Gold and Silver Price: ਵਿਆਹਾਂ ਦਾ ਸੀਜ਼ਨ ਆਉਂਦੇ ਹੀ ਸੋਨੇ-ਚਾਂਦੀ ਦੀਆਂ ਕੀਮਤਾਂ ਮਾਰਨ ਲੱਗੀਆਂ ਛੜੱਪੇ
Gold Price Today Punjab: 22 ਕੈਰੇਟ ਸੋਨੇ ਦੀ ਕੀਮਤ 'ਚ 250 ਰੁਪਏ ਦਾ ਵਾਧਾ ਹੋਇਆ ਹੈ। ਜਦਕਿ 24 ਕੈਰੇਟ ਸੋਨਾ 62,290 ਰੁਪਏ ਪ੍ਰਤੀ 10 ਗ੍ਰਾਮ ਤੋਂ ਵਧ ਕੇ 62,560 ਰੁਪਏ ਪ੍ਰਤੀ 10 ਗ੍ਰਾਮ 'ਤੇ ਵਿਕ ਰਿਹਾ ਹੈ।
Gold and Silver Price Today: ਵਿਆਹਾਂ ਦੇ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਣ ਲੱਗਾ ਹੈ। ਅੱਜ 22 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 57,350 ਰੁਪਏ ਹੈ, ਜੋ ਸੋਮਵਾਰ ਨੂੰ 57,100 ਰੁਪਏ ਸੀ। 22 ਕੈਰੇਟ ਸੋਨੇ ਦੀ ਕੀਮਤ 'ਚ 250 ਰੁਪਏ ਦਾ ਵਾਧਾ ਹੋਇਆ ਹੈ। ਜਦਕਿ 24 ਕੈਰੇਟ ਸੋਨਾ 62,290 ਰੁਪਏ ਪ੍ਰਤੀ 10 ਗ੍ਰਾਮ ਤੋਂ ਵਧ ਕੇ 62,560 ਰੁਪਏ ਪ੍ਰਤੀ 10 ਗ੍ਰਾਮ 'ਤੇ ਵਿਕ ਰਿਹਾ ਹੈ। ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਅੱਜ ਇੱਕ ਕਿਲੋ ਚਾਂਦੀ ਦਾ ਭਾਅ 78,500 ਰੁਪਏ ਹੈ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ 24 ਕੈਰੇਟ ਸੋਨੇ ਦੀ ਕੀਮਤ
ਦਿੱਲੀ- 62,710 ਰੁਪਏ
ਚੇਨਈ- 63,050 ਰੁਪਏ
ਮੁੰਬਈ- 62,560 ਰੁਪਏ
ਕੋਲਕਾਤਾ- 62,560 ਰੁਪਏ
ਲਖਨਊ- 62,710 ਰੁਪਏ
ਚੰਡੀਗੜ੍ਹ- 62,710 ਰੁਪਏ
ਨੋਇਡਾ- 62,710 ਰੁਪਏ
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਚਾਂਦੀ ਦੀਆਂ ਕੀਮਤਾਂ
ਦਿੱਲੀ- 78,500 ਰੁਪਏ ਪ੍ਰਤੀ ਕਿਲੋਗ੍ਰਾਮ
ਚੇਨਈ- 81,500 ਰੁਪਏ ਪ੍ਰਤੀ ਕਿਲੋਗ੍ਰਾਮ
ਮੁੰਬਈ- 78,500 ਰੁਪਏ ਪ੍ਰਤੀ ਕਿਲੋਗ੍ਰਾਮ
ਕੋਲਕਾਤਾ- 78,500 ਰੁਪਏ ਪ੍ਰਤੀ ਕਿਲੋਗ੍ਰਾਮ
ਲਖਨਊ- 78,500 ਰੁਪਏ ਪ੍ਰਤੀ ਕਿਲੋਗ੍ਰਾਮ
ਚੰਡੀਗੜ੍ਹ - 78,500 ਰੁਪਏ ਪ੍ਰਤੀ ਕਿਲੋਗ੍ਰਾਮ
ਨੋਇਡਾ - 78,500 ਰੁਪਏ ਪ੍ਰਤੀ ਕਿਲੋਗ੍ਰਾਮ
ਸੋਨੇ ਦੀ ਸ਼ੁੱਧਤਾ ਦੀ ਕਿਵੇਂ ਕਰੀਏ ਜਾਂਚ ?
