ਪੜਚੋਲ ਕਰੋ

Gold Price Outlook: ਤਿਉਹਾਰੀ ਸੀਜ਼ਨ 'ਚ ਮਹਿੰਗਾ ਹੋਵੇਗਾ ਸੋਨਾ, 78 ਹਜ਼ਾਰ ਤੋਂ ਟੱਪੇਗੀ ਕੀਮਤ, ਨਿਵੇਸ਼ ਕਰਨ ਦਾ ਚੰਗਾ ਮੌਕਾ !

Gold Price Outlook: ਜੇ ਤੁਸੀਂ ਇਸ ਤਿਉਹਾਰੀ ਸੀਜ਼ਨ 'ਚ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਜਲਦੀ ਹੀ ਸੋਨੇ ਦੀ ਕੀਮਤ 78,000 ਰੁਪਏ ਦੇ ਪੱਧਰ ਨੂੰ ਪਾਰ ਕਰ ਸਕਦੀ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦੇ ਕਾਰਨ।

Gold Price Outlook:  ਲੰਬੇ ਸਮੇਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਅਮਰੀਕਾ ਦਾ ਫੈਡਰਲ ਰਿਜ਼ਰਵ ਜਲਦੀ ਹੀ ਆਪਣੀਆਂ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ। ਇਹ ਗੱਲ ਸਹੀ ਸਾਬਤ ਹੋਈ ਤੇ ਬੁੱਧਵਾਰ ਨੂੰ ਅਮਰੀਕਾ ਦੇ ਫੈਡਰਲ ਰਿਜ਼ਰਵ ਨੇ ਆਪਣੀ ਵਿਆਜ ਦਰਾਂ 'ਚ 50 ਆਧਾਰ ਅੰਕ ਯਾਨੀ 0.50 ਫੀਸਦੀ ਦੀ ਕਟੌਤੀ ਦਾ ਐਲਾਨ ਕੀਤਾ। ਖ਼ਾਸ ਗੱਲ ਇਹ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਫੈਡਰਲ ਬੈਂਕ ਆਫ ਅਮਰੀਕਾ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਵਿਆਜ ਦਰਾਂ ਵਧਾ ਦਿੱਤੀਆਂ ਸਨ। ਵਿਆਜ ਦਰਾਂ ਵਿੱਚ ਵਾਧੇ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਫੈਡਰਲ ਰਿਜ਼ਰਵ ਨੇ ਆਪਣੀਆਂ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਹੈ। 

ਫੈਡਰਲ ਰਿਜ਼ਰਵ ਦੇ ਇਸ ਐਲਾਨ ਦਾ ਅਸਰ ਪੂਰੀ ਦੁਨੀਆ 'ਚ ਦਿਖਾਈ ਦੇ ਰਿਹਾ ਹੈ। ਇਸ ਦਾ ਅਸਰ ਸੋਨੇ ਦੀਆਂ ਕੀਮਤਾਂ 'ਤੇ ਪੈ ਸਕਦਾ ਹੈ ਤੇ ਕੀਮਤਾਂ 'ਚ ਵਾਧਾ ਦੇਖਿਆ ਜਾ ਸਕਦਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਮਾ ਜਿਊਲਰੀ ਦੇ ਕੋਲਿਨ ਸ਼ਾਹ ਨੇ ਦੱਸਿਆ ਕਿ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਕੀਤੀ ਗਈ ਕਟੌਤੀ ਦਾ ਸੋਨੇ ਦੀਆਂ ਕੀਮਤਾਂ 'ਤੇ ਜ਼ਰੂਰ ਅਸਰ ਪਵੇਗਾ। 

