ਮੁਲਾਜ਼ਮਾਂ ਲਈ ਖੁਸ਼ਖਬਰੀ! ਸਾਰਾ ਸਾਲ ਬੈਠ ਕੇ ਮਿਲੇਗੀ ਤਨਖਾਹ, ਇਹ ਕੰਪਨੀ ਦੇ ਰਹੀ ਤੋਹਫ਼ਾ
ਜੇਕਰ ਤੁਹਾਨੂੰ ਬਗੈਰ ਦਫ਼ਤਰ ਗਏ ਅਤੇ ਕੋਈ ਕੰਮ ਕੀਤੇ ਬਿਨਾਂ ਸਾਰਾ ਸਾਲ ਤਨਖ਼ਾਹ ਮਿਲ ਜਾਵੇ ਤਾਂ ਕੀ ਹੋਵੇਗਾ? ਦਰਅਸਲ ਅਜਿਹਾ ਹੀ ਐਲਾਨ ਇੱਕ ਕੰਪਨੀ ਵੱਲੋਂ ਕੀਤਾ ਗਿਆ ਹੈ। ਦੱਸ ਦੇਈਏ ਕਿ ਇੰਟਰਨੈੱਟ ਕਾਮਰਸ ਕੰਪਨੀ ਮੀਸ਼ੋ ਨੇ ਨਵੀਂ ਅਨਲਿਮਟਿਡ ਲੀਵ ਪਾਲਿਸੀ ਸ਼ੁਰੂ ਕੀਤੀ ਹੈ।
ਜੇਕਰ ਤੁਹਾਨੂੰ ਬਗੈਰ ਦਫ਼ਤਰ ਗਏ ਅਤੇ ਕੋਈ ਕੰਮ ਕੀਤੇ ਬਿਨਾਂ ਸਾਰਾ ਸਾਲ ਤਨਖ਼ਾਹ ਮਿਲ ਜਾਵੇ ਤਾਂ ਕੀ ਹੋਵੇਗਾ? ਦਰਅਸਲ ਅਜਿਹਾ ਹੀ ਐਲਾਨ ਇੱਕ ਕੰਪਨੀ ਵੱਲੋਂ ਕੀਤਾ ਗਿਆ ਹੈ। ਦੱਸ ਦੇਈਏ ਕਿ ਇੰਟਰਨੈੱਟ ਕਾਮਰਸ ਕੰਪਨੀ ਮੀਸ਼ੋ ਨੇ ਨਵੀਂ ਅਨਲਿਮਟਿਡ ਲੀਵ ਪਾਲਿਸੀ ਸ਼ੁਰੂ ਕੀਤੀ ਹੈ। ਇਹ ਨੀਤੀ ਕੰਪਨੀ ਦੇ ਮੁਲਾਜ਼ਮਾਂ ਨੂੰ 365 ਦਿਨਾਂ ਤੱਕ ਦੀ ਪੇਡ ਲੀਵ (ਬਗੈਰ ਪੈਸੇ ਕੱਟੇ ਮਿਲਣ ਵਾਲੀ ਛੁੱਟੀ) ਦਾ ਲਾਭ ਲੈਣ 'ਚ ਮਦਦ ਕਰੇਗੀ। ਮਤਲਬ ਇਹ ਉਦੋਂ ਲਾਗੂ ਹੋਵੇਗਾ, ਜਦੋਂ ਕੋਈ ਮੁਲਾਜ਼ਮ ਜਾਂ ਉਸ ਦੇ ਪਰਿਵਾਰ ਦਾ ਮੈਂਬਰ ਆਦਿ 'ਚ ਕੋਈ ਕਿਸੇ ਗੰਭੀਰ ਬਿਮਾਰੀ ਤੋਂ ਪ੍ਰਭਾਵਿਤ ਹੋ ਜਾਵੇ, ਜਿਸ ਲਈ ਵਾਰ-ਵਾਰ ਜਾਂ ਲਗਾਤਾਰ ਹਸਪਤਾਲ 'ਚ ਭਰਤੀ ਹੋਣ ਦੀ ਲੋੜ ਪੈ ਸਕਦੀ ਹੈ।
ਇਹ ਪਾਲਿਸੀ ਉਨ੍ਹਾਂ ਮੁਲਾਜ਼ਮਾਂ ਲਈ ਵੀ ਲਾਗੂ ਹੈ, ਜੋ ਆਪਣੇ ਕਿਸੇ ਵੀ ਜਨੂੰਨ ਜਾਂ ਟੀਚੇ ਨੂੰ ਪੂਰਾ ਕਰਨ ਲਈ ਸਮਾਂ ਕੱਢਣਾ ਚਾਹੁੰਦੇ ਹਨ। ਗੌਰਤਲਬ ਹੈ ਕਿ ਮੁਲਾਜ਼ਮ ਖੁਦ ਬੀਮਾਰੀ ਲਈ ਪੂਰੇ ਕਾਰਜਕਾਲ ਦੌਰਾਨ ਪੂਰੀ ਤਨਖਾਹ ਦੇ ਹੱਕਦਾਰ ਹੋਣਗੇ, ਜਦਕਿ ਪਰਿਵਾਰ ਦੇ ਕਿਸੇ ਮੈਂਬਰ ਦੀ ਬੀਮਾਰੀ ਲਈ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ 25 ਫ਼ੀਸਦੀ ਤਨਖਾਹ ਮਿਲੇਗੀ।
