ਘਰ ਖਰੀਦਣ ਵਾਲਿਆਂ ਲਈ ਖੁਸ਼ਖਬਰੀ, SBI ਨੇ ਹੋਮ ਲੋਨ ਵਿਆਜ ਦਰਾਂ 'ਚ ਕੀਤੀ ਕਟੌਤੀ
ਮਕਾਨ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਐਸਬੀਆਈ ਨੇ ਵੱਡਾ ਤੋਹਫਾ ਦਿੱਤਾ ਹੈ। ਸਟੇਟ ਬੈਂਕ ਆਫ਼ ਇੰਡੀਆ ਨੇ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਐਸਬੀਆਈ ਨੇ ਸਿਬਿਲ ਸਕੋਰ ਦੇ ਅਧਾਰ 'ਤੇ ਹੋਮ ਲੋਨ 'ਚ 70 ਬੇਸਿਸ ਪੁਆਇੰਟ ਤਕਰੀਬਨ 0.7% ਤਕ ਦੀ ਰਿਆਇਤ ਦੇਣ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਮਕਾਨ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਐਸਬੀਆਈ ਨੇ ਵੱਡਾ ਤੋਹਫਾ ਦਿੱਤਾ ਹੈ। ਸਟੇਟ ਬੈਂਕ ਆਫ਼ ਇੰਡੀਆ ਨੇ ਵਿਆਜ ਦਰਾਂ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਐਸਬੀਆਈ ਨੇ ਸਿਬਿਲ ਸਕੋਰ ਦੇ ਅਧਾਰ 'ਤੇ ਹੋਮ ਲੋਨ 'ਚ 70 ਬੇਸਿਸ ਪੁਆਇੰਟ ਤਕਰੀਬਨ 0.7% ਤਕ ਦੀ ਰਿਆਇਤ ਦੇਣ ਦਾ ਐਲਾਨ ਕੀਤਾ ਹੈ। ਇਸ ਨਾਲ, ਐਸਬੀਆਈ ਦਾ ਹੋਮ ਲੋਨਘੱਟੋ ਘੱਟ 6.70 ਦੀ ਵਿਆਜ਼ ਦਰ ਦਾ ਹੋ ਗਿਆ ਹੈ।
ਭਾਰਤੀ ਸਟੇਟ ਬੈਂਕ ਨੇ ਇਹ ਵੀ ਕਿਹਾ ਹੈ ਕਿ ਇਹ ਰਿਆਇਤੀ ਦਰ ਸਿਰਫ 31 ਮਾਰਚ, 2021 ਤੱਕ ਰਹੇਗੀ। ਇੰਨਾ ਹੀ ਨਹੀਂ, ਐਸਬੀਆਈ ਨੇ 31 ਮਾਰਚ ਤੱਕ 100 ਪ੍ਰਤੀਸ਼ਤ ਪ੍ਰੋਸੈਸਿੰਗ ਫੀਸ ਮੁਆਫ ਕਰਨ ਦਾ ਐਲਾਨ ਵੀ ਕੀਤਾ ਹੈ। ਬੈਂਕ ਨੇ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਦਾ ਸਿਬਿਲ ਵਿੱਚ ਸਕੋਰ ਵਧੀਆ ਰਹੇਗਾ ਉਨ੍ਹਾਂ ਲੋਕਾਂ ਨੂੰ ਹੀ ਛੂਟ ਦਰ ਮਿਲੇਗੀ।
ਸਟੇਟ ਬੈਂਕ ਆਫ਼ ਇੰਡੀਆ ਨੇ ਕਿਹਾ, "ਐਸਬੀਆਈ ਦਾ ਮੰਨਣਾ ਹੈ ਕਿ ਜਿਨ੍ਹਾਂ ਗ੍ਰਾਹਕਾਂ ਦੀ ਪੇਮੈਂਟ ਹਿਸਟਰੀ ਚੰਗੀ ਹੈ, ਉਨ੍ਹਾਂ ਨੂੰ ਬਿਹਤਰ ਰੇਟ ਦਿੱਤੇ ਜਾਣ। ਹੋਮ ਫਾਇਨੈਂਸ ਵਿੱਚ ਐਸਬੀਆਈ ਮਾਰਕੀਟ ਵਿੱਚ ਮੋਹਰੀ ਬਣਿਆ ਹੋਇਆ ਹੈ। ਮੌਜੂਦਾ ਪੇਸ਼ਕਸ਼ ਦੇ ਨਾਲ, ਗ੍ਰਾਹਕਾਂ ਲਈ ਕਰਜ਼ਾ ਲੈਣਾ ਕਾਫ਼ੀ ਕਿਫਾਇਤੀ ਹੋ ਜਾਵੇਗਾ ਕਿਉਂਕਿ ਈਐਮਆਈ ਘੱਟ ਜਾਵੇਗਾ।"