ਲਗਾਤਾਰ ਚਾਰ ਸਾਲਾਂ ਦੀਆਂ ਉੱਚੀਆਂ ਵਿਆਜ ਦਰਾਂ ਤੋਂ ਬਾਅਦ, ਫੈਡਰਲ ਰਿਜ਼ਰਵ ਨੇ ਵਿਆਜ ਦਰਾਂ ਵਿੱਚ ਉਮੀਦ ਤੋਂ ਵੱਧ 50 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਕੋਲਿਨ ਸ਼ਾਹ ਮੁਤਾਬਕ ਇਹ ਕਟੌਤੀ ਅਮਰੀਕਾ ਵਿੱਚ ਬੇਰੁਜ਼ਗਾਰੀ ਦਰ ਵਿੱਚ ਗਿਰਾਵਟ ਤੋਂ ਬਾਅਦ ਕੀਤੀ ਗਈ ਹੈ।

ਕੋਲਿਨ ਸ਼ਾਹ ਮੁਤਾਬਕ ਫੈਡਰਲ ਰਿਜ਼ਰਵ ਦੇ ਵਿਆਜ ਦਰਾਂ 'ਚ ਕਟੌਤੀ ਦੇ ਫੈਸਲੇ ਦਾ ਅਸਰ ਸੋਨੇ ਦੀਆਂ ਕੀਮਤਾਂ 'ਤੇ ਤੁਰੰਤ ਨਜ਼ਰ ਆ ਰਿਹਾ ਹੈ। ਉਦੋਂ ਤੋਂ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ, ਪਰ ਇਸ ਨੂੰ ਸਕਾਰਾਤਮਕ ਦੇਖਣ ਦੀ ਲੋੜ ਹੈ। ਵਿਆਜ ਦਰਾਂ 'ਚ ਕਟੌਤੀ ਦੇ ਫੈਸਲੇ ਤੋਂ ਬਾਅਦ ਸੋਨੇ ਦੀ ਕੀਮਤ ਨਵੀਂ ਉਚਾਈ ਨੂੰ ਛੂਹ ਸਕਦੀ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਸੋਨੇ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਭਵਿੱਖ ਵਿੱਚ ਚੰਗਾ ਰਿਟਰਨ ਮਿਲ ਸਕਦਾ ਹੈ।

ਕੋਲੀਨ ਸ਼ਾਹ ਨੇ ਭਾਰਤ ਵਿੱਚ ਇਸ ਦੇ ਪ੍ਰਭਾਵ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਭਾਰਤ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ। ਕਰਵਾ ਚੌਥ, ਧਨਤੇਰਸ ਅਤੇ ਦੀਵਾਲੀ 'ਤੇ ਲੋਕ ਵੱਡੇ ਪੱਧਰ 'ਤੇ ਸੋਨੇ ਦੀ ਖ਼ਰੀਦਦਾਰੀ ਕਰਦੇ ਹਨ। ਇਸ ਤੋਂ ਬਾਅਦ ਵਿਆਹਾਂ ਦੇ ਸੀਜ਼ਨ 'ਚ ਵੀ ਸੋਨੇ ਦੀ ਮੰਗ ਵਧ ਜਾਂਦੀ ਹੈ। ਕੋਲਿਨ ਸ਼ਾਹ ਮੁਤਾਬਕ ਸੋਨੇ ਦੀਆਂ ਕੀਮਤਾਂ 'ਚ ਵਾਧੇ ਦਾ ਸੋਨੇ ਦੀ ਮੰਗ 'ਤੇ ਕੋਈ ਅਸਰ ਨਹੀਂ ਪੈ ਰਿਹਾ ਹੈ। ਹਮੇਸ਼ਾ ਦੀ ਤਰ੍ਹਾਂ ਇਸ ਤਿਉਹਾਰੀ ਸੀਜ਼ਨ 'ਚ ਵੀ ਭਾਰਤੀ ਲੋਕ ਵੱਡੇ ਪੱਧਰ 'ਤੇ ਸੋਨੇ ਦੀ ਖਰੀਦਦਾਰੀ ਕਰਨਗੇ। 

