Gold Price: ਅਮਰੀਕਾ ਦੇ ਟ੍ਰੇਡ ਵਾਰ ਕਾਰਨ ਸੋਨਾ ਹੋਇਆ ਮਹਿੰਗਾ, ਹੁਣ 10 ਗ੍ਰਾਮ ਖਰੀਦਣ ਲਈ ਦੇਣੀ ਪਵੇਗੀ ਵੱਡੀ ਰਕਮ
25 ਫਰਵਰੀ 2025 ਨੂੰ ਸੋਨੇ ਦੀ ਕੀਮਤ ਇੱਕ ਵਾਰ ਫਿਰ ਵਧਦੀ ਨਜ਼ਰ ਆਈ। ਇਸ ਵਾਧੂ ਕੀਮਤ ਪਿੱਛੇ ਕਾਰਨ ਗਲੋਬਲ ਮਾਰਕਿਟ ਵਿੱਚ ਟ੍ਰੇਡ ਵਾਰ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਅਤੇ ਰੂਸ-ਯੂਕਰੇਨ ਵਿਚਕਾਰ ਵਧਦੇ ਤਣਾਅ ਨੂੰ ਦੱਸਿਆ ਜਾ ਰਿਹਾ ਹੈ।

Gold Price: ਸੋਨੇ ਦੇ ਦਾਮ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਵੱਧ ਰਹੇ ਹਨ। ਜੋ ਸੋਨਾ ਕੁਝ ਮਹੀਨੇ ਪਹਿਲਾਂ 63 ਤੋਂ 65 ਹਜ਼ਾਰ ਰੁਪਏ ਵਿੱਚ 10 ਗ੍ਰਾਮ ਮਿਲ ਰਿਹਾ ਸੀ, ਹੁਣ ਉਹ ਖਰੀਦਣ ਲਈ ਭਾਰਤੀ ਖਰੀਦਦਾਰਾਂ ਨੂੰ 87 ਹਜ਼ਾਰ ਰੁਪਏ ਤੋਂ ਵੀ ਵੱਧ ਕੀਮਤ ਦੇਣੀ ਪੈ ਰਹੀ ਹੈ।
ਅੱਜ 10 ਗ੍ਰਾਮ ਸੋਨੇ ਦੀ ਕੀਮਤ
ਮੰਗਲਵਾਰ, 25 ਫਰਵਰੀ 2025 ਨੂੰ ਸੋਨੇ ਦੀ ਕੀਮਤ ਇੱਕ ਵਾਰ ਫਿਰ ਵਧਦੀ ਨਜ਼ਰ ਆਈ। ਇਸ ਵਾਧੂ ਕੀਮਤ ਪਿੱਛੇ ਕਾਰਨ ਗਲੋਬਲ ਮਾਰਕਿਟ ਵਿੱਚ ਟ੍ਰੇਡ ਵਾਰ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਅਤੇ ਰੂਸ-ਯੂਕਰੇਨ ਵਿਚਕਾਰ ਵਧਦੇ ਤਣਾਅ ਨੂੰ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਘਰੇਲੂ ਬਾਜ਼ਾਰ ਵਿੱਚ Jewelers ਅਤੇ ਰਿਟੇਲਰਾਂ ਦੀ ਵਧ ਰਹੀ ਮੰਗ ਨੇ ਵੀ ਸੋਨੇ ਦੀ ਕੀਮਤ ਨੂੰ ਸਪੋਟ ਕੀਤਾ।
ਸੋਨਾ ਹੋ ਗਿਆ ਮਹਿੰਗਾ