ਸੋਨੇ ਦੀ ਸ਼ੁੱਧਤਾ ਲਈ ISO (ਇੰਡੀਅਨ ਸਟੈਂਡਰਡ ਆਰਗੇਨਾਈਜ਼ੇਸ਼ਨ) ਵੱਲੋਂ ਹਾਲ ਮਾਰਕ ਦਿੱਤਾ ਗਿਆ ਹੈ, ਜਿਸ ਰਾਹੀਂ ਤੁਸੀਂ ਸੋਨੇ ਦੀ ਸ਼ੁੱਧਤਾ ਨੂੰ ਜਾਣ ਸਕਦੇ ਹੋ। 24 ਕੈਰੇਟ 'ਤੇ 999, 23 ਕੈਰੇਟ 'ਤੇ 958, 22 ਕੈਰੇਟ 'ਤੇ 916, 21 ਕੈਰੇਟ 'ਤੇ 875 ਤੇ 18 ਕੈਰੇਟ 'ਤੇ 750 ਲਿਖਿਆ ਹੁੰਦਾ ਹੈ।
ਕੈਰਟ ਦਾ ਨਿਰਣਾ ਸ਼ੁੱਧਤਾ ਦੇ ਆਧਾਰ 'ਤੇ ਹੁੰਦਾ
ਸੋਨੇ ਦੀ ਸ਼ੁੱਧਤਾ ਦੇ ਆਧਾਰ 'ਤੇ ਇਸ ਨੂੰ ਕੈਰੇਟ ਵਿੱਚ ਮਾਪਿਆ ਜਾਂਦਾ ਹੈ। 24 ਕੈਰਟ ਸੋਨਾ ਸਭ ਤੋਂ ਸ਼ੁੱਧ ਹੁੰਦਾ ਹੈ, ਪਰ ਮਿਲਾਵਟ ਦੀ ਅਣਹੋਂਦ ਕਾਰਨ, ਇਹ ਕਮਜ਼ੋਰ ਹੁੰਦਾ ਹੈ ਤੇ ਇਸ ਨੂੰ ਗਹਿਣੇ ਬਣਾਉਣ ਲਈ ਨਹੀਂ ਵਰਤਿਆ ਜਾਂਦਾ। ਗਹਿਣੇ ਬਣਾਉਣ ਲਈ ਜ਼ਿਆਦਾਤਰ 22 ਕੈਰੇਟ ਸੋਨਾ ਵਰਤਿਆ ਜਾਂਦਾ ਹੈ, ਜੋ 91% ਸ਼ੁੱਧ ਹੁੰਦਾ ਹੈ। 18 ਕੈਰੇਟ ਦੇ ਸੋਨੇ ਵਿੱਚ ਸਿਰਫ 75% ਸੋਨਾ ਹੁੰਦਾ ਹੈ, ਇਸ ਵਿੱਚ 25% ਹੋਰ ਧਾਤਾਂ ਮਿਲਾਈਆਂ ਜਾਂਦੀਆਂ ਹਨ, ਜੋ ਇਸ ਨੂੰ ਟਿਕਾਊ ਬਣਾਉਂਦੀਆਂ ਹਨ।
ਮਿਸ ਕਾਲ ਕਰਕੇ ਜਾਣੋ ਸੋਨੇ-ਚਾਂਦੀ ਦੀ ਕੀਮਤ
ਜੇਕਰ ਤੁਸੀਂ 22 ਕੈਰੇਟ ਤੇ 18 ਕੈਰੇਟ ਸੋਨੇ ਦੇ ਪ੍ਰਚੂਨ ਰੇਟਾਂ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ 8955664433 ਨੰਬਰ 'ਤੇ ਮਿਸਡ ਕਾਲ ਦੇ ਸਕਦੇ ਹੋ। ਕੁਝ ਹੀ ਸਮੇਂ ਵਿੱਚ ਤੁਹਾਡੇ ਫੋਨ ਵਿੱਚ ਸੋਨੇ ਦੀ ਤਾਜ਼ਾ ਕੀਮਤ ਦਾ ਸੁਨੇਹਾ ਆ ਜਾਵੇਗਾ। ਇਹ ਨੰਬਰ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਨਾਲ ਸਬੰਧਤ ਹੈ, ਜਿਸ ਦੁਆਰਾ ਜਾਰੀ ਕੀਤੀਆਂ ਦਰਾਂ ਪੂਰੇ ਦੇਸ਼ ਵਿੱਚ ਵੈਧ ਹਨ। ਇਸ ਦੇ ਨਾਲ, ਤੁਸੀਂ www.ibja.co ਜਾਂ ibjarates.com 'ਤੇ ਕੀਮਤ ਅਪਡੇਟ ਵੀ ਦੇਖ ਸਕਦੇ ਹੋ।