78,000 ਰੁਪਏ ਤੱਕ ਪਹੁੰਚ ਸਕਦੀ ਕੀਮਤ 

ਕੋਲਿਨ ਸ਼ਾਹ ਮੁਤਾਬਕ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ 'ਚ ਕਟੌਤੀ ਦਾ ਨਿਸ਼ਚਿਤ ਤੌਰ 'ਤੇ ਅੰਤਰਰਾਸ਼ਟਰੀ ਬਾਜ਼ਾਰ 'ਤੇ ਅਸਰ ਪਵੇਗਾ ਅਤੇ ਇਸ ਦੀ ਕੀਮਤ 2650 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਘਰੇਲੂ ਬਾਜ਼ਾਰ 'ਚ ਤਿਉਹਾਰੀ ਸੀਜ਼ਨ ਤੱਕ ਸੋਨੇ ਦੀ ਕੀਮਤ 78,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmers protest: ਡੱਲੇਵਾਲ ਦੀ ਸਿਹਤ ਦਾ ਹਾਲ-ਚਾਲ ਜਾਣਨ ਲਈ ਖਨੌਰੀ ਬਾਰਡਰ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਪੇ

Punjab News: ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਕੀਤਾ ਜਨਤਕ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਤੋਂ ਲੈ ਕੇ ਸਕੂਲ-ਕਾਲਜ ਤੇ ਵਪਾਰਕ ਅਦਾਰੇ ਰਹਿਣਗੇ ਬੰਦ

Punjab News: ਹਾਈਕੋਰਟ ਵੱਲੋਂ ਸਖਤ ਐਕਸ਼ਨ! ਜਲੰਧਰ ਦੇ ਪੁਲਿਸ ਕਮਿਸ਼ਨਰ 'ਤੇ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ

Farmer Protest: ਕੌਮੀ ਖੇਤੀ ਮੰਡੀ ਨੀਤੀ ਦੇ ਵਿਰੋਧ 'ਚ ਆਇਆ SKM, ਕਿਹਾ-ਰੱਦ ਕੀਤੇ 'ਕਾਲੇ ਕਾਨੂੰਨਾਂ' ਨੂੰ ਪਿਛਲੇ ਦਰਵਾਜੇ ਰਾਹੀਂ ਲਿਆ ਰਹੀ ਕੇਂਦਰ, ਨਹੀਂ ਕਰਾਂਗੇ ਬਰਦਾਸ਼ਤ