ਮੰਗਲਵਾਰ, 25 ਫਰਵਰੀ 2025 ਨੂੰ 24 ਕੈਰਟ ਸੋਨੇ ਦੀ ਕੀਮਤ 87,880 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰਟ ਸੋਨੇ ਦੀ ਕੀਮਤ 80,560 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਪਿਛਲੇ ਦਿਨ ਦੀ ਤੁਲਨਾ ਵਿੱਚ 24 ਕੈਰਟ ਅਤੇ 22 ਕੈਰਟ ਦੋਹਾਂ ਦੀ ਕੀਮਤ ‘ਚ 100 ਰੁਪਏ ਦਾ ਵਾਧਾ ਹੋਇਆ।
ਗਲੋਬਲ ਬਾਜ਼ਾਰ ‘ਚ ਸੋਨੇ ਦੀ ਕੀ ਸਥਿਤੀ
ਅੰਤਰਰਾਸ਼ਟਰੀ ਬਾਜ਼ਾਰ ‘ਚ ਵੀ ਸੋਨੇ ਨੇ ਆਪਣਾ ਜਲਵਾ ਦਿਖਾਇਆ। ਐਸ਼ੀਆਈ ਟ੍ਰੇਡ ‘ਚ ਮੰਗਲਵਾਰ ਨੂੰ ਸਪੌਟ ਗੋਲਡ ਦੀ ਕੀਮਤ 0.03% ਘਟ ਕੇ 2,953 ਡਾਲਰ ਪ੍ਰਤੀ ਔਂਸ ਹੋ ਗਈ। ਹਾਲਾਂਕਿ, ਸੋਮਵਾਰ ਰਾਤ ਨੂੰ ਇਹ 2,956 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਸੀ।
ਤੁਹਾਡੇ ਸ਼ਹਿਰ ‘ਚ ਸੋਨੇ ਦੇ ਦਾਮ
ਦਿੱਲੀ: 24 ਕੈਰਟ – 88,030 ਰੁਪਏ/10 ਗ੍ਰਾਮ, 22 ਕੈਰਟ – 80,700 ਰੁਪਏ/10 ਗ੍ਰਾਮ
ਮੁੰਬਈ, ਚੇਨਾਈ, ਕੋਲਕਾਤਾ: 24 ਕੈਰਟ – 87,880 ਰੁਪਏ/10 ਗ੍ਰਾਮ, 22 ਕੈਰਟ – 80,560 ਰੁਪਏ/10 ਗ੍ਰਾਮ
ਸੋਨੇ ਦੀ ਵਧ ਰਹੀ ਕੀਮਤ ਕਾਰਨ ਖਰੀਦਦਾਰ ਸੋਚ-ਵਿਚਾਰ ਕਰ ਰਹੇ ਹਨ।
ਚਾਂਦੀ ਦੀ ਕੀਮਤ ‘ਚ ਵੀ ਆਈ ਤੇਜ਼ੀ
ਸੋਨੇ ਦੀ ਤਰ੍ਹਾਂ ਚਾਂਦੀ ਦੀ ਕੀਮਤ ਵਿੱਚ ਵੀ ਵਾਧਾ ਹੋਇਆ। ਮੰਗਲਵਾਰ ਨੂੰ ਚਾਂਦੀ 100 ਰੁਪਏ ਮਹਿੰਗੀ ਹੋ ਕੇ 1,01,100 ਰੁਪਏ ਪ੍ਰਤੀ ਕਿੱਲੋ ਹੋ ਗਈ।
ਇਹ ਵਾਧੂ ਉੱਦਯੋਗਿਕ ਮੰਗ ਅਤੇ ਅੰਤਰਰਾਸ਼ਟਰੀ ਬਾਜ਼ਾਰ ‘ਚ ਆਈ ਮਜ਼ਬੂਤੀ ਕਾਰਨ ਹੋਈ। ਵੈਸ਼ਵਿਕ ਬਾਜ਼ਾਰ ‘ਚ ਸਪੌਟ ਚਾਂਦੀ ਦੀ ਕੀਮਤ 0.18% ਵਧ ਕੇ 32.42 ਡਾਲਰ ਪ੍ਰਤੀ ਔਂਸ ਹੋ ਗਈ।






















