Gold Price: ਸੋਨੇ ਦੀਆਂ ਕੀਮਤਾਂ ਤੋੜ ਰਹੀਆਂ ਰਿਕਾਰਡ, 21,291 ਰੁਪਏ ਪ੍ਰਤੀ ਤੋਲਾ ਮਹਿੰਗਾ
ਅੱਜ ਸੋਨੇ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਪਰ ਇਸ ਕੀਮਤੀ ਧਾਤ ਦੇ ਰੇਟ ਸਾਰੇ ਰਿਕਾਰਡ ਤੋੜ ਰਹੇ ਹਨ।ਇਸ ਸਾਲ ਯਾਨੀ 1 ਜਨਵਰੀ ਤੋਂ ਹੁਣ ਤੱਕ 24 ਕੈਰੇਟ ਸੋਨੇ ਦੇ 10 ਗ੍ਰਾਮ (ਤੋਲਾ) ਦੀ ਕੀਮਤ ਵਿੱਚ 21,291 ਰੁਪਏ ਦਾ ਉਛਾਲ

Gold Price: ਬੇਸ਼ੱਕ ਅੱਜ ਸੋਨੇ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਪਰ ਇਸ ਕੀਮਤੀ ਧਾਤ ਦੇ ਰੇਟ ਸਾਰੇ ਰਿਕਾਰਡ ਤੋੜ ਰਹੇ ਹਨ। ਇਸ ਸਾਲ ਯਾਨੀ 1 ਜਨਵਰੀ ਤੋਂ ਹੁਣ ਤੱਕ 24 ਕੈਰੇਟ ਸੋਨੇ ਦੇ 10 ਗ੍ਰਾਮ (ਤੋਲਾ) ਦੀ ਕੀਮਤ ਵਿੱਚ 21,291 ਰੁਪਏ ਦਾ ਉਛਾਲ ਆਇਆ ਹੈ। ਸਾਲ ਦੇ ਸ਼ੁਰੂ ਵਿੱਚ ਸੋਨੇ ਦਾ ਭਾਅ 76,162 ਰੁਪਏ ਪ੍ਰਤੀ ਤੋਲਾ ਸੀ ਜੋ ਵਧਕੇ 97,453 ਰੁਪਏ ਤੱਕ ਪਹੁੰਚ ਗਿਆ। ਪਿਛਲੇ ਸਾਲ ਯਾਨੀ 2024 ਵਿੱਚ ਸੋਨਾ 12,810 ਰੁਪਏ ਮਹਿੰਗਾ ਹੋਇਆ ਸੀ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵੀ 24,983 ਰੁਪਏ ਪ੍ਰਤੀ ਕਿੱਲੋ ਦਾ ਉਛਾਲ ਆਇਆ। ਸਾਲ ਦੇ ਸ਼ੁਰੂ ਵਿੱਚ ਚਾਂਦੀ ਦੀ ਕੀਮਤ 86,017 ਰੁਪਏ ਪ੍ਰਤੀ ਕਿਲੋਗ੍ਰਾਮ ਜੋ ਵਧ ਕੇ 1,11,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ।
MCX 'ਤੇ ਸੋਨੇ ਤੇ ਚਾਂਦੀ ਦੀ ਕੀਮਤ
ਹਾਲਾਂਕਿ MCX 'ਤੇ 5 ਅਗਸਤ 2025 ਨੂੰ ਖਤਮ ਹੋਣ ਵਾਲੇ ਸੋਨੇ ਦੇ ਫਿਊਚਰਜ਼ 0.02 ਪ੍ਰਤੀਸ਼ਤ ਦੀ ਮਾਮੂਲੀ ਗਿਰਾਵਟ ਨਾਲ 97,470 ਰੁਪਏ ਪ੍ਰਤੀ 10 ਗ੍ਰਾਮ 'ਤੇ ਵਪਾਰ ਕਰ ਰਹੇ ਹਨ। ਜਦੋਂ ਕਿ 5 ਸਤੰਬਰ 2025 ਨੂੰ ਖਤਮ ਹੋਣ ਵਾਲੇ ਚਾਂਦੀ ਦੇ ਵਾਅਦੇ 0.18 ਪ੍ਰਤੀਸ਼ਤ ਦੇ ਵਾਧੇ ਨਾਲ 1,12,683 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਪਾਰ ਕਰ ਰਹੇ ਹਨ।
ਦੇਸ਼ ਦੇ ਇਨ੍ਹਾਂ ਵੱਡੇ ਸ਼ਹਿਰਾਂ ਵਿੱਚ ਸੋਨੇ ਦੀ ਤਾਜ਼ਾ ਦਰ
ਅੱਜ ਮੁੰਬਈ, ਹੈਦਰਾਬਾਦ, ਚੇਨਈ, ਬੰਗਲੁਰੂ ਤੇ ਕੋਲਕਾਤਾ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 91,060 ਰੁਪਏ ਹੈ। ਜਦੋਂ ਕਿ 24 ਕੈਰੇਟ ਸੋਨੇ ਦੀ ਕੀਮਤ 99,340 ਰੁਪਏ ਪ੍ਰਤੀ 10 ਗ੍ਰਾਮ ਹੈ। ਪਟਨਾ ਤੇ ਅਹਿਮਦਾਬਾਦ ਵਿੱਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 91,110 ਰੁਪਏ ਤੇ ਇੰਨੀ ਹੀ ਮਾਤਰਾ ਵਿੱਚ 24 ਕੈਰੇਟ ਸੋਨੇ ਦੀ ਕੀਮਤ 99,390 ਰੁਪਏ ਹੈ। ਜੈਪੁਰ ਵਿੱਚ 22 ਕੈਰੇਟ ਸੋਨੇ ਦੀ ਕੀਮਤ 91,140 ਰੁਪਏ ਪ੍ਰਤੀ 10 ਗ੍ਰਾਮ ਹੈ, ਜਦੋਂਕਿ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 99,490 ਰੁਪਏ ਹੈ।
ਸਿਰਫ਼ ਪ੍ਰਮਾਣਿਤ ਸੋਨਾ ਹੀ ਖਰੀਦੋ
ਹਮੇਸ਼ਾ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਦੇ ਹਾਲਮਾਰਕ ਵਾਲਾ ਪ੍ਰਮਾਣਿਤ ਸੋਨਾ ਖਰੀਦੋ। ਸੋਨੇ 'ਤੇ 6-ਅੰਕਾਂ ਦਾ ਹਾਲਮਾਰਕ ਕੋਡ ਹੁੰਦਾ ਹੈ। ਇਸ ਨੂੰ ਹਾਲਮਾਰਕ ਵਿਲੱਖਣ ਪਛਾਣ ਨੰਬਰ ਯਾਨੀ HUID ਕਿਹਾ ਜਾਂਦਾ ਹੈ। ਇਹ ਨੰਬਰ ਅਲਫਾਨਿਊਮੇਰਿਕ ਹੈ, ਭਾਵ ਕੁਝ ਇਸ ਤਰ੍ਹਾਂ - AZ4524। ਹਾਲਮਾਰਕਿੰਗ ਰਾਹੀਂ, ਇਹ ਪਤਾ ਲਗਾਉਣਾ ਸੰਭਵ ਹੈ ਕਿ ਇੱਕ ਖਾਸ ਸੋਨੇ ਵਿੱਚ ਕਿੰਨੇ ਕੈਰੇਟ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।




