ABP Premium

ਵੀਡੀਓਜ਼

Bikram Majithia |ਭਗਵੰਤ ਮਾਨ ਕਹਿੰਦਾ ਤਕੜੀ ਨੂੰ ਵੋਟ ਪਾਓ - ਬਿਕਰਮ ਮਜੀਠੀਆ |Abp SanjhaFarmers Protest | ਪੰਜਾਬ ਦੇ ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ਹੋਣਗੇ ਕਿਸਾਨਾਂ ਦੇ ਮਸਲੇ ਹੱਲ?Farmers Protest |Harsimrat Kaur Badal | ਕਿਸਾਨਾਂ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ! |Abp SanjhaAAP | Farmers Protest | ਆਪ ਦੇ ਸੰਸਦ ਨੇ ਡੱਲੇਵਾਲ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers protest: ਡੱਲੇਵਾਲ ਦੀ ਸਿਹਤ ਦਾ ਹਾਲ-ਚਾਲ ਜਾਣਨ ਲਈ ਖਨੌਰੀ ਬਾਰਡਰ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਪੇ
Farmers protest: ਡੱਲੇਵਾਲ ਦੀ ਸਿਹਤ ਦਾ ਹਾਲ-ਚਾਲ ਜਾਣਨ ਲਈ ਖਨੌਰੀ ਬਾਰਡਰ ਪਹੁੰਚੇ ਸਿੱਧੂ ਮੂਸੇਵਾਲਾ ਦੇ ਮਾਪੇ
Punjab News: ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਕੀਤਾ ਜਨਤਕ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਤੋਂ ਲੈ ਕੇ ਸਕੂਲ-ਕਾਲਜ ਤੇ ਵਪਾਰਕ ਅਦਾਰੇ ਰਹਿਣਗੇ ਬੰਦ
Punjab News: ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਕੀਤਾ ਜਨਤਕ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਤੋਂ ਲੈ ਕੇ ਸਕੂਲ-ਕਾਲਜ ਤੇ ਵਪਾਰਕ ਅਦਾਰੇ ਰਹਿਣਗੇ ਬੰਦ
Punjab News: ਹਾਈਕੋਰਟ ਵੱਲੋਂ ਸਖਤ ਐਕਸ਼ਨ! ਜਲੰਧਰ ਦੇ ਪੁਲਿਸ ਕਮਿਸ਼ਨਰ 'ਤੇ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ
Punjab News: ਹਾਈਕੋਰਟ ਵੱਲੋਂ ਸਖਤ ਐਕਸ਼ਨ! ਜਲੰਧਰ ਦੇ ਪੁਲਿਸ ਕਮਿਸ਼ਨਰ 'ਤੇ ਲਗਾਇਆ 1 ਲੱਖ ਰੁਪਏ ਦਾ ਜੁਰਮਾਨਾ
Farmer Protest: ਕੌਮੀ ਖੇਤੀ ਮੰਡੀ ਨੀਤੀ ਦੇ ਵਿਰੋਧ 'ਚ ਆਇਆ SKM, ਕਿਹਾ-ਰੱਦ ਕੀਤੇ 'ਕਾਲੇ ਕਾਨੂੰਨਾਂ' ਨੂੰ ਪਿਛਲੇ ਦਰਵਾਜੇ ਰਾਹੀਂ ਲਿਆ ਰਹੀ ਕੇਂਦਰ, ਨਹੀਂ ਕਰਾਂਗੇ ਬਰਦਾਸ਼ਤ
Farmer Protest: ਕੌਮੀ ਖੇਤੀ ਮੰਡੀ ਨੀਤੀ ਦੇ ਵਿਰੋਧ 'ਚ ਆਇਆ SKM, ਕਿਹਾ-ਰੱਦ ਕੀਤੇ 'ਕਾਲੇ ਕਾਨੂੰਨਾਂ' ਨੂੰ ਪਿਛਲੇ ਦਰਵਾਜੇ ਰਾਹੀਂ ਲਿਆ ਰਹੀ ਕੇਂਦਰ, ਨਹੀਂ ਕਰਾਂਗੇ ਬਰਦਾਸ਼ਤ
Farmers Protest: ਡੱਲੇਵਾਲ ਦੀ ਹਾਲਤ ਵਿਗੜੀ, ਅਚਾਨਕ ਬੇਹੋਸ਼! ਸੁਪਰੀਮ ਕੋਰਟ ਦਾ ਸਖਤ ਐਕਸ਼ਨ

Punjab News: ਮੈਂ ਕੋਈ ਪਹਿਲਾ ਜਥੇਦਾਰ ਨਹੀਂ ਜੋ ਜ਼ਲੀਲ ਕਰਕੇ ਬਾਹਰ ਕੱਢਿਆ ਗਿਆ ਹੋਵਾਂ, SGPC ਦੇ ਐਕਸ਼ਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ

Punjab Blast Update: ਥਾਣਿਆਂ 'ਤੇ ਹੋ ਰਹੇ ਧਮਾਕਿਆਂ 'ਤੇ ਮਜੀਠੀਆ ਨੇ ਘੇਰੀ ਸਰਕਾਰ ਤੇ ਪੁਲਿਸ-ਕਿਹਾ, ਕਿਤੇ CM House ਵਿੱਚ ਨਾ ਪਾਟ ਜਾਵੇ ਕੋਈ ਟਾਇਰ

Accident in Punjab: ਦਰਦਨਾਕ ਭਾਣਾ! ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਕੇ ਥਾਰ ਤਬਾਹ, ਵਿਆਹ ਤੋਂ 5 ਦਿਨ ਬਾਅਦ ਹੀ ਨੌਜਵਾਨ ਵਕੀਲ ਦੀ ਮੌ*ਤ

Embed widget