(Source: DV Research)
RBI MPC: ਬੈਂਕਾਂ ਤੋਂ ਕਰਜ਼ ਲੈਣ ਵਾਲਿਆਂ ਲਈ ਖੁਸ਼ਖਬਰੀ! ਤਿਉਹਾਰੀ ਸੀਜ਼ਨ ਤੋਂ ਪਹਿਲਾਂ ਵੱਡਾ ਤੋਹਫਾ
RBI MPC: ਬੈਂਕਾਂ ਤੋਂ ਕਰਜ਼ ਲੈਣ ਵਾਲਿਆਂ ਲਈ ਇੱਕ ਹੋਰ ਰਾਹਤ ਦੀ ਖਬਰ ਹੈ। ਭਾਰਤੀ ਰਿਜ਼ਰਵ ਬੈਂਕ (RBI) 5-7 ਅਗਸਤ ਨੂੰ ਹੋਣ ਵਾਲੀ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ ਵਿੱਚ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ (bps) ਦੀ ਕਟੌਤੀ ਦਾ...

RBI MPC: ਬੈਂਕਾਂ ਤੋਂ ਕਰਜ਼ ਲੈਣ ਵਾਲਿਆਂ ਲਈ ਇੱਕ ਹੋਰ ਰਾਹਤ ਦੀ ਖਬਰ ਹੈ। ਭਾਰਤੀ ਰਿਜ਼ਰਵ ਬੈਂਕ (RBI) 5-7 ਅਗਸਤ ਨੂੰ ਹੋਣ ਵਾਲੀ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ ਵਿੱਚ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ (bps) ਦੀ ਕਟੌਤੀ ਦਾ ਐਲਾਨ ਕਰ ਸਕਦਾ ਹੈ। ਸਟੇਟ ਬੈਂਕ ਆਫ਼ ਇੰਡੀਆ (SBI) ਨੇ ਇੱਕ ਰਿਪੋਰਟ ਵਿੱਚ ਇਹ ਕਿਹਾ ਹੈ। ਅਜਿਹੇ ਵਿੱਚ ਲੋਨ ਹੋਰ ਸਸਤਾ ਹੋ ਜਾਏਗਾ ਤੇ ਈਐਮਆਈ ਵੀ ਘਟ ਜਾਏਗੀ। ਇਸ ਤੋਂ ਪਹਿਲਾਂ ਵੀ ਰਿਜ਼ਰਵ ਬੈਂਕ ਲਗਾਤਾਰ ਕਈ ਵਾਰ ਰੈਪੋ ਰੇਟ ਵਿੱਚ ਕਟੌਤੀ ਕਰ ਚੁੱਕਾ ਹੈ।
ਦੱਸ ਦਈਏ ਕਿ ਰੈਪੋ ਰੇਟ ਵਿੱਚ ਕਟੌਤੀ ਨਾਲ ਬੈਂਕ ਵਿਆਜ ਦਰਾਂ ਘਟਾ ਦਿੰਦੇ ਹਨ। ਇਸ ਨਾਲ ਕਰਜ਼ ਲੈਣ ਵਾਲਿਆਂ ਨੂੰ ਰਾਹਤ ਮਿਲਦੀ ਹੈ। ਵਿਆਜ ਦਰਾਂ ਘਟਾ ਕੇ ਭਾਰਤੀ ਰਿਜ਼ਰਵ ਬੈਂਕ ਦਾ ਮਕਸਦ ਲੋਨ ਨੂੰ ਸਸਤਾ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਕਰਜ਼ ਲੈਣ ਤੇ ਬਾਜ਼ਾਰ ਵਿੱਚ ਚੀਜ਼ਾਂ ਦੀ ਖਰੀਦੋ-ਫਰੋਖਤ ਵਧੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਸਤ ਵਿੱਚ ਰੈਪੋ ਰੇਟ ਵਿੱਚ ਇੱਕਮੁਸ਼ਤ ਕਟੌਤੀ ਕਰਜ਼ੇ ਦੇ ਵਾਧੇ ਨੂੰ ਵਧਾਏਗੀ, ਜਿਸ ਨਾਲ 'ਜਲਦੀ ਦੀਵਾਲੀ' ਦੀ ਫੀਲਿੰਗ ਆ ਸਕਦੀ ਹੈ, ਕਿਉਂਕਿ FY26 ਦਾ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਰਿਪੋਰਟ ਅਨੁਸਾਰ ਪਿਛਲੇ ਅੰਕੜੇ ਇੱਕ ਸਪੱਸ਼ਟ ਰੁਝਾਨ ਦਰਸਾਉਂਦੇ ਹਨ ਕਿ ਦੀਵਾਲੀ ਤੋਂ ਪਹਿਲਾਂ ਰੈਪੋ ਰੇਟ ਵਿੱਚ ਕੋਈ ਵੀ ਕਟੌਤੀ ਤਿਉਹਾਰਾਂ ਦੀ ਮਿਆਦ ਦੌਰਾਨ ਕਰਜ਼ੇ ਦੇ ਵਾਧੇ ਨੂੰ ਵਧਾ ਸਕਦੀ ਹੈ।
