਾਂ ਨੂੰ ਛੇਤੀ ਪੂਰਾ ਕਰ ਦਿੰਦਾ ਹੈ। ਇਸ ਤੋਂ ਇਲਾਵਾ, ਗੋਲਡ ਲੋਨ ਸੁਰੱਖਿਅਤ (secured) ਹੁੰਦਾ ਹੈ, ਇਸ ਲਈ ਬਿਨਾਂ ਗਾਰੰਟੀ ਵਾਲੇ ਪਰਸਨਲ ਲੋਨ ਦੀ ਤਰ੍ਹਾਂ ਇਸ ਵਿੱਚ ਜ਼ਿਆਦਾ ਖਤਰਾ ਨਹੀਂ ਹੁੰਦਾ।
ਇਹੀ ਕਾਰਨ ਹੈ ਕਿ ਹੁਣ ਬੈਂਕ ਵੀ NBFCs ਨੂੰ ਪਿੱਛੇ ਛੱਡਦੇ ਹੋਏ ਗੋਲਡ ਲੋਨ ਸੈਗਮੈਂਟ ਵਿੱਚ ਆਪਣੀ ਹਿੱਸੇਦਾਰੀ ਵਧਾਉਣ ‘ਤੇ ਜ਼ੋਰ ਦੇ ਰਹੇ ਹਨ। ਹਾਲਾਂਕਿ NBFCs ਦਾ ਗੋਲਡ ਲੋਨ ਪੋਰਟਫੋਲਿਓ ਲਗਭਗ 3 ਲੱਖ ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ, ਪਰ ਮਾਰਕੀਟ ਹਿੱਸੇਦਾਰੀ ਦੇ ਮਾਮਲੇ ਵਿੱਚ ਬੈਂਕ ਅੱਗੇ ਹਨ।
ਮੌਜੂਦਾ ਸਮੇਂ ਗੋਲਡ ਲੋਨ ਮਾਰਕੀਟ ਵਿੱਚ ਬੈਂਕਾਂ ਦੀ ਹਿੱਸੇਦਾਰੀ 50.35 ਫ਼ੀਸਦੀ ਹੋ ਚੁੱਕੀ ਹੈ। ਬਾਕੀ ਹਿੱਸਾ ਮੁਥੂਟ ਫਾਇਨੈਂਸ, ਮਣੱਪੁਰਮ ਅਤੇ IIFL ਫਾਇਨੈਂਸ ਵਰਗੀਆਂ ਕੰਪਨੀਆਂ ਕੋਲ ਹੈ।






