ਤਨਖ਼ਾਹ ਤੋਂ ਇਲਾਵਾ ਮੁਲਾਜ਼ਮਾਂ ਨੂੰ ਹੋਰ ਜ਼ਰੂਰੀ ਲਾਭ ਮਿਲਣੇ ਜਾਰੀ ਰਹਿਣਗੇ। ਇਨ੍ਹਾਂ 'ਚ ਪੀਐਫ ਯੋਗਦਾਨ, ਬੀਮਾ ਅਤੇ ਵਾਧੂ ਮੈਡੀਕਲ ਲਾਭ ਸ਼ਾਮਲ ਹਨ। ਜਿਹੜੇ ਲੋਕ ਗ਼ੈਰ-ਮੈਡੀਕਲ ਕਾਰਨਾਂ ਕਰਕੇ ਛੁੱਟੀ ਲੈ ਰਹੇ ਹਨ, ਉਨ੍ਹਾਂ ਲਈ ਛੁੱਟੀ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ। ਇਹ ਪਹਿਲਕਦਮੀ ਕੰਪਨੀ ਦੇ 'ਮੀਕੇਅਰ' ਪ੍ਰੋਗਰਾਮ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨਾ ਹੈ।
ਈਟੀ ਦੀ ਰਿਪੋਰਟ ਦੇ ਅਨੁਸਾਰ ਕੰਪਨੀ ਦੇ ਸੀਐਚਆਰਓ ਅਸ਼ੀਸ਼ ਕੁਮਾਰ ਸਿੰਘ ਨੇ ਕਿਹਾ ਕਿ ਅਸੀਂ ਅਜਿਹੇ ਕੇਸਾਂ ਨੂੰ ਦੇਖ ਰਹੇ ਹਾਂ, ਜਿੱਥੇ ਮੁਲਾਜ਼ਮਾਂ ਨੂੰ ਨਿੱਜੀ ਜਨੂੰਨ ਲਈ ਲੰਬੀ ਛੁੱਟੀ ਦੀ ਲੋੜ ਹੁੰਦੀ ਸੀ ਜਾਂ ਜੇ ਉਹ ਬੀਮਾਰ ਹੁੰਦੇ ਸਨ ਜਾਂ ਜੇ ਪਰਿਵਾਰ ਦਾ ਕੋਈ ਮੈਂਬਰ ਗੰਭੀਰ ਰੂਪ 'ਚ ਬਿਮਾਰ ਹੁੰਦਾ ਸੀ ਤਾਂ ਉਨ੍ਹਾਂ ਨੂੰ ਲੰਬੀ ਛੁੱਟੀ ਦੀ ਲੋੜ ਹੁੰਦੀ ਸੀ। ਮੁਲਾਜ਼ਮਾਂ ਦੀਆਂ ਅਜਿਹੀਆਂ ਜ਼ਰੂਰਤਾਂ ਲਈ ਇਹ ਨਵੀਂ ਨੀਤੀ ਹੈ।
ਮੀਸ਼ੋ ਦੇ ਨਵੇਂ ਪ੍ਰੋਗਰਾਮ ਦੇ ਤਹਿਤ ਮੁਲਾਜ਼ਮ ਨੂੰ ਉਸ ਅਹੁਦੇ ਦੀ ਅਣਹੋਂਦ 'ਚ, ਜਿਸ ਲਈ ਉਹ ਕੰਮ ਕਰ ਰਿਹਾ ਸੀ, ਕਿਸੇ ਹੋਰ ਟੀਮ 'ਚ ਉਸ ਦੀ ਪਸੰਦ ਮੁਤਾਬਕ ਭੂਮਿਕਾ 'ਚ ਰੱਖਿਆ ਜਾਵੇਗਾ। ਬੰਗਲੁਰੂ ਸਥਿੱਤ ਇਸ ਫਰਮ 'ਚ ਲਗਭਗ 2000 ਮੁਲਾਜ਼ਮ ਹਨ। ਪਿਛਲੇ ਸਾਲ ਅਪ੍ਰੈਲ 'ਚ ਕੰਪਨੀ ਜਾਪਾਨ ਦੇ ਸਾਫਟਬੈਂਕ ਗਰੁੱਪ ਦੀ ਅਗਵਾਈ 'ਚ ਇੱਕ ਫੰਡਿੰਗ ਦੌਰ 'ਚ 300 ਮਿਲੀਅਨ ਡਾਲਰ ਇਕੱਠੇ ਕਰਨ ਤੋਂ ਬਾਅਦ ਇੱਕ ਯੂਨੀਕੋਰਨ ਬਣ ਗਈ। ਮੀਸ਼ੋ ਇੱਕ ਆਨਲਾਈਨ ਰੀਸੇਲਿੰਗ ਪਲੇਟਫਾਰਮ ਵਜੋਂ ਕੰਮ ਕਰਦਾ ਹੈ ਜੋ ਕਿਸੇ ਨੂੰ ਵੀ ਬਗੈਰ ਕਿਸੇ ਨਿਵੇਸ਼ ਦੇ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਬਣਾਉਂਦਾ ਹੈ। ਮੀਸ਼ੋ ਇੱਕ ਵਪਾਰਕ ਪਲੇਟਫਾਰਮ ਹੈ, ਜਿਸ 'ਤੇ ਪੂਰੇ ਭਾਰਤ 'ਚ 26 ਲੱਖ ਤੋਂ ਵੱਧ ਰਿਸੇਲਰਸ ਦਾ ਭਰੋਸਾ ਹੈ। ਇਸ ਦਾ ਮੁੱਖ ਦਫ਼ਤਰ ਬੰਗਲੁਰੂ, ਕਰਨਾਟਕ 'ਚ ਹੈ।