Gold Silver Price Today: ਸੋਨਾ-ਚਾਂਦੀ ਦੇ ਰੇਟ ਵਧੇ ਜਾਂ ਘਟੇ, ਜਾਣੋ ਤਾਜ਼ਾ ਕੀਮਤਾਂ
MCX 'ਤੇ ਸੋਨੇ ਦੇ ਜੂਨ ਵਾਅਦਾ ਦੇਖੀਏ ਤਾਂ ਇਹ 192 ਰੁਪਏ ਦੇ ਵਾਧੇ 'ਤੇ ਬਣਿਆ ਹੋਇਆ ਹੈ। ਸੋਨਾ 0.37 ਫੀਸਦੀ ਦੀ ਮਜ਼ਬੂਤੀ ਨਾਲ 52,605 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ।
Gold Silver Rate Today 22nd April: ਸੋਨੇ ਤੇ ਚਾਂਦੀ ਦੇ ਰੇਟਾਂ 'ਚ ਅੱਜ ਉਤਾਰ-ਚੜਾਅ ਦੇਖਿਆ ਜਾ ਰਿਹਾ ਹੈ। ਇਸ ਨਾਲ ਹੀ ਸਰਾਫਾ ਬਾਜ਼ਾਰ 'ਚ ਅੱਜ ਹਲਚਲ ਜ਼ਿਆਦਾ ਨਹੀਂ ਹੈ ਤੇ ਸੋਨਾ ਤੇ ਚਾਂਦੀ ਦੋਵੇਂ ਹੀ ਸੀਮਤ ਦਾਇਰੇ 'ਚ ਬਣੇ ਹੋਏ ਹਨ। ਜਾਣੋ ਅੱਜ ਦੀਆਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ।
MCX 'ਤੇ ਸੋਨੇ ਤੇ ਚਾਂਦੀ ਦੇ ਦਾਮ
ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਸੋਨਾ ਇਕ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ ਅਤੇ ਚਾਂਦੀ ਗਿਰਾਵਟ ਦਰਜ ਕਰ ਰਹੀ ਹੈ। MCX 'ਤੇ ਸੋਨੇ ਦੇ ਜੂਨ ਵਾਅਦਾ ਦੇਖੀਏ ਤਾਂ ਇਹ 192 ਰੁਪਏ ਦੇ ਵਾਧੇ 'ਤੇ ਬਣਿਆ ਹੋਇਆ ਹੈ। ਸੋਨਾ 0.37 ਫੀਸਦੀ ਦੀ ਮਜ਼ਬੂਤੀ ਨਾਲ 52,605 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ।
MCX 'ਤੇ ਚਾਂਦੀ ਦਾ ਮਈ ਵਾਅਦਾ ਅੱਜ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਚਾਂਦੀ 'ਚ 145 ਰੁਪਏ ਦੀ ਗਿਰਾਵਟ ਦੇ ਨਾਲ 0.22 ਫੀਸਦੀ ਦੀ ਕਮਜ਼ੋਰੀ ਹੈ। ਚਾਂਦੀ ਦੀ ਕੀਮਤ 66,980 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬਰਕਰਾਰ ਹੈ।
ਇਹ ਦਿੱਲੀ 'ਚ ਪ੍ਰਤੀ ਗ੍ਰਾਮ 24 ਕੈਰੇਟ ਸੋਨੇ ਦਾ ਇਹ ਹੈ ਅੱਜ ਦਾ ਭਾਅ
1 ਗ੍ਰਾਮ ਸੋਨੇ ਦੀ ਕੀਮਤ - 5 ਹਜ਼ਾਰ 378 ਰੁਪਏ
8 ਗ੍ਰਾਮ ਸੋਨਾ - 43 ਹਜ਼ਾਰ 24 ਰੁਪਏ
10 ਗ੍ਰਾਮ ਸੋਨਾ - 53 ਹਜ਼ਾਰ 780 ਰੁਪਏ
100 ਗ੍ਰਾਮ ਸੋਨਾ - 5 ਲੱਖ 37 ਹਜ਼ਾਰ 800 ਰੁਪਏ
ਇਹ ਵੀ ਪੜ੍ਹੋ
ਗੁਲਾਬੀ ਸੁੰਡੀ ਨਾਲ ਖਰਾਬ ਨਰਮੇ ਦੀ ਫਸਲ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਨੇ ਵਿੱਢਿਆ ਸੰਘਰਸ਼
ਜਿਸ ਕਰਕੇ ਕਿਸਾਨ ਦਫਤਰਾਂ ਦੇ ਧੱਕੇ ਖਾ ਰਹੇ ਹਨ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੁਪੁਰ ਦੀ ਅਗਵਾਈ ਵਿੱਚ ਕਿਸਾਨਾਂ ਨੇ ਐਸਡੀਐਮ ਦਫਤਰ ਅੱਗੇ ਪੱਕਾ ਧਰਨਾ ਲਗਾ ਕੇ ਰੋਸ ਪ੍ਰਦਰਸਨ ਸੁਰੂ ਕਰ ਦਿੱਤਾ। ਕਿਸਾਨਾਂ ਨੇ ਦੱਸਿਆਂ ਕਿ ਉਹਨਾ ਦੇ ਖਾਤੇ ਵਿੱਚ ਪੈਸੇ ਪਾਏ ਜਾ ਰਹੇ ਹਨ ਪਰ ਬਹੁਤ ਸਾਰੇ ਕਿਸਾਨਾ ਦੇ ਖਾਤੇ ਵਿੱਚ ਪੈਸੇ ਨਹੀ ਜਾ ਰਹੇ। ਜਿਸ ਕਰ ਕੇ ਪ੍ਰਸਾਸ਼ਨ ਤੋ ਕਿਸਾਨਾਂ ਨੂੰ ਚੈੱਕ ਦੇਣ ਦੀ ਮੰਗ ਕੀਤੀ ਪਰ ਅਧਿਕਾਰੀ ਉਨ੍ਹਾਂ ਦੀਆਂ ਮੁਸ਼ਿਕਲ ਵੱਲ ਕੋਈ ਧਿਆਨ ਨਹੀ ਦੇ ਰਹੇ। ਕਿਸਾਨਾਂ ਨੇ ਐਲਾਨ ਕੀਤਾ ਕਿ ਜਿੰਨਾ ਸਮਾਂ ਕਿਸਾਨਾਂ ਨੂੰ ਮੁਅਵਜ਼ੇ ਦੇ ਚੈਕ ਨਹੀ ਦਿੱਤੇ ਜਾਦੇ ਸੰਘਰਸ਼ ਜਾਰੀ ਰਹੇਗਾ।