ਰਿਪੋਰਟ ਅਨੁਸਾਰ, "ਉਮੀਦ ਹੈ ਕਿ RBI ਅਗਸਤ ਨੀਤੀ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਜਾਰੀ ਰੱਖੇਗਾ।" ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਸਤ 2017 ਵਿੱਚ ਰੈਪੋ ਰੇਟ ਵਿੱਚ 25 ਬੇਸਿਸ ਪੁਆਇੰਟ ਦੀ ਕਟੌਤੀ ਨਾਲ ਦੀਵਾਲੀ ਦੇ ਅੰਤ ਤੱਕ 1,956 ਬਿਲੀਅਨ ਰੁਪਏ ਦਾ ਵਾਧਾ ਹੋਇਆ। ਇਸ ਵਿੱਚੋਂ ਲਗਪਗ 30 ਪ੍ਰਤੀਸ਼ਤ ਨਿੱਜੀ ਕਰਜ਼ਿਆਂ ਦੁਆਰਾ ਯੋਗਦਾਨ ਪਾਇਆ ਗਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੀਵਾਲੀ ਭਾਰਤ ਦੇ ਸਭ ਤੋਂ ਵੱਡੇ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਲਈ ਇਸ ਮੌਕੇ 'ਤੇ ਖਪਤਕਾਰਾਂ ਦਾ ਖਰਚ ਵਧਦਾ ਹੈ ਤੇ ਦੀਵਾਲੀ ਤੋਂ ਪਹਿਲਾਂ ਘੱਟ ਵਿਆਜ ਦਰ ਵਾਲਾ ਵਾਤਾਵਰਣ ਕ੍ਰੈਡਿਟ ਮੰਗ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ।
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਜਦੋਂ ਵੀ ਤਿਉਹਾਰਾਂ ਦਾ ਸੀਜ਼ਨ ਜਲਦੀ ਸ਼ੁਰੂ ਹੁੰਦਾ ਹੈ ਤੇ ਦਰਾਂ ਵਿੱਚ ਕਟੌਤੀ ਨਾਲ ਕਰਜ਼ੇ ਦੀ ਵਾਧਾ ਦਰ ਮਜ਼ਬੂਤ ਰਹੀ ਹੈ। ਰਿਪੋਰਟ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਮਹਿੰਗਾਈ ਕਈ ਮਹੀਨਿਆਂ ਤੋਂ ਆਰਬੀਆਈ ਦੇ ਟੀਚੇ ਦੇ ਦਾਇਰੇ ਵਿੱਚ ਹੈ। ਇਸ ਲਈ ਰੋਕਾਂ ਵਾਲਾ ਨੀਤੀਗਤ ਰੁਖ਼ ਜਾਰੀ ਰੱਖਣ ਨਾਲ ਆਉਟਪੁੱਟ ਨੁਕਸਾਨ ਹੋ ਸਕਦਾ ਹੈ ਜਿਸ ਦੀ ਮੁਰੰਮਤ ਕਰਨਾ ਮੁਸ਼ਕਲ ਹੈ।" ਰਿਪੋਰਟ ਅਨੁਸਾਰ ਟੈਰਿਫ ਨਾਲ ਸਬੰਧਤ ਅਨਿਸ਼ਚਿਤਤਾਵਾਂ, ਜੀਡੀਪੀ ਵਾਧਾ, ਵਿੱਤੀ ਸਾਲ 27 ਲਈ ਖਪਤਕਾਰ ਮੁੱਲ ਸੂਚਕਾਂਕ (ਸੀਪੀਆਈ) ਡੇਟਾ ਤੇ ਇੱਥੋਂ ਤੱਕ ਕਿ ਵਿੱਤੀ ਸਾਲ 26 ਦੇ ਤਿਉਹਾਰੀ ਸੀਜ਼ਨ ਦਾ ਅਰਥਚਾਰੇ 'ਤੇ ਪ੍ਰਭਾਵ ਪੈ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















